ਬਤੌਰ ਕਮੇਡੀਅਨ, ਆਪਣੇ ਕਲਾਕਾਰ ਜੀਵਨ ਵਿੱਚ ਭਗਵੰਤ ਮਾਨ ਸਮਾਜਕ ਕੁਰੀਤੀਆਂ ਨੂੰ ਵਿਅੰਗਮਈ ਚੋਟਾਂ ਮਾਰ ਕੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਹਮੇਸ਼ਾਂ ਯਤਨ ਕਰਦੇ ਆਏ ਹਨ । ਰਾਜਨੀਤਕ ਲੀਡਰਾਂ ਨੂੰ ਉਹ ਸਮੇਂ-ਸਮੇਂ ‘ਤੇ ਹਾਸੇ-ਹਾਸੇ ਵਿੱਚ ਵਿਅੰਗਮਈ ਚੂੰਢੀਆ ਵੱਢਦੇ ਰਹੇ ਹਨ। ਰਾਜਨੀਤਕ ਪਿੜ ਵਿੱਚ ਪੈਰ ਧਰਦਿਆਂ ਹੀ ਉਹ ਲੀਡਰਾਂ ਖ਼ਿਲਾਫ਼ ਵਿਅੰਗ ਕਸਣ ਵਾਲੇ ਪੰਜਾਬ ਦੇ ਇੱਕੋ ਇੱਕ ਲੀਡਰ ਜਾਣੇ ਜਾਣ ਲੱਗੇ। ਲੋਕ ਸਭਾ ਵਿੱਚ ਆਪਣੇ ਭਾਸ਼ਣ ਸਮੇਂ ਭਗਵੰਤ ਮਾਨ ਹਰ ਸਿਆਸੀ ਲੀਡਰ ਨੂੰ ਪਾਣੀ ਪੀ-ਪੀ ਲੈਂਦੇ....
ਕਲਮਾਂ ਦਾ ਨਜ਼ਰੀਆ

ਪੰਜਾਬ ਦੀ ਨੌਜਵਾਨੀ ਪਿਛਲੇ 15 ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਅਲ੍ਹੜ ਉਮਰ ਦੇ ਲੜਕੇ ਅਤੇ ਲੜਕੀਆਂ ਨੂੰ....

ਗਾਂਧੀ ਪਰਿਵਾਰ ਦਾ ਸ਼ਹਿਜ਼ਾਦਾ ਰਾਹੁਲ ਗਾਂਧੀ ਨੇ 7 ਸਤੰਬਰ 2022 ਨੂੰ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਸ਼ਾਮਲ ਹੋਵੇਗੀ ਅਤੇ 19 ਜਨਵਰੀ ਤੱਕ ਪੰਜਾਬ ਵਿੱਚ ਹੋਵੇਗੀ। ਇਸ ਇਤਿਹਾਸਕ ਯਾਤਰਾ ਦਾ ਲੁਕਿਆ ਮੰਤਵ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਇਸ ਯਾਤਰਾ ਦਾ ਮਕਸਦ ਭਾਰਤ ਦੀ ਜਨਤਾ ਵਿੱਚ ਅਮਨ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਪਿਛਲੇ ਸਾਢੇ ਸੱਤ ਸਾਲਾਂ ਵਿੱਚ....

