ਖੇਡ ਆਰਟੀਕਲ

ਉਲੰਪਿਕ ’ਚ ਭਾਰਤ ਦੀ ਮੇਜ਼ਬਾਨੀ ਕਰਨ ਵਾਲੀ ਪੰਜਾਬ ਦੀ ਪਹਿਲੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ

ਕਹਿੰਦੇ ਨੇ ਕਿ ਜੇਕਰ ਤੁਸੀਂ ਜ਼ਿੰਦਗੀ ’ਚ ਕੋਈ ਖ਼ਾਸ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਸ ਲਈ ਤੁਹਾਨੂੰ ਪਹਿਲਾਂ ਨਿਸ਼ਾਨੇ ਮਿੱਥਣੇ ਪੈਂਦੇ ਨੇ, ਇਸੇ ਤਰ੍ਹਾਂ ਦੇ ਨਿਸ਼ਾਨੇ ਮਿੱਥਦੀ-ਮਿੱਥਦੀ ਅਵਨੀਤ ਕੌਰ ਸਿੱਧੂ ਭਾਰਤ ਦੀ ਇਕ ਸਫ਼ਲ ਨਿਸ਼ਾਨੇਬਾਜ਼ ਬਣ ਗਈ ਅਤੇ ਅੱਜਕਲ੍ਹ ਉਹ ਪੰਜਾਬ ਪੁਲਿਸ ’ਚ ਬਤੌਰ ਐਸ.ਐਸ.ਪੀ. ਜ਼ਿਲ੍ਹਾ ਫਾਜ਼ਿਲਕਾ ’ਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਅਵਨੀਤ ਕੋਰ ਸਿੱਧੂ ਦਾ ਜਨਮ 30 ਅਕਤੂਬਰ, 1981 ’ਚ ਬਠਿੰਡਾ ਸ਼ਹਿਰ ਵਿਖੇ ਸਵ.

ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ

ਮਨੁੱਖ ਮੁੱਢ ਕਦੀਮ ਤੋਂ ਹੀ ਸਰੀਰਕ ਕਿਰਿਆਵਾਂ ਦੇ ਸਹਾਰ ਆਪਣੀ ਜਿੰਦਗੀ ਗੁਜਰ ਕਰਦਾ ਆਇਆ ਹੈ ਕਿਉਂਕਿ ਕਿਰਿਆਸ਼ੀਲ ਰਹਿਣਾ ਹੀ ਜਿੰਦਗੀ ਹੈ ਅਤੇ ਕਿਰਿਆਹੀਨ ਹੋਣ ਦਾ ਮਤਲਬ ਹੁੰਦਾ ਹੈ ਇਨਸਾਨ ਦਾ ਸ਼ਰੀਰ ਨਕਾਰਾ ਹੋ ਚੁੱਕਿਆ ਹੈ। ਆਦਿ ਕਾਲ ਤੋਂ ਹੀ ਖੇਡਾਂ ਇਨਸਾਨ ਦਿੱਤਾ ਜਿੰਦਗੀ ਦੀਆਂ ਮੂਲ ਕੁਸ਼ਲਤਾਵਾਂ ਰਹੀਆਂ ਹਨ ਕਿਉਂ ਜੋ ਹਰ ਪ੍ਰਾਣੀ ਦੇ ਅੰਦਰਲੀ ਊਰਜਾ ਉਸਨੂੰ ਇਹ ਸਭ ਕਰਨ ਲਈ ਮਜਬੂਰ ਕਰਦੀ ਹੈ ਅਤੇ ਇਹੋ ਧਰਤੀ ਦੇ ਹੋਂਦ ਵਿੱਚ ਆਏ ਹਰ ਪ੍ਰਾਣੀ ਦੀ ਵਿਸ਼ੇਸ਼ਤਾ ਹੈ। ਪ

ਕਬੱਡੀ ਨੂੰ ਡੋਪ ਦੇ ਜੱਫੇ ਤੋਂ ਬਚਾਉਣ ਦੀ ਸਾਂਝੇ ਯਤਨਾਂ ਦੀ ਲੋੜ

ਕਬੱਡੀ ਸਰਕਲ ਸਟਾਈਲ ਪੰਜਾਬ ਦੀ ਇਕਲੌਤੀ ਅਜਿਹੀ ਖੇਡ ਹੈ ਜਿਸ ਨਾਲ ਖੇਡਣ ਅਤੇ ਖਿਡਾਉਣ ਵਾਲਿਆ ਤੋਂ ਇਲਾਵਾ ਹੋਰਨਾਂ ਸੈਂਕੜੇ ਲੋਕਾਂ ਦਾ ਰੁਜਗਾਰ ਵੀ ਇਸ ਖੇਡ ਦੇ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ। ਪਰ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੂੰ ਜਿੱਥੇ ਪਾਬੰਦੀਸ਼ੁਦਾ ਘਾਤਕ ਦਵਾਈਆ ਨੇ ਆਪਣੀ ਜਕੜ ਵਿੱਚ ਲਿਆ ਹੋਇਆ ਉੱਥੇ ਹੀ ਗੈਰ ਸਮਾਜਿਕ ਜੁੰਮੇਵਾਰ ਅਨਸਰਾਂ ਦੇ ਜਬਰੀ ਦਾਖਲੇ ਕਾਰਨ ਵੀ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਹੋਈਆ ਹਨ। ਕਬੱਡੀ ਪਿਛਲੇ ਵੀਹ ਸਾਲਾਂ ਤੋਂ

ਦਿੱਲੀ ਤਿਆਰ ਹੈ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਲਈ

ਮੁੱਕੇਬਾਜ਼ੀ ਜੋ ਕਿ ਪ੍ਰਾਚੀਨ ਉਲੰਪਿਕ ਖੇਡਾਂ ਤੋਂ ਖੇਡ ਸੰਸਾਰ ਦਾ ਹਿੱਸਾ ਰਹੀ ਹੈ ਅਤੇ ਜਿਸ ਖੇਡ ਨੂੰ ਸੰਸਾਰ ਦੇ ਹਰ ਖੇਤਰ ਵਿੱਚ ਖੇਡਿਆ ਜਾਂਦਾ ਹੈ ਆਪਣੇ ਆਪ ਵਿੱਚ ਬਾਕਮਾਲ ਖੇਡ ਹੈ। ਜੇਕਰ ਇਸ ਖੇਡ ਅੰਦਰ ਭਾਰਤ ਦੇ ਘਸੁੰਨਬਾਜਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਪਹਿਲਾਂ ਸੰਸਾਰ ਪੱਧਰ ਤੇ ਪਹਿਲਾਂ ਉਹਨਾਂ ਦੇ ਮੱਕਿਆਂ ਨੇ ਕੋਈ ਵਿਸ਼ੇਸ਼ ਛਾਪ ਨਹੀਂ ਛੱਡੀ ਸੀ ਪਰ ਅਜੋਕੇ ਮੁੱਕੇਬਾਜ਼ਾ ਦੇ ਘਸੁੰਨਾਂ ਦਾ ਹੀ ਕਮਾਲ ਹੈ ਕਿ ਅੱਜ ਵਿਸ਼ਵ ਰੈਂਕਿੰਗ ਵਿੱਚ ਅਸੀਂ ਤੀਜੇ ਸਥਾਨ