ਬਜਟ ਸੈਸ਼ਨ ਦੌਰਾਨ ਜਲੰਧਰ ਤੋਂ ਛਪਦੇ ਪੰਜਾਬੀ ਅਖਬਾਰ ਅਜੀਤ ਅਤੇ ਨਿਊਜ ਚੈਨਲ ਪੀ ਟੀ ਸੀ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ਵਿੱਚ ਦਾਖਲ ਹੋਣ ਤੇ ਰੋਕ ਲਗਾਉਣ ਦੇ ਮਾਮਲੇ ਵਿੱਚ ਸਮਾਜਿਕ ਚਿੰਤਕਾਂ, ਸਿਆਸੀ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਜਾ ਰਿਹਾ ਹੈ, ਪ੍ਰੰਤੂ ਸਰਕਾਰਾਂ ਵੱਲੋਂ ਚੋਣਵੇ ਮੀਡੀਆਂ ਘਰਾਣਿਆਂ ਨਾਲ ਇਹੋ ਜਿਹੇ ਸਲੂਕ ਦਾ ਇਹ ਮਾਮਲਾ ਪਹਿਲਾ ਨਹੀਂ ਹੈ, ਇਸ ਤੋਂ ਪਹਿਲਾ ਵੀ ਸਮੇ ਸਮੇ ਤੇ ਸੱਤਾ....
ਕਲਮਾਂ ਦਾ ਨਜ਼ਰੀਆ

ਫਰੀਦਕੋਟ ਦੇ ਇੱਕ ਪਿੰਡ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਈ। ਇਸ ਚੋਰੀ ਦਾ ਪੁਲਿਸ ਵੱਲੋਂ ਕੋਈ ਸੁਰਾਗ ਨਾ ਲੱਭ ਸਕਣ ਕਾਰਨ ਪਿੰਡ ਨਿਵਾਸੀਆਂ ਨੇ ਧਰਨੇ ਵਗੈਰਾ ਲਾਏ ਅਤੇ ਇਸ ਦਾ ਸੁਰਾਗ ਦੇਣ ਵਾਲੇ ਨੂੰ ਪਿੰਡ ਵਾਸੀਆਂ ਨੇ ਆਪਣੇ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਤਕਰੀਬਨ 5 ਮਹੀਨੇ ਬਾਅਦ ਕਿਸੇ ਨੇ ਇਸੇ ਗੁਰਦੁਆਰਾ ਸਾਹਿਬ ਦੇ ਬਾਹਰ ਕਿਸੇ ਨੇ ਹੱਥ ਲਿਖਤ ਪੋਸਟਰ ਲਾਏ ਜਿਸ ਵਿੱਚ ਸਿੱਖਾਂ ਨੂੰ ਸ਼ਰੇਆਮ ਚੈਲਿੰਜ ਕੀਤਾ ਗਿਆ ਕਿ....

ਵਿਦੇਸ਼ਾਂ ਵੱਲ ਝੁਕਾਅ ਹੋਣ ਦੇ ਚੱਲਦਿਆਂ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਚੱਲਦਿਆਂ ਇਹ ਨੌਜਵਾਨ ਆਈਲੈਟਸ ਕਰਵਾਉਣ ਵਾਲੇ, ਪਾਸਪੋਰਟ ਬਣਵਾਉਣ ਵਾਲੇ, ਵੀਜ਼ਾ ਲਗਵਾਉਣ ਵਾਲੇ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਮੋਟੀ ਲੁੱਟ ਦਾ ਸ਼ਿਕਾਰ ਵੀ ਹੋ ਰਹੇ ਹਨ। ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ....

