ਕਲਮਾਂ ਦਾ ਨਜ਼ਰੀਆ

ਹੁਣ ਪਾਣੀ ਵੀ ਹੋਇਆ ਜ਼ਹਿਰੀਲਾ
ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ ਤੇ ਆ ਗਿਆ ਮੁੰਬਈ ਦੇ ਪਾਣੀ ਦੀ ਗੁਣਵੱਤਾ ਸਭ ਤੋਂ ਵਧੀਆ ਰਹੀ ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਜੋਗਾ ਪਾਣੀ ਵੀ ਨਹੀਂ ਰਿਹਾ ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹਰ ਇੱਕ ਕੰਮ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ ਜੇ ਗੰਦਾ ਪਾਣੀ ਪੀਵਾਂਗੇ, ਤਾਂ ਅਨੇਕ ਤਰ੍ਹਾਂ ਦੀ ਬਿਮਾਰੀਆਂ ਦੇ ਸ਼ਿਗਾਰ ਹੋਵਾਂਗੇ ਅਕਸਰ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੇ ਅਸੀਂ ਗੰਦਾ ਪਾਣੀ....
ਪੌਣ, ਪਾਣੀ, ਖਾਣਾ ਹੋਇਆ ਜ਼ਹਿਰੀਲਾ
ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਹੈ। ਕਈ ਤੱਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹਰ ਜਲਣਸ਼ੀਲ ਰਸਾਇਣ ਪਾਣੀ ਵਿੱਚ ਮਿਲ ਚੁੱਕੇ ਹਨ। ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿੱਚ ਅਜਿਹੇ ਪਲਾਂਟ ਲਗਾਏ ਹਨ ਜੋ ਸਾਫ਼ ਤੇ ਸੁਰੱਖਿਅਤ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ ਹੈ, ਤਾਂ ਕਿ ਸਮਾਂ ਰਹਿੰਦਿਆਂ....
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਤਾਅਨੇ ਮਿਹਣਿਆਂ ਨਾਲ ਖ਼ਤਮ
ਪੰਜਾਬ ਵਿਧਾਨ ਸਭਾ ਦੇ ਸਭ ਤੋਂ ਛੋਟੇ 8 ਦਿਨਾ ਦੇ ਬਜਟ ਇਜਲਾਸ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿਕਾਸ ਲਈ ਦਿੱਤੇ ਫਤਬੇ ਤੋਂ ਕਿਨਾਰਾ ਕਰਦਿਆਂ ਇਕ ਦੂਜੇ ‘ਤੇ ਤੂਹਮਤਾਂ ਲਗਾਉਣ ਅਤੇ ਨੀਵਾਂ ਵਿਖਾਉਣ ਵਿੱਚ ਹੀ ਵਕਤ ਅਜਾਈਂ ਲੰਘਾ ਦਿੱਤਾ। ਸਾਰੇ ਇਜਲਾਸ ਵਿੱਚ ਪੰਜਾਬ ਦੇ ਵਿਕਾਸ ਦੇ ਮੁੱਖ ਮੁੱਦੇ ਗਾਇਬ ਰਹੇ। ਸਰਕਾਰੀ ਧਿਰ ਆਪਣੀ ਪਿੱਠ ਆਪ ਹੀ ਥਪਥਪਾਉਂਦੀ ਰਹੀ ਜਦੋਂ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਹਰ ਖੇਤਰ ਦੀ ਅਸਫਲਤਾ ਦੇ ਗੀਤ ਗਾਉਂਦੀਆਂ ਰਹੀਆਂ। ਕਿਸੇ ਵੀ ਧਿਰ ਨੇ ਕੋਈ ਵੀ....
ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ ਇਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦੇ ਮੌਕੇ ਵੀ ਦਿੰਦਾ ਹੋਵੇ, ਨਹੀਂ ਤਾਂ ਅਬਰਾਹਿਮ ਲਿੰਕਨ ਦੀ ਲੋਕਤੰਤਰੀ ਸਰਕਾਰ ਬਾਰੇ ਦਿੱਤੀ ਪ੍ਰੀਭਾਸ਼ਾ ਕਿ "ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਅਤੇ ਲੋਕਾਂ ਲਈ ਬਣਾਈ ਗਈ ਸਰਕਾਰ ਹੈ" ਵੀ ਟਿੱਚਰ ਜਹੀ ਜਾਪਣ ਲੱਗ ਪੈਂਦੀ ਹੈ। ਲੋਕਤੰਤਰ ਅੰਦਰ ਅਸਹਿਮਤੀ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਜਾਂ....
ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਦਾਖਲਿਆਂ ਲਈ ਸਕੂਲਾਂ ਵਿੱਚੋਂ ਬਾਹਰ ਕੱਢਣਾ ਵਾਜਿਬ ਨਹੀਂ : ਡੀ.ਟੀ.ਐੱਫ
ਡੇਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਅਤੇ ਹਰ ਅਧਿਆਪਕ ਵੱਲੋਂ ਇਸ ਕਾਰਜ ਲਈ ਸੁਹਿਰਦ ਯਤਨ ਜੁਟਾਉਣ ਦਾ ਪੂਰਾ ਹਾਮੀ ਹੈ, ਪਰ ਸਿਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਨਜਰਅੰਦਾਜ਼ ਕਰਕੇ ਨਵੇਂ ਦਾਖਲਿਆਂ ਸਬੰਧੀ ਜਾਰੀ ਕੀਤੇ ਗਏ ਤਾਨਾਸਾਹੀ ਹੁਕਮਾਂ ਦੀ ਸਖਤ ਨਿਖੇਧੀ ਕਰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਜਿਲ੍ਹਾਂ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਿਲ੍ਹਾਂ ਸਕੱਤਰ ਹਰਭਗਵਾਨ ਗੁਰਨੇ....
ਵਧਦੀ ਬੇਰੁਜ਼ਗਾਰੀ
ਬੇਰੁਜ਼ਗਾਰੀ ਦੀ ਸਮੱਸਿਆ ਦਿਨ-ਬ-ਦਿਨ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਅੱਜ ਪੂੰਜੀਪਤੀ ਦੇਸ਼ ਵੀ ਬੇਰੁਜ਼ਗਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਮੁਤਾਬਕ 2020 ਤਕ 18 ਮਿਲੀਅਨ ਤੋਂ ਵੱਧ ਲੋਕ ਬੇਰੁਜ਼ਗਾਰ ਹੋਏ ਹਨ। ਨਾਮੀ ਕੰਪਨੀਆਂ ’ਚੋਂ ਹਰ ਰੋਜ਼ ਛਾਂਟੀ ਹੋ ਰਹੀ ਹੈ। ਕੋਵਿਡ ਕਾਰਨ ਵੀ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੈ। ਮੰਦੀ ਕਾਰਨ ਕਰੋੜਾਂ ਲੋਕ ਵਿਹਲੇ ਹੋ ਗਏ ਹਨ। ਅੱਜ ਲੱਖਾਂ ਨੌਜਵਾਨ ਰੁਜ਼ਗਾਰ ਲਈ ਧੱਕੇ ਖਾਂਦੇ ਫਿਰਦੇ ਹਨ। ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ....
ਦਿਸ਼ਾਹੀਣ ਹੋਈ ਜਵਾਨੀ
ਬਲਰਾਜ ਸਿੰਘ ਸਿੱਧੂ ਦਾ ਲੇਖ ‘ਦਿਸ਼ਾਹੀਣ ਹੋਈ ਬੇਲਗਾਮ ਜਵਾਨੀ’ ਅੱਜ ਦੇ ਤਾਜ਼ਾ ਹਾਲਾਤ ਨੂੰ ਬਿਆਨ ਕਰ ਗਿਆ। ਕੁਝ ਦਿਨ ਪਹਿਲਾਂ ਪੰਜਾਬ ਵਿਚ ਤਿੰਨ-ਚਾਰ ਅਜਿਹੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਨੇ ਸਾਰਿਆਂ ਨੂੰ ਡਰਾ ਦਿੱਤਾ। ਇਹ ਘਟਨਾਵਾਂ ਸਨ ਅਜਨਾਲਾ ਥਾਣੇ ’ਤੇ ਕਬਜ਼ਾ ਤੇ ਪੁਲਿਸ ਨਾਲ ਕੀਤੀ ਗਈ ਮਾਰ-ਕੁਟਾਈ, ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਖੇ ਸਥਾਨਕ ਵਸਨੀਕਾਂ ਨਾਲ ਪੱਥਰਬਾਜ਼ੀ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਆਏ ਨੌਜਵਾਨ ਦਾ ਹੋਇਆ ਕਤਲ। ਟਰੈਕਟਰਾਂ ਉੱਪਰ 15 ਤੋਂ 20 ਨੌਜਵਾਨ....
