
ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਂਦਾ ਏ
ਤਿਉਂ ਤਿਉਂ ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ
ਕੀ ਲੱਭਾ ਪਹਾੜੀ ਰਾਜਿਆਂ ਨੂੰ
ਕਰ ਗੁਰੂ ਨਾਲ ਵੈਰ ਸੀ
ਦਸਵੇਂ ਪਿਤਾ ਤਾਂ ਮੰਗਦੇ
ਸਭਨਾਂ ਦੀ ਖੈਰ ਸੀ
ਪਹਾੜੀ ਰਾਜਾ ਝੂਠੀਆਂ ਕਸਮਾਂ
ਖਾਈ ਜਾਂਦਾ ਏ
ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਂਦਾ ਏ
ਤਿਓਂ ਤਿਓਂ ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ
ਗੁਰੂ ਘਰ ਦਾ ਖਾਕੇ ਗੰਗੂ
ਦਗਾ ਸੀ ਕਮਾਅ ਗਿਆ
ਛੋਟੇ ਸਹਿਬਜ਼ਾਦਿਆਂ ਨੂੰ
ਕੋਤਵਾਲ ਨੂੰ ਫੜਾ ਗਿਆ
ਦੇਖੋ ਭੁੱਖੀ ਨੀਤ ਵਾਲਾ
ਮੋਹਰਾਂ ਨੂੰ ਚੁਰਾਈ ਜਾਂਦਾ ਏ
ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਂਦਾ ਏ
ਤਿਓਂ ਤਿਓਂ ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ
ਸੂਬਾ ਸਰਹੰਦ ਈਨ ਬਾਲਾਂ ਨੂੰ
ਆਪਣੀ ਮਨਾਂਵਦਾ
ਛੋਟੇ ਛੋਟੇ ਬਾਲਾਂ ਨੂੰ ਸੀ
ਨੀਂਹਾ ਚ ਚਣਾਂਵਦਾ
ਭੈੜਾ ਜਲਾਦ ਇੱਟਾਂ
ਚੂਨੇ ਨਾਲ ਲਾਈ ਜਾਂਦਾ ਏ
ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਦਾਂ ਏ
ਤਿਉਂ ਤਿਉਂ ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