ਪੰਜਾਬ ਤੋਂ ਚੱਲ ਕੇ ਵਿਦੇਸ਼ੀ ਸਰਜ਼ਮੀਨ ਤੇ ਆਪਣੇ ਵਜੂਦ ਦਾ ਸਫ਼ਲ ਪ੍ਰਗਟਾਵਾ ਕਰਨ ਵਿਚ ਸਫ਼ਲ ਰਹੀਆਂ ਹਨ ਕਈ ਪੰਜਾਬੀ ਸ਼ਖ਼ਸੀਅਤਾਂ, ਜੋ ਪੰਜਾਬੀਅਤ ਰੁਤਬਾ ਹੋਰ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਇੰਨ੍ਹਾਂ ਦੀ ਲੜ੍ਹੀ ਨੂੰ ਹੋਰ ਅੱਗੇ ਵਧਾਉਣ ਦਾ ਮਾਣ, ਅੱਜਕਲ ਹਾਸਿਲ ਕਰ ਰਹੇ ਹਨ, ਸਤਿਕਾਰਿਤ ਪੰਜਾਬੀ ਹਸਤੀ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਨਿਰਮਾਤਾ ‘ਹਰਪਵਨਵੀਰ ਸਿੰਘ’, ਜੋ ਸੱਤ ਸੁਮੰਦਰ ਪਾਰ ਤੱਕ ਦੇ ਗਲਿਆਰਿਆ ਵਿਚ ਅਸਲ ਪੁਰਾਤਨ ਵਿਰਸੇ ਨੂੰ ਜਿਉਂਦਿਆਂ ਰੱਖਣ ਲਈ ਲਗਾਤਾਰ ਅਹਿਮ....

ਕਿਸੇ ਵੀ ਸਮਾਜ, ਸੰਸਥਾ, ਸਰਕਾਰ, ਖਿੱਤੇ ਅਤੇ ਮੁਲਕ ਦੇ ਨੁਮਾਇੰਦੇ ਦੀਆਂ ਉਸ ਸਮਾਜ, ਸੰਸਥਾ, ਸਰਕਾਰ, ਖਿੱਤੇ ਅਤੇ ਮੁਲਕ ਪ੍ਰਤੀ ਜਿੰਮੇਵਾਰੀਆਂ ਅਤੇ ਜਵਾਬਦੇਹੀਆਂ ਹੁੰਦੀਆਂ ਹਨ ਅਤੇ ਉਹ ਇਹਨਾਂ ਜਿੰਮੇਵਾਰੀਆਂ ਅਤੇ ਜਵਾਬ-ਦੇਹੀਆਂ ਦਾ ਸਾਹਮਣਾ ਕਰਨ ਤੋਂ ਮੁਨਕਰ ਨਹੀਂ ਹੋ ਸਕਦਾ। ਉਹ ਇਹਨਾਂ ਜਿੰਮੇਵਾਰੀਆਂ ਅਤੇ ਜਵਾਬਦੇਹੀਆਂ ਤੋਂ ਪਾਸਾ ਵੱਟਕੇ ਭੱਜ ਨਹੀਂ ਸਕਦਾ। ਉਸ ਅਧੀਨ ਕਾਰਜ ਪ੍ਰਣਾਲੀ ਵਿੱਚ ਆਈਆਂ ਕਮੀਆਂ-ਪੇਸ਼ੀਆਂ ਪ੍ਰਤੀ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਆਪੇ ਤੋਂ ਬਾਹਰ ਹੋਣਾ ਉਸ....

