Gurcharan _Singh _Dhanju

Articles by this Author

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ

ਸਰਦੀ ਕਹਿਰ ਦੀ ਪੋਹ ਦੀ ਰਾਤ ਠੰਡੀ
ਕਸਮਾਂ ਵੈਰੀਆਂ ਝੂਠੀਆਂ ਖਾ ਲਈਆਂ ਨੇ
ਪੰਜ ਸਿੰਘਾ ਨੇਂ ਹੁਕਮ ਕੀਤਾ ਕਲਗੀ ਵਾਲੇ ਨੂੰ
ਸਿੰਘਾਂ ਘੋੜਿਆਂ ਤੇ ਕਾਠੀਆਂ ਪਾ ਲਈਆਂ ਨੇ।

ਚਾਰੇ ਸਹਿਬਜਾਦੇ ਨਾਲ ਬਿਰਧ ਮਾਂ ਗੁਜ਼ਰੀ
ਨਾਲ ਸਿੰਘਾਂ ਨੇਂ ਕਰ ਲਈਆਂ ਤਿਆਰੀਆਂ ਨੇ
ਜ਼ਬਰ ਜ਼ੁਲਮ ਦਾ ਅੱਜ ਨਾਸ ਹੋਣ  ਲੱਗਾ
ਲੱਗਣ ਦੁਸ਼ਮਣ ਦੀਆਂ ਨੀਤਾਂ ਮਾੜੀਆਂ ਨੇ।

ਵੱਜਣ ਨਗਾਰੇ ਤੇ ਝੂਲਦੇ

ਹਿੰਦ ਵੱਸਦਾ

ਹਿੰਦ ਵੱਸਦਾ ਦਸ਼ਮੇਸ਼  ਪਿਤਾ ਕਰਕੇ
ਜਿਹਨੇਂ ਡੁੱਬਦਾ ਧਰਮ ਬਚਾਇਆ ਏ
ਦਿੱਲੀ ਭੇਜਿਆ ਆਪਣੇ ਪਿਤਾ ਜੀ ਨੂੰ
ਚਾਂਦਨੀ ਚੌਂਕ  ਸੀਸ ਕਟਵਾਇਆ ਏ।

ਜੰਝੂ ਲਾਉਂਦਾ ਸੀ ਓਹਦੋਂ ਔਰੰਗਾ ਸਾਰੇ
ਦਿੱਤੀਆਂ ਸ਼ਹਾਦਤਾਂ  ਨੂੰ  ਤੂੰ ਭੁੱਲਿਆ ਏ
ਮਤੀ ਸਿੰਘ ਨੂੰ ਆਰੇ ਨਾਲ ਚੀਰਿਆ ਸੀ
ਖੂਨ ਓਹਦੋਂ ਵੀ ਸ਼ਹੀਦਾਂ ਦਾ ਡੁੱਲਿਆ ਏ।

ਛੋਟੇ ਸਾਹਿਬਜ਼ਾਦੇ  ਇੱਕ  ਮਾਤਾ ਗੁਜ਼ਰੀ
ਤਿੰਨਾਂ

ਸ਼ਹੀਦੀਆਂ ਦੀ ਯਾਦ

ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਂਦਾ ਏ
ਤਿਉਂ ਤਿਉਂ  ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ

ਕੀ ਲੱਭਾ ਪਹਾੜੀ ਰਾਜਿਆਂ ਨੂੰ
ਕਰ ਗੁਰੂ ਨਾਲ ਵੈਰ ਸੀ
ਦਸਵੇਂ ਪਿਤਾ ਤਾਂ ਮੰਗਦੇ
ਸਭਨਾਂ ਦੀ ਖੈਰ ਸੀ
ਪਹਾੜੀ ਰਾਜਾ ਝੂਠੀਆਂ ਕਸਮਾਂ
ਖਾਈ ਜਾਂਦਾ ਏ
ਜਿਓਂ ਜਿਓਂ ਪੋਹ ਦਾ ਮਹੀਨਾ
ਨੇੜੇ ਆਈ ਜਾਂਦਾ ਏ
ਤਿਓਂ ਤਿਓਂ ਸ਼ਹੀਦੀਆਂ ਦੀ
ਯਾਦ ਕਰਵਾਈ ਜਾਂਦਾ ਏ

