ਕਵਿਤਾ/ਗੀਤ/ਗਜ਼ਲ

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ

ਸਰਦੀ ਕਹਿਰ ਦੀ ਪੋਹ ਦੀ ਰਾਤ ਠੰਡੀ
ਕਸਮਾਂ ਵੈਰੀਆਂ ਝੂਠੀਆਂ ਖਾ ਲਈਆਂ ਨੇ
ਪੰਜ ਸਿੰਘਾ ਨੇਂ ਹੁਕਮ ਕੀਤਾ ਕਲਗੀ ਵਾਲੇ ਨੂੰ
ਸਿੰਘਾਂ ਘੋੜਿਆਂ ਤੇ ਕਾਠੀਆਂ ਪਾ ਲਈਆਂ ਨੇ।

ਚਾਰੇ ਸਹਿਬਜਾਦੇ ਨਾਲ ਬਿਰਧ ਮਾਂ ਗੁਜ਼ਰੀ
ਨਾਲ ਸਿੰਘਾਂ ਨੇਂ ਕਰ ਲਈਆਂ ਤਿਆਰੀਆਂ ਨੇ
ਜ਼ਬਰ ਜ਼ੁਲਮ ਦਾ ਅੱਜ ਨਾਸ ਹੋਣ  ਲੱਗਾ
ਲੱਗਣ ਦੁਸ਼ਮਣ ਦੀਆਂ ਨੀਤਾਂ ਮਾੜੀਆਂ ਨੇ।

ਹਿੰਦ ਵੱਸਦਾ

ਹਿੰਦ ਵੱਸਦਾ ਦਸ਼ਮੇਸ਼  ਪਿਤਾ ਕਰਕੇ
ਜਿਹਨੇਂ ਡੁੱਬਦਾ ਧਰਮ ਬਚਾਇਆ ਏ
ਦਿੱਲੀ ਭੇਜਿਆ ਆਪਣੇ ਪਿਤਾ ਜੀ ਨੂੰ
ਚਾਂਦਨੀ ਚੌਂਕ  ਸੀਸ ਕਟਵਾਇਆ ਏ।

ਜੰਝੂ ਲਾਉਂਦਾ ਸੀ ਓਹਦੋਂ ਔਰੰਗਾ ਸਾਰੇ
ਦਿੱਤੀਆਂ ਸ਼ਹਾਦਤਾਂ  ਨੂੰ  ਤੂੰ ਭੁੱਲਿਆ ਏ
ਮਤੀ ਸਿੰਘ ਨੂੰ ਆਰੇ ਨਾਲ ਚੀਰਿਆ ਸੀ
ਖੂਨ ਓਹਦੋਂ ਵੀ ਸ਼ਹੀਦਾਂ ਦਾ ਡੁੱਲਿਆ ਏ।

ਸ਼ਹੀਦੀਆਂ ਦੀ ਯਾਦ

ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਂਦਾ ਏ
ਤਿਉਂ ਤਿਉਂ  ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ

ਸ਼ਹਿਨਸ਼ਾਹੀ ਚੜਤ

ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ

ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ

ਆਕਾਲ ਤਖਤ ਸਾਹਿਬ

ਆਕਾਲ ਤਖਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ
ਸਿਆਸਤ ਰਹੀ ਸੀ ਚਾਲਾਂ ਖੇਡਦੀ
ਸਿੱਖ ਹੋ ਗਏ ਸੀ ਵੇਖ ਹੈਰਾਨ

ਪਿੱਛਲੇ ਦੋ ਦਹਾਕਿਆਂ ਵਿੱਚ
ਪਾਰਟੀ ਨੂੰ ਲਾ ਦਿੱਤਾ ਗੁੱਠੇ
ਮਾਣ ਮਰਿਆਦਾ ਭੁੱਲ ਗਏ
ਕੰਮ ਕੀਤੇ ਪੰਜਾਬ ਚ ਪੁੱਠੇ
ਲੱਗੇ ਮੁਆਫੀਆਂ ਦਵਾਉਣ ਸੀ
ਮਨ ਦੇਖ ਲਵੋ ਕਿੰਨਾ ਸ਼ੈਤਾਨ
ਆਕਾਲ ਤਖ਼ਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ

ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ

ਇਕੱਠੇ ਹੋਕੇ ਕਸ਼ਮੀਰੀ ਪੰਡਿਤ
ਅਨੰਦਪੁਰੀ ਗੁਰੂ ਜੀ ਕੋਲ ਆਏ
ਸਾਡਾ ਧਰਮ ਤਬਦੀਲ ਕਰਵਾਂਵਦਾ
ਅਰੰਗਜੇਬ ਪਿਆ ਜੰਝੂ ਸਾਡੇ ਲਾਵੇ

ਉਹ ਕਹਿੰਦਾ ਕੋਈ ਰੈਹਬਰ ਹੈ ਕੋਈ
ਜੋ ਸਾਡੇ ਸਾਹਮਣੇ ਆ ਈਨ ਨਾਂ ਮੰਨੇ
ਤੁਸੀਂ ਡੁੱਬਦਾ ਧਰਮ ਬਚਾਵੋ ਪਿਤਾ ਜੀ
ਬਾਲ ਗੋਬਿੰਦ ਦੇ ਗੱਲ ਪਈ ਜਦ ਕੰਨੇ

ਗੁਰੂ ਨਾਨਕ ਗੁਰਪੂਰਬ

ਨਿਰੰਕਾਰ ਰੂਪ ਧਾਰ ਧਰਤੀ ਤੇ ਆਏ
ਸਾਰਾ ਜੱਗ ਗਿਆ ਸੀ ਰੁਸ਼ਨਾਅ
ਤ੍ਰਿਪਤਾ ਦੀ ਗੋਦ ਦਾ ਬਣਿਆ ਸ਼ਿੰਗਾਰ
ਪਿਤਾ ਕਾਲੂ ਜੀ ਨੂੰ ਚੜ ਗਿਆ ਚਾਅ

ਅਵਤਾਰ ਦਿਹਾੜਾ

ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫ਼ਲਸਫ਼ੇ ਤੇ ਚੱਲੀਏ
ਕਿਤੇ ਭੁੱਲ ਨਾਂ ਜਾਈਏ

ਦਸਾਂ ਨਹੁੰਆਂ ਦੀ ਕਿਰਤ ਕਰੀਏ
ਆਕਾਲ ਪੁਰਖ ਹੋਣਗੇ ਸਹਾਈ
ਬਾਬੇ ਨਾਨਕ ਨੇਂ ਆਪ ਹਲ ਵਾਹਿਆ
ਕੀਤੀ ਖੂਬ ਸਖ਼ਤ ਕਮਾਈ

ਕਾਦਾ ਤੁਰ ਗਿਆਂ

ਕਾਦਾ ਤੁਰ ਗਿਆ ਦੂਰ ਵੇ ਸੱਜਣਾ,
ਉਡ ਗਿਆ ਚਿਹਰੇ ਦਾ ਨੂਰ ਵੇ ਸੱਜਣਾ।
ਪੈਰ ਪੈਰ ਤੇ ਦਿੰਦੇ ਨੇ ਧੋਖੇ,
ਬੰਦੇ ਨਿਰੇ ਖਾਲੀ ਖੋਖੇ,
ਰੂਹ ਵੀ ਕਰਦੇ ਸੱਚੀ ਚੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................

ਜੰਗਲ ਲਗਦਾ ਚਾਰ ਚੁਫੇਰੇ,
ਦਿਸਦੇ ਨਾ ਕੋਈ ਮੈਨੂੰ ਮੇਰੇ,
ਮਰ ਜਾਊਂਗੀ ਤੇਰੀ ਹੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................

ਵੋਟਾਂ

ਵੋਟਾਂ ਵਿੱਚ ਲੋਕ ਬਦਲ ਦੇ ਵੇਖੇ 
ਮਰੀਆਂ ਜਮੀਰਾਂ ਵਾਲੇ
ਅਣਖ਼ ਆਪਣੀ ਸਸਤੇ ਭਾਅ ਵੇਚਣ 
ਨਿਕਲੇ ਦਿਲਾਂ ਦੇ ਕਾਲੇ