ਸਿੱਠਣੀਆਂ ਵੀ ਵਿਆਹ-ਸ਼ਾਦੀਆਂ ਵਿੱਚਔਰਤਾਂ ਵੱਲੋਂ ਗਾਏ ਜਾਂ ਵਾਲੇ ਲੋਕ ਗੀਤਾਂ ਦਾ ਇੱਕ ਕਾਵਿ ਰੂਪ ਹੈ । ਔਰਤਾਂ ਅਤੇ ਮੁਟਿਆਰਾਂ ਕੁੜੀ ਦੇ ਵਿਆਹ ਸਮੇਂ ਮੇਲਣਾਂ ਨਾਨਕੀਆਂ ਅਤੇ ਦਾਦਕੀਆਂ ਦੇ ਦੋ ਰੂਪਾਂ ਵਿੱਚ ਸਿੱਠਣੀਆਂ ਰਾਹੀਂ ਲਾੜੇ ਜਾਂ ਲਾੜੀ ਨੂੰ, ਉਹਨਾਂ ਦੇ ਮਾਪਿਆਂ, ਸਕੇ ਸਬੰਧੀਆਂ ਅਤੇ ਜਾਂਞੀਆਂ ਨੂੰ ਨੋਕ-ਝੋਕ ਅਤੇ ਮਖੌਲਾਂ ਕਰਦੀਆਂ ਹਨ।ਦੋਵਾਂ ਧਿਰਾਂ ਵੱਲੋਂ
Baljinder Bhanohad
Articles by this Author
‘ਹੇਰੇ’ ਨੂੰ ਆਮ ਬੋਲ-ਚਾਲ ਵਿੱਚ ਦੋਹਾ ਵੀ ਆਖਿਆ ਜਾਂਦਾ ਹੈ। ਪੰਜਾਬੀ ਦੇ ਮਹਾਨ ਕੋਸ਼ ਵਿੱਚ ਹੇਰੇ ਨੂੰ ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ ਦਰਸਾਇਆ ਗਿਆ ਹੈ, ਜੋ ਕਿ ਖ਼ਾਸ ਤੌਰ ਤੇ ਵਿਆਹ ਸਮੇਂ ਹੀ ਗਾਇਆ ਜਾਂਦਾ ਹੈ। ਇਹ ਦੋਹਰਾ ਛੰਦ ਨਾਲ ਨੇੜਤਾ ਰੱਖਣ ਵਾਲਾ ਦੋ ਤੁਕਾਂ ਦਾ ਇੱਕ ਗੀਤ ਹੈ। ਜਿਸ ਦੀਆਂ ਦੋਵੇਂ ਤੁਕਾਂ ਨੂੰ ਉੱਚੀ ਹੇਕ ਵਿੱਚ ਲੰਮੀ ਸੁਰ ਲਗਾ ਕੇ ਗਾਇਆ
ਸੁਹਾਗ ਦੇ ਗੀਤ ਆਮ ਤੌਰ ਤੇ ਵਿਆਹ ਤੋਂ ਪਹਿਲਾਂ ਹੀ ਵਿਆਹ ਦੇ ਦਿਨ ਧਰਨ ਦੀ ਰਸਮ ਦੇ ਦਿਨ ਤੋਂ ਹੀ ਵਿਆਹ ਦੇ ਘਰ ਗਾਏ ਜਾਣੇ ਸ਼ੁਰੂ ਹੋ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਆਪਣੇ ਕੰਮ ਕਾਰ ਨਿਪਟਾ ਕੇ ਔਰਤਾਂ ਰੈਤ ਸਮੇਂ ਇਕੱਠੀਆਂ ਹੋ ਕੇ ਵਿਆਹ ਦੇ ਦਿਨ ਧਰੇ ਘਰ ਦੇਰ ਰਾਤ ਤੱਕ ਵਿਆਹ ਦੇ ਗੀਤ ਗਾਇਆ ਕਰਦੀਆਂ ਸਨ।ਇਹ ਸਿਲਸਿਲਾਵਿਆਹ ਦੇ ਦਿਨ ਤੱਕ ਨਿਰੰਤਰ ਚੱਲਦਾ ਰਹਿੰਦਾ ਸੀ।
