Baljinder Bhanohad

Baljinder Bhanohar, Editor
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ। ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ। ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ ਕਨੇਡਾ ਤੋਂ ਸੰਸਾਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ ਨੂੰ ਵਧਾਉਣ ਅਤੇ ਰੁਤਬੇ ਦਾ ਕੱਦ ਉੱਚਾ ਕਰਨ ਹਿੱਤ ਆਪਣੇ ਭਾਈਚਾਰੇ ਨੂੰ ਸਮਰਪਿਤ ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਜਾਰੀ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੜੇ ਰਹਿਣ ਦਾ ਇੱਕ ਤੁੱਛ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ।

Articles by this Author

ਆਪ ‘ਚੋਂ ਕਾਂਗਰਸ ‘ਚ ਗਏ ਵਿਧਾਇਕਾਂ ਦਾ ਭਵਿੱਖ ਤੈਅ ਕਰੇਗੀ ਕਾਂਗਰਸ ਵੱਲੋਂ ਐਲਾਨੀ ਉਮੀਦਵਾਰਾਂ ਦੀ ਦੂਸਰੀ ਸੂਚੀ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ -2022 ਦਾ ਐਲਾਨ ਹੁੰਦਿਆਂ ਹੀ ਪੰਜਾਬ ਵਿੱਚ ਰਾਜਨੀਤਕ ਤੂਫ਼ਾਨ ਆ ਗਿਆ ਜਾਪ ਰਿਹਾ ਹੈ । ਜਿੱਥੇ ਹਰ ਰਾਜਨੀਤਕ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਜਾਂ ਸੀਨੀਅਰ ਲੀਡਰ ਪੱਟਣ ਦਾ ਰੁਝਾਨ ਅੱਜ ਪੂਰੇ ਸਿਖਰਾਂ ‘ਤੇ ਹੈ , ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ‘ਤੇ ਉਹਨਾਂ ਵਿਧਾਇਕਾਂ ਵੱਲੋਂ

ਰਵਾਇਤੀ ਘਰੇਲੂ ਵਸਤਾਂ

ਪੰਜਾਬ ਦੀਆਂ ਪੁਰਾਤਨ ਸਮੇਂ ਦੀਆਂ ਰਵਾਇਤੀ ਘਰੇਲੂ ਵਸਤਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਜੋ ਕਿ ਅਜੋਕੀ ਯੁਵਾ ਪੀੜ੍ਹੀ ਲਈ ਮਾਰਗ-ਦਰਸ਼ਕ ਹੋ ਸਕਦੀਆਂ ਹਨ । ਪੰਜਾਬ ਦੀਆਂ ਰਵਾਇਤੀ ਘਰੇਲੂ ਵਸਤਾਂ ਹੇਠ ਲਿਖੀਆਂ ਹਨ -


ਮਧਾਣੀ : ਮਧਾਣੀ ਪੰਜਾਬ ਦੀਆਂ ਸੁਆਣੀਆਂ ਦੀ ਰਵਾਇਤੀ ਘਰੇਲੂ ਵਸਤੂ ਹੈ । ਮਧਾਣੀ ਪੰਜਾਬ ਦੀ ਰਸੋਈ ਦਾ ਸ਼ਿੰਗਾਰ ਮੰਨੀ ਗਈ ਹੈ । ਇਹ ਲੱਕੜ

ਪ੍ਰਾਚੀਨ ਪੰਜਾਬ

ਪੰਜਾਬ ‘ਪੰਜ’ ਅਤੇ ‘ਆਬ’ ਨਾਂ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਉਪਜਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦਾ ਭਾਵ ਪੰਜ ਦਰਿਆਵਾਂ ਤੋਂ ਹੈ । ਇਹਨਾਂ ਪੰਜ ਦਰਿਆਵਾਂ ਵਿੱਚੋਂ ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਤਾਂ ਇਧਰ ਦੇ ਚੜ੍ਹਦੇ ਪੰਜਾਬ ਭਾਰਤੀ ਪੰਜਾਬ ਵਿੱਚ ਪੈਂਦੇ ਹਨ , ਜਦੋਂ ਕਿ ਬਾਕੀ ਬਚਦੇ ਦੋ ਦਰਿਆ ਜਿਹਲਮ ਅਤੇ ਚਨਾਬ ਲਹਿੰਦੇ ਪੰਜਾਬ ਭਾਵ

ਗੁਰੂ ਤੇਗ ਬਹਾਦਰ ਜੀ

 

ਨਾਮ

ਤਿਆਗ ਮੱਲਤੇਗ ਬਹਾਦਰਨੌਵੇਂ ਗੁਰੂ

ਜਨਮ ਮਿਤੀ 

ਅਪ੍ਰੈਲ 1621 ਈਸਵੀ

ਜਨਮ ਸਥਾਨ     

ਅਮ੍ਰਿਤਸਰਪੰਜਾਬ

ਮਾਤਾ ਦਾ ਨਾਮ   

ਮਾਤਾ ਨਾਨਕੀ ਜੀ

ਪਿਤਾ ਦਾ ਨਾਮ

ਹਰਿਗੋਬਿੰਦ ਜੀ

ਪਤਨੀ

ਲੁੱਡੀ

ਯੂਨਾਨੀ ਬੋਲੀ ਵਿੱਚ ‘ਲੁੱਡੀ’ ਦਾ ਅਰਥ ਹੈ ਖੇਡਣਾ-ਕੁੱਦਣਾ । ਇਸੇ ਕਾਰਨ ਹੀ ਇਹ ਵੀ ਧਾਰਨਾ ਵੀ ਬਣੀ ਹੋਈ ਹੈ ਕਿ ਲੁੱਡੀ ਸ਼ਬਦ ਯੂਨਾਨੀ ਭਾਸ਼ਾ  ਰਾਹੀਂ ਪੰਜਾਬੀ ਬੋਲੀ ਵਿੱਚ ਆਇਆ । ਲੁੱਡੀ ਪੰਜਾਬ ਦਾ ਜਿਵੇਂ ਹਰਮਨ ਪਿਆਰਾ ਲੋਕ- ਨਾਚ ਹੈ , ਉਸੇ ਤਰ੍ਹਾਂ ਲੋਕਾਂ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਇੱਕ ਲੋਕ-ਪ੍ਰਿਅ ਮੁਹੱਬਤਾਂ ਵੀ ਬਣਿਆਂ ਹੋਇਆ ਹੈ । ਜਿਵੇਂ ਮਾਲਵਾ ਖੇਤਰ ਦਾ ਗਿੱਧਾ

ਪੁਰਸ਼ਾਂ ਦੇ ਨਾਚ

ਜੇਕਰ ਅੱਲ੍ਹੜ ਮੁਟਿਆਰਾਂ ਦੀ ਗਿੱਧਾ ਜਾਨ ਹੈ , ਠੀਕ ਉਸੇ ਤਰਾਂ ਭੰਗੜਾ ਪੰਜਾਬੀ ਗੱਭਰੂਆਂ ਦੀ ਸ਼ਾਨ ਹੈ । ਭੰਗੜੇ ਦੇ ਇਤਿਹਾਸ ਸਬੰਧੀ ਇਤਿਹਾਸਕਾਰਾਂ ਤੋਂ ਅਲੱਗ-ਅਲੱਗ ਪ੍ਰਮਾਣ ਮਿਲਦੇ ਹਨਭੰਗੜਾ ਜਿਆਦਾ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਸਿਆਲਕੋਟ ਅਤੇ ਸ਼ੇਖੂਪੁਰਾ ਜਿਲ੍ਹਿਆਂ ਵਿੱਚ ਜਿਆਦਾ ਪ੍ਰਚਲਿਤ ਦੱਸਿਆ ਜਾਂਦਾ ਹੈ । ਲੋਕ-ਨਾਚ ਦੇ ਸੰਬੰਧ ਵਿੱਚ ਇੱਕ ਧਾਰਨਾ ਇਹ ਵੀ

ਹੁੱਲੇ-ਹੁਲਾਰੇ

 ਹੁੱਲੇ-ਹੁਲਾਰੇ ਇਸਤਰੀਆਂ ਵੱਲੋਂ ਕਰਿਆ ਜਾਣ ਵਾਲਾ ਹਰਮਨ ਪਿਆਰਾ ਲੋਕ-ਨਾਚ ਹੈ । ਇਹ ਦੋਵੇਂ ਹੀ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੀਆਂ ਇਸਤਰੀਆਂ ਦਾ ਨਾਚ ਹੈ । ਇਹ ਨਾਚ ਹਿੰਦੂ, ਮੁਸਲਿਮ, ਸਿੱਖ ਧਰਮ ਦੀਆਂ ਔਰਤਾਂ ਤੋਂ ਇਲਾਵਾ ਹੋਰ ਵੀ  ਅਨੇਕਾਂ ਵੱਖ-ਵੱਖ ਧਰਮਾਂ ਦੀਆਂ ਔਰਤਾਂ ਵਿੱਚ ਲੋਕ ਪ੍ਰਿਅ ਹੈ । ਇਸ ਲੋਕ-ਨਾਚ ਦੇ ਇਤਿਹਾਸ ਦੀਆ ਵੀ ਵੱਖ-ਵੱਖ ਲੋਕ ਦੰਦ-ਕਥਾਵਾਂ ਪ੍ਰਚਲਿਤ

