Jaswinder Singh

Articles by this Author

ਵਹਿਮ ਭਰਮ

ਰੁੱਖ ਵਣ ਤੇ ਜੰਡ ਪਏ ਕੁਰਲਾਵਦੇ,
ਸਾਡੀਆਂ ਜੜ੍ਹਾਂ ਵਿੱਚ ਨਾ ਪਾਉ ਤੇਲ।

ਸਾਨੂੰ ਧਰਤੀ ਉਤੇ ਰਹਿਣ ਦੀਓ,
ਸਾਡਾ ਹੈ ਸਿੱਧਾ ਕੁਦਰਤ ਦੇ ਨਾਲ ਮੇਲ।

ਲੋਕਾਂ ਨੂੰ ਵਹਿਮਾਂ ਭਰਮਾਂ ਨੇ ਮਾਰ ਲਿਆ
ਕਰੀ ਜਾਂਦੇ ਨੇ ਸਾਇੰਸ ਨੂੰ ਫੇਲ।

ਚਾਰ ਚੁਫੇਰੇ ਲਾਲ ਚੁੰਨੀਆਂ ਵਲਨਾ,
ਸਾਰੀ ਪਖੰਡੀ ਬਾਬਿਆ ਦੀ ਹੈ ਖੇਲ।

ਇਹਨਾਂ ਲੋਕਾਂ ਸਾਨੂੰ ਮਾਰ ਮੁਕਾਅ ਦੇਣਾ,
ਸਾਡੇ ਮਾਰ ਸੀਨੇ

ਲਗਦੈ ਫ਼ਿਲਮੀ ਤਰਜ਼ ’ਤੇ ਹੋਣ ਵਾਲੇ ਵਿਆਹ ਆਮ ਲੋਕਾਂ ਨੂੰ ਕਰ ਕੇ ਛੱਡਣਗੇ ਤਬਾਹ

ਅੱਜ ਦੀ ਮਹਿੰਗਾਈ ’ਚ ਆਮ ਲੋਕਾਂ ਦਾ ਜੀਣਾ ਵੈਸੇ ਹੀ ਮੁਸ਼ਕਲ ਹੋ ਗਿਆ ਹੈ। ਮਹਿੰਗਾਈ ਇਸ ਵਕਤ ਅਸਮਾਨ ਛੂਹ ਰਹੀ ਹੈ। ਆਮ ਘਰਾਂ ਦੀ ਰਸੋਈ ਬੜੀ ਮੁਸ਼ਕਲ ਨਾਲ ਚਲ ਰਹੀ ਹੈ। ਘਰ ਦੇ ਜਿੰਨੇ ਵੀ ਜੀਅ ਹੋਣ ਤੇ ਉਹ ਸਾਰੇ ਹੀ ਕਮਾਉਣ ਤਾਂ ਕਿਧਰੇ ਜਾ ਕੇ ਘਰਾਂ ਦਾ ਗੁਜ਼ਾਰਾ ਹੁੰਦਾ ਹੈ। ਫਿਰ ਉਹ ਲੋਕ ਜਿਹੜੇ ਵਿਹਲੇ ਰਹਿ ਕੇ ਫ਼ਜ਼ੂਲ ਖ਼ਰਚੇ ਕਰਦੇ ਹਨ, ਰੱਬ ਜਾਣੇ ਉਹ ਐਨੇ ਪੈਸੇ ਕਿੱਥੋਂ ਲੈ ਕੇ

