
ਵਿਦਵਾਨਾਂ, ਚਿੰਤਕਾਂ ਦੀ ਜਮਾਤ ਵਿਚੋਂ ਜਿਸ ਵਿਚ ਹਜ਼ਾਰਾਂ ਨਹੀਂ ਤਾਂ ਸੈਂਕੜੇ ਨਾਂਅ ਗਿਣੇ ਜਾ ਸਕਦੇ ਹਨ ਤੇ ਉਹਨਾਂ ਵਿਚੋਂ ਮਾਰਕਸ ਬਾਰੇ ਜਦੋਂ ਗੱਲ ਕੀਤੀ ਹੋਈ ਮਿਲਦੀ ਹੈ ਤਾਂ ਉਸ ਨੂੰ ਇਤਿਹਾਸਕਾਰ, ਪੱਤਰਕਾਰ ਦੇ ਨਾਲ-ਨਾਲ ਇਕ ਪ੍ਰਮੁੱਖ ਅਰਥ ਸ਼ਾਸਤਰੀ ਕਹਿ ਕੇ ਨਿਵਾਜਿਆ ਜਾਂਦਾ ਹੈ, ਜਦੋਂ ਕਿ ਮਾਰਕਸ ਇੱਕ ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨਕ ਵੀ ਹੈ ਜਾਂ ਇੰਜ ਕਹੀਏ ਮਾਰਕਸ ਨੇ ਮਨੁੱਖ ਨੂੰ ਸਮੁੱਚਤਾ ਵਿਚ ਸਮਝਣਾ ਹੀ ਸਿਆਣਪ ਹੈ। ਸਾਰੇ ਮਨੁੱਖ ਆਪਸ ਵਿਚ ਕਿਸੇ ਨਾ ਕਿਸੇ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਉਹ ਆਪਣੇ ਆਪ ਨਾਲ ਵੀ ਗੱਲਾਂ ਕਰਦੇ ਹਨ। ਆਪਣੇ ਬਾਰੇ ਵੀ ਗੱਲਾਂ ਕਰਦੇ ਹਨ ਅਤੇ ਆਪਣੇ ਸਾਥੀਆਂ ਅਤੇ ਸਹਿਯਾਤਰੀਆਂ ਬਾਰੇ ਵੀ ਗੱਲਾਂ ਕਰਦੇ ਹਨ। ਉਹ ਸਮੇਂ ਦੇ ਦੌਰ ਵਿਚੋਂ ਲੰਘਦੇ ਹੋਏ ਇਕ ਪੜਾਅ ਤੋਂ ਦੂਜੇ ਪੜਾਅ ਵਿਚ ਲੰਘਦੇ ਹਨ। ਇਤਿਹਾਸ ਦਾ ਹਿੱਸਾ ਬਣਦੇ ਹਨ। ਹਰੇਕ ਵਿਅਕਤੀ ਦਾ ਵਾਹ-ਵਾਸਤਾ ਜ਼ਿੰਦਗੀ ਦੀਆਂ ਮੂਲਭੂਤ ਜ਼ਰੂਰਤਾਂ-ਰੋਟੀ, ਕੱਪੜਾ, ਮਕਾਨ ਨਾਲ ਪੈਦਾ ਹੈ। ਕਹਿਣ ਦਾ ਮਤਲਬ ਉਹ ਸਾਰੀਆਂ ਜ਼ਰੂਰਤਾਂ ਨਾਲ ਜੂਝਦਾ ਹੈ, ਜਿਸ ਦਾ ਰਿਸ਼ਤਾ ਆਰਥਿਕਤਾ ਨਾਲ ਹੈ। ਉਹ ਲੋਕਾਂ ’ਚ ਵਿਚਰਦਾ ਸਮਾਜ ਦੇ ਆਲੇ-ਦੁਆਲੇ ਘੁੰਮਦਾ, ਹਰ ਪਲ ਦੀ ਖੈਰ-ਖਬਰ ਰੱਖਦਾ ਹੈ। ਕਹਿਣ ਦਾ ਮਤਲਬ ਇਕ ਵੇਲੇ ਵਿਅਕਤੀ ਜ਼ਿੰਦਗੀ ਦੇ ਹਰ ਪਹਿਲੂ ਨਾਲ ਦੋ-ਚਾਰ ਹੋ ਰਿਹਾ ਹੁੰਦਾ ਹੈ। ਇਸ ਲਈ ਮਾਰਕਸ ਦਾ ਮਨੁੱਖ ਨੂੰ ਸਮੁੱਚਤਾ ਵਿਚ ਸਮਝਣ ਦਾ ਯਤਨ ਹੀ ਕਾਰਗਰ ਹੈ।
