ਪਟਿਆਲਾ ਸਭਿਆਚਾਰਿਕ, ਵਿਦਿਅਕ, ਸਮਾਜਿਕ ਤੇ ਸਪੋਰਟਸ ਦੇ ਖੇਤਰ ਵਿੱਚ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਨਾਟਕ ਦੇਖੇਤਰ ਵਿੱਚ ਹਰਪਾਲ ਟਿਵਾਣਾ, ਰਾਜ ਬੱਬਰ ਅਤੇ ਨਿਰਮਲ ਰਿਸ਼ੀ ਪਟਿਆਲਾ ਦੀ ਸ਼ਾਨ ਰਹੇ ਹਨ। ਨਾਟਕ ਲੇਖਕਾਂ ਵਿੱਚ ਡਾ.ਹਰਚਰਨ ਸਿੰਘ ਤੇ ਸੁਰਜੀਤ ਸਿੰਘ ਸੇਠੀ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ਥੇਟਰ ਫਿਲਮ ਕਲਾਕਾਰਾਂ ਲਈ ਟ੍ਰੇਨਿੰਗ ਸੈਂਟਰ ਹੁੰਦਾ ਹੈ। ਹਰਪਾਲ ਟਿਵਾਣਾ, ਰਾਜ ਬੱਬਰ, ਨਿਰਮਲ ਰਿਸ਼ੀ ਅਤੇ ਸੁਨੀਤਾ ਧੀਰ ਥੇਟਰ ਨੇ ਪੰਜਾਬੀ ਫਿਲਮਾ ਵਿੱਚ ਨਾਮ ਕਮਾਇਆ
ਲੇਖ / ਵਾਰਤਕ

ਰੂਪ ਸਤਵੰਤ ਦਾ ‘ਵਾਕਫ਼ੀਅਤ’ (ਸਫ਼ਰ ਸਿਫ਼ਰਾਂ ਦਾ) ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ 42 ਖੁਲ੍ਹੀਆਂ ਬਹੁ-ਰੰਗੀ ਤੇ ਅਤੇ ਬਹੁ-ਮੰਤਵੀ ਕਵਿਤਾਵਾਂ ਹਨ। ਇਹ ਕਵਿਤਾਵਾਂ ਕਵੀ ਨੇ ਜਲਦਬਾਜ਼ੀ ਵਿੱਚ ਨਹੀਂ ਸਗੋਂ ਸਹਿਜਤਾ ਨਾਲ 2002 ਤੋਂ ਲਿਖਣੀਆਂ ਸ਼ੁਰੂ ਕੀਤੀ ਤੇ 21 ਸਾਲ ਦੇ ਸਮੇਂ ਵਿੱਚ ਲਿਖਕੇ 2023 ਵਿੱਚ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕੀਤੀਆਂ ਹਨ। ਇਹ ਕਵਿਤਾਵਾਂ ਮਨੁੱਖ ਦੇ ਮਨ ਵਿੱਚ ਕੀ ਉਥਲ ਪੁਥਲ ਹੋ ਰਹੀ ਹੈ, ਉਸਦਾ ਪ੍ਰਗਟਾਵਾ ਕਰਦੀਆਂ ਹਨ, ਭਾਵ

ਕੋਈ ਹੀ ਦਿਨ ਅਜਿਹਾ ਹੋਣਾ ਜਿਸ ਦਿਨ ਖ਼ਬਰ ਨਾ ਛਪੀ ਹੋਵੇ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨ। ਨਸ਼ਿਆਂ ਦੇ ਆਦੀ ਨੌਜਵਾਨਾਂ ਦੀਆਂ ਸਰਿੰਜ ਲੱਗੀਆਂ ਲਾਸ਼ਾ ਫਿਰਨੀਆਂ ਵਿੱਚ, ਛੱਪੜਾਂ ਕੰਢੇ, ਸਟੇਡੀਅਮਾਂ ਜਾਂ ਬਾਥਰੂਮਾਂ ਵਿਚ ਪਈਆਂ ਮਿਲਦੀਆਂ ਹਨ। ਕਈ ਚੰਗੇ ਘਰ ਦੀਆਂ ਧੀਆਂ ਵੀ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਕੇ ਬਰਬਾਦੀ ਦੇ ਰਾਹ ਤੁਰ ਪਈਆਂ ਹਨ। ਸੰਪਾਦਕੀ ਪੰਨੇ ’ਤੇ ਆਪਣੇ ਲੇਖ ਵਿਚ ਮੋਹਨ ਸ਼ਰਮਾ ਨੇ ਅੱਜ ਦੇ ਪੰਜਾਬ ਦੀ ਤਾਜ਼ਾ ਸਥਿਤੀ ਨੂੰ ਬਹੁਤ ਸਹੀ ਢੰਗ ਨਾਲ