ਅੱਜਕਲ ਬੱਚੇ ਮਾਵਾਂ ਨਾਲੋ ਜ਼ਿਆਦਾ ਪਿਆਰ ਮੋਬਾਇਲਾਂ ਨੂੰ  ਕਿਉ ਕਰਨ  ਲੱਗ ਪਏ ਨੇ

ਪਹਿਲਾਂ ਆਮ ਲੋਕ ਇਹ ਹੀ ਗੱਲਾਂ ਕਰਿਆ ਕਰਦੇ ਸਨ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ। ਉਸ ਹਿਸਾਬ ਨਾਲ ਵਿਗਿਆਨੀ ਉਹੋ ਜਿਹੀਆਂ ਚੀਜ਼ਾਂ ਤਿਆਰ ਕਰਨ ਲੱਗ ਜਾਂਦੇ ਹਨ। ਇਹ ਗੱਲ ਤਾਂ ਬਹੁਤ ਚੰਗੀ ਹੈ। ਪਰ ਇਸ ਦਾ ਦੂਜਾ ਪਾਸਾ ਇਹ ਹੁੰਦਾ ਹੈ। ਜਿਹੜੀ ਚੀਜ਼ ਦਾ ਲਾਭ ਹੁੰਦਾ ਹੈ। ਉਸ ਦੀਆਂ ਕੁਝ ਹਾਨੀਆਂ ਵੀ ਜ਼ਰੂਰ ਹੁੰਦੀਆਂ ਹਨ। ਅੱਜ ਜੋ ਵੀ ਚੀਜ਼

ਬਾਜ਼ਾਰਾਂ ਵਿੱਚ ਬਿਨਾਂ ਕਿਸੇ ਖ਼ੌਫ਼ ਦੇ ਧੜੱਲੇ ਨਾਲ ਵੇਚੀ ਜਾ ਰਹੀ ਚਾਈਨਾ ਡੋਰ

ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਹੋਵੇ ਮੁਕੱਦਮਾ ਦਰਜ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਬਲਿਕ ਸੂਚਨਾ ਦੇ ਕਿ ਭਾਵੇਂ ਚਾਈਨਾ(ਪਲਾਸਟਿਕ) ਡੋਰ ਦੀ ਵਿੱਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ, ਪ੍ਰੰਤੂ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਸੂਚਨਾ ਸਿਰਫ਼ ਅਖ਼ਬਾਰਾਂ ਦੀਆਂ ਖ਼ਬਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਕਿਉਂਕਿ

ਚਿੱਟਾ ਮੁੱਕਣ ਤੇ ਨਹੀਂ ਆਇਆ

ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਨੇ ਮੁੱਕ ਚਲੇ ਨੇ
ਮਹਿਲ ਬਣਾ ਲਏ ਵੇਚਣ ਵਾਲਿਆਂ ਨੇ, ਪੀਣ ਵਾਲਿਆ ਦੇ ਵਿੱਕ ਚਲੇ ਨੇ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ......

ਪੁੱਤ ਜਿਹਨਾਂ ਦੇ ਗਏ ਚਿੱਟੇ ਉਤੇ ਲੱਗ, ਉਹਨਾਂ ਦਾ ਖਤਮ ਹੋ ਗਿਆ ਏ ਜੱਗ
ਉਹਨਾਂ ਨੂੰ ਲੋੜ ਰਹੀ ਨਾ ਲੱਕੜਾਂ ਦੀ, ਸਾੜੀ ਜਾਂਦੀ ਏ ਚਿੱਟੇ ਚੰਦਰੇ ਦੀ

ਛੱਡ ਦੇ ਨਸ਼ਾ ਗੱਭਰੂਆ

ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ
ਦੇਹੀ ਸੋਨੇ ਵਰਗੀ ਨੂੰ, ਨਸ਼ਾ ਪਿਆ ਮਿੱਟੀ ਵਿੱਚ ਮਿਲਾਵੇ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ।

ਪਾਨ ਸੁਪਾਰੀ ਬੀੜੀਆ, ਸਭ ਨੁਕਸਾਨ ਕਰਨਗੀਆਂ ਤੇਰਾ
ਰੋਗ ਦਿਲ ਦਾ ਲੱਗ ਜਾਣਾ, ਦਮਾ ਤੇ ਕੈਂਸਰ ਜਮਾ ਲੈਣਗੇ ਡੇਰਾ
ਮਾਸ ਹੱਡੀਆਂ ਤੋਂ ਉੱਖੜ ਜਾਣਾ, ਇਹ ਗੱਲ ਤੈਨੂੰ ਸਮਝ ਨਾ ਆਵੇ
ਛੱਡ ਦੇ ਨਸ਼ਾ

ਪੰਜਾਬ ਪੁਲਿਸ ਦਾ ਮਾਟੋ ਕੀ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਹਾਂ, ਕਿੰਨਾ ਕੁ ਹੋ ਰਿਹਾ ਹੈ ਮੱਦਦਗਾਰ

