ਕਲਮਾਂ ਦਾ ਨਜ਼ਰੀਆ

ਮਿਲਾਵਟ ਦਾ ਜ਼ਹਿਰ ਢਾਹ ਰਿਹਾ ਕਹਿਰ
ਹਰ ਸ਼ਹਿਰ ਵਿੱਚ ਸ਼ਾਮ ਨੂੰ ਇੱਕ ਜਗ੍ਹਾ ਤੇ ਜੋਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨ। ਇਹ ਰੇੜੀਆਂ ਵਾਲੇ ਨਕਲੀ ਰਿਫਾਇਡ ਦੀ ਮਦਦ ਨਾਲ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਲੋਕਾਂ ਨੂੰ ਪਰੋਸ ਰਹੇ ਹਨ। ਲੋਕਾਂ ਦੀ ਸਿਹਤ ਨਾਲ ਖਿਲਾਵੜ ਹੋ ਰਿਹਾ ਹੈ। ਫਿਰ ਉਨ੍ਹਾਂ ਦੇ ਖਿਲਾਫ਼ ਵਿਭਾਗੀ ਕਾਰਵਾਈ ਵੀ ਹੁੰਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਖਾਣ-ਪੀਣ ਦੇ ਸ਼ੌਕੀਨ ਤਾਂ ਹਰ ਰੋਜ਼ ਹੀ ਕੁੱਝ ਨਾ ਕੁੱਝ ਖਾਣ-ਪੀਣ ਵਾਲੀ ਵਸਤਾਂ ਦੁਕਾਨਾਂ ਮਿਠਾਈਆਂ ਦੀ ਦੁਕਾਨਾਂ ਤੋਂ ਲੈ ਕੇ ਖਾਂਦੇ ਹਨ। ਇਹ ਜਾਂਚ-ਪੜਤਾਲ ਸਿਰਫ਼ ਤਿਉਹਾਰਾਂ....
ਵਰਿਆਮ ਸੰਧੂ ਦੇ ਅੰਗ-ਸੰਗ : ਗੁਰਭਜਨ ਗਿੱਲ
44ਸਾਲ ਪਹਿਲਾਂ ਵਰਿਆਮ ਸਿੰਘ ਸੰਧੂ ਬਾਰੇ ਨਵਾਂ ਜ਼ਮਾਨਾ ਵਿੱਚ ਛਪਿਆ ਲੇਖ ਪੇਸ਼ ਹੈ। ਇਸ ਨੂੰ ਉਦੋਂ ਦੇ ਮੈਗਜ਼ੀਨ ਸੰਪਾਦਕ ਲਖਵਿੰਦਰ ਜੌਹਲ ਨੇ ਛਾਪਿਆ ਸੀ। ਵਰਿਆਮ ਸੰਧੂ ਬਾਰੇ ਕਿੱਥੋਂ ਗੱਲ ਤੋਰਾਂ, ਮੈਨੂੰ ਸਮਝ ਹੀ ਨਹੀਂ ਲੱਗਦੀ। ਮੇਰੇ ਲਈ ਵਰਿਆਮ ਉਹ ਅਣਬੁੱਝ ਬੁਝਾਰਤ ਹੈ ਜਿਹਦਾ ਹੱਲ ਪਿਛਲੇ ਸਫੇ ਤੇ ਮੂਧੇ ਮੂੰਹ ਨਹੀਂ ਲਿਖਿਆ ਹੋਇਆ। ਕਈ ਵਰ੍ਹੇ ਪਹਿਲਾਂ ਪੰਜਾਬੀ ਸਾਹਿਤ ਸਭਾ ਧਿਆਨਪੁਰ (ਗੁਰਦਾਸਪੁਰ)ਵੱਲੋਂ ਕਰਵਾਈ ਗਈ ਕਹਾਣੀ ਗੋਸ਼ਟੀ ‘ਚ ਵਰਿਆਮ ਜਦੋਂ ਆਪਣੀ ਕਹਾਣੀ ‘ਡੁੰਮ੍ਹ’ ਪੜ੍ਹ ਰਿਹਾ ਸੀ ਤਾਂ....
ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਸਿਆਸਤ ਖਾਸ ਤੌਰ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਿੱਚ ਆਈ ਗਿਰਾਵਟ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ, ਜਦੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੀਆਂ ਹਾਰਾਂ ਦੀ ਮੂੰਹ ਬੋਲਦੀ ਤਸਵੀਰ ਵੇਖਣ ਤੋਂ ਬਾਅਦ, ਵਿਚਾਰਧਾਰਾ ਦੀ ਨੀਤੀ ਨੂੰ ਤਿਲਾਂਜ਼ਲੀ ਦੇ ਕੇ ਸਿਆਸਤਦਾਨਾਂ ਵੱਲੋਂ ਦਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਐਨ.ਡੀ.ਏ. ਅਤੇ ਇੰਡੀਆ ਦੋਵੇਂ ਡਰੇ ਹੋਏ ਹਨ। ਦੋਹਾਂ ਧਿਰਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਐਨ.ਡੀ.ਏ....
ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ....
ਲੇਖਕਾਂ ਕੋਲ ਇਕ ਉਦਾਹਰਨ ਹੈ, ਜਦੋਂ ਜਿਯਪਾਲ ਸਾਰਤਰ, ਜਿਨ੍ਹਾਂ ਨੇ ਵਿਸ਼ਵ ਦਾ ਸਰਵ-ਉੱਚ ਪੁਰਸਕਾਰ, ਨੋਬਲ ਪ੍ਰਾਈਜ਼ ਲੈਣ ਤੋਂ ਇਨਕਾਰ ਕਰ ਦਿੱਤਾ। ਅਜੋਕੇ ਮਾਹੌਲ ਵਿਚ ਕੋਈ ਕਹਿ ਸਕਦਾ ਹੈ ਕਿ ਉਸ ਨੇ ਇਸ ਖ਼ਬਰ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਜੋ ਉਸ ਦਾ ਨਾਂਅ ਚਰਚਾ ਵਿਚ ਆ ਸਕੇ ਤੇ ਉਸ ਦੀਆਂ ਲਿਖਤਾਂ ਦਾ ਵੀ ਨਾਂਅ ਅੱਗੇ ਵਧੇਗਾ, ਪਰ ਉਹ ਮਹਾਨ ਦਾਰਸ਼ਨਿਕ ਪਹਿਲਾ ਹੀ ਚਰਚਿਤ ਸੀ ਤੇ ਇਸ ਵਿਸ਼ਵ-ਵਿਆਪੀ ਸੰਸਥਾ ਨੇ ਉਸ ਨੂੰ ਸਨਮਾਨਿਤ ਕਰਨਾ ਹੀ ਸੀ, ਜਿਵੇਂ ਕਿਹਾ ਜਾਂਦਾ ਕਿ ਕਿਸੇ ਲੇਖਕ....
ਲਗਦੈ ਫ਼ਿਲਮੀ ਤਰਜ਼ ’ਤੇ ਹੋਣ ਵਾਲੇ ਵਿਆਹ ਆਮ ਲੋਕਾਂ ਨੂੰ ਕਰ ਕੇ ਛੱਡਣਗੇ ਤਬਾਹ
ਅੱਜ ਦੀ ਮਹਿੰਗਾਈ ’ਚ ਆਮ ਲੋਕਾਂ ਦਾ ਜੀਣਾ ਵੈਸੇ ਹੀ ਮੁਸ਼ਕਲ ਹੋ ਗਿਆ ਹੈ। ਮਹਿੰਗਾਈ ਇਸ ਵਕਤ ਅਸਮਾਨ ਛੂਹ ਰਹੀ ਹੈ। ਆਮ ਘਰਾਂ ਦੀ ਰਸੋਈ ਬੜੀ ਮੁਸ਼ਕਲ ਨਾਲ ਚਲ ਰਹੀ ਹੈ। ਘਰ ਦੇ ਜਿੰਨੇ ਵੀ ਜੀਅ ਹੋਣ ਤੇ ਉਹ ਸਾਰੇ ਹੀ ਕਮਾਉਣ ਤਾਂ ਕਿਧਰੇ ਜਾ ਕੇ ਘਰਾਂ ਦਾ ਗੁਜ਼ਾਰਾ ਹੁੰਦਾ ਹੈ। ਫਿਰ ਉਹ ਲੋਕ ਜਿਹੜੇ ਵਿਹਲੇ ਰਹਿ ਕੇ ਫ਼ਜ਼ੂਲ ਖ਼ਰਚੇ ਕਰਦੇ ਹਨ, ਰੱਬ ਜਾਣੇ ਉਹ ਐਨੇ ਪੈਸੇ ਕਿੱਥੋਂ ਲੈ ਕੇ ਆਉਂਦੇ ਹਨ। ਮੈਂ ਤਾਂ ਕਈ ਲੋਕ ਇਹੋ ਜਿਹੇ ਵੀ ਵੇਖੇ ਹਨ ਜਿਹੜੇ ਸਵੇਰੇ ਸੱਜ ਧੱਜ ਕੇ ਚਿੱਟੇ ਕੁੜਤੇ ਪਜਾਮੇ ਪਾ ਕੇ ਨਿਕਲ....