ਮਾਰਕਸ ਨੂੰ ਆਰਥਕ ਮਾਹਿਰ ਦੇ ਤੌਰ ’ਤੇ ਉਭਾਰਨਾ ਤੇ ਇਸ ਇਕ ਵਿਸ਼ੇਸ਼ ਗੁਣ ਨਾਲ ਪ੍ਰਭਾਸ਼ਿਤ ਕਰਨਾ ਦਰਅਸਲ ਇਹ ਇਕ ਸਾਜ਼ਿਸ਼ ਹੈ, ਜੋ ਕਿ ਸਰਮਾਏਦਾਰੀ ਵੱਲੋਂ ਮਨੁੱਖ ਨੂੰ ਅਲੱਗ-ਅਲੱਗ ਵਰਗਾਂ ਵਿਚ ਵੰਡ ਕੇ ਤੋੜਨ ਦੀ ਹੈ। ਇਸ ਤੋਂ ਸਰਮਾਏਦਾਰੀ ਆਪਣਾ ਲਾਹਾ ਲੈਂਦੀ ਹੈ। ਇਸ ਤਰ੍ਹਾਂ ਕਰਦੇ ਜਦੋਂ ਕਿਸੇ ਸ਼ਖਸੀਅਤ ਨੂੰ ਵੰਡਿਆ ਜਾਂਦਾ ਹੈ, ਜਦੋਂ ਕਿ ਜਿਵੇਂ ਹੁਣ ਗੱਲ ਹੋਈ ਹੈ ਕਿ ਇਹ ਵੰਡ ਆਰਜ਼ੀ ਹੈ ਅਤੇ ਭਰਮ-ਭੁਲੇਖੇ ਵਾਲੀ ਹੈ, ਜਦੋਂ ਕਿ ਮਨੁੱਖ ਇਕ ਪੂਰਨ ਸ਼ਖਸੀਅਤ ਹੈ, ਇਹ ਗੱਲ ਠੀਕ ਹੈ ਕਿ ਵਿਅਕਤੀ ਦੀਆਂ ਕੁਝ ਦਿਲਚਸਪੀਆਂ ਕਿਸੇ ਇਕ ਪਾਸੇ ਹੋ ਸਕਦੀਆਂ ਹਨ ਤੇ ਉਹ ਇਸ ਦਿਸ਼ਾ ਵਿਚ ਕੁਝ ਵਾਧੂ ਕੰਮ ਕਰ ਸਕਦਾ ਹੈ।
ਮਾਰਕਸ ਦਾ ਮੁੱਖ ਟੀਚਾ ਮਨੁੱਖਤਾ ਦੀ ਮੰਦਹਾਲੀ ਨੂੰ ਲੈ ਕੇ ਸੀ। ਉਸ ਦਾ ਅਹਿਮ ਕੰਮ ਗਰੀਬੀ ਅਤੇ ਗਰੀਬੀ ਕਰਕੇ ਲੜਾਈ ਜਾ ਰਹੀ ਮਜ਼ਦੂਰ ਅਤ ਕਾਮੇ ਰਹੇ ਹਨ। ਮਾਰਕਸ ਦਾ ਪ੍ਰਮੁੱਖ ਕਾਰਜ ਉਸ ਦੀ ਲਿਖਤ ‘ਸਰਮਾਇਆ’ (ਕੈਪੀਟਲ) ਦੁਨੀਆ ਭਰ ਵਿਚ ਮਨੁੱਖੀ ਹੋਂਦ ਨੂੰ ਸਮਝਣ ਅਤੇ ਉਨ੍ਹਾਂ ਨੂੰ ਇਸ ਬੁਰੀ ਹਾਲਤ ਵਿਚੋਂ ਮਜ਼ਦੂਰਾਂ ਨੂੰ ਲੈ ਕੇ ਉਸ ਦਾ ਇਹ ਕਹਿਣਾ ਦੁਨੀਆ ਭਰ ਵਿਚ ਦੁਹਰਾਇਆ ਅਤੇ ਵਿਚਾਰਿਆ ਜਾਂਦਾ ਹੈ, ‘ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ, ਤੁਹਾਡੇ ਕੋਲ ਗਵਾਉਣ ਲਈ ਕੁਝ ਨਹੀਂ ਹੈ, ਸਿਰਫ ਆਪਣੀਆਂ ਜ਼ੰਜੀਰਾਂ ਤੋਂ ਸਿਵਾ ਤੇ ਹਾਸਲ ਕਰਨ ਨੂੰ ਹੈ ਸਾਰੀ ਦੁਨੀਆ।’
