ਪਿਆਰ ਦਾ ਪੈਗਾਮ

ਸੋਚ ਸੋਚ ਕੇ ਚੱਲ ਮਨਾਂ
ਇਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ

ਛੱਡ ਨਫਰਤ ਈਰਖ ਦਵੈਤਾ ਨੂੰ
ਤੂੰ ਸਬਕ ਪਿਆਰ ਦਾ ਪੜ ਬੰਦਿਆ
ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ
ਨਾਂ ਜਣੇ ਖਣੇ ਨਾਲ ਲੜ ਬੰਦਿਆ
ਇਹ ਜ਼ਹਿਰ ਘੋਲਦੇ ਲਗਦੇ ਨੇ
ਜੋ ਬੋਲੇ ਗਏ ਸ਼ਬਦ ਕੌੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ

ਅਧਿਅਤਮਕ ਰਸਤੇ ਤੇ ਚੱਲ ਕੇ ਤੂੰ
ਆਪਣਾ ਆਪ ਪਛਾਣ ਲਏ ਤੂੰ
ਉਚੀ ਸੋਚ ਦਾ ਮਾਲਕ ਬਣ ਬੰਦਿਆ
ਇਹ ਖੇਡ ਸਿਆਸਤ ਜਾਣ ਲਏ ਤੂੰ
ਪੱਕੀ ਗੰਢ ਦੇ ਕੇ ਰੱਖ ਬੰਦਿਆਂ
ਜੋ ਪੱਕੇ ਤੰਦ ਇਹ ਤੋੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ

ਬਾਬੇ ਨਾਨਕ ਦਾ ਫਲਸਫ਼ਾ ਪੜਕੇ ਤੂੰ
ਆਪਣਾ ਕਰਮ ਕਮਾ ਬੰਦਿਆ
ਕਿਰਤ ਕਮਾਈ ਵੰਡ ਛਕ ਲਏ
ਧਿਆਨ ਨਾਮ ਜਪਣ ਚ ਲਾ ਬੰਦਿਆ
ਜ਼ਿੰਦਗੀ ਵੀ ਕਿਤਾਬ ਦੇ ਵਰਕੇ ਨੇ
ਲਿਖਣੇ ਰਹਿ ਗਏ ਥੋੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