ਅੱਜ ਹਰ ਇਨਸਾਨ ਗੁੱਸੇ ਦਾ ਸ਼ਿਕਾਰ ਹੈ। ਕਈ ਵਾਰ ਛੋਟੀ ਛੋਟੀ ਗੱਲਾਂ ਤੇ ਗੁੱਸਾ ਕਰਕੇ ਇਨਸਾਨ ਦੀ ਮਾਨਸਿਕ ਤੇ ਸਰੀਰਕ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਜੇ ਅੱਜ ਰੋਜ -ਮਰਾ ਦੀ ਜ਼ਿੰਦਗੀ ਵਿੱਚ ਝਾਤੀ ਮਾਰੀਏ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਕਰ ਲੈਂਦੇ ਹਾਂ। ਗੁੱਸੇ ਕਾਰਨ ਆਪਣੇ ਰਿਸਤੇਦਾਰਾਂ ਨਾਲ ਦੂਰੀਆਂ ਵੱਧ ਜਾਂਦੀਆਂ ਹਨ। ਗੁੱਸਾ ਅਜਿਹੀ ਗਲਤੀ ਹੈ ਜਿਸ ਨਾਲ ਮਨੁੱਖ ਆਪ ਤਾਂ ਪਰੇਸਾਨ ਹੁੰਦਾ ਹੈ, ਗੁੱਸੇ ਦੀ ਬਲਦੀ ਅੱਗ ਵਿਚ ਸੜਦਾ ਹੈ। ਕਈ ਵਾਰ ਤਾਂ ਮਾਹੌਲ ਅਜਿਹਾ ਸਿਰਜ ਜਾਂਦਾ ਹੈ ਕਿ....
ਕਲਮਾਂ ਦਾ ਨਜ਼ਰੀਆ

ਹਰ ਰੋਜ਼ ਪੰਜਾਬ ਵਿਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ੇ ਕਰ ਰਹੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਇਕ ਕੁੜੀ ਦਾ ਜ਼ਿਕਰ ਸੀ ਜਿਸ ਨੂੰ ਨਸ਼ੇ ਕਾਰਨ ਕੋਈ ਸੁੱਧ-ਬੁੱਧ ਨਹੀਂ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਥਾਣੇ ਵਿਚ ਇਤਲਾਹ ਦਿੱਤੀ ਜਿਸ ਨੂੰ ਪਲਿਸ ਨੇ ਸਿਵਲ ਹਸਪਤਾਲ ਭੇਜਿਆ। ਕੁਝ ਕੁ ਮਹੀਨੇ ਪਹਿਲਾਂ ਵੀ ਇਕ....

ਕੈਮਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿਲਾਂ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ, ਨੇ ਸੰਨ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜ਼ਿੰਦਗੀ ਵਿੱਚ ਕਦੇ ਸਕੂਲ ਦਾ ਮੂੰਹ ਤੱਕ ਨਹੀ ਵੇਖਿਆਂ ਸੀ। ਉਸ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਪੜ੍ਹਨਾ ਨਹੀ ਸੀ ਆਉਂਦਾ ਪਰੰਤੂ ਆਪਣੇ ਰਵੱਈਏ, ਕੰਮ ਪ੍ਰਤੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਦੁਨੀਆਂ ਵਿੱਚ ਸਭ ਤੋ ਜਿਆਦਾ ਸਰਜਨ ਪੈਂਦਾ ਕੀਤੇ। ਇਸ ਵਿਅਕਤੀ ਦਾ ਨਾਮ ਹੈਮਿਲਟਨ ਸੀ....

ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਹਮੇਸ਼ਾ ਸਕਰਾਤਕ ਸੋਚ ਨਾਲ ਹੀ ਜ਼ਿੰਦਗੀ ਦਾ ਸਫ਼ਰ ਤੈਅ ਹੁੰਦਾ ਹੈ। ਨਕਰਾਤਮਕ ਵਿਚਾਰਾਂ ਨਾਲ ਅਸੀਂ ਖੁਸ਼ਹਾਲ ਜ਼ਿੰਦਗੀ ਨੂੰ ਨਰਕ ਬਣਾ ਲੈਦੇ ਹਾਂ। ਹਮੇਸ਼ਾ ਚੰਗੀ ਸੋਚ ਰੱਖੋ। ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਬਦਲੋ। ਬਦਲਣ ਦੀ ਕੋਈ ਵੀ ਉਮਰ ਨਹੀਂ ਹੁੰਦੀ। ਦਿੜ ਇੱਛਾ ਸ਼ਕਤੀ ਨਾਲ ਹੀ ਬਦਲਿਆ ਜਾ ਸਕਦਾ ਹੈ। ਜੇਕਰ ਸਾਡਾ ਦ੍ਰਿੜ ਵਿਸ਼ਵਾਸ ਹੁੰਦਾ ਹੈ ਤਾਂ ਸਾਡੇ ਕੰਮ ਵਿੱਚ ਪਰਮਾਤਮਾ ਵੀ ਸਹਾਈ ਹੁੰਦਾ ਹੈ। ਅਕਸਰ ਕਹਿੰਦੇ ਵੀ ਹਨ ਕਿ ਜੇ ਪਾਣੀ ਇੱਕ ਜਗ੍ਹਾਂ ਖੜਾ ਹੋ ਜਾਵੇ....