ਹਾਲ ਹੀ ਵਿੱਚ ਦਿੱਲੀ ਦੇ ਉੱਤਮ ਨਗਰ ਨੇੜੇ ਮੋਹਨ ਗਾਰਡਨ ’ਚ ਸਕੂਲ ਜਾ ਰਹੀ 17 ਸਾਲਾਂ ਦੀ ਵਿਦਿਆਰਥਣ ਦੇ ਚਿਹਰੇ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਵਿਚਾਰਨ ਵਾਲੀ ਗੱਲ ਹੈ ਕਿ ਤੇਜ਼ਾਬ ਦੀ ਵਿਕਰੀ ਤੇ ਪਾਬੰਦੀ ਦੇ ਬਾਵਜੂਦ ਇਹਨਾਂ ਦੋਸ਼ੀਆਂ ਨੇ ਇਹ ਕਿਥੋਂ ਲਿਆ? 17 ਸਾਲਾਂ ਵਿਦਿਆਰਥਣ ਨੇ ਪ੍ਰੇਮ ਪ੍ਰਸਤਾਵ ਠੁਕਰਾ ਦਿੱਤਾ ਸੀ। ਦਿਨ ਪ੍ਰਤੀ ਦਿਨ ਔਰਤਾਂ ਤੇ ਜ਼ੁਲਮ ਵਧਦੇ ਜਾ ਰਹੇ ਹਨ। ਬਲਾਤਕਾਰ, ਛੇੜਛਾੜ, ਹੋਰ ਪਤਾ ਨਹੀਂ ਕਿੰਨੀਆਂ ਹੀ ਘਿਨੌਣੀ ਹਰਕਤਾਂ ਤੋਂ ਅਜਿਹੇ ਦੋਸ਼ੀ....

ਐਸਟੀਐਫ ਵਲੋਂ ਵੀ ਲੁਧਿਆਣਾ ਵਿਖੇ 3 ਕਿਲੋਗ੍ਰਾਮ ਨਸ਼ਾ ਫੜਿਆ ਗਿਆ। ਸਰਹੱਦੀ ਸੂਬਿਆਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ’ਚੋਂ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਨਸ਼ੀਲੀ ਗੋਲੀਆਂ ਦੇ ਡੱਬੇ ਫੜੇ ਜਾਂਦੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਜ਼ਿਲੇ ਦਾ ਜ਼ਿੰਮੇਵਾਰ ਪੁਲਿਸ ਅਧਿਕਾਰੀ ਕਾਨਫਰੰਸ ਕਰਕੇ ਅਜਿਹੇ ਨਸ਼ੇੜੀਆਂ ਨੂੰ ਫੜਨ ਦਾ ਜ਼ਿਕਰ ਕਰਦਾ ਹੈ। ਸੂਬਾ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਿਆਂ ਵਿੱਚ ਉਸਾਰੀ ਕਲੋਨੀਆਂ, ਫਲੈਟਾਂ ਦੀ ਛਾਪੇਮਾਰੀ ਕਰਕੇ ਵੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ....

ਛੇ ਮੌਸਮ ਵਾਲੀ ਦੁਨੀਆ ਦੀ ਸਭ ਤੋਂ ਜ਼ਰਖੇਜ਼ ਧਰਤੀ ਨੇ ਪਿਛਲੇ ਕਰੀਬ ਦੋ ਹਜ਼ਾਰ ਸਾਲ ਤੋਂ ਵਿਦੇਸ਼ੀ ਧਾੜਬੀਆਂ ਤੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਹੈ। ਬੇਦਾਂ ਦੀ ਰਚਨਾ। ਤਕਸਲਾ ਵਿਸ਼ਵ-ਵਿਦਿਆਲਿਆ ਦੀ ਸਥਾਪਨਾ ਤੇ ਰਾਜਾ ਪੋਰਸ ਵੱਲੋਂ ਸਿਕੰਦਰ ਦਾ ਮੁਕਾਬਲਾ ਕਰਨ ਤੋਂ ਵਾਦ ਦੱਬੇ ਕੁਚਲੇ ਤੇ ਲਤਾੜੇ ਲੋਕਾਂ ਨੂੰ ਅਣਖ ਨਾਲ ਜਿਉਣ ਤੇ ਮਰਨ ਲਈ ਤਿਆਰ ਰਹਿਣ, ਦਾ ਪ੍ਰੇਮ ਮਾਰਗ ਪੰਦਰਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ !! 239 ਸਾਲ ਇਹੀ ਸਬਕ ਬਾਕੀ ਗੁਰੂਆਂ ਨੇ ਪੜ੍ਹਾਇਆ ਤੇ ਅਣਖੀਲੇ, ਸੱਚੇ....

