Baljinder Bhanohad

Baljinder Bhanohar, Editor
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ ਕਨੇਡਾ ਤੋਂ ਸੰਸਾਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ ਨੂੰ ਵਧਾਉਣ ਅਤੇ ਰੁਤਬੇ ਦਾ ਕੱਦ ਉੱਚਾ ਕਰਨ ਹਿੱਤ ਆਪਣੇ ਭਾਈਚਾਰੇ ਨੂੰ ਸਮਰਪਿਤ ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਜਾਰੀ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੜੇ ਰਹਿਣ ਦਾ ਇੱਕ ਤੁੱਛ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ।

Articles by this Author

ਮੁੱਖ ਮੰਤਰੀ ਦੀ ਮਾਨਸਿਕਤਾ ਦਾ ਦਰਪਣ ਹੈ ਮਾਰਕਫੈੱਡ ਦਾ ਕੈਲੰਡਰ 

ਬਤੌਰ ਕਮੇਡੀਅਨ, ਆਪਣੇ ਕਲਾਕਾਰ ਜੀਵਨ ਵਿੱਚ ਭਗਵੰਤ ਮਾਨ ਸਮਾਜਕ ਕੁਰੀਤੀਆਂ ਨੂੰ ਵਿਅੰਗਮਈ ਚੋਟਾਂ ਮਾਰ ਕੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਹਮੇਸ਼ਾਂ ਯਤਨ ਕਰਦੇ ਆਏ ਹਨ । ਰਾਜਨੀਤਕ ਲੀਡਰਾਂ ਨੂੰ ਉਹ ਸਮੇਂ-ਸਮੇਂ ‘ਤੇ ਹਾਸੇ-ਹਾਸੇ ਵਿੱਚ ਵਿਅੰਗਮਈ ਚੂੰਢੀਆ ਵੱਢਦੇ ਰਹੇ ਹਨ। ਰਾਜਨੀਤਕ ਪਿੜ ਵਿੱਚ ਪੈਰ ਧਰਦਿਆਂ ਹੀ ਉਹ ਲੀਡਰਾਂ ਖ਼ਿਲਾਫ਼ ਵਿਅੰਗ ਕਸਣ ਵਾਲੇ ਪੰਜਾਬ ਦੇ ਇੱਕੋ

ਪਿੰਡ ਦਾ ਟੋਭਾ 

ਪਿੰਡ ਵਿੱਚ ਕੱਚੀ ਜਗ੍ਹਾ ਕੁਦਰਤੀ ਜਾਂ ਗ਼ੈਰ ਕੁਦਰਤੀ ਝੀਲ-ਨੁਮਾ ਸਾਂਭੇ ਹੋਏ ਪਾਣੀ ਨੂੰ ਛੱਪੜ ਜਾਂ ਟੋਭਾ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵੇਲੇ ਇਸ ਟੋਭੇ ਨੂੰ ਪਸ਼ੂਆਂ ਦੇ ਪਾਣੀ ਪਿਆਉਣ ਜਾਂ ਨਹਾਉਣ ਦੇ ਮੰਤਵਲਈ ਵਰਤਿਆ ਜਾਂਦਾ ਸੀ। ਪਿੰਡ ਦਾ ਇਹ ਟੋਭਾ ਮੁੰਡਿਆਂ ਅਤੇ ਨੌਜੁਆਨਾਂ ਲਈ ਮਨੋਰੰਜਨ ਦਾ ਸਾਧਨ ਹੁੰਦਾ ਸੀ। ਕਿਉਂਕਿ ਇਸ ਟੋਭੇ ਅੰਦਰ ਸਿਰਫ ਬਰਸਾਤਾਂ ਦਾ ਪਾਣੀ ਹੀ

ਟਿੰਡਾਂ ਵਾਲਾ ਖੂਹ

ਟਿੰਡਾਂ ਵਾਲਾ ਖੂਹ ਪੰਜਾਬੀ ਸੱਭਿਆਚਾਰ ਵਿੱਚ ਕਿਰਸਾਨੀ ਜੀਵਨ ਨਾਲ ਜੁੜਿਆ ਹੋਇਆ ਇੱਕ ਵਿਰਾਸਤੀ ਰੰਗ ਹੈ । ਭਾਵੇਂ ਟਿੰਡਾਂ ਵਾਲਾ ਖੂਹ ਅੱਜ ਸਾਇੰਸ ਦੇ ਯੁੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ, ਪਰ ਅੱਜ ਵੀ ਇਸਦਾ ਪੰਜਾਬ ਦੇ ਕਿਸਾਨਾਂ ਅਤੇ ਸੁਆਣੀਆਂ ਨਾਲ ਇੱਕ ਅਟੁੱਟ ਰਿਸ਼ਤਾ ਨਿਭਦਾ ਆ ਰਿਹਾ ਹੈ । ਸਮੇਂ ਦੇ ਚੱਕਰ ਨਾਲ ਚੱਲਦਿਆਂ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਂਦਾ ਹੋਇਆ