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਮੁਗਲਾਂ ਦੇ ਜ਼ਬਰ ਅਤੇ ਜ਼ੁਲਮ ਦਾ ਨਾਸ ਕਰਨ ਲਈ ਇੱਕ ਨਿਆਰੀ ਕੌਮ ‘ਖਾਲਸਾ ਪੰਥ’ ਦੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਸਾਜਨਾ ਕੀਤੀ। ਗੁਰੂ ਜੀ ਵੱਲੋਂ ਸਾਜੀ ਇਸ ਨਿਰਾਲੀ ਅਤੇ ਨਿਵੇਕਲੀ ਸਿੱਖ ਕੌਮ ਦੀ ਮਜਬੂਤੀ ਲਈ ਅਨੇਕਾਂ ਸਿੱਖ ਸੂਰਬੀਰਾਂ ਨੇ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ। ਉਸ ਸਮੇਂ ਸਿੱਖ ਮਿਸਲਾਂ ਦੀ ਚੜ੍ਹਦੀ ਕਲਾ ਬਣਾਈ ਰੱਖਣ ‘ਚ ਅਨੇਕਾਂ ਸਿੱਖ ਸੂਰਬੀਰਾਂ ਦੀਆਂ ਕੁਰਬਾਨੀਆਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਇਹਨਾਂ ਮਹਾਨ....

18ਵੀਂ ਸਦੀ ’ਚ ਅਗਾਂਹ-ਵਧੂ ਦੇਸ਼ਾਂ ਦੇ ਪੂੰਜੀਪਤੀ ਇੱਕ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖ ਰਹੇ ਸਨ। ਇਹ ਉਹ ਸਮਾਂ ਸੀ, ਜਦੋਂ ਉਦਯੋਗਿਕ ਕ੍ਰਾਂਤੀ ਦੇ ਨਾਂਅ ’ਤੇ ਮਜ਼ਦੂਰਾਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਉਸ ਸਮੇਂ ਮਜ਼ਦੂਰ ਇਨ੍ਹਾਂ ਪੂੰਜੀਪਤੀਆਂ ਦੇ ਰਹਿਮੋ-ਕਰਮ ’ਤੇ ਪਲਦੇ ਸਨ। ਇਨ੍ਹਾਂ ਦੇ ਕੰਮ ਕਰਨ ਦਾ ਕੋਈ ਸਮਾਂ ਤੈਅ ਨਹੀਂ ਸੀ। ਉਦਯੋਗਾਂ ਦੇ ਮਾਲਕ ਇਨ੍ਹਾਂ ਤੋਂ ਮਨਮਰਜ਼ੀ ਨਾਲ ਕੰਮ ਲੈਂਦੇ ਸਨ। ਉਦਯੋਗ ਵਧੇ-ਫੁੱਲੇ ਤਾਂ ਮਜ਼ਦੂਰਾਂ ’ਚ ਵੀ ਜਾਗ੍ਰਿਤੀ ਆਉਣੀ ਸ਼ੁਰੂ ਹੋਈ। ਇਸ ਸਮੇਂ ਇੱਕ....

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ 95 ਸਾਲਾਂ ਦੀ ਲੰਮੀ ਉਮਰ ਹੰਢਾ ਕੇ ਆਪਣੇ ਜੀਵਣ ਦੇ ਆਖਰ ਆਖਰੀ ਸਾਹ ਲੈ ਲਏ। ਉਹਨਾਂ ਦਾ ਸਿਆਸੀ ਕੱਦ ਬਹੁਤ ਉੱਚਾ ਸੀ। ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਤੋਂ ਬਾਦ ਦੁਨੀਆਂ ਵਿੱਚ ਜਾਣੇ ਜਾਣ ਵਾਲੇ ਭਾਰਤ ਦੇ ਦੂਸਰੇ ਸਿੱਖ ਨੇਤਾ ਸਨ। ਜੇਕਰ ਭਾਰਤ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਵਾਲੇ ਮੁਦਈ ਇਨਸਾਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੀ ਸਾਹਮਣੇ ਆਉਂਦਾ ਹੈ। ਉਹਨਾਂ ਦੇ....

