ਇਨਸਾਨ ਗੁੱਸੇ ਦਾ ਸ਼ਿਕਾਰ

ਅੱਜ ਹਰ ਇਨਸਾਨ ਗੁੱਸੇ ਦਾ ਸ਼ਿਕਾਰ ਹੈ। ਕਈ ਵਾਰ ਛੋਟੀ ਛੋਟੀ ਗੱਲਾਂ ਤੇ ਗੁੱਸਾ ਕਰਕੇ ਇਨਸਾਨ ਦੀ ਮਾਨਸਿਕ ਤੇ ਸਰੀਰਕ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਜੇ ਅੱਜ ਰੋਜ -ਮਰਾ ਦੀ ਜ਼ਿੰਦਗੀ ਵਿੱਚ ਝਾਤੀ ਮਾਰੀਏ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਕਰ ਲੈਂਦੇ ਹਾਂ। ਗੁੱਸੇ ਕਾਰਨ ਆਪਣੇ ਰਿਸਤੇਦਾਰਾਂ ਨਾਲ ਦੂਰੀਆਂ ਵੱਧ ਜਾਂਦੀਆਂ ਹਨ। ਗੁੱਸਾ ਅਜਿਹੀ ਗਲਤੀ ਹੈ ਜਿਸ ਨਾਲ ਮਨੁੱਖ ਆਪ ਤਾਂ ਪਰੇਸਾਨ ਹੁੰਦਾ ਹੈ, ਗੁੱਸੇ ਦੀ ਬਲਦੀ ਅੱਗ ਵਿਚ ਸੜਦਾ ਹੈ। ਕਈ ਵਾਰ ਤਾਂ ਮਾਹੌਲ ਅਜਿਹਾ ਸਿਰਜ ਜਾਂਦਾ ਹੈ ਕਿ ਸਾਹਮਣੇ ਵਾਲਾ ਵੀ ਪ੍ਰੇਸਾਨ ਹੋ ਜਾਂਦਾ ਹੈ। ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਅਸੀਂ ਸਮਾਜ ਵਿਚ ਵਿਚਰਦੇ ਹਾਂ। ਕਈ ਅਜਿਹੇ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਛੋਟੀ- ਛੋਟੀ ਗੱਲਾਂ ਤੇ ਹੀ ਗੁੱਸਾ ਆ ਜਾਂਦਾ ਹੈ। ਅਜਿਹੇ ਇਨਸਾਨਾਂ ਵਿੱਚ ਬਰਦਾਸਤ ਸਕਤੀ, ਨਿਮਰਤਾ, ਸਹਿਣਸੀਲਤਾ ਬਿਲਕੁੱਲ ਵੀ ਨਹੀਂ ਹੁੰਦੀ ਹੈ। ਘਰ ਦਾ ਮਾਹੌਲ ਵੀ ਨਰਕ ਬਣਾ ਲੈਂਦੇ ਹਨ। ਪਤਾ ਨਹੀਂ ਇਨਸਾਨ ਗੁੱਸੇ ਵਿੱਚ ਆ ਕੇ ਕੀ-ਕੀ ਬੋਲ ਦਿੰਦਾ ਹੈ? ਰਿਸਤੇ ਕਈ ਵਾਰ ਟੁੱਟਣ ਦੀ ਕਗਾਰ ਤੱਕ ਪੁੱਜ ਜਾਂਦੇ ਹਨ। ਸਿਆਣੇ ਅਕਸਰ ਕਹਿੰਦੇ ਹਨ ਕਿ ਤਲਵਾਰ ਦਾ ਜਖਮ ਤਾਂ ਭਰ ਜਾਂਦਾ ਹੈ, ਪਰ ਜਬਾਨੋਂ ਨਿਕਲੇ ਬੋਲ ਕਦੇ ਵੀ ਦੂਰੀਆਂ ਨੂੰ ਮਿਟਾ ਨਹੀਂ ਸਕਦੇ। ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਫਿਰ ਇਨਸਾਨ ਨੂੰ ਬਹੁਤ ਬੁਰਾ ਲਗਦਾ ਹੈ, ਕਿ ਮੈਂ ਗੁੱਸੇ ਵਿਚ ਇਹ ਕੀ ਕਰ ਦਿੱਤਾ ਹੈ। ਕਈ ਇਨਸਾਨ ਇੰਨੇ ਸਹਿਣਸੀਲ ਹੁੰਦੇ ਹਨ ਕਿ ਜੇ ਗੁੱਸੇ ਵਿੱਚ ਉਨ੍ਹਾਂ ਨੂੰ ਕੋਈ ਕੁਝ ਕਹਿ ਰਿਹਾ ਹੁੰਦਾ ਹੈ ਤਾਂ ਉਹ ਬਿਲਕੁਲ ਵੀ ਅੱਗੋਂ ਜਵਾਬ ਤੱਕ ਨਹੀਂ ਦਿੰਦੇ ਹਨ। ਅੱਜ ਦੇ ਸਮੇਂ ਵਿੱਚ ਜੇ ਬੱਚਿਆ ਦੀ ਗੱਲ ਕਰੀਏ ਤਾਂ ਉਹਨਾਂ ’ਚ ਬਰਦਾਸਤ ਸਕਤੀ ਬਿਲਕੁਲ ਵੀ ਨਹੀਂ ਹੈ। ਮਾਂ ਬਾਪ ਨੇ ਆਪਣੇ ਬੱਚਿਆ ਨੂੰ ਟੋਕਣਾ ਤਾਂ ਹੈ, ਜੇ ਉਹ ਗਲਤ ਚੱਲ ਰਹੇ ਹਨ। ਮਾਂ ਬਾਪ ਦੀਆਂ ਝਿੜਕਾਂ ਤੱਕ ਬਰਦਾਸਤ ਨਹੀਂ ਕਰਦੇ। ਗੁੱਸੇ ਵਿਚ ਆ ਕੇ ਕੋਈ ਅਜਿਹਾ ਕਦਮ ਚੁੱਕ ਲੈਂਦੇ ਹਨ ਫਿਰ ਸਾਰੀ ਜ਼ਿੰਦਗੀ ਦਾ ਪਸਤਾਵਾ ਰਹਿ ਜਾਂਦਾ ਹੈ। ਜੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਪਰਿਵਾਰਾਂ ਵਿੱਚ ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਤਕਰਾਰ ਹੋ ਜਾਂਦਾ ਹੈ। ਕਈ ਵਾਰ ਪਰਿਵਾਰ ਵਿੱਚ ਅਜਿਹਾ ਮੈਂਬਰ ਹੁੰਦਾ ਹੈ ਜੋ ਛੋਟੀ ਛੋਟੀ ਗੱਲ ਤੇ ਲੜਾਈ ਝਗੜਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੇ ਇਨਸਾਨ ਵਿੱਚ ਪਿਆਰ, ਸਤਿਕਾਰ, ਨਿਮਰਤਾ ਤਾਂ ਬਿਲਕੁਲ ਵੀ ਨਹੀਂ ਹੁੰਦੀ। ਆਪਣੀ ਹੀ ਅੱਗ ਵਿਚ ਸੜਦਾ ਰਹਿੰਦਾ ਹੈ। ਭੈੜੀ ਸਕਲ ਦੇਖਣ ਨੂੰ ਦਿਲ ਨਹੀਂ ਕਰਦਾ। ਕਈ ਵਾਰ ਘਰਾਂ ਵਿੱਚ ਸਵੇਰੇ ਸਵੇਰੇ ਤਕਰਾਰ ਤੱਕ ਹੋ ਜਾਂਦਾ ਹੈ, ਕਿ ਫਲਾਣੀ ਚੀਜ ਕਿੱਥੇ ਹੈ ਜਾਂ ਮੇਰਾ ਬੈਗ ਕਿੱਥੇ ਹੈ। ਛੋਟੀ ਗੱਲ ਪਿੱਛੇ ਹੀ ਘਰ ਦਾ ਮਾਹੌਲ ਨਰਕ ਬਣ ਜਾਂਦਾ ਹੈ। ਜੇ ਸਵੇਰੇ ਹੀ ਘਰ ਵਿੱਚ ਗੁੱਸੇ ਨਾਲ ਲੜਾਈ ਝਗੜਾ ਹੋ ਜਾਂਦਾ ਹੈ ਤੇ ਸਾਰਾ ਦਿਨ ਹੀ ਸਮੇਂ ਤੇ ਟੇਬਲ ਤੇ ਕਰਕੇ ਨਹੀਂ ਪੁੱਜਿਆ ਜਾਂ ਕਈ ਵਾਰ ਛੋਟੀ ਛੋਟੀ ਗੱਲ ਤੇ ਹੀ ਦਫ਼ਤਰ ਵਿੱਚ ਤੂਫਾਨ ਖੜਾ ਕਰ ਦਿੰਦੇ ਹਨ। ਅਜਿਹੇ ਇਨਸਾਨ ਨੂੰ ਫਿਰ ਦਫ਼ਤਰ ਵਿੱਚ ਵੀ ਕੋਈ ਪਸੰਦ ਨਹੀਂ ਕਰਦਾ ਹੈ। ਦੁੱਖ ਵਿੱਚ ਕੋਈ ਕੋਲ ਤੱਕ ਵੀ ਨਹੀਂ ਖੜਦਾ। ਕਈ ਵਾਰ ਅਜਿਹੇ ਇਨਸਾਨ ਅਜਿਹੀ ਗੰਦੀ ਸਬਦਾਂ ਦੀ ਵਰਤੋਂ ਕਰਦਾ ਹੈ ਕਿ ਸਾਹਮਣੇ ਵਾਲੇ ਦਾ ਮਰਨਾ ਹੋ ਜਾਂਦਾ ਹੈ। ਫਿਰ ਅਜਿਹੇ ਬੰਦੇ ਦੀ ਕੋਈ ਵੀ ਇੱਜਤ ਨਹੀਂ ਕਰਦਾ। ਕਿਤੇ ਪੜ੍ਹਿਆ ਸੀ ਕਿ ਇੱਕ ਇਨਸਾਨ ਕਿਤਾਬ ਪੜ੍ਹ ਰਿਹਾ ਸੀ, ਉਸ ਕਿਤਾਬ ਦਾ ਨਾਮ ਸੀ “ਸਹਿਣਸੀਲਤਾ”। ਉਸ ਇਨਸਾਨ ਦੀ ਘਰਵਾਲੀ ਨੇ ਉਸ ਨੂੰ ਕਿਹਾ ਕਿ ਤੁਸੀਂ ਨਾਸਤਾ ਕਰ ਲਓ। ਜਦੋਂ ਪੰਦਰਾਂ ਕੁ ਮਿੰਟ ਹੋ ਗਏ, ਫਿਰ ਗੱਲ ਹੈ ਕਿ ਕਿਤਾਬ ਤਾਂ ਤੁਸੀਂ ਸਹਿਣਸੀਲਤਾ ਵਾਲੀ ਪੜ੍ਹ ਰਹੇ ਹੋ, ਕਿ ਤੁਹਾਡੇ ਅੰਦਰ ਸਹਿਣਸੀਲਤਾ ਹੈ? ਪਿਆਰ ਹੈ? ਚਲੋ ਜੇ ਮਾੜਾ ਮੋਟਾ ਗੁੱਸਾ ਆ ਵੀ ਜਾਂਦਾ ਹੈ, ਤਾਂ ਉਸ ਦੇ ਕੰਟਰੋਲ ਕਰੋ। ਬਾਹਰ ਨਿਕਲ ਜਾਓ। ਚੰਗੀ ਕਿਤਾਬ ਪੜ੍ਹੋ। ਪਾਰਕ ਵਿਚ ਸੈਰ ਕਰੋ। ਜਿਸ ਵੀ ਧਾਰਮਿਕ ਸਥਾਨ ਤੇ ਤੁਸੀ ਜਾਂਦੇ ਹੋ, ਉਸ ਦਾ ਸਿਮਰਨ ਕਰੋ ਪਰਮਾਤਮਾ ਦਾ ਸੁਕਰਗੁਜਾਰ ਕਰੋ। ਨਕਰਾਤਮਕ ਵਿਚਾਰਾਂ ਨੂੰ ਆਪਣੇ ਨੇੜੇ ਨਾ ਢੁੱਕਣ ਦਿਓ। ਕਸਰਤ ਕਰੋ। ਗੁੱਸੇ ਤੇ ਕੰਟਰੋਲ ਕਰਨਾ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਹੱਸੀ ਮਜ਼ਾਕ ਦੀ ਵਰਤੋਂ ਕਰੋ। ਮਾਫ ਕਰਨਾ ਇੱਕ ਬਹੁਤ ਵੱਡਾ ਸਾਧਨ ਹੈ। ਸਿਆਣੇ ਕਹਿੰਦੇ ਵੀ ਹਨ ਕਿ
ਗਲਤੀ ਕਰਨ ਨਾਲੋਂ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ। ਸੋ ਸਾਨੂੰ ਜਿਹੋ ਮਰਜੀ ਹਾਲਾਤ ਹੋਣ, ਆਪਣੇ ਗੁੱਸੇ ਤੋਂ ਕੰਟਰੋਲ ਕਰਨਾ ਚਾਹੀਦਾ ਹੈ।

Add new comment