Baljinder Bhanohad

Baljinder Bhanohar, Editor
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ ਕਨੇਡਾ ਤੋਂ ਸੰਸਾਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ ਨੂੰ ਵਧਾਉਣ ਅਤੇ ਰੁਤਬੇ ਦਾ ਕੱਦ ਉੱਚਾ ਕਰਨ ਹਿੱਤ ਆਪਣੇ ਭਾਈਚਾਰੇ ਨੂੰ ਸਮਰਪਿਤ ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਜਾਰੀ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੜੇ ਰਹਿਣ ਦਾ ਇੱਕ ਤੁੱਛ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ।

Articles by this Author

ਆਜ਼ਾਦ ਭਾਰਤ ਦੇ ਗੁਲਾਮ ਵਸ਼ਿੰਦੇ (ਆਜ਼ਾਦੀ ਦਿਵਸ ਤੇ ਵਿਸ਼ੇਸ਼)

ਸਮੁੱਚੇ ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਆਜ਼ਾਦ ਭਾਰਤ ਦਾ ਸੰਵਿਧਾਨ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਉੱਘੇ ਕਾਨੂੰਨੀ ਮਾਹਿਰ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ 26 ਜਨਵਰੀ 1950 ਈ. ਨੂੰ ਲਿਖਿਆ ਸੀ।ਦੇਸ਼ ਦੇ ਆਜ਼ਾਦੀ ਦਿਵਸ ਵਾਂਗ ਗਣਤੰਤਰ ਦਿਵਸ ਨੂੰ ਵੀ ਹਰ ਸਾਲ ਪੂਰੇ ਭਾਰਤ ਵਿੱਚ ਸਰਕਾਰੀ

ਸਿੱਖ ਕੌਮ ਨੂੰ ਜਗਾਉਂਦਾ ਹੋਇਆ ਪਹਿਰੇਦਾਰ ਆਪ ਸਦਾ ਦੀ ਨੀਂਦ ਸੌਂ ਗਿਆ !

ਪੰਜਾਬ ਹਿਤੈਸ਼ੀ, ਪੰਥਪ੍ਰਸਤ ਸਰਦਾਰ ਜਸਪਾਲ ਸਿੰਘ ਹੇਰਾਂ ਲੰਮੇ ਅਰਸੇ ਤੋਂ ਬਿਮਾਰੀ ਨਾਲ ਜੂਝਦੇ ਹੋਏ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਆਖ਼ਰ 18 ਜੁਲਾਈ ਨੂੰ ਆਪਣੇ ਚਹੇਤਿਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦੀ ਹੋਈ ਬੇਵਕਤੀ ਮੌਤ ਪੰਜਾਬੀ ਪੱਤਰਕਾਰੀ ਅਤੇ ਸਿੱਖ ਪੰਥ ਲਈ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ। ਮੈਨੂੰ ਉਹਨਾਂ ਨਾਲ਼ ਬੁਹਤ ਨੇੜੇ ਤੋਂ ਵਿਚਰਨ ਅਤੇ ਵਰਤਣ ਦਾ

ਸ਼੍ਰੀ ਨਰਿੰਦਰ ਮੋਦੀ ਭਾਜਪਾ ਸਾਂਸਦ ਕੰਗਣਾ ਨੂੰ ਸਿੱਖੀ ਦਾ ਪਾਠ ਪੜ੍ਹਾਉਣ !

ਸਿੱਖ ਭਾਈਚਾਰੇ ਪ੍ਰਤੀ ਸ਼ੁਰੂ ਤੋਂ ਹੀ ਜ਼ਹਿਰ ਉਗਲਣ ਵਾਲੀ ਕੰਗਣਾ ਰਾਣੌਤ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਦੀ ਇਤਿਹਾਸਕ ਜਿੱਤ ਉੱਤੇ ਪੰਜਾਬ ਪ੍ਰਤੀ ਗ਼ੈਰ ਜਿੰਮੇਵਾਰਾਨਾ ਬਿਆਨ ਦੇ ਕੇ ਨਰਿੰਦਰ ਮੋਦੀ ਨੂੰ ਖੁਸ਼ ਕਰਕੇ ਕੇਂਦਰ ਦੀ ਵਜ਼ੀਰੀ ਲੈਣ ਲਈ ਸੌੜੀ ਸਿਆਸਤੀ ਖੇਡ੍ਹ ਖੇਡ੍ਹਣੀ ਸ਼ੁਰੂ ਕਰ ਦਿੱਤੀ ਹੈ।
ਲੰਘੇ ਦਿਨੀਂ ਕੰਗਣਾ ਰਾਣੌਤ ਦੇ ਚੰਡੀਗੜ੍ਹ