ਅੱਜ ਮਨੁੱਖ ਅਨੇਕਾਂ ਪ੍ਰੇਸ਼ਾਨੀਆਂ ਵਿਚੋਂ ਗੁਜ਼ਰ ਰਿਹਾ ਹੈ। ਇਨਸਾਨ ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਚੁੱਕਾ ਹੈ। ਪੈਸਾ ਹੋਣ ਦੇ ਬਾਵਜ਼ੂਦ ਵੀ ਇਨਸਾਨੀ ਜੀਵਨ ਵਿੱਚ ਸ਼ਾਂਤੀ ਨਹੀਂ ਹੈ। ਬੇਚੈਨੀ, ਉਦਾਸੀ, ਚਿੰਤਾ, ਇਕੱਲਾਪਣ, ਚੁੱਪ, ਬੱਚਿਆਂ ਦੇ ਭਵਿੱਖ, ਹੋਰ ਤਰ੍ਹਾਂ-ਤਰ੍ਹਾਂ ਦੀ ਪ੍ਰੇਸ਼ਾਨੀਆਂ ਨੇ ਇਨਸਾਨ ਦੇ ਅੰਦਰ ਘਰ ਕਰ ਲਿਆ ਹੈ। ਇਨ੍ਹਾਂ ਪ੍ਰੇਸ਼ਾਨੀਆਂ ਕਾਰਨ ਅੱਜ ਦਾ ਇਨਸਾਨ ਜ਼ਿਆਦਾਤਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ। ਤੁਸੀਂ ਜਿਸ ਨੂੰ ਵੀ ਪੁੱਛ ਲਓ ਕਹਿੰਦੈ ਕਿ

ਵਿਦਵਾਨਾਂ, ਚਿੰਤਕਾਂ ਦੀ ਜਮਾਤ ਵਿਚੋਂ ਜਿਸ ਵਿਚ ਹਜ਼ਾਰਾਂ ਨਹੀਂ ਤਾਂ ਸੈਂਕੜੇ ਨਾਂਅ ਗਿਣੇ ਜਾ ਸਕਦੇ ਹਨ ਤੇ ਉਹਨਾਂ ਵਿਚੋਂ ਮਾਰਕਸ ਬਾਰੇ ਜਦੋਂ ਗੱਲ ਕੀਤੀ ਹੋਈ ਮਿਲਦੀ ਹੈ ਤਾਂ ਉਸ ਨੂੰ ਇਤਿਹਾਸਕਾਰ, ਪੱਤਰਕਾਰ ਦੇ ਨਾਲ-ਨਾਲ ਇਕ ਪ੍ਰਮੁੱਖ ਅਰਥ ਸ਼ਾਸਤਰੀ ਕਹਿ ਕੇ ਨਿਵਾਜਿਆ ਜਾਂਦਾ ਹੈ, ਜਦੋਂ ਕਿ ਮਾਰਕਸ ਇੱਕ ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨਕ ਵੀ ਹੈ ਜਾਂ ਇੰਜ ਕਹੀਏ ਮਾਰਕਸ ਨੇ ਮਨੁੱਖ ਨੂੰ ਸਮੁੱਚਤਾ ਵਿਚ ਸਮਝਣਾ ਹੀ ਸਿਆਣਪ ਹੈ। ਸਾਰੇ ਮਨੁੱਖ ਆਪਸ ਵਿਚ ਕਿਸੇ ਨਾ ਕਿਸੇ

ਵਗਦੇ ਦਰਿਆ ਹੀ ਚੰਗੇ ਲੱਗਦੇ ਹਨ। ਅਕਸਰ ਸਿਆਣੇ ਕਹਿੰਦੇ ਹਨ ਕਿ ਜੇ ਪਾਣੀ ਇੱਕ ਥਾਂ ਤੇ ਖੜਾ ਹੋ ਜਾਵੇ ਤਾਂ ਉਸ ਵਿੱਚੋਂ ਬਦਬੂ (ਮੁਸ਼ਕ) ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਨਿੰਰਤਰ ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਸੁੱਖ ਦੁੱਖ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਗੇੜਾ ਜਰੂਰ ਮਾਰਦੇ ਹਨ। ਸੁੱਖ ਵੀ ਕੁਝ ਸਮੇਂ ਦਾ ਹੁੰਦਾ ਹੈ। ਖੁਸ਼ੀ ਵੀ ਥੋੜੇ ਸਮੇਂ ਲਈ ਹੀ ਹੁੰਦੀ ਹੈ। ਦੁੱਖ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕ

ਮਾਪੇ ਆਪ ਤੰਗੀਆਂ ਕੱਟ ਕੱਟ ਕੇ ਬੱਚਿਆਂ ਨੂੰ ਪਾਲਦੇ ਹਨ, ਉਨ੍ਹਾਂ ਦੇ ਭਵਿੱਖ ਲਈ ਪੈਸੇ ਵੀ ਜੋੜਦੇ ਹਨ ਤਾਂਕਿ ਉਨ੍ਹਾਂ ਦੀ ਔਲਾਦ ਨੂੰ ਭਵਿੱਖ ’ਚ ਤੰਗ ਨਾ ਹੋਣਾ ਪਵੇਗਾ। ਪ੍ਰੰਤੂ ਉਹੀ ਬੱਚੇ ਬੁਢਾਪੇ ਸਮੇਂ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਕਈ ਬਜ਼ੁਰਗਾਂ ਨੂੰ ਦੇਖਦੇ ਹਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜਾਇਦਾਦ ਜਾਂ ਪੈਸਾ ਹੈ, ਪ੍ਰੰਤੂ ਉਨ੍ਹਾਂ ਨੂੰ ਵੀ ਘਰੇ ਰੋਟੀ ਨਸੀਬ ਨਹੀਂ ਹੋ ਰਹੀ। ਇਹ ਹੈ ਸਾਡਾ ਸਮਾਜ। ਰਿਸ਼ਤੇ ਖ਼ਤਮ ਹੋ ਚੁੱਕੇ। ਜੇ ਮਾਂ-ਬਾਪ ਆਪਣੇ ਬੱ

ਗੁਰਦਿਆਲ 35 ਸਾਲ ਦੀ ਨੌਕਰੀ ਕਰ ਕੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹੋਇਆ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ। ਸਾਰੇ ਦੋਸਤ ਮਿੱਤਰ ਅਤੇ ਕਰੀਬੀ ਰਿਸ਼ਤੇਦਾਰ ਬੁਲਾਏ ਗਏ ਸਨ। ਉਸ ਦੀ ਭੈਣ ਪ੍ਰੀਤਮਾ ਅਤੇ ਜੀਜਾ ਪਰਮਿੰਦਰ ਖਾਸ ਤੋਰ ਤੇ ਬੰਗਲੋਰ ਤੋਂ ਆਏ ਸਨ। ਉਸ ਦੀ ਪਤਨੀ ਗੁਰਪਾਲ ਕੌਰ ਅਤੇ ਦੋਵੇਂ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਕੋਲ ਹੀ ਸਨ। ਸ਼ੁਕਰਾਨੇ ਵਜੋਂ ਆਖੰਡ ਪਾਠ ਦੇ ਭੋਗ ਪੁਵਾਏ ਗਏ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਦਿੱਤੀ ਗਈ। ਸਭ ਪਾਸੇ ਖ਼ੁਸ਼ੀ ਦਾ ਮਾਹੌ

ਸੰਘਰਸ਼ ਹੀ ਜ਼ਿੰਦਗੀ ਹੈ। ਹਰ ਇਨਸਾਨ ਨੂੰ ਇਹਨਾਂ ਸੰਘਰਸ਼ਾਂ ਵਿਚੋਂ ਨਿਕਲਣਾ ਹੀ ਪੈਂਦਾ ਹੈ। ਪੀਰਾਂ ਫਕੀਰਾਂ ਨੇ ਵੀ ਇਹਨਾਂ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ। ਕਈ ਇਨਸਾਨ ਸੰਘਰਸ਼ ਦਾ ਸਾਹਮਣਾ ਨਹੀਂ ਕਰ ਪਾਉਂਦੇ ਤੇ ਉਹ ਪਹਿਲਾਂ ਹੀ ਆਪਣੀ ਹਾਰ ਮੰਨ ਲੈਂਦੇ ਹਨ। ਕੁੱਝ ਨਕਰਾਤਾਮਕ ਵਿਚਾਰ ਵਾਲੇ ਲੋਕ ਵੀ ਅਜਿਹੇ ਲੋਕਾਂ ਦੇ ਹੌਸਲੇ ਨੂੰ ਢਹਿ ਢੇਰੀ ਕਰ ਦਿੰਦੇ ਹਨ। ਜ਼ਿੰਦਗੀ ਨੂੰ ਇੰਨਾ ਵਧੀਆ ਬਣਾਓ ਕਿ ਤੁਹਾਡੇ ਕੱਲ ਨੂੰ ਸੰਸਾਰ ਤੋਂ ਤੁਰ ਜਾਣ ਬਾਅਦ ਹੌਸਲਾ ਢਹਿ ਢੇਰੀ ਹੋਇਆ

ਜਸਵੀਰ ਸਿੰਘ ਰਾਣਾ ਪੰਜਾਬੀ ਦਾ ਸਮਰੱਥ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 7 ਮੌਲਿਕ, 1 ਜੀਵਨੀ ਅਤੇ 2 ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਹ ਨਾਵਲ/ਜੀਵਨੀ ਉਸਦੀ 8ਵੀਂ ਮੌਲਿਕ ਪੁਸਤਕ ਹੈ। ਮੁੱਢਲੇ ਤੌਰ ‘ਤੇ ਉਹ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਅਕਾਦਮਿਕ ਖੇਤਰ ਵਿੱਚ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਹੋਈਆਂ ਹਨ। ਉਸ ਦੀ ਕਹਾਣੀ ਕਲਾ ਉਪਰ 8 ਖੋਜ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