ਇਕ ਹੱਦ ਤਕ ਮਾਫ਼ ਕਰ ਦੇਣਾ ਚੰਗੇ ਮਨੁੱਖ ਹੋਣ ਦੀ ਨਿਸ਼ਾਨੀ ਹੈ। ਚੰਗੇ ਵਿਚਾਰਾਂ ਦੇ ਧਾਰਨੀ ਲੋਕਾਂ ’ਚ ਮਾਫ਼ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਹ ਗ਼ਲਤੀਆਂ ਨੂੰ ਦੁਹਰਾ ਕੇ ਗੁਨਾਹਾਂ ’ਚ ਤਬਦੀਲ ਨਹੀਂ ਕਰਦੇ ... ਮਾਫ ਕਰਨਾ ਖੁਦ ਨੂੰ ਸਕੂਨ ਦੇਣਾ ਹੁੰਦੈ। "ਧੋਖਾ ਦੇਣ ਵਾਲੇ ਦੀ ਫਿਤਰਤ ਵਿਚ ਧੋਖਾ ਦੇਣਾ ਹੈ ਤੇ ਉਸ ਨੂੰ ਮਾਫ਼ ਕਰਨਾ ਮੇਰੇ ਸੰਸਕਾਰ ਨੇ “ਇਹ ਸਮਝ ਕੇ ਮਾਫ਼ ਕਰਨਾ ਸਿਰਫ਼ ਚੰਗੇ ਮਨੁੱਖ ਦੇ ਹਿੱਸੇ ਆਇਆ। ਮਾਫ਼ ਕਰਨ ਦੀ ਸਮਰੱਥਾ ਦਿਆਨਤਦਾਰ ਲੋਕਾਂ ਕੋਲ ਹੁੰਦੀ ਹੈ।" ਗੁਨਾਹਾਂ ਦੀ ਸਜ਼ਾ....

ਅਨੰਦਮਈ ਜੀਵਨ ਜਿਉਣ ਲਈ ਮਨ ਦੀ ਖ਼ੁਸ਼ੀ ਦਾ ਹੋਣਾ ਲਾਜ਼ਮੀ ਹੈ ਨਾ ਕਿ ਬੇਸ਼ੂਮਾਰ ਧਨ ਦੌਲਤ ਦਾ। ਸਬਰ ਦੀ ਪੈੜ ਦੱਬਣ ਵਾਲੇ ਡੰਗ ਦੀ ਡੰਗ ਕਮਾ ਕੇ ਵੀ ਸਬਰ ਸ਼ੁਕਰ ਨਾਲ ਜਿਉਂਦੇ ਹਨ। ਜ਼ਿੰਦਗੀ ਨੂੰ ਅਨੰਦ ਨਾਲ ਜਿਉਣਾ ਹੀ ਉਨ੍ਹਾਂ ਦਾ ਸੰਕਲਧ ਹੁੰਦਾ ਹੈ... ਅਜੋਕੇ ਭੱਜ ਦੋੜ ਤੇ ਤਣਾਅ ਭਰੇ ਦੌਰ 'ਚ ਜ਼ਿੰਦਗੀ ਦੀ ਸਹਿਜ ਰਵਾਨਗੀ 'ਚ ਖੜੋਤ ਆਈ ਹੈ। ਠਹਿਰਾਉ ਸਾਡੇ ਜੀਵਨ ਦਾ ਹਿੱਸਾ ਨਹੀਂ ਰਿਹਾ। ਇਸ ਅਮਲ 'ਚ ਮਨ ਦੀ ਸੰਤੁਸ਼ਟੀ,ਸ਼ਾਂਤੀ,ਖ਼ੁਸ਼ੀਆਂ ਤੇ ਹਾਸੇ ਲਗਪਗ ਉਡਾਰੀ ਮਾਰ ਗਏ ਹਨ। ਅਸੀਂ ਸੁਖਦ ਜੀਵਨ ਦੇ....

ਇਸ ਸਮੇਂ ਦੁਨੀਆਂ ਉਸ ਦੌਰ `ਚੋਂ ਗੁਜਰ ਰਹੀ ਹੈ, ਜਿਸ ਵਿਚ ਮਨੁੱਖ ਦੀ ਆਜ਼ਾਦੀ ਦਾ ਦਾਇਰਾ ਹਰ ਦਿਨ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਇਜ ਦੌਰ ਵਿਚ ਦੁਨੀਆਂ ਦੀ ਬਹੁਗਿਣਤੀ ਨੂੰ ਇਸ ਦਾ ਇਲਮ ਨਹੀਂ ਕਿ ਉਨ੍ਹਾਂ ਨੂੰ ਕੀ ਬਣਾਇਆ ਜਾ ਰਿਹਾ ਹੈ। ਲੋਕ ਧਰਮਾਂ ਦੇ ਨਾਂਅ ਤੇ ਲੜ ਰਹੇ ਹਨ, ਖੈਰ ਖੈਰਾਤਾਂ ਲਈ ਧਰਨੇ ਦੇ ਰਹੇ ਹਨ, ਇਕ ਫਿਰਕਾ ਕਿਸੇ ਹੋਰ ਦੂਜੇ ਫਿਰਕੇ ਪ੍ਰਤੀ ਆਪਣੀ ਭੜਾਸ ਕੱਢ ਰਿਹਾ ਹੈ। ਇਕ ਧਰਮ ਦੇ ਲੋਕ ਦੂਜੇ ਧਰਮਾਂ ਤੋਂ ਆਪਣੇ ਆਪ ਨੂੰ ਖਤਰਾ ਸਮਝ ਕੇ ਇਸ ਨੂੰ ਜਿਊਣ ਮਰਨ ਦਾ ਸਵਾਲ ਬਣਾ ਰਹੇ ਹਨ।....