ਮਾਘ ਮਹੀਨੇ ਦਾ ਮਾਘੀ ਮੇਲਾ

ਦੇਸੀ ਮਹੀਨਿਆਂ ਦਾ ਵਜੂਦ ਪੁਰਾਤਨ ਸਮਿਆਂ ਤੋਂ ਆਪਣੀ ਹੋਂਦ ਵਿੱਚ ਜਿਉਂਦਾ ਆ ਰਿਹਾ ਹੈ । ਮੌਸਮ ਦੀ ਤਬਦੀਲੀ ਅਤੇ ਰੁੱਤਾਂ ਦੀ ਆਮਦ ਦਾ ਵਰਨਣ ਇਹਨਾਂ ਦੇਸੀ ਮਹੀਨਿਆਂ ਨਾਲ ਨਹੁੰ ਅਤੇ ਮਾਸ ਦੇ ਰਿਸ਼ਤੇ ਦੀ ਤਰਾਂ ਜੁੜਿਆ ਹੋਇਆ ਹੈ । ਪੰਜਾਬ ਦੇ ਇਹ ਦੇਸੀ ਮਹੀਨੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਡੇ ਵਿਰਸੇ ਦੀ ਇੱਕ ਅਮਰ ਕਹਾਣੀ ਹਨ ।
ਮਾਘ ਦਾ ਮਹੀਨਾ ਨਾਨਕਸ਼ਾਹੀ

ਸੇਖੋ ਗੋਤ ਦਾ ਇਤਿਹਾਸ


ਸ਼ੇਸ਼ਰਾਮ ਪੰਵਾਰ ਨੂੰ ਗੋਤ ਦਾ ਮੋਢੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸੇਖੂ ਜਾਂ ਸੇਖੋਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਬਾਹਰ ਕੱਢਕੇ ਲਾਹੋਰ ਵੱਲ ਭੇਜ ਦਿੱਤਾ ਸੀ ਤਾਂ ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲੱਖਣ ਤੇ ਮੱਖਣ ਬਹੁਤ ਹੀ ਸੂਰਬੀਰ ਯੋਧੇ ਮੰਨੇ ਜਾਂਦੇ ਸਨ। ਉਸਦੇ

ਬੱਦੋਵਾਲ ਜ਼ਾਹਿਰ ਬਲੀ ਦਾ ਮੇਲਾ

ਇਹ ਮੇਲਾ ਹਰ ਸਾਲ ਦੁਸਹਿਰੇ ਤੋਂ ਅਗਲੇ ਦਿਨ ਬਾਬਾ ਜ਼ਾਹਿਰ ਬਲੀ ਸ਼ਾਹ ਜੀ ਦੀ ਮਜ਼ਾਰ ‘ਤੇ ਲੱਗਦਾ ਹੈ। ਬਾਬਾ ਜੀ ਦੀ ਮਜ਼ਾਰ ਲੁਧਿਆਣਾ ਫਿਰੋਜ਼ਪੁਰ ‘ਤੇ ਲੁਧਿਆਣੇ ਦੀ ਬੁੱਕਲ ਵਿੱਚ ਵਸਦੇ ਪਿੰਡ ਬੱਦੋਵਾਲ ਵਿਖੇ ਜੀਟੀ ਰੋਡ ‘ਤੇ ਸਥਿੱਤ ਹੈ । ਇਸ ਮੇਲੇ ਦੀ ਇਤਿਹਾਸਕ ਪ੍ਰਮਾਣਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸਦਾ ਕੋਈ ਪ੍ਰਤੱਖ ਜਾਂ ਠੋਸ ਸਬੂਤ ਨਹੀਂ ਮਿਲਦਾ। ਪਰ ਇਹ ਮਾਨਤਾ ਹੈ

ਰੁਸਵਾਈ

ਘਰ ਵਿੱਚ ਲਹਿਰ ਖੁਸ਼ੀ ਦੀ ਛਾਈ,

ਮਾਂ ਦੀ ਜਦ ਸੀ ਕੁੱਖ ਹਰਿਆਈ।

ਵੰਸ ਅਗਾਂਹ ਹੁਣ ਚੱਲਦਾ ਹੋਜੂ,

ਟੱਬਰ ਨੇ ਸੀ ਚਿੰਤਾ ਲਾਹੀ।

ਕਿਉਂ ਖਬਰ ਮੇਰੇ ਜੰਮਣ ਦੀ ਸਭ ਨੂੰ ਜਿਉਂਦਿਆਂ ਮਾਰ ਗਈ।

ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।

ਜੱਗ ਜਣਨੀ ਅੱਜ ਰੱਬਾ................................