ਵਿਆਹ ਵਾਲੇ ਮੁੰਡੇ ਦੇ ਘਰ ਵਿਆਹ ਦੇ ਦਿਨਾਂ ਵਿੱਚ ਔਰਤਾਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ “ਘੋੜੀਆਂ” ਆਖਿਆ ਜਾਂਦਾ ਹੈ। ਘੋੜੀਆਂ ਗਾ ਕੇ ਵਿਆਹੁਲੇ ਮੁੰਡੇ ਦੇ ਨਜਦੀਕੀ ਸਕੇ ਸਬੰਧੀਆਂ ਜਿਵੇਂ ਕਿ ਉਸਦੀ ਮਾਂ, ਭੈਣ, ਭਰਾਵਾਂ ਅਤੇ ਨਾਕਿਆਂ - ਦਾਦਕਿਆਂ ਦੀ ਵਡਿਆਈ ਵਿੱਚ ਅਤੇ ਉਸਦੇ ਖ਼ਾਨਦਾਨ ਦੀ ਸ਼ੋਭਾ ਵਧਾਈ ਜਾਂਦੀ ਹੈ। ਇਸ ਮੌਕੇਵਿਆਹ ਵਾਲੇ ਮੁੰਡੇ ਦੇ ਮਾਪਿਆਂ ਅਤੇ ਸਾਕ
ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ ।
ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ ।
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ ।
ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।
ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ
ਧਰਥਰਾ ਕੇ ਵੱਜਣ ਵਾਲੇ ਸਾਜ਼ਾਂ ਵਿੱਚ ਤੂੰਬੀ, ਸਾਰੰਗੀ, ਰਬਾਬ, ਬੁਗਚੂ, ਦਿਲਰੁਬਾ, ਤਾਊਸ ਆਦਿ ਸਾਜ਼ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹਨਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ -
ਤੂੰਬੀ : ਇਹ ਇੱਕ ਪ੍ਰਮੁੱਖ ਪੰਜਾਬੀ ਸੰਗੀਤ ਸਾਜ਼ ਹੈ । ਇਸਦੀ ਹੋਂਦ ਦੇ ਸਬੰਧ ਵਿੱਚ ਵੱਖ-ਵੱਖ ਧਾਰਨਾ ਬਣੀ ਹੋਈ ਹੈ । ਤਾਰ ਵਾਦਕ ਪਰੰਪਰਾ ਵਿੱਚੋਂ ਤੂੰਬੀ ਦਾ ਇੱਕ ਨਵਾਂ ਰੂਪ ਨਿੱਖਰਕੇ
ਲੋਕ ਸਾਜ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ । ਗੀਤ-ਸੰਗੀਤ ਅਤੇ ਲੋਕ ਨਾਚਾਂ ਸਮੇਂ ਵਰਤੇ ਜਾਣ ਵਾਲੇ ਸਾਜਾਂ ਨੂੰ ਲੋਕ ਸਾਜ ਕਹਿੰਦੇ ਹਨ । ਲੋਕ ਸਾਜਾਂ ਦਾ ਘਾੜਾ ਮਨੁੱਖ ਹੀ ਅਸਲ ਵਿੱਚ ਕੁਦਰਤ ਦਾ ਬਣਾਇਆ ਹੋਇਆ ਇੱਕ ਲੋਕ ਸਾਜ ਹੈ ਅਤੇ ਕੁਦਰਤ ਦਾ ਸਰਬੋਤਮ ਸਾਜ ਹੈ । ਭਾਵੇਂ ਸੰਸਾਰ ਦੇ ਸੰਗੀਤ ਜਗਤ ਵਿਚ ਵਰਤੇ ਜਾਣ ਵਾਲੇ ਸਾਰੇ ਸਾਜ ਇਨਸਾਨ ਰੂਪੀ ਕੁਦਰਤੀ ਸਾਜ ਦੀ
