ਹਿਜ਼ਰ

ਕਿਥੇ ਤੁਰ ਗਿਓਂ ਸੋਹਣਿਆਂ ਸੱਜਣਾਂ 
ਸਾਡੇ ਛੇੜ ਦਿਲਾਂ ਦੀਆਂ ਤਾਰਾਂ 
ਝੱਲਿਆਂ ਵਾਂਗ ਅਸੀਂ ਹੋ ਗਏ ਕਮਲੇ
ਤੇਰੇ ਨਾਲ ਸੀ ਮੌਜ਼ ਬਹਾਰਾਂ 

ਹੰਝੂ ਮੋਤੀ ਬਣ ਬਣ ਰੋਜ਼ ਨੇਂ ਵਹਿੰਦੇ
ਕੀ ਲਿਖਿਆ ਮੇਰੇ ਵਿੱਚ ਲੇਖਾਂ 
ਹਾਉਕੇ ਹਾਵੇ ਨਾਲੇ ਇਸ਼ਕ ਦੀ ਧੂਣੀ
ਵੇ ਮੈਂ ਰੋਜ਼ ਰਾਤ ਨੀਂ ਸੇਕਾਂ 

ਯਾਦ ਤੇਰੀ ਵਿੱਚ ਮੱਛਲੀ ਬਣ ਤੜਫਾਂ 
ਮੇਰੀ ਜਿੰਦ ਗ਼ਮਾਂ ਨੇਂ ਖਾ ਲਈ 
ਹੱਸ ਹੱਸ ਲਾਈਆਂ ਨਾਲ ਸੀ ਅੱਖੀਆਂ 
ਹੁਣ ਪ੍ਰੀਤ ਹਿਜ਼ਰ ਨੇਂ ਪਾ ਲਈ

ਹੁਣ ਮੁੜ ਆ ਮੇਰਿਆਂ ਸੋਹਣਿਆਂ ਸੱਜਣਾਂ 
ਕਰ ਸੁੰਨੇ ਬਾਗ਼ ਦੀ ਰਖਵਾਲੀ 
ਇਸ ਰੂਪ ਬਾਗ਼ ਦੇ ਖਿੜ ਗਏ ਫੁੱਲ ਸਾਰੇ
ਮੌਜਾਂ ਲੁੱਟੀਂ ਬਣਕੇ ਬਾਗ਼ ਦਾ ਮਾਲੀ