ਸੱਚ ਪੁਛੋ ਤਾਂ ਨਾ ਅਖ਼ਬਾਰ ਤੇ ਨਾ ਮੋਬਾਇਲ ਵੇਖਣ ਨੂੰ ਜੀਅ ਕਰਦਾ ਹੈ। ਅਖਬਾਰਾਂ ਦੇ ਮੁੱਖ ਪੰਨਿਆਂ ਤੇ ਸਭ ਤੋਂ ਪਹਿਲਾਂ ਇਹੋ ਹੀ ਖਬਰਾਂ ਛਪੀਆਂ ਹੁੰਦੀਆਂ ਹਨ ਕਿ ਫਲਾਣੀ ਥਾਂ ਨੌਜਵਾਨ ਦੀ ਲਾਸ਼ ਮਿਲੀ ਕੋਲ ਸਰਿੰਜ਼ ਪਈ ਸੀ ਸਮਸ਼ਾਨ ਘਾਟ ਵਿੱਚ ਅਣਪਛਾਤੀ ਲਾਸ਼ ਮਿਲੀ ਹੈ ਸੜਕ ਦੇ ਕਿਨਾਰੇ ਮੂੰਹ ਵਿੱਚੋ ਝੱਗ ਨਿਕਲਦੀ ਲਾਸ਼ ਪਈ ਮਿਲੀ ਬਸ ਗੱਲ ਕੀ ਕਿ ਕੋਈ ਵੀ ਦਿਨ ਇਹੋ ਜਿਹਾ ਨਹੀਂ ਜਾ ਰਿਹਾ ਜਿਸ ਦਿਨ ਦੋ ਚਾਰ ਨੌਜਵਾਨ ਚਿੱਟੇ ਦੇ ਸ਼ਿਕਾਰ ਨਾ ਹੋ ਰਹੇ ਹੋਣ ਹੁਣ ਇਹ ਵੀ ਗੱਲ ਨਹੀਂ ਰਹੀ ਕਿ ਕਿਸੇ ਤੋਂ ਇਹ ਨਸ਼ਾ....
ਕਲਮਾਂ ਦਾ ਨਜ਼ਰੀਆ
ਪੰਜਾਬ ਵਿੱਚ ਪਟਵਾਰੀਆਂ ਅਤੇ ਮੁੱਖ ਮੰਤਰੀ ਦਾ ਸਵਾਲ ਜਵਾਬ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਮੁੱਖ ਮੰਤਰੀ ਦਾ ਸਟੇਟਸ ਬਹੁਤ ਉਚਾ ਹੁੰਦਾ ਹੈ। ਉਨ੍ਹਾਂ ਨੂੰ ਪਟਵਾਰੀਆਂ ਨਾਲ ਸਵਾਲ ਜਵਾਬ ਵਿੱਚ ਪਇਣਾ ਸ਼ੋਭਾ ਨਹੀਂ ਦਿੰਦਾ। ਪਟਵਾਰੀਆਂ ਨਾਲ ਸਵਾਲ ਜਵਾਬ ਤਾਂ ਮਾਲ ਮੰਤਰੀ ਨੂੰ ਵੀ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਦਾ ਵਾਹ ਵਾਸਤਾ ਤਾਂ ਡਿਪਟੀ ਕਮਿਸ਼ਨਰਾਂ ਨਾਲ ਹੁੰਦਾ ਹੈ। ਸਰਕਾਰ ਨੂੰ ਪਟਵਾਰੀਆਂ ਨਾਲ ਗੱਲਬਾਤ ਕਰਨ ਲਈ ਵਿਤ ਕਮਿਸ਼ਨਰ ਮਾਲ ਵਿਭਾਗ ਨੂੰ ਕਹਿਣਾ ਚਾਹੀਦਾ। ਅਧਿਕਾਰੀਆਂ ਦਾ ਕੰਮ....
ਹਰ ਰੋਜ਼ ਪੰਜਾਬ ਵਿਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ੇ ਕਰ ਰਹੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਇਕ ਕੁੜੀ ਦਾ ਜ਼ਿਕਰ ਸੀ ਜਿਸ ਨੂੰ ਨਸ਼ੇ ਕਾਰਨ ਕੋਈ ਸੁੱਧ-ਬੁੱਧ ਨਹੀਂ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਥਾਣੇ ਵਿਚ ਇਤਲਾਹ ਦਿੱਤੀ ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ। ਕੁਝ ਕੁ ਮਹੀਨੇ ਪਹਿਲਾਂ ਦੀ ਇਕ ਵੀਡੀਓ ਵਾਇਰਲ....
