ਕਲਮਾਂ ਦਾ ਨਜ਼ਰੀਆ

ਬਰਸਾਤ ਮਗਰੋਂ ਮਹਿੰਗਾਈ ਹੋਈ ਬੇਲਗਾਮ    
ਤਕਰੀਬਨ ਪਿਛਲੇ ਹੀ ਦਿਨਾਂ ਉੱਤਰ ਭਾਰਤ ਵਿੱਚ ਭਾਰੀ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਆਧ ਖੇਤਰ ਹੜ੍ਹਾਂ ਦੀ ਮਾਰ ਹੇਠ ਹੈ। ਫ਼ਸਲਾਂ, ਸਬਜ਼ੀਆਂ, ਚਾਰੇ ਦਾ ਖੇਤਾਂ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸ ਕਾਰਨ ਕਈ ਪਰਿਵਾਰ ਘਰ ਤੋਂ ਬੇਘਰ ਹੋ ਗਏ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਂਣਾ ਮੁਸ਼ਿਕਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ। ਕਰੋਨਾ ਮਹਾਮਾਰੀ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਸੀ। ਚੰਗੀ....
ਮਨੁੱਖ ਹਾਰਨ ਲਈਂ ਨਹੀਂ ਬਣਿਆ
ਮਨੁੱਖ ਹਾਰਨ ਲਈਂ ਨਹੀਂ ਬਣਿਆ ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਰਹਾ ਹੈ ਦੁਸ਼ਮਣ , ਦੋਰੇ ਜਹਾਂ ਹਮ਼ਾਰਾ। - ਇਕਬਾਲ ਮਨੁੱਖ ਦੇ ਇਸ ਧਰਤੀ ’ਤੇ ਜਨਮ ਨਾਲ ਹੀ ਉਸ ਦੀਆਂ ਕੁਝ ਜ਼ਰੂਰਤਾਂ ਵੀ ਜਨਮ ਲੈ ਲੈਂਦੀਆਂ ਹਨ। ਇਸ ਸਮੇਂ ਬੱਚਾ ਆਪ ਨਿਰਬਲ ਅਤੇ ਨਿਤਾਣਾ ਹੁੰਦਾ ਹੈ। ਇਸ ਲਈ ਉਹ ਖੁਦ ਇਨ੍ਹਾਂ ਜ਼ਰੂਰਤਾ ਨੂੰ ਪੂਰਾ ਨਹੀਂ ਕਰ ਸਕਦਾ। ਇਸ ਲਈ ਉਸ ਦੀਆਂ ਇਹ ਮੁਢਲੀਆਂ ਜ਼ਰੂਰਤਾਂ ਉਸ ਦੇ ਮਾਂ ਪਿਓ ਜਾਂ ਸਨਬੰਧੀ ਪੂਰਾ ਕਰਦੇ ਹਨ। ਬੱਚੇ ਦੀਆਂ ਇਰ ਜ਼ਰੂਰਤਾਂ ਪੂਰੀਆਂ ਕਰਨਾ ਉਸ ਦੀ ਜ਼ਿੰਦਗੀ ਨੂੰ....
ਵਿਦੇਸ਼ ਦੀ ਚਾਹਤ ਕਾਰਨ ਖ਼ਾਲੀ ਹੋ ਰਿਹਾ ਪੰਜਾਬ
ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀਂ ਹੈ। ਭਾਰਤੀ ਲੋਕਾ ਦਾ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ 2022 ਵਿਚ ਕਰੀਬ 1.89 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੋਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਕਹੇ ਹਨ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ....
