ਅਵਤਾਰ ਦਿਹਾੜਾ

ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫ਼ਲਸਫ਼ੇ ਤੇ ਚੱਲੀਏ
ਕਿਤੇ ਭੁੱਲ ਨਾਂ ਜਾਈਏ

ਦਸਾਂ ਨਹੁੰਆਂ ਦੀ ਕਿਰਤ ਕਰੀਏ
ਆਕਾਲ ਪੁਰਖ ਹੋਣਗੇ ਸਹਾਈ
ਬਾਬੇ ਨਾਨਕ ਨੇਂ ਆਪ ਹਲ ਵਾਹਿਆ
ਕੀਤੀ ਖੂਬ ਸਖ਼ਤ ਕਮਾਈ

ਦਸਾਂ ਨਹੁੰਆਂ ਦੀ ਕਿਰਤ ਕਰਕੇ
ਖੂਬ ਖਰਚੀਏ ਖਾਈਏ
ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫਲਸਫੇ ਤੇ ਚੱਲੀਏ
ਕਿਤੇ ਭੁੱਲ ਨਾ ਜਾਈਏ

ਅਮ੍ਰਿਤ ਵੇਲੇ ਉਠ ਇਸ਼ਨਾਨ ਕਰਨਾ
ਨਾਲੇ ਨਾਮ ਜਪਣ ਨੂੰ ਕਹਿ ਗਏ
ਸਾਰੇ ਫ਼ਲਸਫ਼ੇ ਨੂੰ ਅਪਨਾ ਲਵੋ
ਕਿਓਂ ਆਪਾਂ ਪੁੱਠੇ ਰਾਹੇ ਪੈ ਗਏ
ਅਮ੍ਰਿਤ ਵੇਲੇ ਉਠ ਕੇ
ਉਸਦਾ ਨਾਮ ਧਿਆਈਏ

ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫਲਸਫੇ  ਤੇ ਚੱਲੀਏ
ਕਿਤੇ ਭੁੱਲ ਨਾ ਜਾਈਏ

ਲੰਗਰ ਛਕਣ ਵੇਲੇ ਪੰਗਤ ਵਿੱਚ
ਗੁਰੂ ਜੀ ਬੈਠਣ ਨੂੰ ਕਹਿ ਗਏ
ਆਪਾਂ ਸੰਗਤ ਨਾਲ ਜੋੜ ਲਈਏ
ਜੋ ਪਿੱਛੇ ਵਾ ਰਹਿ ਗਏ
ਸੰਗਤ ਵਿੱਚ ਬੈਠ ਕੇ
ਨਾਲੇ ਆਪ ਛਕੀਏ ਛਕਾਈਦੇ

ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫਲਸਫੇ ਤੇ ਚੱਲੀਏ
ਕਿਤੇ ਭੁੱਲ ਨਾ ਜਾਈਏ