ਕਵਿਤਾ/ਗੀਤ/ਗਜ਼ਲ

ਭੰਡਾ ਭੰਡਾਰੀਆ

ਵਿਰਾਸਤੀ ਖੇਡਾਂ, ਦਾ ਨਹੀਂ ਜਵਾਬ ਜੀ।
ਵਿਰਸੇ ’ਚੋਂ ਦਿਸੇ, ਆਪਣਾ ਪੰਜਾਬ ਜੀ।
ਨਿੱਕੇ ਬਾਲ ਖੇਡ, ਕੇ ਹੁੰਦੇ ਨਿਹਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਪੰਜ, ਸੱਤ ਬੱਚੇ, ਖੇਡਣ ਨੂੰ ਆਂਵਦੇ।
ਖ਼ਾਲੀ ਹੱਥ ਆਕੇ, ਮਨ ਪਰਚਾਂਵਦੇ।
ਹੋਰ ਕਿਸੇ ਸ਼ੈਅ ਦੀ ਨਹੀਂ ਹੁੰਦੀ ਭਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਪਾਣੀ ਦੀ ਅਹਿਮੀਅਤ

ਧਰਤੀ ਦੀ ਕੁੱਖ ਚੋਂ ਕੱਢੀ ਜਾਨੈਂ
ਰਾਤ ਦਿਨ ਤੂੰ ਪਾਣੀ
ਪਾਣੀ ਨੂੰ ਸੰਭਾਲ ਲੈ ਬੰਦਿਆਂ 
ਨਹੀਂ ਤੇ ਹੋ ਜਾਣੀ ਖਤਮ ਕਹਾਣੀ

ਇੱਕ ਸੁਨਹਿਰੀ ਯੁੱਗ ਦਾ ਅੰਤ

ਇਹ ਜਿੰਦਗੀ ਰਹਿਣ ਬਸੇਰਾ ਹੈ
ਕੋਈ ਤੁਰ ਜਾਂਦਾ ਕੋਈ ਆ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ ਦੇ ਲੇਖੇ ਲਾ ਜਾਂਦਾ 

ਪਿਆਰ ਵੇ ਸੱਜਣਾ

ਛੇੜ ਇਸ਼ਕ ਦੀ ਤਾਰ ਵੇ ਸੱਜਣਾ,
ਆਜਾ ਕਰ ਲੈ ਪਿਆਰ ਵੇ ਸੱਜਣਾ ।
ਕਾਤੋ ਰੁੱਸਿਆ-ਰੱਸਿਆ ਰਹਿਣਾ?
ਕਿਹੜੀ ਗੱਲੋਂ ਟੁੱਟ-ਟੁੱਟ ਪੈਣਾ?
ਕਰ ਨੈਣਾਂ ਦੇ ਮਿੱਠੇ ਵਾਰ ਵੇ ਸੱਜਣਾ।
ਆਜਾ ਕਰ ਲੈ.........।

ਕੱਢਦੇ ਦਿਲ ਦੇ ਭਰਮ ਭੁਲੇਖੇ,
ਲੱਗ ਜਾਣਗੇ ਦੁੱਖ ਦੇ ਸੇਕੇ,
ਕੱਲਾ ਬਹਿ-ਬਹਿ ਨਾ ਛਾੜ ਵੇ ਸੱਜਣਾ।
ਆਜਾ ਕਰ ਲੈ.........।

ਹਿਸਾਬ

ਮਨੁੱਖੀ ਅਧਿਕਾਰਾਂ ਦਾ ਤੁਸੀਂ ਘਾਣ ਕੀਤਾ 
ਵੋਟਾਂ ਕਿਹੜੇ ਮੂੰਹ ਨਾਲ ਤੁਸੀਂ ਮੰਗਦੇ ਓ 
ਹੱਕ ਮੰਗਣਾ ਸਵਿਧਾਨਕ ਹੱਕ ਸਾਡਾ 
ਹੁਣ ਜੁਵਾਬ ਦੇਣੋਂ ਕਿਉਂ ਤੁਸੀਂ ਸੰਗਦੇ ਓ

ਚਲਾਈਆਂ ਚੰਮ ਦੀਆਂ ਸਭ ਜਾਣਦੇ ਨੇ 
ਵਿਤਕਰਾ ਕਿਸਾਨ ਮਜ਼ਦੂਰ ਨਾਲ ਕੀਤਾ ਏ
ਪੋਰਟ ਘਰਾਣਿਆਂ ਨੂੰ ਖੁਸ਼ ਕਰਨ ਲਈ 
ਖੂਨ ਮਜ਼ਦੂਰ ਕਿਸਾਨ ਦਾ ਤੁਸੀਂ ਪੀਤਾ ਏ

ਵਿਤਕਰੇ ਦੀ ਤੱਕੜੀ

ਤੱਕੜੀ ਵਿਤਕਰੇ ਦੀ ਹੱਥ ਵਿੱਚ ਫੜਕੇ ਤੇ
ਲੀਡਰ ਝੂਠੇ ਲਾਰਿਆ ਦਾ ਸੌਦਾ ਤੋਲਦੇ ਨੇ
ਸਿਆਸਤ ਖੇਡਦੇ ਅੰਦਰੋਂ ਰਲ ਮਿਲ
ਨਾ ਭੇਦ ਦਿਲਾਂ ਦੇ ਖੋਲਦੇ ਨੇ

ਪੰਜਾਬ ਸੋਨੇ ਦੀ ਚਿੜੀ ਕਹਾਉਣ ਵਾਲਾ
ਨਸ਼ੇ ਰਿਸ਼ਵਤਾ ਵੱਡੀ ਨੇ ਖਾ ਲਿਆ ਏ
ਕੌਣ ਸਾਰ ਲਊ ਫੁੱਲ ਗੁਲਾਬ ਦੀ ਏ
ਜੋਰ ਤਿੰਨਾਂ ਧਿਰਾ ਨੇ ਲਾ ਲਿਆ

ਖਾਲਸਾ

ਖਾਲਸਾ ਉਚੇ ਤੇ ਸੁੱਚੇ ਕਿਰਦਾਰ ਵਾਲਾ
ਜਿਸਦਾ ਜਨਮ ਹੋਇਆ ਖੰਡੇ ਦੀ ਧਾਰ ਵਿੱਚੋਂ
ਖਾਲਸਾ ਬਾਣੀ ਬਾਣੇ ਦਾ ਧਾਰਨੀ ਪੂਰਾ ਹੁੰਦਾ
ਖਾਲਸਾ ਵੱਖਰਾ ਖੜਾ ਦਿਸੇ ਸਾਰੇ ਸੰਸਾਰ ਵਿੱਚੋਂ

ਮੇਰੇ ਸ਼ਹਿਨਸ਼ਾਹ ਨੇ ਸਾਨੂੰ ਐਸੀ ਦਾਤ ਬਖਸ਼ੀ
ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ ਏ
ਪੰਜ ਰਹਿਤਾਂ ਸਾਨੂੰ ਬਖਸ਼ੀਆਂ ਸ਼ਹਿਨਸ਼ਾਹ ਨੇ
ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਏ

ਡਾਂਸਰਾਂ

ਪੰਜਾਬੀਓ ਕਿਹੜੇ ਰਾਹ ਤੁਰ ਪਏ ਸੀ
ਡਾਂਸਰਾਂ ਨਹੀਂ ਪੰਜਾਬੀ ਕਲਚਰ ਦਾ ਹਿੱਸਾ
ਖ਼ੁਸ਼ੀਆਂ ਭਰਿਆ ਮਾਹੌਲ ਬੇ ਕਿਰਕ ਹੋਗਿਆ
ਕੱਲ ਵੈਰਲ ਹੋਇਆ ਵੇਖਿਆ ਕਿੱਸਾ

ਚਰਖਾ

ਪਾਵਾਂ ਚਰਖੇ ਤੇ ਜਦੋ ਵੇ ਮੈਂ ਤੰਦ ਵੇ
ਖੰਗੂਰਾ ਮਾਰਕੇ ਗਲੀ ਚੋ ਜਾਦਾਂ ਲੰਘ ਵੇ
ਸਾਨੂੰ ਅਲੜਾਂ ਨੂੰ ਆਵੇ ਅਜੇ ਸੰਗ ਵੇ
ਕਵਾਰੇ ਸਾਡੇ ਚਾਅ ਸੋਹਣਿਆ
ਕੱਤ ਲੈਣ ਦੇ ਤੂੰ ਚਾਰ ਮੈਨੂੰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਵਹਿਮ ਭਰਮ

ਰੁੱਖ ਵਣ ਤੇ ਜੰਡ ਪਏ ਕੁਰਲਾਵਦੇ,
ਸਾਡੀਆਂ ਜੜ੍ਹਾਂ ਵਿੱਚ ਨਾ ਪਾਉ ਤੇਲ।

ਸਾਨੂੰ ਧਰਤੀ ਉਤੇ ਰਹਿਣ ਦੀਓ,
ਸਾਡਾ ਹੈ ਸਿੱਧਾ ਕੁਦਰਤ ਦੇ ਨਾਲ ਮੇਲ।

ਲੋਕਾਂ ਨੂੰ ਵਹਿਮਾਂ ਭਰਮਾਂ ਨੇ ਮਾਰ ਲਿਆ
ਕਰੀ ਜਾਂਦੇ ਨੇ ਸਾਇੰਸ ਨੂੰ ਫੇਲ।

ਚਾਰ ਚੁਫੇਰੇ ਲਾਲ ਚੁੰਨੀਆਂ ਵਲਨਾ,
ਸਾਰੀ ਪਖੰਡੀ ਬਾਬਿਆ ਦੀ ਹੈ ਖੇਲ।