ਪੌਣ, ਪਾਣੀ, ਖਾਣਾ ਹੋਇਆ ਜ਼ਹਿਰੀਲਾ

ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਹੈ। ਕਈ ਤੱਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹਰ ਜਲਣਸ਼ੀਲ ਰਸਾਇਣ ਪਾਣੀ ਵਿੱਚ ਮਿਲ ਚੁੱਕੇ ਹਨ। ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿੱਚ ਅਜਿਹੇ ਪਲਾਂਟ ਲਗਾਏ ਹਨ ਜੋ ਸਾਫ਼ ਤੇ ਸੁਰੱਖਿਅਤ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ ਹੈ, ਤਾਂ ਕਿ ਸਮਾਂ ਰਹਿੰਦਿਆਂ ਠੋਸ ਨੀਤੀ ਬਣਾ ਕੇ ਉਸ ਤੇ ਅਮਲ ਦਰਾਮਦ ਹੋ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਕੈਮੀਕਲ ਫੈਕਟਰੀਆਂ ਰਾਹੀਂ ਧਰਤੀ ਦੇ ਅੰਦਰ ਬੌਰ ਕਰਕੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ। ਡੇਰਾਬੱਸੀ ਲਾਗੇ ਘੱਗਰ ਦੇ ਪਾਣੀ ਵਿੱਚ ਫੈਕਟਰੀਆਂ ਦਾ ਗੰਦਾ ਜ਼ਹਿਰੀਲਾ ਪਾਣੀ ਮਿਲਾਇਆ ਜਾ ਰਿਹਾ ਹੈ। ਜਿਸ ਕਾਰਨ ਕੁਦਰਤੀ ਜੀਵ ਜੰਤੂ ਵੀ ਪ੍ਰਭਾਵਿਤ ਹੋਏ ਹਨ। ਚੇਤੇ ਕਰਵਾ ਦੇਈਏ ਕਿ ਜਦੋਂ ਕੋਰੋਨਾ ਕਾਰਨ ਤਾਲਾਬੰਦੀ ਸੀ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਰਾ ਭਾਰਤ ਸਾਫ਼ ਸੁਥਰਾ ਹੋ ਚੁਕਿਆ ਸੀ। ਵਾਤਾਵਰਣ ਸ਼ੁੱਧ ਸੀ? ਜੀਵ ਜੰਤੂਆਂ ਨੇ ਸੁੱਖ ਦਾ ਸਾਹ ਲਿਆ ਸੀ। ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਮਿਲਾਵਟ ਦਾ ਵੀ ਪੂਰਾ ਬੋਲਬਾਲਾ ਹੋ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਸਾਮਾਨ ਬਹੁਤ ਵਿਕਦਾ ਹੈ। ਦੁੱਧ, ਦਹੀਂ, ਪਨੀਰ ਸਭ ਕੁਝ ਮਿਲਾਵਟ ਵਾਲਾ ਹੈ। ਹਾਲਾਂਕਿ ਸੂਬਾ ਸਰਕਾਰ ਨੇ ਤੰਦਰੁਸਤ ਮਿਸ਼ਨ ਦਾ ਗਠਨ ਕੀਤਾ ਹੋਇਆ ਹੈ। ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀਆਂ ਫੜੀਆਂ ਗਈਆਂ, ਜੋ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਸਨ। ਮਿਲਾਵਟ ਖੋਰਾਂ ਖਿਲਾਫ਼ ਸਖ਼ਤ ਕਾਰਵਾਈ ਤਾਂ ਹੋਈ ਹੈ, ਪਰ ਪੂਰੀ ਤਰ੍ਹਾਂ ਮਿਲਾਵਟ ਨਹੀਂ ਰੁਕੀ ਹੈ। ਹਲਵਾਈਆਂ ਦੇ ਜੁਰਮਾਨੇ ਠੋਕੇ ਜਾਂਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਸਭ ਕੁਝ ਸ਼ੁੱਧ ਮਿਲਦਾ ਸੀ। ਕੈਮੀਕਲ ਪਾ ਕੇ ਸ਼ਹਿਰ ਵਿੱਚ ਦੁੱਧ ਵੇਚਿਆ ਜਾ ਰਿਹਾ ਹੈ। ਲੋਕ ਮਜ਼ਬੂਰ ਹਨ। ਪੰਜਾਬ ਸਰਕਾਰ ਨੂੰ ਸਿਹਤ ਮਹਿਕਮੇ ਨਾਲ ਮਿਲ ਕੇ ਡੇਅਰੀ ਦੁਕਾਨਾਂ ਦੀ ਜਾਂਚ ਕਰਨੀ ਚਾਹੀਦੀ ਹੈ। ਪਨੀਰ ਖੋਆ, ਮੱਖਣ, ਵਿੱਚ ਮਿਲਾਵਟ ਧੜੱਲੇ ਨਾਲ ਵਿਕ ਰਹੀ ਹੈ ਸੁਣ ਨਾ ਤਾਂ ਹਵਾ ਸਾਹ ਲੈਣ ਦੇ ਇਹ ਲਾਇਕ ਰਹੀ, ਨਾ ਪੀਣ ਵਾਲਾ ਪਾਣੀ ਤੇ ਨਾ ਖਾਣ ਵਾਲੀਆਂ ਸ਼ੁੱਧ ਚੀਜ਼ਾਂ। ਤਿੰਨੇ ਹੀ ਚੀਜ਼ਾਂ ਦੂਸ਼ਿਤ ਹੋ ਚੁੱਕੀਆਂ ਹਨ।

Add new comment