Amrik Talwandi

Articles by this Author

ਪਾਣੀ

ਸਾਡੇ ਵਿਦਵਾਨ ਰੋਜ਼ ਸਾਨੂੰ,
ਪਾਣੀ ਦਾ ਮਹੱਤਵ ਸਮਝਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ,
ਪਾਣੀ ਅਜਾਂਈ ਗਵਾਉਂਦੇ ਨੇ।

ਪੰਜ ਦਰਿਆ ਦੀ ਧਰਤ ਉੱਤੇ,
ਪਾਣੀ ਦਾ ਪਾ ਦਿੱਤਾ ਕਾਲ।
ਅਉਣ ਵਾਲੇ ਸਮੇਂ ਦੇ ਵਿੱਚ,
ਸਭ ਦਾ ਹੋਣਾ ਮੰਦੜਾ ਹਾਲ।
ਬੰਦ ਕਰਨ ਦਾ ਨਾ ਨਹੀਂ ਲੈਂਦੇ,
ਮੋਟਰਾਂ ਜਦੋਂ ਚਲਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ...

ਵੇਂਹਦਿਆਂ-ਵੇਂਹਦਿਆਂ ਖੂਹ ਸੁੱਕੇ।

ਹੜਾਂ ਦੀ ਤਬਾਹੀ ਬਾਰੇ ਗੀਤ

ਸਰਕਾਰਾਂ ਵਾਂਗਰ ਕੁਦਰਤ ਵੀ,
ਦੁਸ਼ਮਣ ਹੋ ਗਈ ਕਿਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ,
ਸੱਭੇ ਫਸਲਾਂ ਅਤੇ ਮਕਾਨਾਂ ਦੀ।
ਕਿਸਾਨਾਂ ਨੇ ਜਿੰਨੀ ਜ਼ੀਰੀ ਲਾਈ,
ਮਿੱਟੀ ਦੇ ਵਿੱਚ ਸਾਰੀ ਮਿਲਾਈ।
ਮਹਿੰਗੇ ਮੁੱਲ ਦੇ ਪਸ਼ੂਆਂ ਦੀ ਵੀ,
ਕਿੰਨੀ ਡਾਹਢੀ ਸ਼ਾਮਿਤ ਆਈ।
ਕਿਵੇਂ ਹੋਵੇਗੀ ਹੁਣ ਇਹ ਪੂਰਤੀ,
ਐਡੇ -ਵੱਡੇ ਹੋਏ ਨੁਕਸਾਨਾਂ ਦੀ।
ਵੇਖੋ ਕੀ ਇਹਨੇ ਹਾਲਤ ਕੀਤੀ............।

ਭਾਸ਼ਣ

ਉਘਾ ਸਮਾਜ ਸੇਵੀ ਸਵਰਨ ਸਿੰਘ ਸੱਥ ਵਿੱਚ ਬੜੇ ਉਚੇ ਸੁੱਚੇ ਵਿਚਾਰਾਂ ਵਾਲਾ ਭਾਸ਼ਣ ਕਰ ਰਿਹਾ ਸੀ।ਸਾਰੇ ਬੜੇ ਪਿਆਰ ਨਾਲ ਸੁਣ ਰਹੇ ਸਨ।ਉਹ ਹਰ ਰੋਜ਼ ਕਿਸੇ ਨਵੇਂ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਸੀ।ਸਿਰਫ਼ ਦੱਸਣ ਲਈ ਕਿ ਮੇਰੇ ਵਰਗਾ ਪਿੰਡ ਵਿੱਚ ਹੋਰ ਕੋਈ ਸਿਆਣਾ ਨਹੀਂ।ਉਸ ਦਾ ਅੱਜ ਦਾ ਵਿਸ਼ਾ ਸੀ “ਮਾਂ ਬਾਪ ਦੀ ਸੇਵਾ ਦਾ ਕੀ ਮਹੱਤਵ ਹੈ” ।‘ਮਾਂ ਬਾਪ ਦੀ ਸੇਵਾ ਤਨੋ ਮਨੋ ਧਨੋ

ਬੁਢਾਪਾ ਤੇਰੇ ਕੁੱਛੜ ਬਹਿਕੇ

ਜ਼ਿੰਦੇ ਨੀ ਹੁਣ ਜੋਬਨ ਕਿੱਥੋਂ,ਕੋਈ ਮੋੜ ਲਿਆਵੇ ਦੁਬਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ,ਤੈਨੂੰ ਕਰਦਾ ਗੁੱਝੇ ਇਸ਼ਾਰੇ।

