ਖੁਦ ਨੂੰ ਮਾਲਕ ਨਾ ਸਮਝ ਖੇਲ ਤਕਦੀਰਾਂ ਦਾ ।
ਹੱਥਾਂ ਤੇ ਵੱਜੀਆਂ ਹੋਈਆਂ ਚਾਰ ਲਕੀਰਾਂ ਦਾ ।
ਸੋਨਾ ਵੀ ਮਿੱਟੀ ਬਣ ਜਾਦਾਂ ਇੱਕ ਦਿਨ ,
ਬੰਦਾ ਬੁੱਤ ਹੈ ਪਾਟੀਆ ਘਸੀਆਂ ਲੀਰਾਂ ਦਾ ।
ਲੱਖਾਂ ਆਸ਼ਕ ਜੱਗ ਤੇ ਯਾਰਾਂ ਹੋਏ ਨੇ ,
ਜੱਗ ਮੁੱਢ ਤੋਂ ਵੈਰੀ ਹੋਇਆ ਸੋਹਣੀਆ ਹੀਰਾਂ ਦਾ ।
ਹਰ ਸੋਹਣੀ ਸ਼ੈਅ ਨੂੰ ਦੇਖ ਤੇਰਾ ਮਨ ਡੋਲਦਾ ਹੈ ,
ਰੰਗ ਲਹਿ ਜਾਂਦਾ ਏ ਆਖਿਰ ਨੂੰ ਤਸਵੀਰਾਂ ਦਾ ।