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਡਾ. ਸੁਗਰਾ ਸੱਦਫ਼ ਦੀ ਸੱਜਰੀ ਕਾਵਿ ਪੁਸਤਕ “ਅੱਜ ਮੈਂ ਤੇਰਾ ਸੁਫ਼ਨਾ ਬਣਨਾ” ਗੁਰਮੁਖੀ ਅੱਖਰਾਂ ਵਿੱਚ ਉਸ ਦੀ ਪਹਿਲੀ ਕਿਤਾਬ ਹੈ। ਸ਼ਾਹਮੁਖੀ ਅੱਖਰਾਂ ਵਿੱਚ ਉਸ ਨੇ ਮੌਲਿਕ ਕਾਵਿ ਸਿਰਜਣਾ ਤੇ ਖੋਜ ਪੁਸਤਕਾਂ ਰਾਹੀਂ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਪੰਜਾਬ ਇੰਸਟੀਚਿਊਟ ਆਫ ਲੈਂਗੁਏਜਿਜ ਤੇ ਕਲਚਰ ਦੀ ਸੇਵਾ ਮੁਕਤ ਡਾਇਰੈਕਟਰ ਜਨਰਲ ਸੁਗਰਾ ਸੱਦਫ਼ ਮੂਲ ਰੂਪ ਵਿੱਚ ਫ਼ਲਸਫ਼ੇ ਦੀ ਵਿਦਿਆਰਥਣ ਹੈ। ਉਸ ਨੇ 1986 ਵਿੱਚ ਐੱਮ ਏ ਫਿਲਾਸਫੀ, 1992 ਵਿੱਚ ਐੱਮ ਏ ਪੁਲਿਟੀਕਲ ਸਾਇੰਸ ਅਤੇ 1994 ਵਿੱਚ ਐੱਮ ਏ ਉਰਦੂ....
23 ਮਾਰਚ ਦੇ ਸੂਰਮੇ ਸ਼ਹੀਦਾਂ ਸ਼ਹੀਦ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਨੂੰ ਸਲਾਮ ਹੈ।
ਗੁਰਭਜਨ ਸਿੰਘ ਗਿੱਲ (ਪ੍ਰੋ.) ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ। ਪਟਿਆਲੇ ਵੱਸਦੇ ਪਿਆਰੇ ਵੀਰ ਸਰਬਜੀਤ ਸਿੰਘ ਵਿਰਕ ਐਡਵੋਕੇਟ ਦਾ ਸ਼ਹੀਦ ਭਗਤ ਸਿੰਘ ਜੀ ਨਾਲ ਸਨੇਹੀ ਰਿਸ਼ਤਾ ਹੋਣ ਕਾਰਨ ਹੀ ਸ਼ਹੀਦ ਭਗਤ ਸਿੰਘ ਜੀ ਦੀਆਂ ਇਹੋ ਜਹੀਆਂ ਲਿਖਤਾਂ ਦਾ ਸੰਪਾਦਨ ਹੁੰਦਾ ਹੈ। ਪਰਮਜੀਤ ਤੇ ਸਰਬਜੀਤ ਦੋਵੇ ਭਰਾ ਸਾਹਿੱਤ ਸਿਰਜਕ ਹਨ। ਆਪਣੇ ਬਾਬਲ ਤੋਂ ਅਦਬ ਦੀ ਗੁੜ੍ਹਤੀ ਲੈ ਕੇ ਉਹ ਇਸ ਕਾਰਜ ਵਿੱਚ ਜੁੱਟੇ ਹਨ। ਸਰਬਜੀਤ ਦੀ ਸੋਚ ਵਿੱਚ ਭਗਤ ਸਿੰਘ ਤੇ ਉਸ ਦੇ ਇਨਕਲਾਬੀ ਫ਼ਲਸਫ਼ੇ ਦੀ ਚਾਸ਼ਨੀ ਗੜੁੱਚ....
ਖੇਤਾਂ ਦਾ ਜਾਇਆ ਕਿਰਤੀ ਕਿਸਾਨ ਕਵੀ : ਸ ਮਹਿੰਦਰ ਸਿੰਘ ਦੋਸਾਂਝ
19 ਮਾਰਚ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ ਗੁਰਭਜਨ ਗਿੱਲ ਇਹ ਗੱਲ ਹੋਏਗੀ 1974-75 ਦੀ ਜਦ ਮੈ ਤੇ ਸ਼ਮਸ਼ੇਰ ਸਿੰਘ ਸੰਧੂ ਲੁਧਿਆਣੇ ਪੜ੍ਹਦਿਆ ਪਹਿਲੀ ਵਾਰ ਲਿਖਾਰੀ ਸਭਾ ਜਗਤਪੁਰ(ਜਲੰਧਰ) ਦੇ ਸਾਲਾਨਾ ਸਮਾਗਮ ਵਿੱਚ ਕਵਿਤਾ ਸੁਣਾਉਣ ਗਏ। ਨਵੇ ਨਕੋਰ ਜਜ਼ਬਿਆਂ ਤੇ ਸਵਾਰ ਹੋਇਆਂ ਦੀ ਕੰਡ ਤੇ ਪਹਿਲੀ ਪਿਆਰ ਥਾਪੜੀ ਮਹਿੰਦਰ ਸਿੰਘ ਦੋਸਾਂਝ ਨੇ ਦਿੱਤੀ। ਉਹ ਸਭਾ ਦੇ ਰੂਹੇ ਰਵਾ ਸਨ। ਬਹੁਤ ਵੱਡੇ ਵੱਡੇ ਲੇਖਕ ਉਸ ਦੋ ਰੋਜ਼ਾ ਸਮਾਗਮ ਵਿੱਚ ਹਾਜ਼ਰ ਸਨ। ਰਾਤ ਅਸਾਂ ਵੀ ਉਥੇ ਹੀ ਕੱਟੀ। ਤੁਸੀਂ ਅੱਜ....
ਦੇਸ਼ ਵੰਡ ਸਮੇਂ ਉੱਜੜੇ ਪੰਜਾਬੀਆਂ ਦੀ ਵੱਡੀ ਧਿਰ ਬਣੇ ਡਾ. ਮਹਿੰਦਰ ਸਿੰਘ ਰੰਧਾਵਾ
2 ਫ਼ਰਵਰੀ ਨੂੰ ਜਨਮ ਦਿਨ ਤੇ ਵਿਸ਼ੇਸ਼ ਪੇਸ਼ਕਸ਼ : ਗੁਰਭਜਨ ਗਿੱਲ ਉਨ੍ਹਾਂ ਦਾ ਜੱਦੀ ਪਿੰਡ ਭਾਵੇਂ ਬੋਦਲ(ਹੋਸ਼ਿਆਰਪੁਰ) ਨੇੜੇ ਗਰਨਾ ਸਾਹਿਬ ਸੀ ਪਰ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਜ਼ੀਰਾ(ਫੀਰੋਜ਼ਪੁਰ) ਵਿੱਚ ਮਾਤਾ ਬੇਚਿੰਤ ਕੌਰ ਦੀ ਕੁੱਖੋਂ ਹੋਇਆ। ਜ਼ੀਰਾ ਵਿੱਚ ਉਨ੍ਹਾਂ ਦੇ ਪਿਤਾ ਜੀ ਸ. ਸ਼ੇਰ ਸਿੰਘ ਤਹਿਸੀਲਦਾਰ ਸਨ। ਡਾ. ਰੰਧਾਵਾ ਦਾ ਪ੍ਰਚਲਿਤ ਨਾਂ ਮ ਸ ਰੰਧਾਵਾ ਸੀ। ਉਹ ਪੰਜਾਬੀ ਸਿਵਲ ਅਧਿਕਾਰੀ, ਬਨਸਪਤਿ ਵਿਗਿਆਨੀ ਅਤੇ ਵਿਰਾਸਤ ਸੰਗ੍ਰਹਿ ਕਰਤਾ ਤੇ ਸਾਹਿਤ ਸਿਰਜਕ ਸਨ।....