ਨਵੀਨੀਕਰਨ ਦੀ ਦੌੜ ਬਨਾਮ ਕੁਦਰਤੀ ਸੋਮਿਆਂ ਦਾ ਉਜਾੜਾ
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਹੈ, ਪਰ ਇਨਸਾਨ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੁਦਰਤ ਦਾ ਨਾਸ਼ ਹੀ ਕੀਤਾ ਹੈ। ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਮੁਫ਼ਤ ਵਿੱਚ ਮਿਲਦੀਆਂ ਹਨ, ਉਹ ਉਹਨਾਂ ਦੀ ਕਦਰ ਨਹੀਂ ਕਰਦਾ। ਇਸੇ ਕਾਰਨ ਅੱਜ ਪਾਣੀ ਤੇ ਹਵਾ ਦੋਵੇਂ ਹੀ ਦੂਸ਼ਿਤ ਹੋ ਰਹੇ ਹਨ। ਅੱਜ ਅਸੀਂ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਵਾਪਰਦਿਆਂ ਦੇਖ ਕੇ ਖੁਸ਼ ਹੋ ਰਹੇ ਹਾਂ, ਜਦਕਿ ਇਥੋਂ ਹੀ ਸ਼ੁਰੂ ਹੁੰਦਾ ਹੈ ਸਾਡੇ ਕੁਦਰਤੀ ਸੋਮਿਆਂ ਦਾ ਉਜਾੜਾ। ਅੱਜ ਦੇ ਮਨੁੱਖ ਨੇ....
ਰਿਸ਼ਤਿਆਂ ਦੀ ਖ਼ਤਮ ਹੁੰਦੀ ਅਹਿਮੀਅਤ
ਅੱਜ ਕੱਲ੍ਹ ਦੇ ਬੱਚਿਆਂ ਨੂੰ ਮਾਂ-ਬਾਪ ਦੀ ਟੋਕਾ ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਪਿਛਲੇ ਹੀ ਹਫ਼ਤੇ ਇੱਕ ਹੋਰ ਖ਼ਬਰ ਪੜ੍ਹੀ ਕਿ ਇਕ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਿਨ ਪ੍ਰਤੀ ਦਿਨ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ। ਜਿਸ ਤਰ੍ਹਾਂ ਦਾ ਵਤੀਰਾ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ, ਤਾਂ ਕੱਲ੍ਹ ਨੂੰ ਵੀ ਸਾਡੇ ਨਾਲ ਇਹੋ ਜਿਹਾ ਸਭ ਕੁੱਝ ਹੋਣਾ ਹੈ। ਬਜ਼ੁਰਗ ਜੇ ਘਰ ਵਿੱਚ ਆਪਣੇ ਬੱਚਿਆਂ ਨੂੰ ਟੋਕਦੇ ਹਨ, ਤਾਂ ਅੱਜਕਲ ਦੀ....
ਅਜ਼ੋਕਾ ਇਨਸਾਨ ਕਿੱਧਰ ਨੂੰ ਤੁਰਿਆ
ਜ਼ਿੰਦਗੀ ਖ਼ੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਪਲ ਦਾ ਲੁਫਤ ਉਠਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਦੁਰਲਭ ਹੈ। ਸੁੱਖ-ਦੁੱਖ ਜ਼ਿੰਦਗੀ ਦੇ ਪਰਛਾਵੇਂ ਹੁੰਦੇ ਹਨ। ਜਦੋਂ ਦੁੱਖ ਆਉਂਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸਾਡੇ ਨੇੜੇ ਕੌਣ ਲੱਗਾ ਸੀ। ਕਿਸ ਨੇ ਸਾਡੀ ਮੁਸੀਬਤ ਵੇਲੇ ਮਦਦ ਕੀਤੀ ਸੀ। ਅੱਜ ਜ਼ਮਾਨਾ ਬਹੁਤ ਬਦਲ ਚੁੱਕਿਆ ਹੈ। ਜੇ ਤੁਹਾਡੀ ਜੇਬ ਵਿੱਚ ਚਾਰ ਪੈਸੇ ਹਨ ਤਾਂ ਹੀ ਕੋਈ ਤੁਹਾਡੇ ਨੇੜੇ ਖੜਦਾ ਹੈ। ਇਨਸਾਨ ਤੁਹਾਡੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ। ਮਤਲਬ ਰੱਖ ਕੇ ਹੀ ਕੋਈ ਇਨਸਾਨ ਦੋਸਤੀ ਕਰਦਾ ਹੈ।....