ਸਿੱਖ ਕੌਮ ਨੂੰ ਸ਼ਹਾਦਤ ਦੀ ਗੁੜ੍ਹਤੀ ਪਿਲਾਉਣ ਵਾਲ਼ੇ ਪੰਜਵੇਂ ਗੁਰੂ ।

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਮਾਨਵ ਤਸ਼ੱਦਦ ਵਿਰੁੱਧ ਇੱਕ ਇਨਕਲਾਬੀ ਸੰਦੇਸ਼ ਸੀ। ਉਹਨਾਂ ਦੀ ਅਦੁੱਤੀ ਸ਼ਹਾਦਤ ਦਾ ਰਹਿੰਦੀ ਦੁਨੀਆਂ ਤੱਕ ਕੋਈ ਮੁਕਾਬਲਾ ਨਹੀਂ। ਆਪ ਜੀ ਦੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਪੰਨੇ ਦੇ ਤੌਰ ਤੇ ਸਦੀਵੀ ਦਰਜ ਹੈ, ਜੋ ਹਰ ਸਿੱਖ ਅਤੇ ਮਨੁੱਖਤਾ ਦੇ ਮੁਦਈ ਇਨਸਾਨ ਲਈ ਪ੍ਰੇਰਣਾ ਦਾ ਸ੍ਰੋਤ

ਪੰਜਾਬ ’ਚ ਨਕਲੀ ਸ਼ਰਾਬ ਕਿਉਂ ਬਣ ਰਹੀ ਹੈ ਮਨੁੱਖੀ ਜਾਨਾਂ ਲਈ ਕਾਲ਼?

ਨਸ਼ਾ ਕੋਈ ਵੀ ਹੋਵੇ, ਪਰ ਹੁੰਦਾ ਇਹ ਸਦਾ ਸਿਹਤ ਲਈ ਨੁਕਸਾਨਦੇਹ ਹੀ ਹੈ। ਭਾਰਤ ਵਿੱਚ ਰਾਜੇ-ਮਹਾਰਾਜੇ ਅਤੇ ਆਮ ਲੋਕ ਵੀ ਪੁਰਾਤਨ ਸਮਿਆਂ ਤੋਂ ਨਸ਼ਿਆਂ ਨੂੰ ਵੱਖ-ਵੱਖ ਰੂਪਾਂ ਵਿੱਚ ਵਰਤਦੇ ਆ ਰਹੇ ਸਨ। ਪਰ ਸਾਇੰਸ ਦੇ ਯੁੱਗ ਦਾ ਨਜਾਇਜ਼ ਲਾਹਾ ਲੈਂਦਿਆਂ ਨਸ਼ਾ ਤਸਕਰਾਂ ਨੇ ਲੈਬਾਰਟਰੀਆਂ ’ਚ ਤਿਆਰ ਕੀਤੇ ਕੈਮੀਕਲਾਂ ਨੂੰ ਇਹਨਾਂ ਨਸ਼ਿਆਂ ਵਿੱਚ ਵਰਤਕੇ ਆਪਣੇ ਨਿੱਜੀ ਹਿੱਤਾਂ ਖ਼ਾਤਰ

ਕਿਸਾਨ V/S ਜਵਾਨ, ਕਿਉਂ ਨਹੀਂ ਸਮਾਧਾਨ !

ਕਿਸੇ ਵੀ ਦੇਸ਼, ਕੌਮ, ਅਤੇ ਸਮਾਜ ਦਾ ਨੌਜੁਆਨ ਉਸ ਦੇਸ਼, ਕੌਮ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ’ ਮੰਨਿਆ ਜਾਂਦਾ ਹੈ। ਪਰ ਲੱਗਦਾ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਦਾ ਦਿੱਤਾ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਅੱਜ ਭਾਰਤ ਦੇ ਮੌਜੂਦਾ ਸਿਆਸਤਦਾਨਾਂ ਦੀਆਂ ਸੌੜੀਆਂ ਸੋਚਾਂ ਬਦਲੇ ਆਪਣਾ ਦਮ ਤੋੜ ਰਿਹਾ ਜਾਪ ਰਿਹਾ ਹੈ। ਸੱਚਮੁੱਚ ਅੱਜ ਸਿਆਸੀ ਕੁੱਤੀ ਪੂੰਜੀਪਤੀ ਚੋਰਾਂ

ਵਾਹ ਨੀ ਸਰਕਾਰੇ, ਤੇਰੇ ਕੰਮ ਨਿਆਰੇ। ਕਮਿਸ਼ਨ ਐੱਸ ਸੀ, ਚੇਅਰਮੈਨ ਨਾਨ ਐੱਸ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਲੰਮੇ ਅਰਸੇ ਤੋਂ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਦੀ ਖ਼ਾਲੀ ਪਈ ਸੀਟ ਨੂੰ ਜਨਰਲ ਸ਼੍ਰੇਣੀ ਵਿੱਚੋਂ ਭਰਨ ’ਤੇ ਆਪ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਵਰਗ ਦੇ ਲੋਕਾਂ ਪ੍ਰਤੀ ਸੋਚ ਜੱਗ ਜ਼ਾਹਰ ਹੋ ਗਈ ਹੈ। ਦਲਿਤ ਸਮਾਜ ਅਤੇ ਇਸਦੇ ਨੇਤਾਵਾਂ ਨੇ ਆਪ ਸਰਕਾਰ ਦੇ ਇਸ ਫੈਸਲੇ ਨੂੰ ਪੰਜਾਬ ਦੇ ਗਰੀਬ ਅਤੇ ਮਜ਼ਦੂਰ ਤਬਕੇ ਦੇ ਭਾਈਚਾਰੇ ਉੱਤੇ