 

ਜਨਮ ਮੇਰੇ ਤੋੰ ਪਹਿਲਾਂ ਘਰ ਵਿੱਚ,

ਮਾਂ

ਪਿੰਡ ਦੀ ਭੱਠੀ

ਸਾਡੇ ਪੰਜਾਬੀ ਸੱਭਿਆਚਾਰ ਵਿੱਚ ਦਾਣੇ ਭੁੰਨਣ ਵਾਲੀ ਭੱਠੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸਦੀ ਹੋਂਦ ਦਾ ਉਦੋਂ ਪ੍ਰਚਲਨ ਹੋਇਆ ਜਦੋਂ ਸਮਾਜ ਵਿੱਚ ਮੱਕੀ ਦੇ ਭੁੱਜੇ ਹੋਏ ਦਾਣੇ ਖਾਣ ਦਾ ਰਿਵਾਜ ਪਿਆ। ਇਸ ਤਰਾਂ ਭੱਠੀ ਪਿੰਡ ਜਾਂ ਪੱਤੀ ਵਿੱਚ ਇੱਕ ਪਰਿਵਾਰ ਦਾ ਕਿੱਤਾ ਬਣਕੇ ਰਹਿ ਗਿਆ। ਪੰਜਾਬ ਵਿੱਚ ਪਿੰਡ ਦੀ ਭੱਠੀ ‘ਤੇ ਦਾਣੇ ਭੁੰਨਣ ਦਾ ਕੰਮ ਆਮ ਤੌਰ ਤੇ ਮਹਿਰਾ ਬਰਾਦਰੀ ਦੇ ਹਿੱਸੇ

ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਸਾਜ

 

ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਲੋਕ ਸਾਜਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ -

ਅਲਗੋਜ਼ੇ : ਇਹ ਪੰਜਾਬੀ ਸੰਗੀਤ ਦਾ ਹਰਮਨ ਪਿਆਰਾ ਸਾਜ ਹੈ । ਪਰ ਇਸਦੀ ਸਿੰਧੀ, ਰਾਜਸਥਾਨੀ, ਬਲੋਚ ਅਤੇ ਕੁਤਚੀ ਲੋਕ ਗਾਇਕਾਂ ਨੇ ਵੀ ਬਹੁਤ ਵਰਤੋਂ ਕੀਤੀ ਹੈ । ਅਲਗੋਜ਼ਿਆਂ ਨੂੰ ਦੋ ਨਲੀ, ਸਿਤਾਰਾ ਨਗੋਜੇ ਅਤੇ ਜੋੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਸਿੰਧੀ ਖਿੱਤੇ ਦੇ

ਪੰਜਾਬੀ ਲੋਕ ਗੀਤ : ਛੰਦ ਪਰਾਗਾ

 

'ਛੰਦ' ਕਾਵਿ ਸਾਹਿਤ ਦੈ ਇੱਕ ਅਜਿਹਾ ਰੂਪ ਹੈ, ਜੋ ਛੋਟੀਆਂ ਆਮ ਬੋਲੀਆਂ ਨਾਲ ਮੇਲ ਖਾਂਦਾ ਹੈ ਅਤੇ 'ਪਰਾਗਾ' ਸ਼ਬਦ ਤੋਂ ਭਾਵ ਹੈ 'ਇਕ ਰੁੱਗ'। ਛੰਦ ਪਰਾਗਾ ਆਮ ਤੌਰ ਤੇ ਵਿਆਹਾਂ ਸ਼ਾਦੀਆਂ ਵਿੱਚ ਬੋਲੀਆਂ ਦੇ ਰੂਪ ਵਿੱਚ ਗਾਇਆ ਜਾਂ ਵਾਲਾ ਕਾਵਿ ਰੂਪ ਹੈ। ਵਿਆਹ ਸਮੇਂ ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਪਿੱਛੋਂ ਵਿਆਹੁਲੇ ਦੇ ਉਹਦੀ ਸੱਸ - ਸਹੁਰੇ ਅਤੇ ਪਰਿਵਾਰ ਦੀਆਂ ਹੋਰ