ਵਿਕਸਤ ਮਨੁੱਖ ਦੇ ਜਿਸ ਪੜਾਅ ’ਤੇ ਅੱਜ ਅਸੀਂ ਪਹੁੰਚੇ ਹੋਏ ਹਾਂ, ਉਸ ਸਮੇਂ ਵਿੱਚ ਵਿਸ਼ੇਸ਼ ਕਰਕੇ ਸਾਡੇ ਵਰਗੇ ਮੁਲਕ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਪੂਰੇ ਵਿਕਾਸ ’ਤੇ ਪ੍ਰਸ਼ਨ ਚਿੰਨ ਲਗਾਉਂਦੀਆਂ ਹਨ। ਬਲਾਤਕਾਰ ਸਿਰਫ ਔਰਤ-ਮਰਦ ਦੇ ਕੁਦਰਤੀ ਮਿਲੇ ਸੈਕਸ ਕਾਰਜ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਨਾਲ ਸੰਬੰਧਤ ਖਬਰਾਂ ਦਿਲ-ਕੰਬਾਉ ਹਨ। ਇਸ ਤਰ੍ਹਾਂ ਦੇ ਕਾਰਿਆ ਨੂੰ ਲੈ ਕੇ ਆਮ ਲੋਕ ਗੁੱਸੇ ਵਿੱਚ ਆ ਕੇ ਇਹਨਾਂ ਲੋਕਾਂ ਨੂੰ ਜੰਗਲੀ, ਜਾਨਵਰ, ਦਰਿੰਦੇ ਆਦਿ ਕਹਿ ਦਿੰਦੇ ਹਨ ਤੇ ਫਾਂਸੀ ਦੀ ਮੰਗ ਕਰਦੇ ਹਨ ਜਾਂ....

ਮੀਡੀਆ ਸਮਾਜ ਦਾ ਇੱਕ ਉਹ ਦਰਪਣ ਹੈ ਜੋ ਸਮਾਜ ਵਿੱਚ ਵਾਪਰਨ ਵਾਲੇ ਹਰ ਚੰਗੇ ਅਤੇ ਮਾੜੇ ਵਰਤਾਰੇ ਨੂੰ ਜੱਗ ਜ਼ਾਹਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਜਿੱਥੇ ਸਮਾਜ ਦੀਆਂ ਊਣਤਾਈਆਂ ਨੂੰ ਲੋਕਾਂ ਸਾਹਮਣੇ ਰੱਖਦਾ ਹੈ, ਉੱਥੇ ਹੀ ਸਰਕਾਰ, ਪ੍ਰਸ਼ਾਸ਼ਨ ਅਤੇ ਸਮਾਜ ਦੇ ਲੋਕਾਂ ਵਿੱਚ ਇੱਕ ਮਾਲ਼ਾ ਦੀ ਤਰ੍ਹਾਂ ਕੜੀ ਬਣਕੇ ਆਪਣਾ ਸਾਰਥਕ ਰੋਲ ਨਿਭਾਉਂਦਾ ਹੈ। ਮੀਡੀਆ ਸਮਾਜ ਦੀਆਂ ਕੁਰੀਤੀਆਂ ਨੂੰ ਸਰਕਾਰ ਅਤੇ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕਰਦਾ ਹੈ ਤਾਂ ਕਿ ਸਰਕਾਰ, ਪ੍ਰਸ਼ਾਸ਼ਨ ਅਤੇ ਸਮਾਜ ਵਿੱਚ....