ਇਨਸਾਨ ਵੱਲੋਂ ਸਮਾਜ ਦੀ ਸਿਰਜਣਾ ਸਮੇਂ ਹੀ ਸੱਥਾਂ ਦੀ ਹੋਂਦ ਸਥਾਪਿਤ ਹੋਣ ਦੇ ਸੰਕੇਤ ਮਿਲਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਸੱਥ ਦਾ ਅਹਿਮ ਸਥਾਨ ਹੈ। ਸੱਥ ਇੱਕ ਉਹ ਥਾਂ ਹੈ ਜਿੱਥੇ ਉਹ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਘਰ ਬਹਿ ਕੇ ਨਹੀਂ ਕੀਤੀਆਂ ਜਾ ਸਕਦੀਆਂ। ਪਿੰਡ ਵਿੱਚ ਇੱਕੋ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਸਮਾਜ ਜਾਂ ਪਿੰਡ ਪ੍ਰਤੀ ਸਾਂਝੇ ਨਿਰਨੇ ਲਏ
ਇਸਤਰੀਆਂ ਦੀ ਹਾਰ ਸ਼ਿੰਗਾਰ ਸਮਗਰੀ ਸਬੰਧੀ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਵੇਰਵੇ ਮਿਲਦੇ ਹਨ । ਇਹਨਾਂ ਗ੍ਰੰਥਾਂ ਵਿੱਚ ਔਰਤ ਦੇ ਹੁਸਨ ਅਤੇ ਰੂਪ ਦੀ ਸ਼ੋਭਾ ਵਧਾਉਣ ਦੇ ਸ਼ਿੰਗਾਰ ਨੂੰ “ਸੋਲਹ ਸ਼ਿੰਗਾਰ” ਦੀ ਮਹਿਮਾ ਦਿੱਤੀ ਗਈ ਹੈ । ਜੇਕਰ ਸੋਲਾਂ (16) ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਧਾਰਨਾ ਚੱਲੀ ਆ ਰਹੀ ਹੈ ਕਿ ਕਲਾ ਗਿਣਤੀ ਅਨੁਸਾਰ ਸੋਲਾਂ ਮੰਨੀਆਂ ਗਈਆਂ ਹਨ ਅਤੇ
ਸ਼ਬਦ ‘ਹਾਰ-ਸ਼ਿੰਗਾਰ’ ਜਿਉਂ ਹੀ ਸਾਡੇ ਜ਼ਿਹਨ ਵਿੱਚ ਆਉਂਦਾ ਹੈ, ਇਸਦੇ ਨਾਲ ਹੀ ਇੱਕ ਲੰਮ-ਸਲੰਮੀ, ਪਤਲੀ, ਗੋਰੀ, ਸਜੀ-ਸੰਵਰੀ ਸੁੰਦਰ ਇਸਤਰੀ ਦੀ ਤਸਵੀਰ ਵੀ ਝੱਟ ਸਾਡੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ । ਹਾਰ-ਸ਼ਿੰਗਾਰ ਦਾ ਔਰਤਾਂ ਦੀ ਮਾਨਸਿਕਤਾ ਨਾਲ ਜੁੜਿਆ ਇੱਕ ਅਨਿੱਖੜਵਾਂ ਅਤੇ ਅਟੁੱਟ ਰਿਸ਼ਤਾ ਹੈ । ਜੇਕਰ ਇਸਨੂੰ ਰੱਬ ਵੱਲੋਂ ਇਸਤਰੀ ਦੇ ਹਿੱਸੇ ਆਈ ਰੱਬੀ ਬਖ਼ਸ਼ਿਸ਼