ਜਨਮ ਦਿਨ ’ਤੇ ਵਿਸ਼ੇਸ਼ 1 ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਿਸਤਰੀ ਆਸਾ ਸਿੰਘ ਦੇ ਘਰ ਪੈਦਾ ਹੋਏ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹੀ ਰਾਮ ਸਿੰਘ ਵੱਡਾ ਹੋ ਕੇ ਏਨਾ ਵੱਡਾ ਆਰਕੀਟੈਕਟ ਬਣੇਗਾ ਕਿ ਦੁਨੀਆਂ ਭਰ ਦੇ ਲੋਕ ਉਸਦੀਆਂ ਡਿਜ਼ਾਇਨ ਕੀਤੀਆਂ ਇਮਾਰਤਾਂ ਨੂੰ ਖੜ੍ਹ-ਖੜ੍ਹ ਕੇ ਦੇਖਣਗੇ। ਬੇਸ਼ੱਕ ਆਰਕੀਟੈਕਟ ਭਾਈ ਰਾਮ ਸਿੰਘ ਨੂੰ ਉਸਦੇ ਆਪਣੇ ਇਲਾਕੇ ਅਤੇ ਕੌਮ ਦੇ ਲੋਕ ਵਿਸਾਰ ਗਏ ਹੋਣ ਪਰ ਉਸ ਸਰਦਾਰ ਦੀ ਕਲਾ ਦਾ ਲੋਹਾ ਦੁਨੀਆਂ ਅੱਜ ਵੀ ਮੰਨਦੀ ਹੈ।....
ਅੱਜ ਦੀ ਔਰਤ ਨਿੱਤ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਔਰਤ ਦੀ ਇਸ ਉੱਨਤੀ ਦੇਖਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਸਫ਼ਰ ਕਿਥੋਂ ਸ਼ੁਰੂ ਕੀਤਾ। ਭਾਵ ਉਹ ਕਿੱਥੋਂ ਤੁਰੀ ਅਤੇ ਕਿਹੜੀਆਂ ਬਿਖਮ ਸਥਿਤੀਆਂ ਵਿਚੋਂ ਹੁੰਦੀ ਹੋਈ ਅੱਜ ਦੇ ਸਥਾਨ ਤੇ ਪਹੁੰਚੀ। ਉਸ ਲਈ ਅੱਗੋਂ ਆਉਣ ਵਾਲੀਆਂ ਕਿਹੜੀਆਂ ਚੁਣੌਤੀਆਂ ਹਨ? ਔਰਤ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਿਫ਼ਰ ਦੇ ਬਿੰਦੂ ਤੋਂ ਵੀ ਹੇਠਾਂ ਤੋਂ ਸ਼ੁਰੂ ਕੀਤਾ। ਆਦਿ ਕਾਲ ਤੋਂ ਹੀ ਔਰਤ ਮਰਦ ਪ੍ਰਧਾਨ ਸਮਾਜ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਹੈ।....
ਅਜੋਕੇ ਮੰਡੀ ਦੇ ਵਰਤਾਰੇ ਅਤੇ ਉਪਭੋਗਤਾਵਾਦੀ ਸਭਿਆਚਾਰ ਵਿਚ ਜਿਵੇਂ ਆਪਣਾ ਆਪਣਾ ਮਾਲ ਵੇਚਣ ਲਈ ਬਹੁ-ਕੌਮੀ ਕੰਪਨੀਆਂ, ਦੇਸੀ-ਬਦੇਸ਼ੀ ਸਰਮਾਏਦਾਰਾਂ/ਉਤਪਾਦਕਾਂ, ਵਪਾਰਕ ਘਰਾਣਿਆਂ ਅਤੇ ਕਾਰਪੋਰੇਟ ਸੈਕਟਰ ਦੇ ਦਲਾਲਾਂ ਵਿਚ ਬੇਕਿਰਕ ਮੁਕਾਬਲੇ ਦੀ ਹੋੜ ਲੱਗੀ ਹੋਈ ਹੈ, ਠੀਕ ਉਸੇ ਤਰ੍ਹਾਂ ਅੱਜ ਕਲਾ ਦੇ ਖੇਤਰ ਵਿਚ ਵੀ ਝੱਟ-ਪੱਟ ਸਥਾਪਤੀ ਲਈ ਆਪਾ-ਧਾਪੀ ਮੱਚੀ ਹੋਈ ਹੈ । ਪੂੰਜੀਵਾਦ ਨੇ ਸੰਸਾਰ ਨੂੰ ਇਕ ਵਿਸ਼ਾਲ ਖੁੱਲ੍ਹੀ ਮੰਡੀ ਵਿਚ ਬਦਲ ਦਿੱਤਾ ਹੈ । ਵਿਸ਼ਵੀਕਰਣ (Globalization) ਅਤੇ ਉਪਭੋਗਤਾਵਾਦ....