ਕੋਰੋਨਾ ਨਾਲ ਜੁੜੇ ਵਹਿਮ-ਭਰਮ
ਕੋਰੋਨਾ ਕਾਰਨ ਮਰੇ ਵਿਅਕਤੀਆਂ ਦੇ ਸੰਸਕਾਰ ’ਚ ਅੜਿੱਕਾ ਪਾਉਣਾ ਜਾਇਜ਼ ਨਹੀਂ ਵਿਸ਼ਵ ਭਰ ਵਿਚ ਫੈਲੀ ਭਿਆਨਕ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰ ਨੰ ਜਿੱਥੇ ਸਮੁੱਚੀ ਦੁਨੀਆ ਨੂੰ ਆਪਣੇ ਕਲਾਵੇ ’ਚ ਲਿਆ ਹੋਇਆ ਹੈ, ਉੱਥੇ ਹੀ ਇਸ ਬਿਮਾਰੀ ਕਾਰਨ ਮਰ ਰਹੇ ਲੋਕਾਂ ਦੀਆਂ ਅੰਤਿਮ ਰਸਮਾਂ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਰਹੁ-ਰੀਤਾਂ ਨਾਲ ਪੂਰੀਆਂ ਕਰਨ ਵਿਚ ਵੀ ਵੱਡੀ ਸਮੱਸਿਆ ਦਰਪੇਸ਼ ਆ ਰਹੀ ਹੈ। ਨਤੀਜਤਨ ਸਮਾਜਿਕ ਕਦਰਾਂ- ਕੀਮਤਾਂ ਦਿਨੋ-ਦਿਨ ਤਾਰ-ਤਾਚ ਹੁੰਦੀਆਂ ਜਾ ਰਹੀਆਂ ਹਨ। ਇਸ ਦੀ ਮਿਸਾਲ ਪੰਜਾਬ 'ਚ....
ਕੱਲ੍ਹ ਦੇ ਵਾਰਸ
ਅੱਜ ਕੱਲ੍ਹ ਦੇ ਮਾਂ ਪਿਓ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ। ਉਹ ਮਾਂ ਪਿਓ ਦੀ ਸੇਵਾ ਨਹੀਂ ਕਰਦੇ। ਉਹ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮ ਦੀ ਹਵਾ ਕਰ ਕੇ ਬੱਚੇ ਮਨਮਾਨੀ ਕਰਦੇ ਹਨ ਅਤੇ ਅੱਖੜ ਹੋ ਗਏ ਹਨ। ਉਨ੍ਹਾਂ ਨੂੰ ਡਾਲਰਾਂ ਅਤੇ ਪੌਡਾਂ ਦੀ ਚਮਕ ਨਜ਼ਰ ਆਉਂਦੀ ਹੈ ਅਤੇ ਉਹ ਬੁੱਢੇ ਮਾਂ ਪਿਓ ਨੂੰ ਬੇਸਹਾਰਾ ਛੱਡ ਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਸ ਵਿਚ ਕੁਝ ਹੱਦ ਤੱਕ ਮਾਂ ਪਿਓ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ ਜਿਸ ਦਾ....
ਇਨਸਾਨੀਅਤ ਹੋਈ ਖ਼ਤਮ
ਹਾਲ ਹੀ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ ਵੀ ਲੱਗੇ ਹਨ। ਹਾਲਾਂਕਿ ਪ੍ਰਬੰਧਕਾਂ ਖ਼ਿਲਾਫ ਪੁਲਿਸ ਵਿਭਾਗ ਵੱਲੋਂ ਕਾਰਵਾਈ ਵੀ ਸ਼ੁਰੁ ਕਰ ਦਿੱਤੀ ਗਈ ਹੈ। ਜਦੋਂ ਪ੍ਰਬਧਕਾਂ ਵੱਲੋਂ ਨਸ਼ੇੜੀ ਨੌਜਵਾਨ ਦੇ ਮਾਂ-ਬਾਪ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਬੱਚਾ ਭਗੌੜਾ ਹੋ ਗਿਆ ਹੈ, ਤਾਂ ਉਸ ਦੇ ਗ਼ਮ ਵਿੱਚ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਦੋ ਕੁ ਸਾਲ....
