
ਇਕੱਠੇ ਹੋਕੇ ਕਸ਼ਮੀਰੀ ਪੰਡਿਤ
ਅਨੰਦਪੁਰੀ ਗੁਰੂ ਜੀ ਕੋਲ ਆਏ
ਸਾਡਾ ਧਰਮ ਤਬਦੀਲ ਕਰਵਾਂਵਦਾ
ਅਰੰਗਜੇਬ ਪਿਆ ਜੰਝੂ ਸਾਡੇ ਲਾਵੇ
ਉਹ ਕਹਿੰਦਾ ਕੋਈ ਰੈਹਬਰ ਹੈ ਕੋਈ
ਜੋ ਸਾਡੇ ਸਾਹਮਣੇ ਆ ਈਨ ਨਾਂ ਮੰਨੇ
ਤੁਸੀਂ ਡੁੱਬਦਾ ਧਰਮ ਬਚਾਵੋ ਪਿਤਾ ਜੀ
ਬਾਲ ਗੋਬਿੰਦ ਦੇ ਗੱਲ ਪਈ ਜਦ ਕੰਨੇ
ਬਾਲ ਗੋਬਿੰਦ ਦੀ ਸਾਰੀ ਗੱਲ ਸੁਣ
ਦਿੱਲੀ ਵੱਲ ਤੁਰ ਪਏ ਗੁਰੂ ਤੇਗ ਬਹਾਦਰ
ਚਾਂਦਨੀ ਚੌਂਕ ਸੀਸ ਦਿੱਤਾ ਆਪਣਾ
ਧਰਮ ਬਚਾਇਆ ਬਣ ਹਿੰਦ ਦੀ ਚਾਦਰ
ਭਾਈ ਜੀਵਨ ਸਿੰਘ ਅੱਖ ਬਚਾ ਕੇ
ਸੀਸ ਲੈ ਅਨੰਦਪੁਰ ਵੱਲ ਤੁਰਿਆ
ਜਾ ਸੀਸ ਬਾਲ ਗੋਬਿੰਦ ਨੂੰ ਭੇਟ ਕੀਤਾ
ਧਰਮ ਬਚ ਗਿਆ ਜਾਂਦਾ ਸੀ ਰੁੜਿਆ