ਗੁਰੂ

ਸ਼ਹਿਨਸ਼ਾਹੀ ਚੜਤ

ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ

ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ

ਕਿਸੇ ਚੁਗਲ ਨੇਂ ਚੁਗਲ ਖੋਰ ਬਣਕੇ
ਕੰਨ ਔਰੰਗਜ਼ੇਬ ਦੇ

ਆਕਾਲ ਤਖਤ ਸਾਹਿਬ

ਆਕਾਲ ਤਖਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ
ਸਿਆਸਤ ਰਹੀ ਸੀ ਚਾਲਾਂ ਖੇਡਦੀ
ਸਿੱਖ ਹੋ ਗਏ ਸੀ ਵੇਖ ਹੈਰਾਨ

ਪਿੱਛਲੇ ਦੋ ਦਹਾਕਿਆਂ ਵਿੱਚ
ਪਾਰਟੀ ਨੂੰ ਲਾ ਦਿੱਤਾ ਗੁੱਠੇ
ਮਾਣ ਮਰਿਆਦਾ ਭੁੱਲ ਗਏ
ਕੰਮ ਕੀਤੇ ਪੰਜਾਬ ਚ ਪੁੱਠੇ
ਲੱਗੇ ਮੁਆਫੀਆਂ ਦਵਾਉਣ ਸੀ
ਮਨ ਦੇਖ ਲਵੋ ਕਿੰਨਾ ਸ਼ੈਤਾਨ
ਆਕਾਲ ਤਖ਼ਤ ਸਾਹਿਬ ਸਿੱਖ ਧਰਮ ਦਾ
ਸਰਬ ਉੱਚ ਅਸਥਾਨ

ਏਥੇ ਬੱਚ ਨਾਂ ਸਕੇ

ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ

ਇਕੱਠੇ ਹੋਕੇ ਕਸ਼ਮੀਰੀ ਪੰਡਿਤ
ਅਨੰਦਪੁਰੀ ਗੁਰੂ ਜੀ ਕੋਲ ਆਏ
ਸਾਡਾ ਧਰਮ ਤਬਦੀਲ ਕਰਵਾਂਵਦਾ
ਅਰੰਗਜੇਬ ਪਿਆ ਜੰਝੂ ਸਾਡੇ ਲਾਵੇ

ਉਹ ਕਹਿੰਦਾ ਕੋਈ ਰੈਹਬਰ ਹੈ ਕੋਈ
ਜੋ ਸਾਡੇ ਸਾਹਮਣੇ ਆ ਈਨ ਨਾਂ ਮੰਨੇ
ਤੁਸੀਂ ਡੁੱਬਦਾ ਧਰਮ ਬਚਾਵੋ ਪਿਤਾ ਜੀ
ਬਾਲ ਗੋਬਿੰਦ ਦੇ ਗੱਲ ਪਈ ਜਦ ਕੰਨੇ

ਬਾਲ ਗੋਬਿੰਦ ਦੀ ਸਾਰੀ ਗੱਲ ਸੁਣ 
ਦਿੱਲੀ ਵੱਲ ਤੁਰ ਪਏ ਗੁਰੂ ਤੇਗ ਬਹਾਦਰ
ਚਾਂਦਨੀ

ਗੁਰੂ ਨਾਨਕ ਗੁਰਪੂਰਬ

ਨਿਰੰਕਾਰ ਰੂਪ ਧਾਰ ਧਰਤੀ ਤੇ ਆਏ
ਸਾਰਾ ਜੱਗ ਗਿਆ ਸੀ ਰੁਸ਼ਨਾਅ
ਤ੍ਰਿਪਤਾ ਦੀ ਗੋਦ ਦਾ ਬਣਿਆ ਸ਼ਿੰਗਾਰ
ਪਿਤਾ ਕਾਲੂ ਜੀ ਨੂੰ ਚੜ ਗਿਆ ਚਾਅ

ਖ਼ੁਸ਼ੀਆਂ ਦੇ ਨਾਲ ਭਰ ਗਿਆ ਬ੍ਰਹਿਮੰਡ
ਅਰਸ਼ੋ ਪਰੀਆਂ ਨੇ ਫੁੱਲ ਬਰਸਾਏ
ਭੁੱਲਿਆਂ ਨੂੰ ਰਾਹੇ ਪਾਉਣ ਆਇਆ ਬਾਬਾ
ਭਾਗ ਨਨਕਾਣੇ ਦੀ ਧਰਤੀ ਨੂੰ ਲਾਏ
ਉਜੜੀਆਂ ਫਸਲਾਂ ਹਰੀਆਂ ਸੀ ਹੋਗੀਆਂ
ਸਤਿਗੁਰ ਮੱਝੀਆਂ ਰਿਹਾ ਸੀ ਚਰਾਅ

