ਆਪ ਸਰਕਾਰ ਵੱਲੋਂ ਜੋ ਪਿਛਲੇ ਇੱਕ ਮਹੀਨੇ ਤੋਂ ਕੀਤਾ ਜਾ ਰਿਹਾ ਹੈ, ੳੇੁਹ ਦੇਸ਼ ਵਿੱਚ 75 ਸਾਲਾਂ ਵਿੱਚ ਨਹੀਂ ਹੋਇਆ : ਕੇਜਰੀਵਾਲ 

  • ਆਪ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ : ਅਰਵਿੰਦ ਕੇਜਰੀਵਾਲ 
  • ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਸੂਬੇ ਵਿੱਚ ਆਪ ਦੀ ਸਰਕਾਰ ਬਣਾਈ ਹੈ : ਅਰਵਿੰਦ ਕੇਜਰੀਵਾਲ 
  • ਆਪ ਸਰਕਾਰ ਆਉਣ ਤੋਂ ਬਾਅਦ ਹੁਣ ਰਾਜਨੀਤਿਕ ਪਾਰਟੀਆਂ ਨੇ ਆਪਣਾ ਚੋਣ ਮਨੋਰਥ ਪੱਤਰ ਬਦਲ ਦਿੱਤਾ ਹੈ : ਭਗਵੰਤ ਮਾਨ   

ਲੁਧਿਆਣਾ, 01 ਅਪ੍ਰੈਲ 2025 : ਅੱਜ ਲੁਧਿਆਣਾ ਵਿਖੇ ਕਿੰਗਜ਼ ਵਿਲਾ ਮੈਰਿਜ ਪੈਲੇਸ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੀ ਜ਼ਿਮਨੀ ਚੋਣ ਸਬੰਧੀ ਸੂਬੇ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਸੂਬੇ ਵਿੱਚ ਆਪ ਦੀ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੂਬੇ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਰਾਜਨੀਤਿਕ ਜਾਂ ਕਿਸੇ ਰਾਜਨੀਤਿਕ ਪਾਰਟੀ ਬਾਰੇ ਗੱਲ ਕਰਨ ਨਹੀਂ ਆਇਆ ਅਤੇ ਨਾ ਹੀ ਉਹ ਜਿੱਤ – ਹਾਰ ਬਾਰੇ ਗੱਲ ਕਰਨ ਲਈ ਆਏ ਹਨ। ਉਹ ਸਿਰਫ ਤੇ ਸਿਰਫ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਸਬੰਧੀ ਗੱਲ ਕਰਨ ਲਈ ਆਏ ਹਨ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਸਰਕਾਰ ਵੱਲੋਂ ਜੋ ਪਿਛਲੇ ਇੱਕ ਮਹੀਨੇ ਤੋਂ ਕੀਤਾ ਜਾ ਰਿਹਾ ਹੈ, ੳੇੁਹ ਦੇਸ਼ ਵਿੱਚ 75 ਸਾਲਾਂ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਰਾਜ ਹਨ, ਜਿੱਥੇ ਨਸ਼ੇ ਦੀ ਲੱਤ ਬਹੁਤ ਜਿਆਦਾ ਹੈ। ਪਰ ਜੋ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਉਹ ਪਹਿਲਾ ਕਿਸੇ ਵੀ ਸਰਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਨਸ਼ਾ ਤਸਕਰਾਂ ਤੋਂ ਡਰਦੇ ਸਨ, ਜੋ ਹੁਣ ਜੇਲ੍ਹਾਂ ਵਿੱਚ ਹਨ। ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਪੁਲਿਸ ਨਸ਼ਾ ਤਸਕਰਾਂ ਤੇ ਗੋਲੀ ਚਲਾਉਣ ਦੀ ਵੀ ਨਹੀਂ ਘਬਰਾਉੇਂਦੀ। ਕੇਜਰੀਵਾਲ ਨੇ ਕਿਹਾ ਕਿ ਜਾਂ ਤਾਂ ਨਸ਼ਾ ਤਸਕਰ ਹੁਣ ਨਸ਼ਾ ਵੇਚਣਾ ਬੰਦ ਕਰ ਦੇਣਗੇ ਜਾਂ ਫਿਰ ਪੰਜਾਬ ਛੱਡ ਜਾਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਤੋਂ ਹੀ ਸਿਹਤ ਸਿੱਖਿਆ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਹਤ ਤੇ ਸਿੱਖਿਆ ਕਦੇ ਵੀ ਰਾਜਨੀਤਿਕ ਪਾਰਟੀਆਂ ਦੇ ਮਨੋਰਥ ਪੱਤਰਾਂ ਵਿੱਚ ਸ਼ਾਮਲ ਨਹੀ ਸੀ। ਪਰ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਰਾਜਨੀਤਿਕ ਪਾਰਟੀਆਂ ਨੇ ਵੀ ਆਪਣਾ ਚੋਣ ਮਨੋਰਥ ਪੱਤਰ ਬਦਲ ਦਿੱਤਾ ਹੈ। ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਜੋ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਲੜ ਰਹੇ ਹਨ, ਹਮੇਸ਼ਾ ਸਿਹਤ ਅਤੇ ਸਿੱਖਿਆ ‘ਤੇ ਫੰਡਾਂ ਦੀ ਵਰਤੋਂ ਕਰਦੇ ਰਹੇ ਹਨ। 2022 ਵਿੱਚ, ਜਨਤਾ ਨੇ 92 ਸੀਟਾਂ ਦਾ ਰਿਕਾਰਡ ਬਣਾਇਆ ਸੀ, ਪਰ ਹੁਣ ਇਹ 95 ਸੀਟਾਂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਹਜ਼ਾਰਾਂ ਲੋਕ ਸਰਪੰਚ ਅਤੇ ਮੇਅਰ ਬਣੇ ਹਨ। 2022 ਤੋਂ 2025 ਤੱਕ, ਪੰਜਾਬ ‘ਆਪ’ ਦਾ ਕਾਫਲਾ ਕੇਜਰੀਵਾਲ ਦੇ ਨਾਲ ਚੱਲ ਰਿਹਾ ਹੈ। ਕੁਝ ਲੋਕ ਸਾਡੀ ਪਾਰਟੀ ਤੋਂ ਜ਼ਰੂਰ ਨਾਰਾਜ਼ ਹੁੰਦੇ ਹਨ, ਪਰ ਦੂਜੀਆਂ ਪਾਰਟੀਆਂ ਵਿੱਚ ਨਹੀਂ ਜਾਂਦੇ। ਪਿਆਰ ਅਤੇ ਸਨੇਹ ਨਾਲ ਉਹ ਦੁਬਾਰਾ ਪਾਰਟੀ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਹੈ। ਪਰਿਵਾਰ ਵਿੱਚ ਝਗੜੇ ਹੁੰਦੇ ਹਨ, ਪਰ ਸਾਡਾ ਪਰਿਵਾਰ ਇੱਕਜੁੱਟ ਰਹਿੰਦਾ ਹੈ। ਕੇਜਰੀਵਾਲ ਸਾਡੇ ਪਰਿਵਾਰ ਦੇ ਮੁਖੀ ਹਨ। ਸਾਡੇ ਪਰਿਵਾਰ ਵਿੱਚ ਕੋਈ ਲਾਲਚੀ ਵਿਅਕਤੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਵਰਕਰਾਂ ਨੂੰ ਮੁਹੱਲਾ ਕਲੀਨਿਕਾਂ, ਬਿਜਲੀ, ਥਰਮਲ ਪਲਾਂਟ ਦੀ ਖਰੀਦ ਅਤੇ 18 ਟੋਲ ਪਲਾਜ਼ਾ ਬੰਦ ਕਰਨ ਵਰਗੇ ਕੰਮਾਂ ਸਬੰਧੀ ਲੋਕਾਂ ਕੋਲ ਜਾਣਾ ਪਵੇਗਾ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਕਿ ਸਰਕਾਰ ਨਸ਼ੇ ਵਿਰੁੱਧ ਕੀ ਕਰ ਰਹੀ ਹੈ। ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਗੰਭੀਰ ਹੈ। ਰਿਸ਼ਵਤਖੋਰਾਂ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾਵੇਗੀ। ਜ਼ਿਆਦਾਤਰ ਭ੍ਰਿਸ਼ਟਾਚਾਰ ਰਜਿਸਟਰੀ ਦਫ਼ਤਰਾਂ ਵਿੱਚ ਹੋਇਆ। ਇਸ ਲਈ, ਤਹਿਸੀਲਦਾਰਾਂ ਨੂੰ ਦੂਰ-ਦੁਰਾਡੇ ਥਾਵਾਂ ‘ਤੇ ਤਬਦੀਲ ਕੀਤਾ ਗਿਆ ਹੈ ਤਾਂ ਜੋ ਰਿਸ਼ਵਤਖੋਰੀ ਨੂੰ ਰੋਕਿਆ ਜਾ ਸਕੇ।