ਹਕੁਮਤ ਦੇ ਸ਼ਾਹੀ ਜਬਰ ਅਤੇ ਅਨਿਆਂ ਦੇ ਖਿਲਾਫ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਲੇ ਦਲੇਰ ਸਿਰੜੀ ਤੇ ਬੇਬਾਕ ਪੱਤਰਕਾਰ ਰਵੀਸ਼ ਕੁਮਾਰ ਅੰਤਰਰਾਸ਼ਟਰੀ ਪੱਤਰਕਾਰੀ ਦੇ ਖੇਤਰ ਵਿੱਚ ਸਿਰਕ ੱ ਢ ਸ਼ਖਸੀਅਤ ਹੈ। ਭਾਰਤ ਦੇ ਵੱਡੇ ਸਰਮਾਏਦਾਰ ਅਤੇ ਸਰਕਾਰ ਹਿਤੈਸੀ, ਸਰਕਾਰ ਨੂੰ ਆਪਣੀਆ ਉਂਗਲਾਂ ’ਤੇ ਨਚਾਉਣ ਵਾਲੇ ਗੌਤਮ ਅਡਾਨੀ ਦੇ ਨਿਊ ਦਿੱਲੀ ਟੈ ਲੀਵਿਜ਼ਨ ਲਿਮਟਿਡ (ਐੱਨਡੀਟੀਵੀ) ਉਪਰ ਕਬਜ਼ਾ ਕਰਨ ਮਗਰੋਂ , ਰਵੀਸ਼ ਕੁਮਾਰ ਵੱਲੋਂ ਅਸਤੀਫਾ ਦੇਣਾ ਦਲੇਰਾਨਾ ਕਦਮ ਹੈ। ਗੋਦੀ ਮੀਡੀਆਂ ਬਣ ਕੇ ਹਕੂਮਤਾਂ ਦੇ ਗੁਣ ਗਾਉਣ....

ਪੰਜਾਬੀ ਸਮਾਜ ਅੱਜ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਨਾਲ ਦੋ-ਚਾਰ ਹੋ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿਚ ਕਈ ਸਾਰੀਆਂ ਨੱਥ ਦੀ ਲਾਜ ਰੱਖਣ ਵਾਲੀ ਹਉਮੈਂ ਭਰੀ ਮੂਰਖਤਾ ਕਰਕੇ ਸਮਾਜ ਵੱਲੋਂ ਆਪ ਵੀ ਪੈਦਾ ਕੀਤੀਆਂ ਹੋਈਆਂ ਹਨ ਅਤੇ ਇਸਦੇ ਨਾਲ ਹੀ ਰਾਜ ਸਰਕਾਰਾਂ ਵਲੋਂ ਘੜੀਆਂ ਤੋਂ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਪੇਂਡੂ ਅਰਥਚਾਰੇ ਨੂੰ ਤਬਾਹ ਕਰਨ ਵਾਸਤੇ ਇਨ੍ਹਾਂ ਦੇ ਵੱਧਣ- ਫੁੱ ਲਣ ਵਿੱਚ ਸਹਾਈ ਵੀ ਹੋਈਆਂ ਹਨ। ਸਿੱਟੇ ਵਜੋਂ ਸਮਾਜ ਅਸਾਵੇਂ ਵਿਕਾਸ ਦੇ ਰਾਹੇ ਪੈ ਗਿਆ-ਪੰਜਾਬ ਰਸਾਤਲ....