ਲੱਗੀ ਨਜ਼ਰ ਪੰਜਾਬ ਨੂੰ, ਕੋਈ ਮਿਰਚਾਂ ਵਾਰੋ
“ਚਿੱਟਾ” ਪਤਾ ਨਹੀਂ ਇਹ ਪੰਜਾਬ ਵਿੱਚ ਕਿਥੋਂ ਆ ਗਿਆ ਹੈ, ਪੰਜਾਬ ਦੀ ਨੌਜਵਾਨੀ ਖਤਮ ਕਰ ਰਿਹਾ ਹੈ। ਪੰਜਾਬ ਦਾ ਅਰਥ ਹੈ “ਪੰਜ ਦਰਿਆਵਾਂ ਦੀ ਧਰਤੀ”। ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਨੂੰ ਪਤਾ ਨਹੀਂ ਕਿਸ ਚੰਦਰੇ ਨੇ ਕਲੰਕਿਤ ਕਰ ਦਿੱਤਾ ਹੈ ਅੱਜ ਪੰਜਾਬ ਵਿੱਚ ਨਸਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀ ਨੌਜਵਾਨੀ ਖੇਤਾਂ ਵਿੱਚ ਆਪ ਹੀ ਕੰਮ ਕਰਦੀ ਸੀ। ਹੱਥੀਂ ਕੰਮ ਨੂੰ ਤਰਜੀਹ ਦਿੱਤੀ ਜਾਂਦੀ ਸੀ। ਘਰ ਦੇ ਬਣੇ ਦੁੱਧ, ਦਹੀਂ, ਪਨੀਰ, ਖੋਆ, ਲੱਸੀ ਹੀ ਸਿਹਤ ਲਈ....
ਭਗਵੰਤ ਸਿੰਘ ਮਾਨ ਅਕਾਲ ਤਖ਼ਤ ਦਾ ਓਟ-ਆਸਰਾ ਲੈਣ ! ਡੁੱਲ੍ਹੇ ਬੇਰਾਂ ਦਾ ਕੁਝ ‘ਨੀ ਵਿਗੜਿਆ, ਕੌਮ ਦਾ ਦਿਲ ਜਿੱਤਣਾ ਹਾਲ ਦੀ ਘੜੀ ਵੀ ਦੂਰ ਨਹੀਂ !
ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਧਾਰਮਿਕ ਖੁਦਮੁਖਤਿਆਰੀ ਦੀ ਸਰਬ-ਉਤਮ ਗੱਦੀ ਹੈ ਅਤੇ ਸਿੱਖਾਂ ਦੇ ਸਮੂਹ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਮੀਰੀ ਅਤੇ ਪੀਰੀ ਭਾਵ ਸੰਸਾਰ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਦੇ ਰਾਜਨੀਤਿਕ ਅਤੇ ਅਧਿਆਤਮਿਕ ਵਿਚਾਰਧਾਰਾ ਦਾ ਮੂਲ ਧੁਰਾ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇ-ਸਮੇ ਜਾਰੀ ਹੁਕਮਨਾਮੇ ਅਤੇ ਆਦੇਸ਼ਾਂ ਨੂੰ ਸਿਰ - ਮੱਥੇ ਪ੍ਰਵਾਨ ਕਰਨਾ ਅਤੇ ਮੰਨਣਾ ਹਰ ਸਿੱਖ ਆਪਣਾ ਵੱਡਭਾਗਾ ਫ਼ਰਜ਼ ਸਮਝਦਾ ਹੈ । ਇਤਿਹਾਸ ਇਸ ਗੱਲ ਦਾ....
ਮਾਂ ਬੋਲੀ ਦੇ ਕਤਲ ਦੀ ਸਾਜਿਸ਼
ਪੰਜਾਬੀਆਂ ਦੀ ਮਾਂ-ਬੋਲੀ ਜੁਬਾਨ ਪੰਜਾਬੀ ਨੇ ਪੂਰੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਸਮੁੱਚੇ ਸੰਸਾਰ ਵਿੱਚ ਇੰਨਾ ਮਾਣ ਦਿਵਾਇਆ ਹੋਇਆ ਹੈ, ਕਿ ਉਹ ਅੱਜ ਪੰਜਾਬੀ ਬੋਲੀ-ਬੋਲ ਕੇ ਪੰਜਾਬੀ ਹੋਣ ਵਿੱਚ ਫਖ਼ਰ ਮਹਿਸੂਸ ਕਰਦੇ ਹਨ, ਕਿਉਂਕਿ ਅੱਜ ਸਾਰਾ ਸੰਸਾਰ ਇਹ ਮਹਿਸੂਸ ਕਰ ਗਿਆ ਹੈ ਕਿ ਪੰਜਾਬੀ ਜੁਬਾਨ ਸੰਸਾਰ ਕੁੱਲ ਜੁਬਾਨਾਂ ਵਿੱਚੋਂ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਬਾਲੀਵੁੱਡ ਵਿੱਚ ਪੰਜਾਬੀ ਬੋਲੀ, ਪੰਜਾਬੀ ਧੁਨਾਂ ਅਤੇ ਪੰਜਾਬੀ ਲੋਕ ਨਾਚਾਂ ਦਾ ਦਬਦਬਾ ਆਮ ਦੇਖਣ ਨੂੰ ਮਿਲ ਰਿਹਾ ਹੈ। ਅੱਜ ਪੂਰੀ....
ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ  ਦਰਸ਼ਨ ਦੀ ਲੋੜ
ਹਰੇਕ ਦੇਸ਼ ਦਾ ਭਵਿੱਖ ਉਸਦੀ ਨੌਜਵਾਨ ਪੀੜ੍ਹੀ ਦੇ ਮੋਡਿਆਂ ਤੇ ਟਿਕਿਆ ਹੁੰਦਾ ਹੈ। ਨੌਜਵਾਨ ਪੀੜ੍ਹੀ ਦੇਸ਼ ਦਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਰਾਜਨੀਤਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਵਾਗਡੋਰ ਸੰਭਾਲਣੀ ਹੁੰਦੀ ਹੈ। ਇਸ ਸਰਮਾਏ ਨੂੰ ਸਹੀ ਦਿਸ਼ਾ ਨਿਰਦੇਸ਼ਨ ਅਤੇ ਸਹੀ ਪੱਥ ਪ੍ਰਦਰਸ਼ਨ ਦੀ ਬਹੁਤ ਲੋੜ ਹੁੰਦੀ ਹੈ। ਜਿਸ ਦੇਸ਼ ਨੇ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਲਿਆ ਸਮਝ ਲਓ ਉਸ ਦੀ ਤਰੱਕੀ ਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਜੇਕਰ ਅੱਜ ਅਸੀਂ ਆਪਣੀ ਕੁਰਾਹੇ ਪੈ ਰਹੀ ਨੌਜਵਾਨ....
ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਅਮਲ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਬਣਾ ਸਕਦੇ ਹਾਂ ਰੰਗਲਾ ਪੰਜਾਬ
ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਖੌਰੇ ਕਿਹੜੀਆਂ ਨਜ਼ਰਾਂ ਨੇ ਖਾ ਲਿਆ ਹੈ। ਪੰਜ ਆਬਾਂ ਦੀ ਮੰਨੀ ਜਾਣ ਵਾਲੀ ਧਰਤੀ ਦਾ ਇੱਕ-ਇੱਕ ਤੁਪਕਾ ਅੱਜ ਜ਼ਹਿਰ ਬਣਕੇ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਨਿੱਤ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ। ਕਿਸੇ ਸਮੇਂ ਪੂਰੇ ਭਾਰਤ ਵਿੱਚ ਹਰਾ ਇਨਕਲਾਬ ਲਿਆਉਣ ਵਾਲਾ ਪੰਜਾਬ ਅੱਜ ਪ੍ਰਦੂਸ਼ਣ ਉੱਗਲ਼ਣ ਲੱਗਾ ਹੋਇਆ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਹੈ। ਬੇਖ਼ੌਫ ਲੁਟੇਰੇ ਨਿਰਦਈ ਗਿਰਝਾਂ ਵਾਂਗ ਆਮ ਲੋਕਾਂ ਦੀਆਂ ਜਿੰਦਗੀਆਂ ਨੂੰ ਨੋਚ ਰਹੇ ਹਨ....
ਕੀ ਬਣਿਆ ਦਫ਼ਾ 78 ਨੂੰ ਚੈਲਿੰਜ ਵਾਲੀ ਇੱਕ ਨਿੱਜੀ ਪਟੀਸ਼ਨ ਦਾ ?
(ਦਰਿਆਣੀ ਪਾਣੀਆਂ ਦੇ ਝਗੜੇ ਚ ਮੁਕੱਦਮੇ ਬਾਜ਼ੀ ਦਾ ਮਾਮਲਾ) ਚੀਫ ਜਸਟਿਸ ਸੰਧਾਵਾਲੀਆ ਨੇ ਪਟੀਸ਼ਨ ਸੁਣਵਾਈ ਲਈ ਕੀਤੀ ਸੀ ਮਨਜ਼ੂਰ ਰੈਗੂਲਰ ਸੁਣਵਾਈ ਲਈ ਮਿਥ ਦਿੱਤੀ ਸੀ ਨੇੜਲੀ ਤਰੀਕ ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਪਦੇ ਕੋਲ ਮੰਗਾ ਲਿਆ ਸੀ ਕੇਸ ਨਾਲ਼ੋਂ ਨਾਲ਼ ਚੀਫ ਜਸਟਿਸ ਸੰਧਾਵਾਲੀਆ ਦਾ ਤਬਾਦਲਾ ਵੀ ਹੋਇਆ ਮੁਕੱਦਮੇ ਦੇ ਅੰਤ ਦਾ ਅਖ਼ਬਾਰੀ ਖਬਰਾਂ ਚ ਕਦੇ ਨਹੀਂ ਹੋਇਆ ਜ਼ਿਕਰ ਸਿਮਰਜੀਤ ਸਿੰਘ ਬੈਂਸ ਨੇ ਕੱਢਿਆ ਇਸ ਮੁਕੱਦਮੇ ਦੇ ਅੰਤ ਦਾ ਖੁਰਾ ਖੋਜ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਨੂੰਨੀ....
