ਲੇਖ / ਵਾਰਤਕ

ਕਰਮਾਂ ਤੇ ਹੋਣਗੇ ਨਿਬੇੜੇ

ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੀ ਕਿਸਮਤ ਦਾ ਘੜਨਹਾਰਾ ਹੈ। ਉਹ ਆਪਣੇ ਕਰਮਾਂ ਦੁਆਰਾ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਹੌਸਲੇ ਦੁਆਰਾ ਉਹ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਵੀ ਬਦਲ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦਾ ਪਹਿਲਾ ਅਤੇ ਆਖਰੀ ਪੰਨਾ (ਜਨਮ ਅਤੇ ਮੌਤ ਦਾ) ਪ੍ਰਮਾਤਮਾ ਨੇ ਖ਼ੁਦ ਲਿਖ ਕੇ ਭੇਜਿਆ ਹੈ। ਜ਼ਿੰਦਗੀ ਦੀ ਕਿਤਾਬ ਦੇ ਬਾਕੀ ਪੰਨੇ ਪ੍ਰਮਾਤਮਾ ਕੌਰੇ ਛੱਡ ਦਿੰਦਾ ਹੈ ਜੋ ਮਨੁੱਖ ਨੇ ਆਪਣੇ ਕਰਮਾਂ

ਸਮਾਜ ਨੂੰ ਸੇਧ ਦੇਣ ਵਾਲੀ ਕਲਮ ਦਵਿੰਦਰ ਖੁਸ਼ ਧਾਲੀਵਾਲ

ਪਰਮਾਤਮਾ ਜਦੋਂ ਆਪਣਾ ਗਿਆਨ ਦਾ ਚਾਨਣ ਬਖਸ਼ਦਾ ਹੈ ਤਾਂ ਉਸ ਜੀਵ ਨੂੰ ਖਰਾ ਖੋਟਾ ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ। ਫਿਰ ਉਹ ਜੀਵ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਸਮਾਜ ਵਿੱਚ ਵਰਤ ਰਹੇ ਵਰਤਾਰੇ ਨੂੰ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਆਪਣੀ ਕਲਮ ਨੂੰ ਬੁਰਾਈਆਂ ਦੀ ਪਛਾਣ ਕਰਕੇ ਕੋਰੇ ਕਾਗਜ਼ ਤੇ ਚਲਾਉਣ ਲਗ ਪੈਂਦਾ ਹੈ। ਮੀਡੀਆ ਯੁੱਗ ਹੋਣ ਕਰਕੇ ਆਪਣੇ ਮਨ ਦੀਆਂ ਉਹਨਾਂ ਸੋਚਾਂ ਨੂੰ ਫੇਸ਼ਬੁਕ ਪੋਸ਼ ਜਾਂ ਹੋਰ ਇੰਟਰਨੈਟ ਪਲੇਟ ਫੌਰਮ ਸਾਹਿਤਕ ਮੰਚਾਂ ਤੇ ਆਪਣੀ ਸੁੱਚੀ

ਨਿਰਮਤਾ ਤੇ ਪਿਆਰ

ਪਿਆਰ ਦਾ ਮਤਲਬ ਹੈ ਦੁੱਖ ’ਚ ਸ਼ਰੀਕ ਹੋਣਾ, ਸਮੱਸਿਆ ਹੈ ਤਾਂ ਸੁਲਝਾਉਣਾ। ਤਕਰੀਬਨ ਸਾਰੇ ਹੀ ਰਿਸ਼ਤਿਆਂ ’ਚ ਪਿਆਰ ਹੁੰਦਾ ਹੈ, ਚਾਹੇ
ਉਹ ਮਾਂ-ਬਾਪ ਨਾਲ ਹੋਵੇ ਜਾਂ ਭੈਣ-ਭਰਾ ਨਾਲ...