ਤੂੰ ਭੋਲੀ ਨਾ ਸਮਝੇਂ ਭੋਰਾ,ਜੋਬਨ ਰੁੱਤ ਦੇ ਲਈ ਲਲਚਾਵੇਂ।
ਤੇਰੇ ਜਹੀ ਕੋਈ ਹੋਊ ਕਮਲੀ,ਤੂੰ ਬਚਪਨ ਵੀ ਨਾ ਭੁਲਾਵੇਂ।
ਤੇਰੇ ਕਈ ਸੰਗੀ ਸਾਥੀ,ਕਰ ਗਏ ਦੁਨੀਆਂ ਤੋਂ ਕਿਨਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ.................................।

ਚੋਗਾ

ਮੇਲਾ ਪੂਰੇ ਜੋਬਨ 'ਤੇ ਸੀ। ਗਾਇਕ ਕਲਾਕਾਰ ਟਪੂਸੀਆਂ ਮਾਰ-ਮਾਰ ਅਸਲੋਂ ਅਸ਼ਲੀਲ ਗੀਤ ਗਾ ਰਿਹਾ ਸੀ, ਹੇਠਾਂ ਤੋਂ ਇਕ ਬਜ਼ੁਰਗ ਉੱਠਿਆ ਉਸ ਨੇ ਇਕ ਹੱਥ ਵਿਚ ਸੌ ਰੁਪਈਆਂ ਫੜਿਆ ਹੋਇਆ ਸੀ, ਸਟੇਜ ਦੇ ਨੇੜੇ ਆ ਗਿਆ ਜਦੋ ਉਸ ਨੇ ਗਾਇਕ ਵੱਲ ਸੌ ਦਾ ਨੋਟ ਵਧਾਇਆ ਤਾਂ ਕਲਾਕਾਰ ਸਾਹਿਬ ਜਿਉਂ ਹੀ ਨੇੜੇ ਹੋ ਕੇ ਨੀਵੀਂ ਪਾ ਕੇ ਬਾਪੂ ਦਾ ਨਾਂਅ ਪੁੱਛਣ ਲੱਗਾ ਤਾਂ ਬਾਪੂ ਨੇ ਜ਼ੋਰ ਨਾਲ ਮੂੰਹ

ਚੋਗਾ

ਮੇਲਾ ਪੂਰੇ ਜੋਬਨ ’ਤੇ ਸੀ। ਗਾਇਕ ਕਲਾਕਾਰ ਟਪੂਸੀਆਂ ਮਾਰ-ਮਾਰ ਅਸਲੋਂ ਅਸ਼ਲੀਲ ਗੀਤ ਗਾ ਰਿਹਾ ਸੀ, ਹੇਠਾਂ ਤੋਂ ਇਕ ਬਜ਼ੁਰਗ ਉੱਠਿਆ ਉਸ ਨੇ ਇਕ ਹੱਥ ਵਿਚ ਸੌ ਰੁਪਈਆਂ ਫੜਿਆ ਹੋਇਆ ਸੀ, ਸਟੇਜ ਦੇ ਨੇੜੇ ਆ ਗਿਆ ਜਦੋ ਉਸ ਨੇ ਗਾਇਕ ਵੱਲ ਸੋ ਦਾ ਨੋਟ ਵਧਾਇਆ ਤਾਂ ਕਲਾਕਾਰ ਸਾਹਿਬ ਜਿਉਂ ਹੀ ਨੇੜੇ ਹੋ ਕੇ ਨੀਵੀਂ ਪਾ ਕੇ ਬਾਪੂ ਦਾ ਨਾਂਅ ਪੁੱਛਣ ਲੱਗਾ ਤਾਂ ਬਾਪੂ ਨੇ ਜ਼ੋਰ ਨਾਲ ਮੂੰਹ

ਛੁੱਟੀਆਂ ਦਾ ਚਾਅ

ਖੇਡਣੇ ਤੋਂ ਸਾਨੂੰ ਹੁਣ ਕੋਈ ਵੀ ਨਾ ਹਟਾਵੇ।
ਛੁੱਟੀਆਂ ਦਾ ਚਾਅ ਸਾਥੋਂ ਚੁੱਕਿਆ ਨਾ ਜਾਵੇ।
ਛੇਤੀ-ਛੇਤੀ ਜਾਗਣ ਦਾ ਹੁਣ ਜੱਭ ਮੁੱਕਿਆ।
ਰਹਿੰਦਾ ਸੀਗ੍ਹਾ ਸਦਾ ਸਾਡਾ ਸਾਹ ਸੁੱਕਿਆ।
ਸੁੱਤਿਆਂ ਨੂੰ ਸਾਨੂੰ ਹੁਣ ਕੋਈ ਵੀ ਨਾ ਜਗਾਵੇ।
ਛੁੱਟੀਆਂ ਦਾ ਚਾਅ...।
ਬੜੇ ਭਾਰੇ ਬਸਤੇ ਤੋਂ ਸਾਡਾ ਖਹਿੜਾ ਛੁੱਟਿਆ।
ਗਰਮੀ ਵਿਚ ਜਾਂਦਾ ਨਹੀਂ ਸੀ ਪੈਰ ਪੁੱਟਿਆ।
ਕੁੱਟਮਾਰ ਹਰ ਕੋਈ