ਦਿਨੋਂ ਦਿਨ ਵੱਧ ਰਿਹਾ ਪ੍ਰਦੂਸ਼ਣ ਦਾ ਖਤਰਾ
ਹਾਲ ਹੀ ਵਿੱਚ ਨਸਰ ਹੋਈ ਰਿਪੋਰਟ ਮੁਤਾਬਿਕ ਦੁਨੀਆਂ ਦੇ 50 ਪ੍ਰਦੂਸ਼ਿਤ ਸ਼ਹਿਰਾਂ ਚੋਂ 39 ਸ਼ਹਿਰ ਭਾਰਤ ਦੇ ਹਨ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗੁਆਂਢੀ ਦੇਸ਼ ਪਾਕਿਸਤਾਨ ਦਾ ਲਾਹੌਰ ਸ਼ਹਿਰ ਹੈ ਦੂਜੇ ਨੰਬਰ ਤੇ ਚੀਨ ਦੇ ਕਿਸੇ ਸ਼ਹਿਰ ਦਾ ਨਾਂ ਹੈ ਤੀਜੇ ਨੰਬਰ ਤੇ ਮੁਲਕ ਦੀ ਰਾਜਧਾਨੀ ਦਿੱਲੀ ਹੈ ਸਾਡੇ ਦੇਸ਼ ਵਿੱਚ 8 ਫੀਸਦੀ ਪ੍ਰਦੂਜ਼ਣ ਦੇ ਪੱਧਰ ’ਤੇ ਕਮੀ ਦਰਜ ਕੀਤੀ ਗਈ ਹੈ ਮਾਹਿਰਾਂ ਮੁਤਾਬਿਕ ਪ੍ਰਦੂਸ਼ਣ ਕੇਂਦਰਾਂ ਦੇ ਅੰਕੜਿਆਂ ਤੋਂ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਭਾਰਤ ਦੀ ਸਥਿਤੀ ਵਿੱਚ ਕਾਫੀ....
ਦਿਸ਼ਾਹੀਣ ਹੋਈ ਜਵਾਨੀ
ਨਸ਼ਿਆਂ ਦੀ ਭਰਪਾਈ ਲਈ ਘਰ ਦਾ ਸਮਾਨ ਤੱਕ ਵੇਚ ਦਿਤਾ ਇੱਕ ਮਾਂ ਨੇ ਇਹ ਦੱਸਿਆਂ। ਗੱਲਾਂ ਸੁਣ ਕੇ ਮੇਰਾ ਸਰੀਰ ਕੰਬ ਗਿਆ। ਸੋਚੋ ਜਿਹੜੇ ਮਾਂ-ਬਾਪ ਕਿੰਨੀਆਂ ਤੰਗੀਆਂ ਕੱਟ ਕੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਹਨ, ਅੱਜ ਤੁਸੀਂ ਉਹਨਾਂ ਦੇ ਗੱਲ ਵਿੱਚ ਅਗੂੰਠਾ ਦੇ ਰਹੇ ਹੋ। ਘਰ ਵਿਚ ਕਿਸੇ ਦੀ ਇੱਜ਼ਤ ਨਹੀਂ ਕਰਦੇ। ਛੋਟੇ ਵੱਡੇ ਦਾ ਖਿਆਲ ਨਹੀਂ ਰੱਖਦੇ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਇੱਕ ਹੀ ਪਿੰਡ ਦੇ 18 ਸਾਲ ਦੇ ਨੌਜਵਾਨਾਂ ਨੇ ਚਿੱਟੇ ਦਾ ਟੀਕਾ ਲਗਾਇਆ। ਦੋਨਾਂ ਦੀ ਮੌਤ ਹੋ ਚੁੱਕੀ ਹੈ। ਚਿੱਟੇ ਨੇ ਪੰਜਾਬ....