ਜਦੋਂ ਵੀ ਕਿਸੇ ਨਾਗਰਿਕ ਨੂੰ ਕੋਈ ਕਾਨੂੰਨੀ ਤੌਰ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਪਹੁੰਚ ਕਰਦਾ ਹੈ ਅਗੋਂ ਪੁਲਿਸ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿੰਨਾ ਕੁ ਅਗਲੇ ਦੀ ਮਦਦ ਕਰਦੀ ਹੈ, ਇਸ ਗੱਲ ਤੋਂ ਹਰ ਇੱਕ ਪੰਜਾਬੀ ਭਲੀ ਭਾਂਤ ਜਾਣੂ ਹੈ, ਬੇਸ਼ਕ ਕੋਈ ਬੋਲੇ ਜਾਂ ਨਾ ਬੋਲੇ ਉਹ ਗੱਲ ਵੱਖਰੀ ਹੈ ਕਿਉਂਕਿ ਆਮ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ

ਚਿੱਟੇ ਦੇ ਚੱਟੇ ਪਰਿਵਾਰ ਕਦੋਂ ਹੋਣਗੇ ਹਰੇ

ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ਵਿੱਚ 200 ਕਿਲੋ ਤੋਂ ਵੱਧ ਹੀਰੋਇਨ ਫੜੀ ਗਈ ਹੈ। ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ। ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ। ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ। ਜਿਵੇਂ ਸਿਆਣੇ ਕਹਿੰਦੇ ਹਨ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਉਹੀ ਗੱਲ ਇੱਥੇ ਚੁੱਕਦੀ ਹੈ ਕਿ

ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ

ਅੱਜ-ਕੱਲ੍ਹ ਹਰ ਰੋਜ਼ ਬੇਹੱਦ ਦੁਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ। ਕਿਧਰੇ ਨੌਜਵਾਨ ਮੁੰਡੇ-ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ। ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ। ਕਿਧਰੇ ਫੁਕਰਪੁਣੇ ਵਿੱਚ ਝੀਲਾਂ ’ਤੇ ਨਹਾਉਣ ਗਏ ਡੁੱਬ ਕੇ ਮਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਗੱਲ ਇਹ ਨਹੀਂ ਕਿ ਇੱਧਰ ਇਹ ਕੁਝ ਨਹੀਂ ਹੋ ਰਿਹਾ ਸਗੋਂ ਇੱਧਰ ਵੀ

ਉਹ ਦਿਨ ਦੂਰ ਨਹੀਂ ਜਦੋ ਚਿੱਟੇ ਦਾ ਹੜ੍ਹ ਲੈ ਜਾਵੇਗਾ ਨੌਜਵਾਨੀ ਨੂੰ ਰੋੜ੍ਹ ਕੇ

ਸੱਚ ਪੁਛੋ ਤਾਂ ਨਾ ਅਖ਼ਬਾਰ ਤੇ ਨਾ ਮੋਬਾਇਲ ਵੇਖਣ ਨੂੰ ਜੀਅ ਕਰਦਾ ਹੈ। ਅਖਬਾਰਾਂ ਦੇ ਮੁੱਖ ਪੰਨਿਆਂ ਤੇ ਸਭ ਤੋਂ ਪਹਿਲਾਂ ਇਹੋ ਹੀ ਖਬਰਾਂ ਛਪੀਆਂ ਹੁੰਦੀਆਂ ਹਨ ਕਿ ਫਲਾਣੀ ਥਾਂ ਨੌਜਵਾਨ ਦੀ ਲਾਸ਼ ਮਿਲੀ ਕੋਲ ਸਰਿੰਜ਼ ਪਈ ਸੀ  ਸਮਸ਼ਾਨ ਘਾਟ ਵਿੱਚ ਅਣਪਛਾਤੀ ਲਾਸ਼ ਮਿਲੀ ਹੈ  ਸੜਕ ਦੇ ਕਿਨਾਰੇ ਮੂੰਹ ਵਿੱਚੋ ਝੱਗ ਨਿਕਲਦੀ ਲਾਸ਼ ਪਈ ਮਿਲੀ ਬਸ ਗੱਲ ਕੀ ਕਿ ਕੋਈ ਵੀ ਦਿਨ ਇਹੋ ਜਿਹਾ ਨਹੀਂ