ਰੱਖੜੀ

ਰੱਖੜੀ ਭੈਣ ਭਰਾ ਦਾ ਸੋਹਣਾ ਤਿਉਹਾਰ ਹੁੰਦਾ
ਸੋਹਣੇ ਢੰਗ ਨਾਲ ਇਹ ਮਨਾਇਆ ਜਾਂਦਾ ਏ
ਭੈਣਾਂ ਵੀਰਾਂ ਦੇ ਗੁੱਟ ਤੇ ਸਜਾਉਣ ਰੱਖੜੀ
ਪਿਆਰ ਭੈਣ ਭਰਾ ਦਾ ਪਾਇਆ ਜਾਂਦਾ ਏ।

ਮਹਿੰਗੀ ਸਸਤੀ ਰੱਖੜੀ ਸਭ ਬਰਾਬਰ ਹੁੰਦੀ
ਇਹ ਤਾਂ ਸ਼ਗਨ ਪ੍ਰਤੀਕ ਦਾ ਪਿਆਰ ਹੁੰਦਾ
ਭੈਣਾਂ ਮੂੰਹ ਮਿੱਠਾ ਕਰਨ ਭਰਾ ਆਪਣੇ ਦਾ
ਵੱਧ ਤੋਂ ਵੱਧ ਇੱਕ ਦੂਜੇ ਦਾ ਸਤਿਕਾਰ ਹੁੰਦਾ।

ਵੇਹੜਾ ਮਾਪਿਆਂ ਦਾ ਖ਼ੁਸ਼ੀ ਨਾਲ ਭਰ ਜਾਂਦਾ
ਭੈਣਾਂ ਰਲ ਇਕੱਠੀਆਂ ਹੋ ਕੇ ਆਉਂਦੀਆਂ ਨੇ
ਹੱਸਣ ਖੇਡਣ ਪਰਿਵਾਰ ’ਚ ਰਲ ਮਿਲ ਬਹਿਕੇ
ਬੀਤੇ ਵੇਲੇ ਦੀਆਂ ਯਾਦਾਂ ਵੀ ਸੁਣਾਉਂਦੀਆਂ ਨੇ।

ਰੱਖੜੀ ਦਾ ਤਿਉਹਾਰ ਨਾਂ ਭੁੱਲ ਜਾਇਓ ਲੋਕੋ
ਇਹ ਪਰਿਵਾਰ ਵਿੱਚ ਪਿਆਰ ਵਧਾਉਂਦਾ ਏ
ਖ਼ੁਸ਼ੀਆਂ ਨਾਲ ਮਨਾਂਓ ਸਾਰੇ ਰਲ ਬਹਿਕੇ।
ਇਹ ਹਰ ਸਾਲ ਏਸੇ ਰੁੱਤ ਵਿੱਚ ਆਉਂਦਾ ਏ।