ਸਾਡੇ ਰੰਗਲੇ ਪੰਜਾਬ ਨੂੰ, ਗਿਆ ਚੰਦਰਾ ਗ੍ਰਹਿਣ ਨਸ਼ਿਆਂ ਦਾ ਲਗ
ਨਜ਼ਰ ਦੁਨੀਆਂ ਦੀ ਮਾਰ ਗਈ, ਜਿਸ ਨੂੰ ਸਲਾਮਾਂ ਕਰਦਾ ਸੀ ਜੱਗ।
ਜਿਹੜੇ ਗੱਭਰੂ ਚੁੰਗਦੇ ਸੀ ਮੱਝਾਂ ਬੁਰੀਆਂ, ਹੁਣ ਲਗ ਪਏ ਪੀਣ ਡਰੱਗ,
ਡੌਲ਼ੇ ਖੂਨ ਨਾਲ ਸੀ ਫੜਕਦੇ, ਦਿਸਦੇ ਦੁਨੀਆ ਤੋਂ ਸੀ ਅਲੱਗ।
ਪਠਾਣ ਕੰਬਦੇ ਸੀ ਕਾਬਲ ਕੰਧਾਰ ਦੇ, ਸਾਡੀ ਦੂਰੋਂ ਵੇਖ ਕੇ ਪੱਗ,
ਹਰੀ ਸਿੰਘ ਨਲਵੇ ਵਰਗੇ ਸ਼ੇਰਾਂ ਨੇ, ਭਜਾਏ ਦੁਸਮਣਾਂ ਦੇ ਵੱਗਾਂ ਦੇ ਵੱਗ।
ਤਲਵਾਰਾਂ ਲਿਸ਼ਕਦੀਆਂ ਵੇਖ ਕੇ, ਉਂਗਲਾਂ ਮੂੰਹ ਵਿੱਚ ਪਾਉਂਦਾ ਸੀ ਜੱਗ,
ਬਜ਼ੁਰਗ ਮਾਪੇ ਚੁੱਕ ਕੇ ਅਰਥੀ ਪੁੱਤਾਂ ਦੀ, ਆਪਣੇ ਹਥੀ ਪਏ ਲਾਉਂਦੇ ਅੱਗ,
ਜੇ ਮੇਰੇ ਵੱਸ ਚਲੇ ਦੋਸਤੋ, ਮੈ ਸੱਚੀ-ਮੁੱਚੀਂ ਨਸ਼ਿਆਂ ਨੂੰ ਦੇਵਾਂ ਜੜ੍ਹਾਂ ਤੋਂ ਖੱਗ।
ਜਸਵਿੰਦਰਾ ਤੂੰ ਖਹਿੜਾ ਨਸ਼ਿਆਂ ਦੇ ਛੱਡ ਕੇ, ਚਰਣੀ ਗੁਰਾਂ ਦੇ ਲੱਗ,
ਸਾਰੇ ਰਲ ਕੇ ਕਰ ਦੇਈਏ ਨਸ਼ਾ ਮੁਕਤ ਪੰਜਾਬ ਨੂੰ, ਲਾ ਦੇਈਏ ਨਸ਼ਿਆਂ ਨੂੰ ਅੱਗ।
ਬਜ਼ੁਰਗ ਮਾਪੇ ਚੁੱਕ ਕੇ ਅਰਥੀ ਪੁੱਤਾਂ ਦੀ,ਆਪਣੇ ਹਥੀ ਪਏ ਲਾਉਂਦੇ ਅੱਗ।