Gurcharan Noorpur

Articles by this Author

ਬਦਲਦੇ ਵਰਤਾਰਿਆਂ ਨੂੰ ਸਮਝਣ ਦੀ ਲੋੜ

ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਇਸ ਦੌਰ ਵਿਚ ਮਨੁੱਖੀ ਵਿਵਹਾਰ, ਕਿਰਦਾਰ ਅਤੇ ਸਰੋਕਾਰ ਵੀ ਬਦਲ ਰਹੇ ਹਨ। ਮਨੁੱਖੀ ਸੱਭਿਅਤਾ ਦੇ ਜੇਕਰ ਮੁੱਢਲੇ ਦੌਰ ਨੂੰ ਸਮਝੀਏ ਤਾਂ ਪਤਾ ਲਗਦਾ ਹੈ ਕਿ ਦੁਨੀਆ ਭਰ ਵਿਚ ਸਲਤਨਤਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਵਿਚ ਲੁਟੇਰੇ ਗਰੋਹ ਸਰਗਰਮ ਸਨ, ਜਿਸ ਵਿਚ ਕੁਝ ਲੋਕ ਇਕੱਠੇ ਹੋ ਕੇ ਪਹਿਲਾਂ ਆਪਣਾ ਗਰੋਹ ਬਣਾਉਂਦੇ ਫਿਰ ਉਹ

ਗਜ਼ਲ

ਲਿਖ ਤੂੰ ਗੀਤ ਤੇ ਗਜ਼ਲਾਂ, ਭਾਵੇਂ ਤੂੰ ਕਵਿਤਾਵਾਂ ਲਿਖ।
ਧੁੱਪ ’ਚ ਬਲਦੇ ਬਿਰਖਾਂ ਲਈ ਪਰ, ਠੰਢੀਆਂ ਕੁਝ ਹਵਾਵਾਂ ਲਿਖ।

ਕੋਹਲੂ ਦੇ ਵਿੱਚ ਪੀੜ ਕੇ ਕੱਢੇ ਸਾਡੇ ਲਹੂ ਪਸੀਨੇ ਨੂੰ,
ਰੱਖਿਆ ਕਿਹੜੇ ਬੈਂਕਾਂ ਦੇ ਵਿੱਚ ਉਹਦਾ ਨੂੰ ਸਿਰਨਾਵਾਂ ਲਿਖ।

ਪੋਣਿਆਂ ਦੇ ਵਿੱਚ ਬੱਨ੍ਹੀ ਟੁੱਕਰ ਆ ਖੜਦੇ ਵਿੱਚ ਚੌਕਾਂ ਦੇ,
ਸੁੱਕੇ ਪਿੰਜਰ ਕੰਮ ਉਡੀਕਣ ਅੰਦਰੋਂ ਉਠਦੀਆਂ ਆਹਾਂ ਲਿਖ।

ਗਜ਼ਲ

ਘਰਾਂ ਦੇ ਅੰਦਰ ਭੋਗ ਰਹੇ ਬਨਵਾਸ ਅਸੀਂ।
ਰਹੇ ਪਿਆਸੇ ਨਦੀ ਦੇ ਰਹਿ ਕੇ ਪਾਸ ਅਸੀਂ।

ਰੋਟੀ ਦੇ ਚੱਕਰ ਨੇ ਚੱਕਰੀਂ ਪਾ ਛੱਡਿਆ,
ਉਂਝ ਤਾਂ ਬਣਨਾ ਚਾਹੁੰਦੇ ਸਾਂ ਕੁਝ ਖਾਸ ਅਸੀਂ।

ਘੁੱਪ ਹਨੇਰੀ ਰਾਤ ਸੀ ਫਿਰ ਵੀ ਐ ਜ਼ਿੰਦਗੀ,
ਤੈਨੂੰ ਮਿਲਣ ਦੀ ਛੱਡ ਸਕੇ ਨਾਂ ਆਸ ਅਸੀਂ।

ਆਪੋ ਆਪਣੀ ਲਾਸ਼ ਨੂੰ ਚੁੱਕੀ ਫਿਰਦੇ ਹਾਂ,
ਭਰਮ ਹੈ ਸਾਨੂੰ ਬਣਨਾ ਹੈ ਇਤਿਹਾਸ ਅਸੀਂ।

ਯਾਦ

ਗਜ਼ਲ

ਹਿੰਮਤ ਵਾਲਾ ਦੀਵਾ ਦਿਲ ਦੇ, ਵਿਹੜੇ ਦੇ ਵਿੱਚ ਬਾਲ ਕੁੜੇ।
ਕਾਲੀ ਬੋਲੀ ਰਾਤ ਵਰਗੀਆਂ, ਸਿਰੋਂ ਬਲਾਵਾਂ ਟਾਲ ਕੁੜੇ।

ਆਪਾ ਧਾਪੀ ਦੇ ਆਲਮ ਵਿੱਚ, ਕੌਣ ਕਿਸੇ ਦਾ ਬਣਦਾ ਈ?
ਆਪਣੇ ਹਿੱਸੇ ਦੇ ਸੂਰਜ ਨੂੰ, ਅੱਖਰਾਂ ਵਿੱਚੋ ਭਾਲ ਕੁੜੇ।

ਚੀਜ਼ ਖਰੀਦੇ ਜਾਵਣ ਵਾਲੀ ਜਿਹੜੇ ਤੈਨੂੰ ਕਹਿੰਦੇ ਨੇ,
ਵੱਡੇ ਸ਼ਾਹੂਕਾਰ ਕਹਾਉਂਦੇ ਦਿਲ ਦੇ ਉਹ ਕੰਗਾਲ ਕੁੜੇ।

ਆਪਣਾ ਚਾਨਣ ਆਪ ਬਣੀਂ

ਗਜ਼ਲ

ਕਾਸ਼ ਕਿ ਧੁੱਪਾਂ ਲੂੰਆਂ ਵਿੱਚ ਵੀ ਪੱਤਿਆਂ ਨੂੰ ਧਰਵਾਸ ਮਿਲੇ।
ਜੜ੍ਹ ਤੋਂ ਹਿੱਲੇ ਬਿਰਖਾਂ ਨੂੰ, ਜ਼ਿੰਦਗੀ ਦੀ ਕੋਈ ਆਸ ਮਿਲੇ।

ਕੀ ਲੋਕਾਂ ਨੂੰ ਹੋਇਆ ਅੱਜਕੱਲ੍ਹ ਰੰਗ ਬਦਲਿਆ ਪਾਣੀ ਦਾ,
ਇੱਕ ਦੂਜੇ ਨੂੰ ਅਕਸਰ ਪੁੱਛਦੇ ਜਦ ਵੀ ਰਾਵੀ ਬਿਆਸ ਮਿਲੇ।

ਜੋ ਅਮਨਾਂ ਦਾ ਪਾਠ ਪੜ੍ਹਾਉਂਦਾ ਆਇਆ ਸਦਾ ਲੋਕਾਈ ਨੂੰ,
ਖਬਰਾਂ ਨੇ ਕਿ ਬੜੇ ਹੀ ਖੰਜਰ ਉਹਦੇ ਘਰ ਦੇ ਪਾਸ ਮਿਲੇ।

ਵਾਅ

ਗਜ਼ਲ

ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਹੀ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਯਾਰੋ, ਕੁਝ ਤਾਂ ਘਰਾਂ ਵਰਗਾ।

ਦੁਆਵਾਂ ਲੋਰੀਆਂ ਵਰਗਾ, ਸੁਹਾਗਾਂ ਸਿੱਠਣੀਆਂ ਵਰਗਾ,
ਸਦਾ ਜ਼ਿੰਦਾ ਰਹੇ ਕੁਝ ਤਾਂ, ਗੁਰਮੁਖੀ ਅੱਖਰਾਂ ਵਰਗਾ।

ਹੈ ਖੁਦਗਰਜ਼ ਮੌਸਮ ਇਹ, ਵਿਕਦਾ ਬਹੁਤ ਕੁਝ ਏਥੇ,
ਦਿਲਾਂ ਚੋਂ ਮਾਰ ਨਾ ਲੈਣਾ, ਜੋ ਬਚਿਆ ਜਜ਼ਬਿਆਂ ਵਰਗਾ।

ਮੰਦਰ ਮਸਜਿਦਾਂ ਅੰਦਰ, ਨੇ ਰਹੀਆਂ

ਕਰਾਮਾਤਾਂ ਦੇ ਬਾਜ਼ਾਰ ਵਿੱਚ ਲੁਟੀਂਦੇ ਆਮ ਲੋਕ

ਇਕ ਸਮਾਗਮ ਵਿਚ ਇਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ 'ਆ ਕੇ ਵੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ, ਮਾੜਾ ਤਗੜੇ ਨੂੰ ਲੁੱਟ ਕੇ ਖਾ ਰਿਹਾ ਹੈ। ਨਿਆਂ ਇਨਸਾਫ਼ ਦੂਰ ਦੀ ਕੌਡੀ ਹੋ ਗਏ ਹਨ, ਇਥੇ ਮਾਰ ਧਾੜ ਹੈ, ਲੁੱਟ ਖਸੁੱਟ ਏ, ਤੂੰ ਦੁਬਾਰਾ ਆ, ਤੇ ਆ ਕੇ ਇਸ ਦੁਨੀਆਂ ਨੂੰ ਦਰੁਸਤ ਕਰ। 
ਇਸ ਰਚਨਾ ਮਗਰੋਂ ਇਕ ਸਿਆਣਾ ਬੁਲਾਰਾ

ਕਿਤਾਬਾਂ ਦੀ ਕਰਾਮਾਤ

ਆਦਿ ਕਾਲ ਤੋਂ ਅੱਜ ਤੱਕ ਦੀ ਸੱਭਿਅਤਾ ਤੱਕ ਮਨੁੱਖ ਨੇ ਆਪਣੀ ਵਰਤੋਂ ਲਈ ਹਜਾਰਾਂ ਵਸਤਾਂ ਬਣਾਈਆਂ ਪਰ ਉਸ ਦੀ ਹੁਣ ਤੱਕ ਦੀ ਸਭ ਤੋਂ ਉੱਤਮ ਕਿਰਤ ਕਿਤਾਬ ਹੈ। ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤੱਕ ਪਹੁੰਚਿਆ, ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ਤੇ ਵਾਕਾਂ ਤੋ ਪੋਥੀਆਂ ਤੇ ਗ੍ਰੰਥ ਬਣੇ। ਸ਼ਬਦਾਂ ਬਹੁਤ ਵੱਡੀ ਤਾਕਤ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ

ਪੂੰਜੀਵਾਦ ਦੇ ਪੁੜਾਂ ਵਿੱਚ ਪਿਸ ਰਹੀ ਹੈ ਦੁਨੀਆ

ਇਸ ਸਮੇਂ ਦੁਨੀਆਂ ਉਸ ਦੌਰ `ਚੋਂ ਗੁਜਰ ਰਹੀ ਹੈ, ਜਿਸ ਵਿਚ ਮਨੁੱਖ ਦੀ ਆਜ਼ਾਦੀ ਦਾ ਦਾਇਰਾ ਹਰ ਦਿਨ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਇਜ ਦੌਰ ਵਿਚ ਦੁਨੀਆਂ ਦੀ ਬਹੁਗਿਣਤੀ ਨੂੰ ਇਸ ਦਾ ਇਲਮ ਨਹੀਂ ਕਿ ਉਨ੍ਹਾਂ ਨੂੰ ਕੀ ਬਣਾਇਆ ਜਾ ਰਿਹਾ ਹੈ। ਲੋਕ ਧਰਮਾਂ ਦੇ ਨਾਂਅ ਤੇ ਲੜ ਰਹੇ ਹਨ, ਖੈਰ ਖੈਰਾਤਾਂ ਲਈ ਧਰਨੇ ਦੇ ਰਹੇ ਹਨ, ਇਕ ਫਿਰਕਾ ਕਿਸੇ ਹੋਰ ਦੂਜੇ ਫਿਰਕੇ ਪ੍ਰਤੀ ਆਪਣੀ ਭੜਾਸ