(21 ਫਰਵਰੀ ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਵਿਸ਼ੇਸ਼) ਅੰਤਰ-ਰਾਸ਼ਟਰੀ ਸੰਸਥਾ ਯੂਨੈਸਕੋ ਨੇ 17 ਨਵੰਬਰ 1999 ਨੂੰ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਸੱਦਾ ਦਿੱਤਾ। ਇਹ ਸੱਦੇ ਕੋਈ ਸੁਭਾਵਿਕ ਹੀ ਨਹੀਂ ਦਿੱਤੇ ਜਾਂਦੇ। ਕਿਉਂਕਿ ਇਹੋ ਜਿਹੀਆਂ ਅੰਤਰ-ਰਾਸ਼ਟਰੀ ਸੰਸਥਾਵਾਂ ਦੁਆਰਾ ਇਹੋ ਜਿਹੇ ਸੱਦੇ ਘੋਖ-ਪੜਤਾਲ ਕਰਨ ਉਪਰੰਤ ਭਵਿੱਖ ਦੇ ਖਤਰੇ ਨੂੰ ਭਾਂਪਦਿਆਂ ਆਮ ਲੋਕਾਈ ਨੂੰ ਜਾਗਰੂਕ ਕਰਨ ਹਿੱਤ ਦਿੱਤੇ ਜਾਂਦੇ ਹਨ। ਮਾਹਿਰਾਂ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ....

ਪਰ ਪੰਜਾਬੀ ਦੇ ਵਕੀਲ ਅੰਗਰੇਜ਼ੀ ਮਗਰ ਡਾਂਗਾਂ ਚੱਕੀ ਫਿਰਦੇ ਨੇ .... ਜਦੋਂ ਕਿਤੇ ਵੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਲੇਖ ਛਪਦਾ ਹੈ ਜਾਂ ਕੋਈ ਭਾਸ਼ਣ ਹੁੰਦਾ ਹੈ ਤਾਂ ਅੰਗਰੇਜ਼ੀ ਨੂੰ ਪੰਜਾਬੀ ਦੇ ਖਿਲਾਫ ਦਿਖਾਇਆ ਜਾਂਦਾ ਹੈ। ਜਦੋਂ ਕਿਸੇ ਚੀਜ਼ ਨੂੰ ਖਤਰੇ ਜਾਂ ਉਹਦੀ ਤਰੱਕੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਤੈਅ ਹੋਣਾ ਜ਼ਰੂਰੀ ਹੈ ਕਿ ਉਹਨੂੰ ਖਤਰਾ ਕਿਥੋਂ ਹੈ ਤੇ ਤਰੱਕੀ ਕੀਹਦੇ ਮੁਕਾਬਲੇ ’ਚ ਕਰਨੀ ਹੈ। ਪੰਜਾਬੀ ਨੂੰ ਲੱਗੇ ਰਹੇ ਖੋਰੇ ਗੱਲ ਕਰਨ ਵੇਲੇ ਅੰਗਰੇਜ਼ੀ ਨੂੰ ਇਹਦੀ ਦੁਸ਼ਮਣ ਤੈਅ ਕਰ ਲਿਆ....