ਅਕਸਰ ਸਮਾਜ ਵਿਚ ਰਹਿੰਦੇ ਹੋਏ ਅਸੀਂ ਦੇਖਦੇ ਹਾਂ ਕਿ ਕਈ ਇਨਸਾਨ ਬਹੁਤ ਜ਼ਿਆਦਾ ਧਾਰਮਿਕ ਹੁੰਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਮੈਂ ਹਰ ਰੋਜ਼ ਸਵੇਰੇ 2 ਵਜੇ ਉੱਠਦਾ ਹਾਂ। ਪਾਠ ਕਰਦਾ ਹਾਂ। ਗੁਰੂ ਘਰ ਜਾਂਦਾ ਹਾਂ। ਜ਼ਰੂਰਤਮੰਦ ਥਾਵਾਂ ਤੇ ਲੰਗਰ ਲਾਉਂਦਾ ਹਾਂ। ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦਾ ਹਾਂ। ਗਊਸ਼ਾਲਾ ਵਿੱਚ ਹਰਾ ਚਾਰਾ ਦਾਨ ਦਿੰਦਾਂ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਿਥੇ ਅਧਿਆਤਮਕ ਹੈ, ਉਥੇ ਹੰਕਾਰ ਰਹਿ ਨਹੀਂ ਸਕਦਾ। ਜਿਥੇ ਈਸ਼ਵਰ ਹੈ, ਉੱਥੇ ਹੰਕਾਰ ਨਹੀਂ ਹੋ ਸਕਦਾ। ਸੂਖਮ ਤੋਂ ਸੂਖਮ....

ਹਾਲ ਹੀ ਵਿੱਚ ਪੰਜਾਬ ’ਤੇ ਹਰਿਆਣਾ ਹਾਈਕੋਰਟ ਨੇ ਨਸ਼ਿਆਂ ਬਾਰੇ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਪੰਜਾਬ ਸਰਕਾਰ ਦੇ ਹਵਾਲੇ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਹੈ ਕਿ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹਰ ਰੋਜ਼ ਸਰਹੱਦ ਦੇ ਨੇੜਿਓਂ ਪਤਾ ਨਹੀਂ ਕਿੰਨੇ ਹੀ ਕਰੋੜਾਂ ਦੀ ਹੈਰੋਇਨ ਫੜ੍ਹੀ ਜਾਂਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਨਸ਼ਾ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਨੂੰ....

(ਸਾਂਝੀਵਾਲਤਾ ਦੇ ਸਵਾਲ ਅਜੇ ਵੀ ਅਧੁਰੇ) ਜਦੋਂ-ਜਦੋਂ ਵੀ ਇਸ ਧਰਤੀ ਉਪਰ ਮਨੁੱਖਤਾ ਦਾ ਘਾਣ (ਭਾਵ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ, ਧਰਮ ਕਰਮ ਕਾਂਡਾਂ ਦਾ ਬੋਲਬਾਲਾ) ਹੋਇਆ ਤਾਂ ਉਸ ਦੀ ਰਾਖੀ ਜਾਂ ਹੱਕ ਦੇ ਵਿੱਚ ਕੋਈ ਨਾ ਕੋਈ ਰਹਿਬਰ ਇਸ ਧਰਤੀ ਤੇ ਪ੍ਰਗਟ ਹੋਇਆ ਤੇ ਉਸ ਨੇ ਮਨੁੱਖਤਾ ਦੇ ਹੱਕ ਵਿਚ ਅਵਾਜ਼ ਉਠਾਈ। ਪੰਦਰਵੀ ਸਦੀ ਤੋਂ ਸਤਾਰਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਭਗਤ ਕਬੀਰ ਜੀ ਤੇ ਰਵਿਦਾਸ ਜੀ ਵਰਗੇ ਰਹਿਬਰਾਂ ਨੇ ਮਨੁੱਖਤਾ ਦੀ ਬਰਾਬਰੀ ਹਿੱਤ ਨਾਅਰੇ ਮਾਰੇ। ਜਿਸ ਦਾ....