ਮੌਤ ਨਾਲੋਂ ਵੀ ਖੌਫ਼ਨਾਕ ਹੈ ਮਰਨ ਦਾ ਡਰ
ਵਰਤਮਾਨ ਸਦੀ ਵਿਚ ਫ਼ੈਲੀ ਕੋਰੋਨਾ ਨਾਮਕ ਮਹਾਂਮਾਰੀ ਨੇ ਮਨੁੱਖੀ ਰਿਸ਼ਤਿਆਂ ਦਾ ਕੱਚ-ਸੱਚ ਸਭ ਦੇ ਸਾਹਮਣੇ ਲੈ ਆਂਦਾ ਸੀ । ਹਰੇਕ ਰਿਸ਼ਤਾ ਹੀ ਆਪਣੀ ਜਾਨ ਬਚਾਉਣ ਨੂੰ ਪਹਿਲ ਦੇ ਰਿਹਾ ਸੀ। ਮਨੁੱਖ ਦੀ ਔਤਿਮ ਜਗ੍ਹਾ ਨੂੰ ਤਾਲੇ ਮਾਰਨਾ, ਹਸਪਤਾਲਾਂ ’ਚੋਂ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰਨਾ, ਸਿਵੇ ਨੂੰ ਅੱਗ ਲਾਉਣ ਤੋਂ ਡਰਨ ਦੇ ਕੀ ਅਰਥ ਕੱਢੇ ਜਾਣ ? ਕੀ ਕਦੀ ਆਪਣੇ ਨੇੜਲੇ ਦੀ ਮੌਤ ਹੋਣ ’ਤੇ ਉੱਚੀਆਂ-ਉੱਚੀਆਂ ਲੇਰਾਂ ਮਾਰਨੀਆਂ, ਛੁੱਟ-ਛੁੱਟ ਬਲਦੇ ਸਿਵੇ ’ਚ ਪੈਣ ਨੂੰ ਅਹੁਲਣਾ ਸਭ ਨਾਟਕ ਹੀ ਸਨ....
ਸਿਸਟਮ ਨੇ ਫ਼ਰਜ਼ ਤੋਂ ਮੂੰਹ ਮੋੜਿਆ
<p>ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਿਆਂ ’ਚ ਗਲਤਾਨ ਹੁੰਦੀ ਨੌਜਵਾਨ ਪੀੜ੍ਹੀ, ਭਰੂਣ ਹੱਤਿਆ, ਕਿਸਾਨ ਖ਼ੁਦਕੁਸ਼ੀਆਂ, ਪਾਣੀ ਦਾ ਡੂੰਘਾ ਸੰਕਟ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਪੰਜਾਬ ਜੂਝ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਤੇ ਪੁਲਿਸ ਅਧਿਕਾਰੀ ਨਸ਼ਿਆਂ ਵਿਰੁੱਧ ਨੌਜਵਾਨਾਂ ਅੰਦਰ ਜਾਗ੍ਰਿਤੀ ਪੈਦਾ ਕਰ ਰਹੇ ਹਨ। ਨੌਜਵਾਨ ਵਰਗ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਰੁਜ਼ਗਾਰ ਨੌਜਵਾਨਾਂ ਦੀ ਅਹਿਮ ਲੌੜ ਹੈ। ਆਪਣੀ ਕਾਬਲੀਅਤ ਮੁਤਾਬਕ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਜਿਨ੍ਹਾਂ....
ਕੀ ਅਸੀਂ ਆਜ਼ਾਦ ਹਾਂ? 
ਭਾਰਤ ਇਕ ਮਹਾਨ ਦੇਸ਼ ਹੈ। ਇੱਥੇ ਕੁਦਰਤੀ ਵਸੀਲਿਆਂ ਦੇ ਖ਼ਜ਼ਾਨੇ ਭਰੇ ਪਏ ਹਨ। ਇਸੇ ਲਈ ਇਸ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਨੂੰ ਲੁਟੇਰਿਆਂ ਨੇ ਬਾਰ ਬਾਰ ਲੁੱਟਿਆਂ ਅਤੇ ਬਾਹਰ ਦੇ ਧਾੜਵੀਆਂ ਨੇ ਇੱਥੇ ਕਈ ਸੋ ਸਾਲ ਰਾਜ ਕੀਤਾ। ਪਹਿਲਾਂ ਮੁਗਲਾਂ ਨੇ 1526 ਤੋਂ 1761 ਈ. ਤੱਕ ਰਾਜ ਕੀਤਾ ਫਿਰ 1700 ਤੋਂ 1948 ਈ. ਤੱਕ ਅੰਗਰੇਜ਼ਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਸਭ ਨੇ ਇਥੋਂ ਦੇ ਲੋਕਾਂ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕੀਤੇ। ਆਜ਼ਾਦੀ ਦੇ ਪਰਵਾਨਿਆਂ ਨੇ ਆਪਣੀਆਂ ਕੀਮਤੀ....