‘ਵੈਲਨਟਾਈਨ ਦਿਵਸ’ ਪੱਛਮ ਵੱਲੋਂ ਪੂਰਬ ਨੂੰ ਮਿਲਿਆ ਤਿਉਹਾਰ ਹੈ। ਸਮੇਂ ਨਾਲ ਇਹ ‘ਦਿਵਸ’ ਅੱਜ ਇੱਕ ਵਿਸ਼ੇਸ਼ ਤਿਉਹਾਰ ਵਾਂਗ ਬਣ ਗਿਆ ਹੈ। ਅੱਜ ਇਹ ਵਿਸ਼ੇਸ਼ ਤਿਉਹਾਰ ‘ਵੈਲਨਟਾਈਨਜ਼ ਡੇਅ’ (ਦਿਵਸ) ਦੇ ਰੂਪ ਵਿਚ ਸੰਸਾਰ ਦੇ ਲਗਪਗ ਸਾਰੇ ਹੀ ਉਨੱਤ ਅਤੇ ਗ਼ੈਰ-ਉਨੱਤ ਦੇਸ਼ਾਂ ਵਿਚ ਪੱਛਮੀ ਦੇਸ਼ਾਂ ਦੀ ਦੇਖਾ ਦੇਖੀ, ਪਿਆਰ ਦੇ ਪ੍ਰਗਟਾਵੇ ਲਈ, ਮੰਨਾਉਣ ਦਾ ਰਿਵਾਜ਼ ਚੱਲ ਪਿਆ ਹੈ। ਅਜਿਹੇ ਤਿਉਹਾਰਾਂ ਨੂੰ ਮੰਨਾਉਣ ਜਾਂ ਨਾ-ਮੰਨਾਉਣ ਦੇ ਰਿਵਾਜ਼ ਸਬੰਧੀ ਕੋਈ ਕਿੰਤੂ-ਪਰੰਤੂ ਉਠਾ ਕੇ ਕੋਈ ਉਪਦੇਸ਼ ਦੇਣਾ ਲੇਖਕ ਦੀ....

ਇਕ ਸਮਾਗਮ ਵਿਚ ਇਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ 'ਆ ਕੇ ਵੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ, ਮਾੜਾ ਤਗੜੇ ਨੂੰ ਲੁੱਟ ਕੇ ਖਾ ਰਿਹਾ ਹੈ। ਨਿਆਂ ਇਨਸਾਫ਼ ਦੂਰ ਦੀ ਕੌਡੀ ਹੋ ਗਏ ਹਨ, ਇਥੇ ਮਾਰ ਧਾੜ ਹੈ, ਲੁੱਟ ਖਸੁੱਟ ਏ, ਤੂੰ ਦੁਬਾਰਾ ਆ, ਤੇ ਆ ਕੇ ਇਸ ਦੁਨੀਆਂ ਨੂੰ ਦਰੁਸਤ ਕਰ। ਇਸ ਰਚਨਾ ਮਗਰੋਂ ਇਕ ਸਿਆਣਾ ਬੁਲਾਰਾ ਬੋਲਿਆ ਤੇ ਉਸ ਨੇ ਆਖਿਆ, ਸਾਡੇ ਰਹਿਬਰ ਜੋ ਸਦੀਆਂ ਪਹਿਲਾਂ ਹੋ ਗਏ ਹਨ, ਉਨ੍ਹਾਂ ਨੇ ਹੁਣ ਨਹੀਂ ਆਉਣਾ। ਉਨ੍ਹਾਂ ਨੇ ਇਸ ਦੁਨੀਆਂ....

ਭਾਰਤ ਦਾ ਸੰਵਿਧਾਨ ਲਗਭਗ 300 ਮੈਂਬਰੀ ਸੰਵਿਧਾਨ ਸਭਾ ਨੇ ਬਣਾਇਆ। ਸੰਵਿਧਾਨ ਸਭਾ ਦੀ ਇਲੈਕਸ਼ਨ 1946 ਨੂੰ ਜੁਲਾਈ-ਅਗਸਤ ਚ ਮੁਕੰਮਲ ਹੋਈ। ਇਹ ਚੋਣ ਓਵੇਂ ਹੋਈ ਜਿਵੇਂ ਅੱਜ ਕੱਲ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ। ਜਨਵਰੀ 1946 ’ਚ ਸੂਬਾਈ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ। ਇਹਨਾਂ ਵਿਧਾਨ ਸਭਾਵਾਂ ਨੇ ਹੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ। 10 ਲੱਖ ਦੀ ਅਬਾਦੀ ਮਗਰ 1 ਮੈਂਬਰ ਦੀ ਬਨਣਾ ਸੀ। 1945 ਵਿੱਚ ਕੈਬਨਿਟ ਮਿਸ਼ਨ ਪਲੈਨ ਤਹਿਤ ਇਹ ਸੰਵਿਧਾਨ ਕਰਨੀ ਅਸੈਂਬਲੀ ਬਣਾਉਣ ਦੀ ਤਜਵੀਜ ਹਿੰਦੂ....