ਅਵਤਾਰ ਦਿਹਾੜਾ

ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫ਼ਲਸਫ਼ੇ ਤੇ ਚੱਲੀਏ
ਕਿਤੇ ਭੁੱਲ ਨਾਂ ਜਾਈਏ

ਦਸਾਂ ਨਹੁੰਆਂ ਦੀ ਕਿਰਤ ਕਰੀਏ
ਆਕਾਲ ਪੁਰਖ ਹੋਣਗੇ ਸਹਾਈ
ਬਾਬੇ ਨਾਨਕ ਨੇਂ ਆਪ ਹਲ ਵਾਹਿਆ
ਕੀਤੀ ਖੂਬ ਸਖ਼ਤ ਕਮਾਈ

ਦਸਾਂ ਨਹੁੰਆਂ ਦੀ ਕਿਰਤ ਕਰਕੇ
ਖੂਬ ਖਰਚੀਏ ਖਾਈਏ
ਅਵਤਾਰ ਦਿਹਾੜਾ ਆ ਰਿਹਾ
ਆਓ ਰਲ ਮਿਲ ਮਨਾਈਏ
ਦਿੱਤੇ ਫਲਸਫੇ ਤੇ ਚੱਲੀਏ
ਕਿਤੇ ਭੁੱਲ ਨਾ ਜਾਈਏ

ਵੋਟਾਂ

ਵੋਟਾਂ ਵਿੱਚ ਲੋਕ ਬਦਲ ਦੇ ਵੇਖੇ 
ਮਰੀਆਂ ਜਮੀਰਾਂ ਵਾਲੇ
ਅਣਖ਼ ਆਪਣੀ ਸਸਤੇ ਭਾਅ ਵੇਚਣ 
ਨਿਕਲੇ ਦਿਲਾਂ ਦੇ ਕਾਲੇ

ਹੱਥ ਵਿੱਚ ਚਵਾਤੀ ਫੜਕੇ ਘੁੰਮਣ
ਪਿੰਡਾਂ ਦੇ ਵਿੱਚ ਸਾਰੇ
ਨਾਂ ਇਹਨਾਂ ਬਣਨਾ ਨਾਂ ਬਣਨ ਹੀ ਦੇਣਾ
ਇਹ ਪਹਿਲਾਂ ਹੀ ਹਨ ਹਾਰੇ
ਫੁਕਰੇ ਪੰਨ ਦੀਆਂ ਗੱਲਾਂ ਕਰ ਕਰ
ਕਈ ਘਰ ਏਹਨਾਂ ਗਾਲੇ
ਵੋਟਾਂ ਵਿੱਚ ਲੋਕ ਬਦਲਦੇ ਦੇਖੇ
ਮਰੀਆਂ ਜਮੀਰਾਂ ਵਾਲੇ

ਸਰਬਸੰਮਤ

ਮੇਰੀ ਕਲਮ

ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾ
ਜੇਕਰ ਕਲਮ ਸੱਚ ਲਿਖਣਾ ਜਾਣਦੀ ਏ
ਕਲਮ ਵਿਕਾਊ ਹੋ ਕੇ ਲਿਖੇ ਜਿਹੜੀ
ਫਿਰ ਉਹ ਝੂਠ ਦੇ ਰੰਗਾਂ ਨੂੰ ਮਾਣਦੀ ਏ।

ਕਲਮ ਸਿਰ ਕਟਵਾਕੇ ਫਿਰ ਕਲਮ ਬਣੇ
ਜਿਵੇਂ ਸ਼ਹੀਦਾ ਨੇ ਸੀਸ ਕਟਵਾਇਆ ਏ
ਕਲਮ ਕਿਉਂ ਨਾ ਸ਼ਹਾਦਤਾ ਨੂੰ ਸੱਚ ਲਿਖੇ
ਹਿੰਦ ਚਾਦਰ ਬਣ ਧਰਮ ਬਚਾਇਆ ਏ।

ਕਲਮ ਲਿਖਦੀ ਜਦੋਂ ਰੰਗ ਜ਼ਿੰਦਗੀ ਦੇ
ਜੋਬਨ ਰੰਗਾਂ ਨੂੰ ਸੋਹਣਾ