ਜਨਮ ਦਿਨ `ਤੇ ਵਿਸ਼ੇਸ਼... ਜਦੋਂ ਕਿਤੇ ਵੀ ਬਟਾਲਾ ਸ਼ਹਿਰ ਦੀ ਗੱਲ ਚੱਲਦੀ ਹੈ ਅਤੇ ਇਸ ਸ਼ਹਿਰ ਦੇ ਸ਼ਾਇਰ ਸ਼ਿਵ ਕਮੁਾਰ ਬਟਾਲਵੀ ਦੀ ਤਸਵੀਰ ਵੀ ਜ਼ਹਿਨ ਵਿੱਚ ਉਕਰ ਆਉਂਦੀ ਹੈ। ਸ਼ਿਵ ਬਟਾਲਵੀ ਅਤੇ ਬਟਾਲਾ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਸ਼ਿਵ ਭਾਵੇਂ ਬਟਾਲੇ ਨਹੀਂ ਸੀ ਜੰਮਿਆਂ ਪਰ ਉਸਦਾ ਬਟਾਲੇ ਨਾਲ ਸਬੰਧ ਕੁਝ ਅਜਿਹਾ ਬਣਿਆ ਜਿਵੇਂ ਇਹ ਸੁਮੇਲ ਜਨਮਾਂ-ਜਮਾਂਤਰਾਂ ਦਾ ਹੋਵੇ। ‘ਬੜਾ ਪਿੰਡ ਲੋਟੀਆਂ’ ਦਾ ਇਹ ਮੁੰਡਾ ਕਿਸੇ ਦਿਨ ਸ਼ਿਵ ਬਟਾਲਵੀ ਬਣ ਕੇ ਪੂਰੀ ਦੁਨੀਆਂ ਵਿੱਚ ਆਪਣਾ ਅਤੇ ਮਾਂ ਬੋਲੀ ਪੰਜਾਬੀ ਦਾ ਕੱਦ ਏਨਾ....
ਤਕਰੀਬਨ ਪਿਛਲੇ ਹੀ ਦਿਨਾਂ ਉੱਤਰ ਭਾਰਤ ਵਿੱਚ ਭਾਰੀ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਆਧ ਖੇਤਰ ਹੜ੍ਹਾਂ ਦੀ ਮਾਰ ਹੇਠ ਹੈ। ਫ਼ਸਲਾਂ, ਸਬਜ਼ੀਆਂ, ਚਾਰੇ ਦਾ ਖੇਤਾਂ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸ ਕਾਰਨ ਕਈ ਪਰਿਵਾਰ ਘਰ ਤੋਂ ਬੇਘਰ ਹੋ ਗਏ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਂਣਾ ਮੁਸ਼ਿਕਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ। ਕਰੋਨਾ ਮਹਾਮਾਰੀ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਸੀ। ਚੰਗੀ....