ਪੰਜਾਬ ਪੁਲਿਸ ਦਾ ਮਾਟੋ ਕੀ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਹਾਂ, ਕਿੰਨਾ ਕੁ ਹੋ ਰਿਹਾ ਹੈ ਮੱਦਦਗਾਰ
ਜਦੋਂ ਵੀ ਕਿਸੇ ਨਾਗਰਿਕ ਨੂੰ ਕੋਈ ਕਾਨੂੰਨੀ ਤੌਰ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਪਹੁੰਚ ਕਰਦਾ ਹੈ ਅਗੋਂ ਪੁਲਿਸ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿੰਨਾ ਕੁ ਅਗਲੇ ਦੀ ਮਦਦ ਕਰਦੀ ਹੈ, ਇਸ ਗੱਲ ਤੋਂ ਹਰ ਇੱਕ ਪੰਜਾਬੀ ਭਲੀ ਭਾਂਤ ਜਾਣੂ ਹੈ, ਬੇਸ਼ਕ ਕੋਈ ਬੋਲੇ ਜਾਂ ਨਾ ਬੋਲੇ ਉਹ ਗੱਲ ਵੱਖਰੀ ਹੈ ਕਿਉਂਕਿ ਆਮ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਘੋੜੇ ਦੇ ਅਗਿਓ ਲੰਘਣਾ ਵੀ ਘਾਟਾ ਹੈ ਤੇ ਪਿੱਛੇ ਤੋਂ ਲੰਘਣਾ ਘਾਟਾ ਹੈ ਫਿਰ ਖਾਸ ਕਰਕੇ ਪੰਜਾਬ ਪੁਲਿਸ ਨਾਲ ਕੌਣ ਗੱਲ ਕਰੇ ਇਹ....
ਚਿੱਟੇ ਦੁੱਧ ਦਾ ਕਾਲਾ ਧੰਦਾ !
ਜਿਸ ਕੋਲ ਸਮਝ ਹੈ, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੈ। ਜੋ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿਚ ਆਪਸੀ ਪਿਆਰ ਸੀ। ਮਿਲਾਵਟ ਬਿਲਕੁੱਲ ਵੀ ਨਹੀਂ ਸੀ। ਕਹਿਣ ਦਾ ਭਾਵ ਹੈ ਕਿ ਹਵਾ, ਪਾਣੀ ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਿਲਾਵਟ ਕੀ ਹੁੰਦੀ ਹੈ? ਜੋ ਪਰਿਵਾਰ ਉਸ ਸਮੇਂ ਦੁੱਧ ਵੇਚਦੇ ਸਨ, ਉਹ ਪਰਿਵਾਰ ਸਾਫ਼-ਸੁਥਰਾ ਸ਼ੁੱਧ ਦੁੱਧ ਵੇਚਦੇ ਸਨ। ਜੇਕਰ ਕੋਈ ਦੁੱਧ ਵਿਚ ਮਿਲਾਵਟ ਵੀ ਕਰਦਾ ਸੀ ਤਾਂ ਉਹ ਸਾਫ਼ ਪਾਣੀ ਹੀ....
ਹੁਣ ਨਹੀਂ ਰਿਹਾ ਪਹਿਲਾਂ ਵਾਲਾ ਪੰਜਾਬ
ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਮਜਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸੰਸਾਰ ਕਿੱਧਰ ਨੂੰ ਜਾ ਰਿਹਾ ਹੈ। ਰੂਸ-ਯੂਕਰੇਨ ਤੇ ਇਜ਼ਰਾਇਲ ਫ਼ਲਸਤੀਨ ਜੰਗ ਨੂੰ ਸ਼ਹਿਰ, ਕਸਬੇ ਤਬਾਹ ਕਰ ਦਿੱਤੇ ਹਨ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਸਮਾਜ ਵਿੱਚ ਅੱਜ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਮਨਾਂ ਵਿੱਚ ਨਫਰਤਾਂ ਪੈਦਾ ਕਰ ਲੈਂਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਧਰਤੀ ਤੇ ਕੀ ਕਰਨ ਆਏ ਹਾਂ। ਕੀ ਕਰ ਰਹੇ....
ਇਜਲਾਸ, ਜਿਸ ਨੇ ਇਤਿਹਾਸ ਰਚਿਆ !
ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਦਾ ਇਜਲਾਸ ਪਿਛਲੇ ਇਜਲਾਸਾਂ ਦੇ ਮੁਕਾਬਲੇ ਸ਼ਾਂਤੀਪੂਰਨ ਰਿਹਾ। ਸਰਕਾਰ ਦੀ ਤਰਫੋਂ ਵਿਰੋਧੀਆਂ ਦੇ ਨੁਕਤਾਚੀਨੀ ਕਰਨ ’ਤੇ ਹੌਲਾ- ਗੁੱਲਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਵੀ ਕੋਈ ਵੀ ਵਿਰੋਧੀ ਪਾਰਟੀ ਦਾ ਵਿਧਾਇਕ ਸਰਕਾਰ ਦੀ ਕਾਰਗੁਜਾਰੀ ਦੀ ਆਲੋਚਨਾ ਕਰਦਾ ਸੀ ਤਾਂ ਸਰਕਾਰੀ ਪੱਖ ਇਲਜਾਮ-ਦਰ-ਇਲਜਾਮ ਲਗਾਉਣ ਲੱਗ ਜਾਂਦਾ ਸੀ। ਇੱਥੋਂ ਤੱਕ ਕਿ ਵਿਰੋਧੀ ਪਾਰਟੀ ਦੇ ਮੂਹਰੇ ਆ ਕੇ ਬੋਲਣ ਲੱਗ ਜਾਂਦੇ ਸਨ। ਇਕ ਕਿਸਮ ਨਾਲ ਬੋਲਣ....
ਰਾਵਣ ਮਰਦਾ ਕਿਉਂ ਨਹੀਂ ?
ਅਸੀਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ। ਭਾਰਤ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਵਣ ਦੇ ਵੱਡੇ ਵੱਡੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ। ਹਰ ਥਾਂ ਇਹ ਇਕ ਮੇਲੇ ਦਾ ਰੂਪ ਧਾਰ ਲੈਂਦੇ ਹਨ। ਬੱਚੇ, ਬੁੱਢੇ ਅਤੇ ਜੁਆਨ ਸਾਰੀ ਉਮਰ ਦੇ ਲੋਕ ਬੜੇ ਚਾਅ ਨਾਲ ਇਹ ਮੇਲਾ ਦੇਖਣ ਆਉਂਦੇ ਹਨ। ਸਾਰੇ ਬਾਜ਼ਾਰ ਵੀ ਵਿਸ਼ੇਸ਼ ਰੂਪ ਨਾਲ ਤਰਾਂ ਤਰਾਂ ਦੀਆਂ ਮਿਠਿਆਈਆਂ ਅਤੇ ਖਿਡੌਣਿਆਂ ਨਾਲ ਸਜ਼ੇ ਹੁੰਦੇ ਹਨ। ਮੇਲਾ ਦੇਖਣ ਲਈ ਸਾਰੇ ਲੋਕ ਆਪਣੇ ਸਭ ਤੋਂ ਸੋਹਣੇ ਕੱਪੜੇ ਪਾ ਕੇ ਸਜ ਧੱਜ ਕੇ....
ਗ਼ਰੀਬੀ ਦੀ ਲਾਹਨਤ
ਏਨਾ ਘੱਟ ਨਾ ਦਈਂ ਕਿ ਰੁਲ ਜਾਵਾਂ ਮੈਂ, ਏਨਾ ਜ਼ਿਆਦਾ ਵੀ ਨਾ ਦਈਂ ਕਿ ਤੈਨੂੰ ਭੁੱਲ ਜਾਵਾਂ ਮੈਂ। ਭਾਰਤ ਨੇ ਆਜਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫਾਲਤੂ ਪਾਣੀ ’ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ-ਵੱਡੇ ਕਾਰਖਾਨੇ ਚੱਲਦੇ ਹਨ ਜਿਸ ਨਾਲ ਦੇਸ਼ ਵਿਕਾਸ ਦੀ ਲੀਹ ਤੇ ਪਿਆ ਹੈ। ਇਸ ਪਾਣੀ ਨੂੰ ਕਾਬੂ ਕਰਕੇ ਨਹਿਰਾਂ ਕੱਢੀਆਂ ਗਈਆਂ ਹਨ ਜੋ ਸਾਡੀ ਅਤੇ ਧਰਤੀ ਦੀ ਪਿਆਸ....