ਉਸ ਦਾ ਇਹ ਮੱਤ ਰਿਹਾ ਹੈ ਕਿ ਦੁਨੀਆ ਵਿਚ ਅਮੀਰ, ਗਰੀਬ ਕੁਝ ਨਹੀਂ ਹੁੰਦਾ ਤੇ ਨਾ ਹੀ ਕੋਈ ਕਿਸਮਤ ਦੇ ਸਹਾਰੇ ਚਲਦਾ ਹੈ। ਇਸੇ ਤਰ੍ਹਾਂ ਅਮੀਰ-ਗਰੀਬ ਦੀ ਵੰਡ ਮਹਿਜ਼ ਇਕ ਦਿਖਾਵੇ ਵਾਲੀ ਵੰਡ ਹੈ। ਇਸ ’ਤੇ ਸਮਾਜ ਦੇ ਕੁਝ ਲੋਕਾਂ ਦਾ ਤੰਤਰ ਚਲਦਾ ਹੈ। ਅਸਲ ਵਿਚ ਦੁਨੀਆ ਵਿਚ ਦੋ ਹੀ ਜਮਾਤਾਂ ਹਨ। ਇਕ ਜਿਸ ਕੋਲ ਵਸੀਲੇ ਹਨ ਅਤੇ ਦੂਸਰਾ ਜੋ ਖਾਲੀ ਹੱਥ ਹਨ। ਇਹ ਦੋ ਜਮਾਤਾਂ ਵਸੀਲੇ ਵਾਲੇ ਹਨ, ਖਾਲੀ ਹੱਥਾਂ ਵਾਲੇ ਦਾ ਸ਼ੋਸ਼ਣ ਕਰਦੇ ਹਨ ਅਤੇ ਖਾਲੀ ਹੱਥਾਂ ਵਾਲੇ ਦੂਸਰੀ ਜਮਾਤ ਤੋਂ ਸੋਸ਼ਿਤ ਹੁੰਦੇ ਹਨ। ਇਹ ਸ਼ੋਸ਼ਣ ਕਰਨ ਦਾ ਢੰਗ ਇਕ ਪਾਸੇ ਵਸੀਲੇ ਹੋਣਾ ਹੈ ਤੇ ਦੂਜੇ ਪਾਸੇ ਉਸ ਸ਼ੋਸ਼ਣ ਨੂੰ ਬਣਾਈ ਰੱਖਣ ਲਈ ਕਿਸਮਤ ਹੈ ਅਤੇ ਉਸ ਬਣਾਏ ਹੋਏ ਤੰਤਰ ਲਈ ਕਈ ਸੱਚੀਆਂ-ਝੂਠੀਆਂ ਕਹਾਣੀਆਂ ਹਨ ਅਤੇ ਇਹਨਾਂ ਕਹਾਣੀਆਂ ਉਪਰ ਧਰਮ ਦਾ ਪਰਦਾ ਪਾਇਆ ਹੋਇਆ ਹੈ। ਇਸ ਦਾ ਅਸਰ ਅਸੀਂ ਹਰ ਧਰਮ ਵਿਚ ਘੱਟ ਭਾਵੇਂ ਵੱਧ ਪੂਰੀ ਦੁਨੀਆ ਵਿਚ ਦੇਖ ਸਕਦੇ ਹਾਂ। ਮਾਰਕਸ ਨੇ ਧਰਮ ਨੂੰ ਸਮਝਦੇ ਉਸ ਨੂੰ ਜਾਣ ਕੇ ਉਸ ਬਾਰੇ ਬੜੇ ਵਿਸਥਾਰ ਵਿਚ ਗੱਲ ਕੀਤੀ ਹੈ, ਭਾਵੇਂ ਇਹ ਗੱਲ ਵੱਖਰੀ ਹੈ, ਉਸ ਵਿਆਖਿਆ ਵਿਚੋਂ ਤਿੰਨ ਸ਼ਬਦ ਮਾਰਕਸ ਨਾਲ ਜੁੜੇ ਹੋਏ ਹਨ, ਜੋ ਹੁਣ ਤਕ ਹਨ, ‘ਧਰਮ ਅਫੀਮ ਹੈ।’
ਧਰਮ ਨੂੰ ਅਫੀਮ ਕਹਿਣਾ ਦੁਨੀਆ ਵਿਚ ਧਰਮ ਨੂੰ ਚੁਣੌਤੀ ਦੇਣ ਬਰਾਬਰ ਕਹਿ ਸਕਦੇ ਹਾਂ। ਮਾਰਕਸ ਦਾ ਧਰਮ ਬਾਰੇ ਇਹ ਕਹਿਣਾ ਇੱਕ ਇਨਕਲਾਬੀ ਗੱਲ ਸੀ ਤੇ ਉਹ ਅੱਜ ਵੀ ਮਾਰਕਸ ਦੇ ਜਾਣਕਾਰਾਂ ਲਈ ਇਕ ਵਿਰੋਧੀ ਭਾਵਨਾ ਦਾ ਸਾਹਮਣਾ ਕਰਨ ਦੇ ਤੁਲ ਹੈ। ਉਂਝ ਇਹ ਮਾਰਕਸ ਦੇ ਕ੍ਰਾਂਤੀਕਾਰੀ ਖਾਸੇ ਨੂੰ ਸਮਝਣਾ ਹੋਵੇ ਤਾਂ ਇਹ ਬਿਲਕੁਲ ਸੱਚ ਹੈ, ਜੋ ਕਿ ਮਾਰਕਸ ਦੇ ਸਭ ਤੋਂ ਨਜ਼ਦੀਕੀ ਦੋਸਤ ਏਂਗਲ ਨੇ ਵੀ ਕਿਹਾ ