ਖੇਡਣੇ ਤੋਂ ਸਾਨੂੰ ਹੁਣ ਕੋਈ ਵੀ ਨਾ ਹਟਾਵੇ।
ਛੁੱਟੀਆਂ ਦਾ ਚਾਅ ਸਾਥੋਂ ਚੁੱਕਿਆ ਨਾ ਜਾਵੇ।
ਛੇਤੀ-ਛੇਤੀ ਜਾਗਣ ਦਾ ਹੁਣ ਜੱਭ ਮੁੱਕਿਆ।
ਰਹਿੰਦਾ ਸੀਗ੍ਹਾ ਸਦਾ ਸਾਡਾ ਸਾਹ ਸੁੱਕਿਆ।
ਸੁੱਤਿਆਂ ਨੂੰ ਸਾਨੂੰ ਹੁਣ ਕੋਈ ਵੀ ਨਾ ਜਗਾਵੇ।
ਛੁੱਟੀਆਂ ਦਾ ਚਾਅ...।
ਬੜੇ ਭਾਰੇ ਬਸਤੇ ਤੋਂ ਸਾਡਾ ਖਹਿੜਾ ਛੁੱਟਿਆ।
ਗਰਮੀ ਵਿਚ ਜਾਂਦਾ ਨਹੀਂ ਸੀ ਪੈਰ ਪੁੱਟਿਆ।
ਕੁੱਟਮਾਰ ਹਰ ਕੋਈ ਸਾਨੂੰ ਸਕੂਲ ਨੂੰ ਭਜਾਵੇ।