ਕੀ ਸ਼੍ਰੀ ਰਾਮ ਆਗਾਮੀ ਲੋਕ ਸਭਾ ਚੋਣਾਂ ‘ਚ ਮੋਦੀ ‘ਤੇ ਮਿਹਰਬਾਨ ਹੋਣਗੇ ?

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਤੱਤ-ਭੜੱਤੀ ’ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਰਮਾਣ ਅਧੀਨ ਰਾਮ ਮੰਦਰ ਦਾ ਉਦਘਾਟਨ ਕਰਨ ਪਿੱਛੇ ਦੇਸ਼ ਦਾ ਬੱਚਾ-ਬੱਚਾ ਭਾਜਪਾ ਦੀ ਮਨਸ਼ਾ ਤੋਂ ਵਾਕਿਫ਼ ਹੈ। ਕੇਵਲ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹਿੰਦੂ ਧਰਮ ਦੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਤੋੜਦਿਆਂ ਅਯੁੱਧਿਆ ਵਿੱਚ ਨਿਰਮਾਣ ਅਧੀਨ ਅਧੂਰੇ ਰਾਮ

“ਗਲੋਬਲ ਹੰਗਰ ਇੰਡੈਕਸ” ਡਿਜ਼ੀਟਲ ਭਾਰਤ ਦੇ ਮੂੰਹ ’ਤੇ ਚਪੇੜ

ਇਤਿਹਾਸ ਵਿੱਚ ਦੁਨੀਆ ਦੀ ਅਬਾਦੀ ਦੇ ਵੱਡੇ ਹਿੱਸੇ ਨੇ ਬਹੁਤ ਲੰਮੇ ਸਮੇਂ ਤੱਕ ਭੁੱਖਮਰੀ ਨੂੰ ਹੰਢਾਇਆ ਹੈ। ਇਹ ਹਾਲਾਤ ਜ਼ਿਆਦਾਤਰ ਮਹਾਂਮਾਰੀ ਅਤੇ ਜੰਗਾਂ ਸਮੇਂ ਬਣਦੇ ਰਹੇ ਹਨ। ਪਰ ਦੂਸਰੇ ਵਿਸ਼ਵ-ਯੁੱਧ ਦੇ ਕੁਝ ਦਹਾਕਿਆਂ ਬਾਦ ਦੁਨੀਆਂ ਵਿੱਚ ਹੋਏ ਤਕਨੀਕੀ ਵਿਕਾਸ ਅਤੇ ਵਿਸ਼ਵ ਪੱਧਰੀ ਰਾਜਨੀਤਕ ਬਦਲਾਅ ਕਾਰਨ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਬਹੁਤ ਥੱਲੇ ਆ ਗਈ ਸੀ।

ਲੱਗੀਂ ਨਜ਼ਰ ਪੰਜਾਬ ਨੂੰ …….

ਇਤਿਹਾਸ ਰਹਿੰਦੀ ਦੁਨੀਆਂ ਤੱਕ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕੇਗਾ, ਕਿ ਪੰਜ ਦਰਿਆਵਾਂ ਦੀ ਜਾਈ ਧਰਤ ਪੰਜਾਬ ਅਤੇ ਇਸਦੇ ਪੰਜਾਬੀ ਸਪੂਤਾਂ ਦਾ ਮਾਣਮੱਤਾ ਇਤਿਹਾਸ ਸਦਾ ਹੀ ਸਦੀਵੀਂ ਰਹੇਗਾ। ਇਸ ਪਾਵਨ ਭੂੰਮੀ ’ਤੇ ਆਏ ਗੁਰੂਆਂ-ਪੀਰਾਂ, ਅਤੇ ਇਸਦੇ ਪੁਰਖਿਆਂ ਨੇ ਸੰਸਾਰ ਨੂੰ ਸੱਚੀ ਅਤੇ ਸੁੱਚੀ ਜੀਵਨ ਜਾਚ ਸਿਖਾਈ ਹੈ। ਰੱਬੀ ਰੂਹਾਂ ਦੇ ਚਰਨਾਂ ਦੀ ਛੋਹ ਪ੍ਰਾਪਤ, ਸੰਸਾਰ ਵਿੱਚ