ਜ਼ਿੰਦਗੀ ਦੇ ਸੁਨਹਿਰੀ ਸਾਲ
‘ਮਨੁੱਖ’ ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੋਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ ਪ੍ਰਾਣੀ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਵਿਕਸਤ ਦਿਮਾਗ ਦਿੱਤਾ ਹੈ। ਫਿਰ ਇਸ ਨੂੰ ਲਿਪੀ ਅਤੇ ਭਾਸ਼ਾ ਦੀ ਦਾਤ ਬਖ਼ਸ਼ੀ....
ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ
ਸੋਚ-ਵਿਚਾਰ ਕਰਦਿਆਂ ਕਈ ਵਾਰ ਕੁੱਝ ਵਿਸ਼ੇ ਸ਼ਾਇਦ ਕਈਆਂ ਨੂੰ ਔਖੇ ਲੱਗਦੇ ਹੋਣ ਪਰ ਅਜਿਹੀ ਵਿਚਾਰ-ਚਰਚਾ ਤੋਂ ਬਿਨਾਂ ਜ਼ਿੰਦਗੀ ਬੜੀ ਹੀ ਅਧੂਰੀ, ਬਹੁਤ ਹੀ ਫਿੱਕੀ ਤੇ ਰਸ-ਹੀਣ ਹੋ ਜਾਂਦੀ ਹੈ। ਸਾਹਿਤ ਨਾਲ ਜੁੜਿਆ ਇਨਸਾਨ ਆਮ ਕਰਕੇ ਰੱਜੀ ਰੂਹ ਵਾਲਾ ਜਗਿਆਸੂ ਮਨੁੱਖ ਹੁੰਦਾ ਹੈ ਕਿਉਂਕਿ ਉਸਦੇ ਕੋਲ ਅਜਿਹਾ ਸਰਮਾਇਆ ਤੇ ਸਮਝ ਹੁੰਦੀ ਹੈ ਜਿਸ ਦੇ ਗੁਆਚ ਜਾਣ ਜਾਂ ਫੇਰ ਚੋਰੀ ਹੋ ਜਾਣ ਦਾ ਡਰ ਨਹੀਂ ਹੁੰਦਾ, ਗਿਆਨ ਦਾ ਸਰਮਾਇਆ ਅਜਿਹਾ ਹੈ ਜੋ ਕਦੇ ਘਟਦਾ ਨਹੀਂ, ਜਿੰਨਾ ਵੰਡੋ ਜਾਂ ਵਰਤੋ ਹਮੇਸ਼ਾ ਵਧਦਾ ਹੀ....
ਪੰਜਾਬ ਸਿਆਂ ਉਦਾਸ ਹੈ
ਗੁਰਬਾਣੀ ’ਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ, ਪਰ ਹੁਣ ਇਹ ਤਿੰਨੋਂ ਚੀਜ਼ਾਂ ਮਨੁੱਖੀ ਕਾਰਨਾਂ ਕਰਕੇ ਪ੍ਰਭਾਵਿਤ ਹੋ ਚੁੱਕਿਆ ਹਨ। ਅਸੀਂ ਕੁਦਰਤੀ ਨਿਆਮਤਾਂ ਨੂੰ ਬਰਬਾਦ ਕਰ ਦਿੱਤਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਅੱਜ ਨਸਲਾਂ ਤੇ ਫਸਲਾਂ ਦੋਵੇਂ ਹੀ ਬਰਬਾਦ ਹੋ ਚੁੱਕੀਆਂ ਹਨ। ਧਰਤੀ ਹੇਠਲਾ ਪਾਣੀ ਦਿਨ-ਪ੍ਰਤੀ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਜਲਦੀ ਹੀ ਰੇਗਿਸਤਾਨ ਬਣ ਜਾਵੇਗੀ। ਦਿੱਲੀ ਸਮੇਤ ਅਨੇਕ ਸ਼ਹਿਰਾਂ....