ਸਮੇਂ ਦੀ ਕਦਰ

ਸਮੇਂ ਦੀ ਬੱਚਿਓ ਕਦਰ ਕਰੋ,
ਪ੍ਰਾਪਤੀਆਂ ਨਾਲ਼ ਝੋਲ਼ੀ ਭਰੋ।
ਸਮੇਂ ਦੀ ਜੋ ਕਦਰ ਨੇ ਕਰਦੇ,
ਜੀਵਨ ਵਿੱਚ ਨਹੀਉਂ ਹਰਦੇ।
ਸਮੇਂ ਸਿਰ ਹੀ ਸਕੂਲੇ ਆਓ,
ਸਕੂਲੋਂ ਸਿੱਧੇ ਘਰ ਨੂੰ ਜਾਓ।
ਸਮੇਂ ਦੀ ਤੁਸੀਂ ਵੰਡ ਬਣਾਓ,
ਓਵੇਂ ਆਪਣਾ ਕੰਮ ਮੁਕਾਓ।
ਸੈਰ ਦੇ ਲਈ ਵੀ ਸਮਾਂ ਕੱਢੋ,
ਸੁਸਤੀ ਦਾ ਤੁਸੀਂ ਖਹਿੜਾ ਛੱਡੋ।
ਖਾਣਾ ਵੀ ਸਮੇਂ ਸਿਰ ਖਾਓ,
ਬੇਹੇ ਖਾਣੇ ਦੇ ਨੇੜ ਨਾ ਜਾਓ।

ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਸ਼੍ਰੀ ਗੁਰੂ ਅਰਜਨ ਦੇਵ ਜੀ

ਆਓ ਪਿਆਰੀ ਸੰਗਤੇ ਜਾਣੀਏ, ਸ਼੍ਰੀ ਗੁਰੁ ਅਰਜਨ ਦੇਵ ਜੀ ਬਾਰੇ।
ਕਿੱਥੇ ਉਹਨਾਂ ਅਵਤਾਰ ਧਾਰਿਆ, ਕਿਹੜੇ ਕੀਤੇ ਕੰਮ ਸੀ ਨਿਆਰੇ।
ਸੰਨ ਪੰਦਰਾਂ ਸੌ ਤਰੇਹਟ ਦੀ ਸੀ, ਸੰਗਤੇ ਤਾਰੀਕ ਓਦੋਂ ਦੋ ਮਈ।
ਸੰਤ ਸਰੂਪ ਬਾਲ ਹੈ ਜਨਮਿਆਂ, ਸਾਰੇ ਜਗ ਵਿੱਚ ਗੱਲ ਸੀ ਗਈ।
ਪਿਤਾ ਜੀ ਸਨ ਗੁਰੂ ਰਾਮ ਦਾਸ ਜੀ, ਮਾਤਾ ਜੀ ਸਨ ਬੀਬੀ ਭਾਨੀ।
ਬਾਲ ਵਰੇਸ ਦੇ ਚੋਜ਼ ਵੇਖ ਕੇ, ਦੰਗ ਰਹਿ ਗਏ ਸੀ ਗੁਣੀ

ਮਿਹਨਤ

ਪਿਆਰੇ ਬੱਚਿਓ ਮਿਹਨਤ ਕਰੋ।
ਮਿਹਨਤ ਤੋਂ ਨਾ ਤੁਸੀਂ ਡਰੋ।
ਜਿਨ੍ਹਾਂ ਬੱਚਿਆਂ ਮਿਹਨਤ ਕਰੀ।
ਪ੍ਰਾਪਤੀਆਂ ਨਾਲ ਝੋਲੀ ਭਰੀ।
ਮਿਹਨਤ ਦੇ ਨਾਲ ਹੋਵੇ ਪਾਸ,
ਨਕਲ ਦੇ ਉੱਤੇ ਰੱਖੋ ਨਾ ਆਸ।
ਮਿਹਨਤ ਵਾਲੇ ਦੀ ਬੱਲੇ-ਬੱਲੇ,
ਵਿਹਲੜ ਜਾਵਣ ਥੱਲੇ-ਥੱਲੇ।
ਮਿਹਨਤ ਵਾਲਾ ਲੱਗੇ ਪਿਆਰਾ,
ਸਿਫ਼ਤਾਂ ਕਰੇ ਜੱਗ ਵੀ ਸਾਰਾ।
ਮਿਹਨਤ ਦਾ ਹੀ ਪਾਓ ਗਹਿਣਾ,
ਸਾਥੀਆਂ ਤੋਂ ਜੇ ਅੱਗੇ ਰਹਿਣਾ।