ਆਉ ਬੱਚਿਉ ਅੱਜ ਪਹਾੜੀ ਸਟੇਸ਼ਨ ਦਾਰਜੀਲਿੰਗ ਦੇ ਕਲਿੰਗਪੋਂਗ ਸ਼ਹਿਰ ਦੀ ਸੈਰ ਕਰੀਏ

ਭਾਰਤ ਵਰਗਾ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੋਣਾ ਜਿੱਥੇ ਛੇ ਰੁੱਤਾਂ ਸਾਲ ਵਿੱਚ ਬਦਲਦੀਆਂ ਹੋਣ|ਇੱਥੇ ਗਰਮੀ ਤੇ ਸਰਦੀ ਦੋਵੇਂ ਹੀ ਬਹੁਤ ਪੈਂਦੀਆਂ ਹਨ| ਗਲੇਸ਼ੀਅਰ ਵਰਗੀ ਸਰਦੀ ਤੇ ਜੈਸਲਮੈਰ, ਬਾੜਮੇਰ ਵਰਗੀ ਗਰਮੀ, ਹੋਰ ਕਿਸੇ ਦੇਸ਼ ਵਿੱਚ ਨਹੀਂ ਪੈਂਦੀ| ਚਿਰਾਪੂੰਜੀ ਜਿੰਨੀ ਬਾਰਸ਼ ਤੇ ਗੁਲਮਾਰਗ ਵਰਗਾ ਬਸੰਤ ਬਹਾਰ ਹੋਰ ਕਿੱਧਰੇ ਨਹੀਂ ਵੇਖਣ ਨੂੰ ਮਿਲਦੀ| ਹਾਂ ਬੇਸ਼ਕ ਮਲੇਸ਼ੀਆ ਦੇ ਮੌਸਮ ਨਾਲ ਮਿਲਦਾ ਜੁਲਦਾ ਮੌਸਮ ਪੱਛਮੀ ਬੰਗਾਲ ਤੇ ਅਸਾਮ ਦਾ ਹੈ|

ਛੂਹ ਲਓ ਆਕਾਸ਼

ਕਦੀ ਅੱਧੇ ਮਨ ਨਾਲ ਕੋਈ ਕੰਮ ਨਾ ਸ਼ੁਰੂ ਕਰੋ। ਜੇ ਤੁਸੀਂ ਪਹਿਲਾਂ ਹੀ ਕਿਸੇ ਕੰਮ ਦੀ ਕਾਮਯਾਬੀ ਬਾਰੇ ਮਨ ਵਿਚ ਕੋਈ ਸੰਸਾ ਲੈ ਕੇ ਚੱਲੋਗੇ ਤਾਂ ਹੋ ਸਕਦਾ ਹੈ ਤੁਸੀਂ ਅੱਧਵਾਟੇ ਹੀ ਦਿਲ ਛੱਡ ਦਿਓ। ਕੋਈ ਕੰਮ ਸ਼ੁਰੂ ਕਰਨ ਲੱਗੇ ਆਪਣੀ ਕਾਮਯਾਬੀ ’ਤੇ ਪੂਰਾ ਵਿਸ਼ਵਾਸ ਰੱਖੋ। ਵਿਸ਼ਵਾਸ, ਹਿੰਮਤ ਅਤੇ ਮਿਹਨਤ ਐਸੀਆਂ ਚੀਜ਼ਾਂ ਹਨ ਜੋ ਰਾਕਟ ਦੀ ਤਰ੍ਹਾਂ ਬੰਦੇ ਨੂੰ ਆਪਣੇ ਨਿਸ਼ਾਨੇ ’ਤੇ ਪਹੁੰਚਾਉਂਦੀਆਂ ਹਨ।

ਗੁਰਭਜਨ ਗਿੱਲਃ ਪੰਜ ਦਰਿਆਵਾਂ ਦੇ ਪੱਤਣਾਂ ਦਾ ਸੰਗਮ

ਲੋਕ ਮੰਚ ਪੰਜਾਬ ਵੱਲੋਂ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿੱਚ 31ਮਾਰਚ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਸਮਾਰੋਹ ਤੇ ਪ੍ਰਕਾਸ਼ਨ ਹਿਤ

ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਚੇਤੇ ਆਇਆ।

ਮਾਲਵੇ ’ਚ ਕਿਸੇ ਵੀ ਰਾਜੇ ਦਾ ਧਰਤੀ ਤੇ ਤਾਂ ਰਾਜ ਰਿਹਾ ਹੋ ਸਕਦਾ ਹੈ ਪਰ ਮਨਾਂ ਤੇ ਰਾਜ ਕਰਨ ਵਾਲੇ ਦੋ ਹੀ ਜਣੇ ਸਨ। ਬਾਬੂ ਰਜਬ ਅਲੀ ਤੇ ਬਾਪੂ ਕਰਨੈਲ ਸਿੰਘ ਪਾਰਸ ਕਵੀਸ਼ਰ। ਦੋਵੇਂ ਲੋਕ ਸ਼ਾਇਰੀ ਦੇ ਮਾਰਤੰਡ। ਦੋਵੇ ਮੋਗਾ ਜ਼ਿਲ੍ਹੇ ਦੇ। ਪਹਿਲਾ ਸਾਹੋ ਕੇ ਦਾ ਤੇ ਦੂਸਰਾ ਰਾਮੂਵਾਲੇ ਤੋਂ। ਬਾਬੂ ਰਜਬ ਅਲੀ ਦੀ ਸ਼ਾਇਰੀ ਨਾਲ ਡਾਃ ਆਤਮ ਹਮਰਾਹੀ ਨੇ ਮਿਲਾਇਆ ਤੇ ਬਾਪੂ ਪਾਰਸ ਨਾਲ ਸ਼ਮਸ਼ੇਰ ਸਿੰਘ ਸੰਧੂ ਨੇ।

ਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ ਸਿਮਰਨਜੀਤ ਕੌਰ ਸਿਮਰ

ਸਹਿਤਕ ਜਗਤ ਦੀ ਫੁਲਵਾੜੀ ਦਾ ਇਹ ਛੋਟਾ ਜਿਹਾ ਫੁੱਲ ਵੱਡੀਆਂ ਪੁਲਾਘਾਂ ਪੁੱਟ ਕੇ ਆਪਣੀ ਕਲਮ ਨਾਲ ਸਾਹਿਤਕ ਜਗਤ ’ਚ ਮਹਿਕਾਂ ਖਿਲਾਰ ਰਿਹਾ ਹੈ। ਜਦੋਂ ਕੁਦਰਤ ਕਿਸੇ ’ਤੇ ਮੇਹਰਬਾਨ ਹੁੰਦੀ ਹੈ ਉਹ ਛੋਟੀ ਉਮਰ ’ਚ ਹੀ ਦਇਆ ਦਿਸ਼ ਦ੍ਰਿ‌ਸ਼ਟ ਬਖਸ਼ ਦੇਦਾ ਹੈ। ਫਿਰ ਉਹ ਜੀਵ ਉਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਆਪਣੀ ਕਲਮ ਕੋਰੇ ਕਾਗਜ਼ ਤੇ ਚਲਾਉਣਾ ਸ਼ੁਰੂ ਕਰ ਦੇਦਾ ਹੈ।

ਬਦਲਦੇ ਵਰਤਾਰਿਆਂ ਨੂੰ ਸਮਝਣ ਦੀ ਲੋੜ

ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਇਸ ਦੌਰ ਵਿਚ ਮਨੁੱਖੀ ਵਿਵਹਾਰ, ਕਿਰਦਾਰ ਅਤੇ ਸਰੋਕਾਰ ਵੀ ਬਦਲ ਰਹੇ ਹਨ। ਮਨੁੱਖੀ ਸੱਭਿਅਤਾ ਦੇ ਜੇਕਰ ਮੁੱਢਲੇ ਦੌਰ ਨੂੰ ਸਮਝੀਏ ਤਾਂ ਪਤਾ ਲਗਦਾ ਹੈ ਕਿ ਦੁਨੀਆ ਭਰ ਵਿਚ ਸਲਤਨਤਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਵਿਚ ਲੁਟੇਰੇ ਗਰੋਹ ਸਰਗਰਮ ਸਨ, ਜਿਸ ਵਿਚ ਕੁਝ ਲੋਕ ਇਕੱਠੇ ਹੋ ਕੇ ਪਹਿਲਾਂ ਆਪਣਾ ਗਰੋਹ ਬਣਾਉਂਦੇ ਫਿਰ ਉਹ ਆਪਣੇ ਇਲਾਕੇ ਵਿਚ ਆਪਣੀ ਸ਼ਕਤੀ ਵਧਾਉਂਦੇ ਜਾਂਦੇ। ਫਿਰ ਇਨ੍ਹਾਂ ਲੁਟੇਰਾ ਗਰੋਹਾਂ ਦੀਆਂ ਆਸ

ਕੰਨ ਵਿੱਚ ਫੂਕ 

ਰੱਬ ਜਾਣੇ ਅੱਜਕਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ। ਦਸਵੀਂ ਕਰਦਿਆਂ ਹੀ ਬਾਹਰਲਾ ਭੂਤ ਸਵਾਰ ਹੋ ਜਾਂਦਾ ਹੈ। ਕਦੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਕਿਹੜੇ ਸ਼ਹਿਰ ਵਿੱਚ ਕਿਹੜਾ ਕਾਲਜ ਜਾਂ ਨਵੀ ਯੂਨੀਵਰਸਿਟੀ ਬਣੀ ਹੈ। ਉਥੇ ਕਿਹੜੇ ਕਿਹੜੇ ਕੋਰਿਸ ਕਰਵਾਏ ਜਾਂਦੇ ਹਨ। ਹਰਗਿਜ਼ ਨਹੀਂ ਬਸ ਇਹ ਜ਼ਰੂਰ ਪੁੱਛਿਆ ਜਾਂਦਾ ਹੈ। ਕਿ  ਕਿਹੜੇ ਸ਼ਹਿਰ ਵਿੱਚ ਕਿਹੜਾ ਆਈਲੈਟਸ ਸੈਂਟਰ ਚੰਗਾ ਹੈ। ਕਿੱਥੇ ਵੱਧ ਬੈਂਡ ਆਉਂਦੇ ਹਨ। ਬਸ ਇਸ ਤੋਂ ਅਗੇ ਸਾਰੀ ਸੋਚ ਬੰਦ ਹੋ ਗਈ ਹੈ। ਬ