ਝੋਨਾਂ


ਜਮੀਨਾਂ ਵਾਹ ਕੇ ਵੱਟਾਂ ਬੰਨੇਂ ਛਾਂਗ ਲਏ ਨੇਂ
ਕਰ ਲਈਆਂ ਝੋਨੇ ਦੀਆਂ ਤਿਆਰੀਆਂ ਨੇਂ
ਵੀਹ ਜੂਨ ਨੂੰ ਝੋਨਾਂ  ਮਜਦੂਰਾ ਲਾ ਦੇਣਾ
ਫਸਲਾਂ ਦਿਸਣਗੀਆ ਹਰੀਆਂ ਪਿਆਰੀਆਂ ਨੇਂ

ਕਿਸਾਨ ਅੰਨ ਦਾਤਾ ਸਾਰਾ ਜਗਤ ਕਹਿੰਦਾਂ
ਕਿਰਤ ਕਰਕੇ ਕਰਮ ਕਮਾਊ ਪੂਰਾ
ਕਿਸਾਨ ਦਾ ਪੁੱਤ ਸਰਹੱਦਾਂ ਦੀ ਕਰ ਰਾਖੀ
ਦੇਸ਼ ਸਿਪਾਹੀ ਬਣਕੇ ਹੱਦਾਂ ਤੇ ਲੜੂ ਸੂਰਾ

ਰਾਤ ਜਾਗ ਕੇ ਸੱਪਾਂ ਦੀਆਂ ਸਿਰੀਆਂ ਮਿਧਕੇ
ਪੁੱਤਾਂ ਵਾਂਗੂੰ ਝੋਨੇ ਨੂੰ ਪਾਲਦਾ ਏ
ਜਹਿਰੀਲੀਆਂ ਖਾਦਾਂ ਦਵਾਈਆਂ ਪਾਕੇ
ਧਰਤੀ ਦੀ ਕੁੱਖ ਤੇ ਆਪਣੇ ਤਨ ਨੂੰ ਗਾਲਦਾ ਏ

ਕੌਣ ਸਾਰ ਲਊ ਪੰਜਾਬ ਰੰਗਲੇ ਦੀ 
ਨਾਲੇ ਡੂੰਘੇਂ ਹੁੰਦੇਂ ਜਾ ਰਹੇ ਪਾਣੀਆ ਦੀ
ਨਹੀਂ ਬਖਸ਼ੂ ਗਾ ਪਰਮਾਤਮਾਂ ਵੀ
ਹੁੰਦੀਆਂ ਜਾ ਰਹੀਆਂ ਖਤਮ ਕਹਾਣੀਆ ਦੀ

ਗੁਰਚਰਨ ਸਿੰਘ ਧੰਜ਼ੂ