ਆਕਾਲ ਤਖਤ ਸਾਹਿਬ

ਆਕਾਲ ਤਖਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ
ਸਿਆਸਤ ਰਹੀ ਸੀ ਚਾਲਾਂ ਖੇਡਦੀ
ਸਿੱਖ ਹੋ ਗਏ ਸੀ ਵੇਖ ਹੈਰਾਨ

ਪਿੱਛਲੇ ਦੋ ਦਹਾਕਿਆਂ ਵਿੱਚ
ਪਾਰਟੀ ਨੂੰ ਲਾ ਦਿੱਤਾ ਗੁੱਠੇ
ਮਾਣ ਮਰਿਆਦਾ ਭੁੱਲ ਗਏ
ਕੰਮ ਕੀਤੇ ਪੰਜਾਬ ਚ ਪੁੱਠੇ
ਲੱਗੇ ਮੁਆਫੀਆਂ ਦਵਾਉਣ ਸੀ
ਮਨ ਦੇਖ ਲਵੋ ਕਿੰਨਾ ਸ਼ੈਤਾਨ
ਆਕਾਲ ਤਖ਼ਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ

ਏਥੇ ਬੱਚ ਨਾਂ ਸਕੇ ਚੌਰਾਸੀ ਚ
ਜਿਹਨਾਂ ਰਲ ਗੁਨਾਹ ਸੀ ਕਰਿਆ
ਤਨਖਾਹਾਂ ਲੱਗੀਆਂ ਤਖਤ ਤੋਂ
ਜੋ ਵੀ ਸੀ ਏਹਦੇ ਅੱਗੇ ਹਰਿਆ
ਛੇਵੇਂ ਪਾਤਿਸ਼ਾਹ ਸਾਨੂੰ ਬਖਸ਼ਿਆ
ਸਾਨੂੰ ਏਹਦੇ ਉਪਰ ਮਾਣ
ਆਕਾਲ ਤਖ਼ਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ

ਏਥੇ ਧਰਮੀ ਰਾਜੇ ਨਾਂ ਬਚ ਸਕੇ
ਮਿਲੀਆਂ ਸੀ ਸਖ਼ਤ ਸਜ਼ਾਵਾਂ
ਸੌ ਕੋੜਿਆਂ ਦੀ ਮਿਲੀ ਸਜ਼ਾ ਸੀ
ਮੈਂ ਪ੍ਰਮਾਤਮਾ ਦੇ ਗੁਣ ਗਾਵਾਂ
ਸਭ ਵਾਪਸ ਵੀ ਉਹ ਖੋ ਲੈਂਦਾ
ਫਖ਼ਰੇ ਕੌਮ ਦਾ ਮਿਲਿਆ ਸਨਮਾਨ
ਆਕਾਲ ਤਖ਼ਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