ਭਾਰਤ ਵਿੱਚ ਮੱਧਕਾਲੀਨ ਯੁੱਗ ਨੂੰ ਭਗਤੀ ਲਹਿਰ ਦੇ ਸ਼ੁਨਹਿਰੀ ਯੁੱਗ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਇਸ ਸਮੇਂ ਵਿਸ਼ੇਸ਼ ਕਰ ਕੇ ਉੱਤਰੀ ਭਾਰਤ ਵਿੱਚ ਇਸ ਲਹਿਰ ਦਾ ਬਹੁਤ ਉਥਾਨ ਹੋਇਆ। ਇਹ ਉਹ ਸਮਾਂ ਸੀ,ਜਦੋਂ ਸਮਾਜ ਵਿੱਚ ਰਾਜਸੀ ਤੇ ਪੁਜਾਰੀਵਾਦ ਦੇ ਪ੍ਰਭਾਵ ਹੇਠ ਨੀਵੀਆਂ ਜਾਤਾਂ ਦਾ ਧਾਰਮਿਕ,ਸਮਾਜਿਕ,ਰਾਜਨੀਤਕ ਤੇ ਆਰਥਿਕ ਤੌਰ ਤੇ ਜਿਉਣਾ ਦੁੱਭਰ ਕੀਤਾ ਹੋਇਆ ਸੀ। ਪੁਜਾਰੀ/ਪੰਡਿਤ/ਮੁਲਾਣਿਆਂ ਤੇ ਹਠੀ-ਯੋਗੀਆਂ ਦੇ ਆਪਣੇ ਧਾਰਮਿਕ ਵਚਨਾਂ ਨੇ ਸਧਾਰਨ ਲੋਕਾਂ ਨੂੰ ਉਲਝਾ ਕੇ ਰੱਖਿਆ ਹੋਇਆ ਸੀ। ਉਹਨਾਂ ਦੁਆਰਾ....

ਭਗਵੰਤ ਮਾਨ ਦੀ ਸਰਕਾਰ ਨੂੰ ਲਗਭਗ ਇੱਕ ਸਾਲ ਹੋ ਗਿਆ ਸਤਾ ਵਿੱਚ ਆਈ ਨੂੰ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਜ਼ੀਰੋ ਟਾਲਰੈਂਸ ’ਤੇ ਕੰਮ ਕਰ ਰਹੀ ਹੈ ਤੇ ਇਸ ’ਤੇ ਪੂਰੀ ਦ੍ਰਿੜਤਾ ਨਾਲ ਅਮਲ ਕਰਦਿਆਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਸਿਹਤ ਮੰਤਰੀ ਡਾ. ਵਿਜੇ ਸਿਗਲਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਨਸ਼ਿਆਂ ਵਿਰੁੱਧ ਵੀ ਪ੍ਰਸ਼ਾਸਨ ਤੇ ਸਰਕਾਰ ਹਰਕਤ ਵਿੱਚ ਹੈ ਪਰ ਰਫ਼ਤਾਰ ਹੌਲੀ ਹੈ, ਜਿਸ ਕਾਰਨ ਨੌਜਵਾਨਾਂ ਦੀ ਮੌਤ ਦੇ ਅੰਕੜੇ ਵੱਧ ਰਹੇ ਹਨ। ਸਿਵਿਆਂ ਵਿੱਚ ਅੱਗ ਦੇ ਭਾਂਬੜ ਪਹਿਲਾਂ ਨਾਲੋਂ ਜ਼ਿਆਦਾ ਮੱਚ ਰਹੇ ਹਨ।....