ਕਹਿੰਦੇ ਨੇ ਕਿਸੇ ਸ਼ੁਭ ਅਸ਼ੁਭ ਦਾ ਸੰਕੇਤ ਆਉਣ ਤੋਂ ਪਹਿਲਾਂ ਹੀ ਮਿਲ ਜਾਂਦਾ ਹੈ। ਬੇਸ਼ੱਕ ਉਹ ਕਿਸੇ ਵੀ ਤਰੀਕੇ ਮਿਲੇ। ਸਿੱਧੇ ਜਾਂ ਅਸਿੱਧੇ। ਅਜਿਹਾ ਹੀ ਕੁਝ ਹੋਣ ਵਾਲਾ ਹੈ ਪੰਜਾਬ ਦੀ ਇੰਡਸਟਰੀ ਨਾਲ। ਸਰਕਾਰਾਂ ਆਪਣੀ ਕਾਰਜਸ਼ੈਲੀ ਨੂੰ ਪ੍ਰਪੱਕ ਦਰਸਾਉਣ ਲਈ ਨਿੱਤ ਨਵਾਂ ਬਿਆਨ ਦੇ ਕੇ ਲੋਕਾਂ ਸਾਹਮਣੇ ਆਪਣੀ ਕਾਰਜਸ਼ੈਲੀ ਨੂੰ ਸਹੀ ਸਾਬਤ ਕਰਨ ਦਾ ਯਤਨ ਕਰਦੀਆਂ ਹਨ। ਪਰ ਕਿਤੇ ਨਾ ਕਿਤੇ ਉਹ ਅਜਿਹਾ ਸੰਕੇਤ ਦੇ ਜਾਂਦੀਆਂ ਹਨ, ਜਿਸ ਤੋਂ ਆਉਣ ਵਾਲੇ ਦਿਨਾਂ ਵਿੱਚ ਸ਼ੁਭ ਅਸ਼ੁਭ ਦਾ ਸੰਕੇਤ ਮਿਲ ਹੀ ਜਾਂਦਾ ਹੈ। ਇਸ ਤੋਂ....

ਜਦ ਅਸੀਂ ਕੋਈ ਚੀਜ਼ ਇਸਤੇਮਾਲ ਕਰਦੇ ਹਾਂ ਤਾਂ ਉਸ ਦਾ ਜੋ ਨਾ ਵਰਤਣ ਯੋਗ ਫ਼ਾਲਤੂ ਕਚਰਾ ਬਚਦਾ ਹੈ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਉਸ ਕਚਰੇ ਦਾ ਇਕੱਠਾ ਹੋਣਾ ਹੀ ਪ੍ਰਦੂਸ਼ਣ ਹੈ। ਇਸ ਪ੍ਰਦੂਸ਼ਣ ਦਾ ਸਪਸ਼ਟ ਜਿਹਾ ਮਤਲਬ ਹੀ ਗੰਦ ਹੈ। ਇਸ ਗੰਦ ਵਿਚੋਂ ਬਹੁਤ ਬਦਬੂ ਆਉਂਦੀ ਹੈ। ਇਹ ਗੰਦ ਮਨ ਨੂੰ ਅਤੇ ਨਜ਼ਰ ਨੂੰ ਬਹੁਤ ਭੱਦਾ ਲੱਗਦਾ ਹੈ। ਦੂਜਾ ਇਹ ਕੀਮਤੀ ਥਾਂ ਵੀ ਘੇਰਦਾ ਹੈ। ਜੇ ਇਸ ਪ੍ਰਦੂਸ਼ਣ ਨੂੰ ਜਲਦੀ ਜਲਦੀ ਖਤਮ ਨਾ ਕੀਤਾ ਜਾਏ ਤਾਂ ਕਈ ਵਾਰੀ ਭਿਆਨਕ ਬਿਮਾਰੀਆਂ ਫੈਲ੍ਹ ਜਾਂਦੀਆਂ ਹਨ। ਇਨਾਂ ਬਿਮਾਰਆਂ ਨੂੰ ਦੂਰ....

ਅਨੰਦਪੁਰ ਸਾਹਿਬ ਦੇ ਪਟਵਾਰੀ ਤੋਂ ਪੁੱਛਿਆ ਕਿ ਦੱਸੋ ਕੀ ਹੈ ਇਹ ਮਤਾ: ਕੇਂਦਰੀ ਸਕੂਲ ਬੋਰਡ ਦੇ ਸਲੇਬਸ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਦਾ ਮੁੱਦਾ ਅੱਜ ਕੱਲ ਸੁਰਖ਼ੀਆਂ ਵਿੱਚ ਹੈ। ਤਖ਼ਤ ਦਮਦਮਾ ਸਾਹਿਬ ’ਚ ਲੰਘੀ 7 ਅਪ੍ਰੈਲ ਨੂੰ ਸਿੱਖ ਮੀਡੀਆ ਮੀਟਿੰਗ ਵਿੱਚ ਜੱਥੇਦਾਰ ਅਕਾਲ ਤਖ਼ਤ ਨੇ ਵੀ ਇਸ ਮੁੱਦੇ ਦਾ ਇੱਕ ਅਹਿਮ ਨੁਕਤੇ ਵਜੋਂ ਨੋਟਿਸ ਲਿਆ ਹੈ। ਓਹਨਾ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤੇ ਵਜੋਂ ਪਰਚਾਰਿਆ ਜਾਣਾ ਗਲਤ ਹੈ। 1982 ’ਚ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ....