ਇਤਿਹਾਸ ਰਹਿੰਦੀ ਦੁਨੀਆਂ ਤੱਕ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕੇਗਾ, ਕਿ ਪੰਜ ਦਰਿਆਵਾਂ ਦੀ ਜਾਈ ਧਰਤ ਪੰਜਾਬ ਅਤੇ ਇਸਦੇ ਪੰਜਾਬੀ ਸਪੂਤਾਂ ਦਾ ਮਾਣਮੱਤਾ ਇਤਿਹਾਸ ਸਦਾ ਹੀ ਸਦੀਵੀਂ ਰਹੇਗਾ। ਇਸ ਪਾਵਨ ਭੂੰਮੀ ’ਤੇ ਆਏ ਗੁਰੂਆਂ-ਪੀਰਾਂ, ਅਤੇ ਇਸਦੇ ਪੁਰਖਿਆਂ ਨੇ ਸੰਸਾਰ ਨੂੰ ਸੱਚੀ ਅਤੇ ਸੁੱਚੀ ਜੀਵਨ ਜਾਚ ਸਿਖਾਈ ਹੈ। ਰੱਬੀ ਰੂਹਾਂ ਦੇ ਚਰਨਾਂ ਦੀ ਛੋਹ ਪ੍ਰਾਪਤ, ਸੰਸਾਰ ਵਿੱਚ
Baljinder Bhanohad
Articles by this Author

ਸਿੱਖ ਇਤਿਹਾਸ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੁੱਚੇ ਸੰਸਾਰ ਵਿੱਚ ਜ਼ਿਕਰਯੋਗ ਹੈ। ਦਸੰਬਰ ਵਿੱਚ ਪੈਂਦਾ ਦੇਸੀ ਮਹੀਨਾ “ਪੋਹ” ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੀ ਸਿੱਖ ਕੌਮ ਵੱਲੋਂ ਸ਼ਰਧਾ ਪੂਰਵਕ ਅਤੇ ਉਦਾਸੀਨਤਾ ਨਾਲ ਯਾਦ ਕੀਤਾ ਜਾਂਦਾ ਹੈ। ਦਸ਼ਮ ਪਿਤਾ ਜੀ ਦਾ ਆਪਣੇ ਪਰਿਵਾਰ ਤੋਂ ਵਿਛੋੜਾ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸਭ ਦੁਖਾਂਤ

ਕੈਮਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆਂ ਦਾ ਸਭ ਤੋਂ ਪਹਿਲਾਂ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ, ਨੇ ਸੰਨ 2003 ਵਿੱਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜ਼ਿੰਦਗੀ ਵਿੱਚ ਕਦੇ ਸਕੂਲ ਦਾ ਮੂੰਹ ਤੱਕ ਨਹੀ ਵੇਖਿਆਂ ਸੀ। ਉਸ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਪੜ੍ਹਨਾ ਨਹੀ ਸੀ ਆਉਂਦਾ ਪਰੰਤੂ ਆਪਣੇ ਰਵੱਈਏ,

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿੱਚ ਮੁਗਲਾਂ ਦੇ ਜ਼ਬਰ ਅਤੇ ਜ਼ੁਲਮ ਦਾ ਨਾਸ ਕਰਨ ਲਈ ਇੱਕ ਨਿਆਰੀ ਕੌਮ ‘ਖਾਲਸਾ ਪੰਥ’ ਦੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਸਾਜਨਾ ਕੀਤੀ। ਗੁਰੂ ਜੀ ਵੱਲੋਂ ਸਾਜੀ ਇਸ ਨਿਰਾਲੀ ਅਤੇ ਨਿਵੇਕਲੀ ਸਿੱਖ ਕੌਮ ਦੀ ਮਜਬੂਤੀ ਲਈ ਅਨੇਕਾਂ ਸਿੱਖ ਸੂਰਬੀਰਾਂ ਨੇ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ। ਉਸ ਸਮੇਂ ਸਿੱਖ ਮਿਸਲਾਂ ਦੀ

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ 95 ਸਾਲਾਂ ਦੀ ਲੰਮੀ ਉਮਰ ਹੰਢਾ ਕੇ ਆਪਣੇ ਜੀਵਣ ਦੇ ਆਖਰ ਆਖਰੀ ਸਾਹ ਲੈ ਲਏ। ਉਹਨਾਂ ਦਾ ਸਿਆਸੀ ਕੱਦ ਬਹੁਤ ਉੱਚਾ ਸੀ। ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਤੋਂ ਬਾਦ ਦੁਨੀਆਂ ਵਿੱਚ ਜਾਣੇ ਜਾਣ ਵਾਲੇ ਭਾਰਤ ਦੇ ਦੂਸਰੇ ਸਿੱਖ ਨੇਤਾ ਸਨ। ਜੇਕਰ ਭਾਰਤ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ

ਮੀਡੀਆ ਸਮਾਜ ਦਾ ਇੱਕ ਉਹ ਦਰਪਣ ਹੈ ਜੋ ਸਮਾਜ ਵਿੱਚ ਵਾਪਰਨ ਵਾਲੇ ਹਰ ਚੰਗੇ ਅਤੇ ਮਾੜੇ ਵਰਤਾਰੇ ਨੂੰ ਜੱਗ ਜ਼ਾਹਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਜਿੱਥੇ ਸਮਾਜ ਦੀਆਂ ਊਣਤਾਈਆਂ ਨੂੰ ਲੋਕਾਂ ਸਾਹਮਣੇ ਰੱਖਦਾ ਹੈ, ਉੱਥੇ ਹੀ ਸਰਕਾਰ, ਪ੍ਰਸ਼ਾਸ਼ਨ ਅਤੇ ਸਮਾਜ ਦੇ ਲੋਕਾਂ ਵਿੱਚ ਇੱਕ ਮਾਲ਼ਾ ਦੀ ਤਰ੍ਹਾਂ ਕੜੀ ਬਣਕੇ ਆਪਣਾ ਸਾਰਥਕ ਰੋਲ ਨਿਭਾਉਂਦਾ ਹੈ। ਮੀਡੀਆ ਸਮਾਜ ਦੀਆਂ ਕੁਰੀਤੀਆਂ

ਪੁਰਾਤਨ ਖੋਜਕਾਰਾਂ ਦੇ ਅਧਿਐਨ ਵਾਚਣ ਤੋਂ ਪਤਾ ਚੱਲਦਾ ਹੈ ਕਿ ਪੂਰਵ ਕਾਲ ਤੋਂ ਹੀ ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਇਥੇ ਵਗਣ ਵਾਲੇ ਦਰਿਆਵਾਂ ਨੇ ਨਿਰਧਾਰਿਤ ਕੀਤੀ ਹੈ । ਇਸਦੇ ਪੂਰਬ ਵੱਲ ਜਮਨਾ ਅਤੇ ਪੱਛਮ ਵੱਲ ਸਿੰਧ ਦਰਿਆ ਵਗਦੇ ਹਨ । ਇਸਤੋਂ ਇਲਾਵਾ ਪੰਜਾਬ ਵਿੱਚ ਪੰਜ ਦਰਿਆ ਹੋਰ ਵੀ ਵਗਦੇ ਹਨ।
ਪੰਜਾਬ ਦੀ ਬਿਲਕੁਲ ਪਿੱਠ ‘ਤੇ ਉੱਤਰ ਵਾਲੇ ਪਾਸੇ ਹਿਮਾਲਾ ਪਰਬਤ ਦੀਆਂ ਸ਼ਿਵਾਲਿਕ

ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਧਾਰਮਿਕ ਖੁਦਮੁਖਤਿਆਰੀ ਦੀ ਸਰਬ-ਉਤਮ ਗੱਦੀ ਹੈ ਅਤੇ ਸਿੱਖਾਂ ਦੇ ਸਮੂਹ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਮੀਰੀ ਅਤੇ ਪੀਰੀ ਭਾਵ ਸੰਸਾਰ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਦੇ ਰਾਜਨੀਤਿਕ ਅਤੇ ਅਧਿਆਤਮਿਕ ਵਿਚਾਰਧਾਰਾ ਦਾ ਮੂਲ ਧੁਰਾ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇ-ਸਮੇ ਜਾਰੀ ਹੁਕਮਨਾਮੇ

ਪੰਜਾਬੀਆਂ ਦੀ ਮਾਂ-ਬੋਲੀ ਜੁਬਾਨ ਪੰਜਾਬੀ ਨੇ ਪੂਰੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਸਮੁੱਚੇ ਸੰਸਾਰ ਵਿੱਚ ਇੰਨਾ ਮਾਣ ਦਿਵਾਇਆ ਹੋਇਆ ਹੈ, ਕਿ ਉਹ ਅੱਜ ਪੰਜਾਬੀ ਬੋਲੀ-ਬੋਲ ਕੇ ਪੰਜਾਬੀ ਹੋਣ ਵਿੱਚ ਫਖ਼ਰ ਮਹਿਸੂਸ ਕਰਦੇ ਹਨ, ਕਿਉਂਕਿ ਅੱਜ ਸਾਰਾ ਸੰਸਾਰ ਇਹ ਮਹਿਸੂਸ ਕਰ ਗਿਆ ਹੈ ਕਿ ਪੰਜਾਬੀ ਜੁਬਾਨ ਸੰਸਾਰ ਕੁੱਲ ਜੁਬਾਨਾਂ ਵਿੱਚੋਂ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ।

ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਖੌਰੇ ਕਿਹੜੀਆਂ ਨਜ਼ਰਾਂ ਨੇ ਖਾ ਲਿਆ ਹੈ। ਪੰਜ ਆਬਾਂ ਦੀ ਮੰਨੀ ਜਾਣ ਵਾਲੀ ਧਰਤੀ ਦਾ ਇੱਕ-ਇੱਕ ਤੁਪਕਾ ਅੱਜ ਜ਼ਹਿਰ ਬਣਕੇ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਨਿੱਤ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ। ਕਿਸੇ ਸਮੇਂ ਪੂਰੇ ਭਾਰਤ ਵਿੱਚ ਹਰਾ ਇਨਕਲਾਬ ਲਿਆਉਣ ਵਾਲਾ ਪੰਜਾਬ ਅੱਜ ਪ੍ਰਦੂਸ਼ਣ ਉੱਗਲ਼ਣ ਲੱਗਾ ਹੋਇਆ ਹੈ। ਪੰਜਾਬ ਦੀ ਜਵਾਨੀ