ਕਿੱਕਲੀ

ਕਿੱਕਲੀ ਆਮ ਤੌਰ ਤੇ ਪੰਜਾਬ ਵਿੱਚ ਛੋਟੀਆਂ ਕੁੜੀਆਂ ਦਾ ਬਹੁਤ ਹੀ ਹਰਮਨ ਪਿਆਰਾ ਨਾਚ ਹੈ । ਪ੍ਰੰਤੂ ਅੱਜਕਲ ਕਿੱਕਲੀ ਮੁਟਿਆਰਾਂ ਵੱਲੋਂ ਵੀ ਗਿੱਧਾ ਪਾਉਂਣ ਸਮੇਂ ਅਕਸਰ ਪਾ ਲਈ ਜਾਂਦੀ ਹੈ । ਅਜਿਹਾ ਕਰਕੇ ਮੁਟਿਆਰਾਂ ਆਪਣੀ ਬਾਲ ਅਵਸਥਾ ਦੇ ਅਨੁਭਵ ਮਾਨਣ ਦਾ ਸਕੂਨ ਪ੍ਰਾਪਤ ਕਰ ਲੈਂਦੀਆਂ ਹਨ । ਇਸੇ ਕਾਰਨ ਕਿੱਕਲੀ ਦੂਸਰੇ ਨਾਚਾਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਰੱਖਣ ਦੀ

ਸੰਮੀ

ਸੰਮੀ-ਨਾਚ ਪਾਕਿਸਤਾਨ ਵਿਚਲੇ ਪੱਛਮੀ ਪੰਜਾਬ ਦੇ ਸਾਂਦਲਬਾਰ ਇਲਾਕੇ ਦਾ ਹਰਮਨ ਪਿਆਰਾ ਨਾਚ ਹੈ । ਸੰਮੀ-ਨਾਚ ਦੇ ਇਤਿਹਾਸ ਵਾਰੇ ਵੱਖਰੀਆਂ- ਵੱਖਰੀਆਂ ਦੰਦ-ਕਥਾਵਾਂ ਪ੍ਰਚੱਲਿਤ ਹਨ । ਸੰਮੀ-ਨਾਚ ਵਾਰੇ ਇਹ ਧਾਰਨਾ ਮਸ਼ਹੂਰ ਹੈ ਕਿ ਇੱਕ ਸੰਮੀ ਨਾਂ ਦੀ ਅਤਿ ਸੁੰਦਰ ਮੁਟਿਆਰ ਸੀ , ਜਿਸਦਾ ਢੋਲਾ ਨਾਂ ਦਾ ਇੱਕ ਪ੍ਰੇਮੀ ਸੀ । ਸੰਮੀ ਅਤੇ ਢੋਲਾ ਬਹੁਤ ਹੀ ਅਮੀਰ ਜਾਗੀਰਦਾਰਾਂ ਦੇ ਧੀਆਂ

ਸਾਹਿਤ ਰੂਪ ਦਾ ਪ੍ਰਥਮ ਰੂਪ - ਲੋਕ ਗੀਤ

 

ਕਿਸੇ ਵੀ ਸਮਾਜ ਜਾਂ ਸੱਭਿਅਤਾ ਦਾ ਸਾਹਿਤ ਉਸਦੇ ਲੋਕਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੁੰਦਾ ਹੈ ਅਤੇ ਇਸ ਵਿੱਚ ਉਸਦੇ ਵਿਸਥਾਰ ਦਾ ਇਤਿਹਾਸ ਇੱਕ ਖ਼ਜ਼ਾਨੇ ਦੇ ਰੂਪ ਵਿੱਚ ਪਿਆ ਹੁੰਦਾ ਹੈ । ਇਹ ਸਾਹਿਤ ਵੱਖ-ਵੱਖ ਰੂਪਾਂ ਅਤੇ ਵੰਨਗੀਆਂ ਵਿੱਚ ਹੋ ਸਕਦਾ ਹੈ । ਪਰ ਸਾਹਿਤ ਦਾ ਕਾਵਿ- ਰੂਪ ਲੋਕ ਗੀਤ ਮਨੁੱਖ ਦੀ ਜਿੰਦਗੀ ਨਾਲ ਆਦਿ ਕਾਲ ਤੋਂ ਜੁੜਿਆ ਆ ਰਿਹਾ ਹੈ ਅਤੇ ਇਹ ਮਨੁੱਖ