ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਜੀਵਨ ਗੁਰਬਾਣੀ ਅਨੁਸਾਰ ਢਾਲ ਕੇ
ਆਉਣਾ ਸਫ਼ਲ ਬਣਾਈਏ
ਅਮ੍ਰਿਤ ਵੇਲੇ ਉਠਕੇ ਪਹਿਲਾਂ
ਇਸ਼ਨਾਨ ਆਪਾਂ ਕਰੀਏ
ਫਿਰ ਗੁਰਬਾਣੀ ਨਾਲ ਜੁੜ ਜਾਈਏ
ਝੋਲੀਆਂ ਰਹਿਮਤਾਂ ਨਾਲ ਭਰੀਏ
ਵੱਧ ਤੋਂ ਵੱਧ ਸਮਾਂ ਆਪਾਂ
ਨਾਮ ਜਪੁਣ ਵੱਲ ਲਾਈਏ
ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਜੀਵਨ ਗੁਰਬਾਣੀ ਅਨੁਸਾਰ ਢਾਲ ਕੇ
ਆਉਣਾ ਸਫ਼ਲ ਬਣਾਈਏ
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ
ਆਪਾਂ ਪੂਰਾ ਪਹਿਰਾ ਦਈਏ
ਨਿਮ੍ਰਤਾ ਭਰੇ ਬੋਲ ਬੋਲੀਏ
ਮੰਦਾ ਬੋਲ ਕਿਸੇ ਨੂੰ ਨਾਂ ਕਹੀਏ
ਦਸਵੰਧ ਆਪਾਂ ਕੱਢਕੇ
ਵਿੱਚੋਂ ਲੰਗਰ ਵੀ ਲਾਈਏ
ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਗੁਰਬਾਣੀ ਅਨੁਸਾਰ ਜੀਵਨ ਢਾਲ ਕੇ
ਆਉਣਾ ਸਫ਼ਲ ਬਣਾਈਏ
ਕਿਰਤ,ਨਾਮ ਜਪੁਣ ਤੇ ਵੰਡ ਛੱਕਣ ਦਾ
ਗੁਰੂ ਜੀ ਨੇ ਫ਼ਲਸਫ਼ਾ ਦਿੱਤਾ
ਸਾਰੇ ਸੰਸਾਰ ਵਿੱਚ ਇਸਤਰਾਂ ਦਾ ਕੰਮ
ਆਪਾਂ ਕਿਤੇ ਨਾ ਡਿੱਠਾ
ਇਸ ਨੂੰ ਜੀਵਨ ਵਿੱਚ ਅਪਨਾ ਕੇ
ਮਨ ਚਿੰਦਿਆ ਫ਼ਲ ਪਾਈਏ
ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਗੁਰਬਾਣੀ ਅਨੁਸਾਰ ਜੀਵਨ ਢਾਲ ਕੇ
ਆਉਣਾ ਸਫ਼ਲ ਬਣਾਈਏ
ਗੁਰੂ ਜੀ ਦੀ ਕ੍ਰਿਪਾ ਨਾਲ ਆਪਾਂ
ਸੁਰਤ ਸ਼ਬਦ ਵਿੱਚ ਲਿਵਲੀਨ ਹੋਈਏ
ਉਸ ਪਰਮ ਪਿਤਾ ਦੇ ਤੱਤ ਵਿੱਚ
ਆਪਾਂ ਆਪਣੀ ਰੂਹ ਨੂੰ ਸਮੋਈਏ
ਚੌਰਾਸੀ ਲੱਖ ਦੇ ਗੇੜ ਵਿੱਚੋ
ਆਪਾਂ ਨਿੱਕਲ ਜਾਈਏ
ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਗੁਰਬਾਣੀ ਅਨੁਸਾਰ ਜੀਵਨ ਢਾਲ ਕੇ
ਆਉਣਾ ਸਫ਼ਲ ਬਣਾਈਏ