ਕਵਿਤਾ/ਗੀਤ/ਗਜ਼ਲ

ਵਾਰ ਸ਼ਹੀਦ ਉਧਮ ਸਿੰਘ

     
ਯਾਰੋ ਸ਼ਹਿਰ ਸੁਨਾਮ ਚ ਜੰਮਿਆ
ਇੱਕ ਉਧਮ ਸਿੰਘ ਸਰਦਾਰ

ਓਹਨੇਂ ਬਦਲਾ ਲਿਆ ਜਲਿਆਂ ਵਾਲੇ ਬਾਗ ਦਾ
ਓਹਦੋਂ ਗੋਰੀ ਸੀ ਸਰਕਾਰ

ਜਾਲਮ ਵਰਤਾਇਆ ਕਹਿਰ ਉਨੀਂ ਸੌ ਉਨੀਂ ਨੂੰ
ਉਡਵਾਇਰ ਚ ਹੈ ਸੀ ਬਹੁਤ ਹੰਕਾਰ

ਜਾਲਮ ਤਿੰਨ ਸੌ ਉਨਾਸੀ ਨਿਹੱਥੇ ਮਾਰ ਤੇ
ਬੈਠੇ ਜਲਿਆਂ ਵਾਲੇ ਬਾਗ ਦੇ ਵਿੱਚਕਾਰ

ਤੀਆਂ

ਵੇ ਨੱਚਦੀ ਮੈਂ ਡਿੱਗ ਪਈ
ਤੇਰੀ ਯਾਦ ਸੋਹਣਿਆ ਆਈ
ਵੇ ਕਿੰਨਾਂ ਸੋਹਣਾ ਰੰਗ ਬੰਨਿਆਂ
ਵੇ ਬੋਲੀ ਨਾਂ ਤੇਰੇ ਤੇ ਜਦ ਪਾਈ

 ਔਰਤ ਨਿਰਵਸਤਰ

   
ਅੱਜ ਫੇਰ ਮਨੀਪੁਰ ਦੇ ਵਿੱਚ ਇੱਕ
ਦਰੋਪਤੀ ਨਿਰ ਵਸਤਰ ਕੀਤੀ ਏ
ਕੌਣ ਸਾਰ ਲਵੂ ਜੱਗ ਜਨਣੀ ਦੀ
ਜੋ ਅੱਜ ਇਸ ਦੇ ਨਾਲ ਹੱਡ ਬੀਤੀ ਏ

ਸਾਉਣ


ਸਾਉਣ ਦਾ ਮਹੀਨਾ ਚੰਨਾ
ਅਜੇ ਪੇਕੇ ਰਹਿਣ ਦੇ
ਪਿੱਪਲੀ ਤੇ ਪੀਂਘ ਗਿੱਧੇ
ਤੀਆਂ ਵਿੱਚ ਪੈਣ ਵੇ

ਆਏ ਐਤਵਾਰ ਪਿੜ 
ਤੀਆਂ ਦਾ ਏ ਸੱਜਦਾ
ਪਵੇ ਵੇ ਧਮਾਲ ਪੂਰੀ ਗਿੱਧਾ
ਤਾੜ ਤਾੜ ਵੱਜਦਾ
ਠੰਡੀ ਠੰਡੀ ਹਵਾ ਕਣੀਆਂ
ਪਛੋ ਦੀਆਂ ਪੈਣ ਵੇ
ਸਾਉਣ ਦਾ ਮਹੀਨਾਂ ਚੰਨਾਂ
ਅਜੇ ਪੇਕੇ ਰਹਿਣ ਦੇ
ਪਿੱਪਲੀ  ਤੇ ਪੀਂਘ ਗਿੱਧੇ
ਤੀਆਂ ਵਿੱਚ ਪੈਣ ਵੇ

ਗੀਤ


ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ
ਜੇ ਗਲ ਲੱਗ ਮਿਲੇ ਸੋਹਣਿਆਂ
ਬਾਹਾਂ ਘੁੱਟ ਕੇ ਗਲੇ ਦੇ ਵਿੱਚ ਪਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ

ਹੜਾਂ ਦੀ ਤਬਾਹੀ ਬਾਰੇ ਗੀਤ

ਸਰਕਾਰਾਂ ਵਾਂਗਰ ਕੁਦਰਤ ਵੀ,
ਦੁਸ਼ਮਣ ਹੋ ਗਈ ਕਿਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ,
ਸੱਭੇ ਫਸਲਾਂ ਅਤੇ ਮਕਾਨਾਂ ਦੀ।
ਕਿਸਾਨਾਂ ਨੇ ਜਿੰਨੀ ਜ਼ੀਰੀ ਲਾਈ,
ਮਿੱਟੀ ਦੇ ਵਿੱਚ ਸਾਰੀ ਮਿਲਾਈ।
ਮਹਿੰਗੇ ਮੁੱਲ ਦੇ ਪਸ਼ੂਆਂ ਦੀ ਵੀ,
ਕਿੰਨੀ ਡਾਹਢੀ ਸ਼ਾਮਿਤ ਆਈ।
ਕਿਵੇਂ ਹੋਵੇਗੀ ਹੁਣ ਇਹ ਪੂਰਤੀ,
ਐਡੇ -ਵੱਡੇ ਹੋਏ ਨੁਕਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ............।

 ਪੰਜਾਬ ਦੀ ਆਵਾਜ


ਇਹ ਨਹੀਂ ਦਬਾਇਆਂ ਦਬ ਦੀ
ਪੰਜਾਬ ਦੀ ਆਵਾਜ
ਚੁੱਪ ਵੱਟੀ ਸਮੇਂ ਦਿਆਂ ਹਾਕਮਾਂ
ਕੀ ਹੈ ਇਸ ਵਿਚ ਰਾਜ

ਨਸ਼ਿਆਂ ਦੀ ਦਾਸਤਾਨ


ਇੱਕ ਨਸ਼ਿਆਂ ਦੀ ਲੱਤ
ਦੂਜੀ ਪਾਣੀ ਮਾਰੀ ਮੱਤ
ਗੱਲ ਕੌੜੀ ਲੱਗੇ ਸੱਚ
ਜੋ ਮੂੰਹ ਤੇ ਕਹੇ
ਛੇਵਾਂ ਦਰਿਆ ਨਸ਼ਿਆ ਦਾ ਚੱਲੇ
ਕੋਈ ਸਾਰ ਨਾਂ ਲਵੇ

ਤਬਾਹੀ ਝੱਲਣ ਦਾ ਹੌਸਲਾਂ


ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇ ਗਾ
ਪਾਣੀ ਦੀ ਤਬਾਹੀ ਵਾਲਾ  ਡੂੰਘਾਂ ਜਖਮ
ਛੇਤੀ ਹੀ ਭਰ ਦੇਵੇ ਗਾ

ਤਬਾਹੀ ਦੀ ਪੁਕਾਰ


ਸਾਰ ਲਏ  ਬਾਬਾ ਨਾਨਕਾ
ਤੇਰਾ ਰੁੜਦਾ ਜਾਦਾਂ ਪੰਜਾਬ
ਨੁਕਸਾਨ ਬਹੁਤ ਵਾ ਹੋ ਗਿਆ
ਪਾਣੀ ਆ ਗਿਆ ਬੇ ਹਿਸਾਬ

ਮੀਂਹ ਪਿਆ ਪਹਾੜਾਂ ਚ
ਦਰਿਆ  ਭਰ ਗਏ ਨੇਂ ਸਾਰੇ
ਕਰਨ ਤਬਾਹੀ ਮੰਜਰ ਮਚਾਵਦੇਂ
ਪਾਣੀ ਅੱਗੇ ਮਨੁੱਖ ਨੇਂ ਹਾਰੇ
ਸਾਰੇ ਜਗਤ ਚ ਮਹਿਕਾਂ ਸੀ ਵੰਡਦਾਂ
ਇਹ ਖਿੜਿਆ ਫੁੱਲ ਗੁਲਾਬ
ਸਾਰ ਲਏ ਬਾਬਾ ਨਾਨਕਾ
ਤੇਰਾ ਰੁੜਦਾ ਜਾਵੇ ਪੰਜਾਬ