ਮਨੁੱਖ ਹਾਰਨ ਲਈਂ ਨਹੀਂ ਬਣਿਆ ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਰਹਾ ਹੈ ਦੁਸ਼ਮਣ , ਦੋਰੇ ਜਹਾਂ ਹਮ਼ਾਰਾ। - ਇਕਬਾਲ ਮਨੁੱਖ ਦੇ ਇਸ ਧਰਤੀ ’ਤੇ ਜਨਮ ਨਾਲ ਹੀ ਉਸ ਦੀਆਂ ਕੁਝ ਜ਼ਰੂਰਤਾਂ ਵੀ ਜਨਮ ਲੈ ਲੈਂਦੀਆਂ ਹਨ। ਇਸ ਸਮੇਂ ਬੱਚਾ ਆਪ ਨਿਰਬਲ ਅਤੇ ਨਿਤਾਣਾ ਹੁੰਦਾ ਹੈ। ਇਸ ਲਈ ਉਹ ਖੁਦ ਇਨ੍ਹਾਂ ਜ਼ਰੂਰਤਾ ਨੂੰ ਪੂਰਾ ਨਹੀਂ ਕਰ ਸਕਦਾ। ਇਸ ਲਈ ਉਸ ਦੀਆਂ ਇਹ ਮੁਢਲੀਆਂ ਜ਼ਰੂਰਤਾਂ ਉਸ ਦੇ ਮਾਂ ਪਿਓ ਜਾਂ ਸਨਬੰਧੀ ਪੂਰਾ ਕਰਦੇ ਹਨ। ਬੱਚੇ ਦੀਆਂ ਇਰ ਜ਼ਰੂਰਤਾਂ ਪੂਰੀਆਂ ਕਰਨਾ ਉਸ ਦੀ ਜ਼ਿੰਦਗੀ ਨੂੰ....
ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀਂ ਹੈ। ਭਾਰਤੀ ਲੋਕਾ ਦਾ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ 2022 ਵਿਚ ਕਰੀਬ 1.89 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ ਕਰਨ ਲਈ ਨੋਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਕਹੇ ਹਨ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ....
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਹੈ, ਪਰ ਇਨਸਾਨ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੁਦਰਤ ਦਾ ਨਾਸ਼ ਹੀ ਕੀਤਾ ਹੈ। ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਮੁਫ਼ਤ ਵਿੱਚ ਮਿਲਦੀਆਂ ਹਨ, ਉਹ ਉਹਨਾਂ ਦੀ ਕਦਰ ਨਹੀਂ ਕਰਦਾ। ਇਸੇ ਕਾਰਨ ਅੱਜ ਪਾਣੀ ਤੇ ਹਵਾ ਦੋਵੇਂ ਹੀ ਦੂਸ਼ਿਤ ਹੋ ਰਹੇ ਹਨ। ਅੱਜ ਅਸੀਂ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਵਾਪਰਦਿਆਂ ਦੇਖ ਕੇ ਖੁਸ਼ ਹੋ ਰਹੇ ਹਾਂ, ਜਦਕਿ ਇਥੋਂ ਹੀ ਸ਼ੁਰੂ ਹੁੰਦਾ ਹੈ ਸਾਡੇ ਕੁਦਰਤੀ ਸੋਮਿਆਂ ਦਾ ਉਜਾੜਾ। ਅੱਜ ਦੇ ਮਨੁੱਖ ਨੇ....
ਅੱਜ ਕੱਲ੍ਹ ਦੇ ਬੱਚਿਆਂ ਨੂੰ ਮਾਂ-ਬਾਪ ਦੀ ਟੋਕਾ ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਪਿਛਲੇ ਹੀ ਹਫ਼ਤੇ ਇੱਕ ਹੋਰ ਖ਼ਬਰ ਪੜ੍ਹੀ ਕਿ ਇਕ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਿਨ ਪ੍ਰਤੀ ਦਿਨ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਬਜ਼ੁਰਗ ਘਰ ਦੇ ਜਿੰਦਰੇ ਹੁੰਦੇ ਹਨ। ਜਿਸ ਤਰ੍ਹਾਂ ਦਾ ਵਤੀਰਾ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ, ਤਾਂ ਕੱਲ੍ਹ ਨੂੰ ਵੀ ਸਾਡੇ ਨਾਲ ਇਹੋ ਜਿਹਾ ਸਭ ਕੁੱਝ ਹੋਣਾ ਹੈ। ਬਜ਼ੁਰਗ ਜੇ ਘਰ ਵਿੱਚ ਆਪਣੇ ਬੱਚਿਆਂ ਨੂੰ ਟੋਕਦੇ ਹਨ, ਤਾਂ ਅੱਜਕਲ ਦੀ....
ਜ਼ਿੰਦਗੀ ਖ਼ੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਪਲ ਦਾ ਲੁਫਤ ਉਠਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਦੁਰਲਭ ਹੈ। ਸੁੱਖ-ਦੁੱਖ ਜ਼ਿੰਦਗੀ ਦੇ ਪਰਛਾਵੇਂ ਹੁੰਦੇ ਹਨ। ਜਦੋਂ ਦੁੱਖ ਆਉਂਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸਾਡੇ ਨੇੜੇ ਕੌਣ ਲੱਗਾ ਸੀ। ਕਿਸ ਨੇ ਸਾਡੀ ਮੁਸੀਬਤ ਵੇਲੇ ਮਦਦ ਕੀਤੀ ਸੀ। ਅੱਜ ਜ਼ਮਾਨਾ ਬਹੁਤ ਬਦਲ ਚੁੱਕਿਆ ਹੈ। ਜੇ ਤੁਹਾਡੀ ਜੇਬ ਵਿੱਚ ਚਾਰ ਪੈਸੇ ਹਨ ਤਾਂ ਹੀ ਕੋਈ ਤੁਹਾਡੇ ਨੇੜੇ ਖੜਦਾ ਹੈ। ਇਨਸਾਨ ਤੁਹਾਡੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ। ਮਤਲਬ ਰੱਖ ਕੇ ਹੀ ਕੋਈ ਇਨਸਾਨ ਦੋਸਤੀ ਕਰਦਾ ਹੈ।....
ਕੋਰੋਨਾ ਕਾਰਨ ਮਰੇ ਵਿਅਕਤੀਆਂ ਦੇ ਸੰਸਕਾਰ ’ਚ ਅੜਿੱਕਾ ਪਾਉਣਾ ਜਾਇਜ਼ ਨਹੀਂ ਵਿਸ਼ਵ ਭਰ ਵਿਚ ਫੈਲੀ ਭਿਆਨਕ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰ ਨੰ ਜਿੱਥੇ ਸਮੁੱਚੀ ਦੁਨੀਆ ਨੂੰ ਆਪਣੇ ਕਲਾਵੇ ’ਚ ਲਿਆ ਹੋਇਆ ਹੈ, ਉੱਥੇ ਹੀ ਇਸ ਬਿਮਾਰੀ ਕਾਰਨ ਮਰ ਰਹੇ ਲੋਕਾਂ ਦੀਆਂ ਅੰਤਿਮ ਰਸਮਾਂ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਰਹੁ-ਰੀਤਾਂ ਨਾਲ ਪੂਰੀਆਂ ਕਰਨ ਵਿਚ ਵੀ ਵੱਡੀ ਸਮੱਸਿਆ ਦਰਪੇਸ਼ ਆ ਰਹੀ ਹੈ। ਨਤੀਜਤਨ ਸਮਾਜਿਕ ਕਦਰਾਂ- ਕੀਮਤਾਂ ਦਿਨੋ-ਦਿਨ ਤਾਰ-ਤਾਚ ਹੁੰਦੀਆਂ ਜਾ ਰਹੀਆਂ ਹਨ। ਇਸ ਦੀ ਮਿਸਾਲ ਪੰਜਾਬ 'ਚ....
ਅੱਜ ਕੱਲ੍ਹ ਦੇ ਮਾਂ ਪਿਓ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ। ਉਹ ਮਾਂ ਪਿਓ ਦੀ ਸੇਵਾ ਨਹੀਂ ਕਰਦੇ। ਉਹ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮ ਦੀ ਹਵਾ ਕਰ ਕੇ ਬੱਚੇ ਮਨਮਾਨੀ ਕਰਦੇ ਹਨ ਅਤੇ ਅੱਖੜ ਹੋ ਗਏ ਹਨ। ਉਨ੍ਹਾਂ ਨੂੰ ਡਾਲਰਾਂ ਅਤੇ ਪੌਡਾਂ ਦੀ ਚਮਕ ਨਜ਼ਰ ਆਉਂਦੀ ਹੈ ਅਤੇ ਉਹ ਬੁੱਢੇ ਮਾਂ ਪਿਓ ਨੂੰ ਬੇਸਹਾਰਾ ਛੱਡ ਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਸ ਵਿਚ ਕੁਝ ਹੱਦ ਤੱਕ ਮਾਂ ਪਿਓ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ ਜਿਸ ਦਾ....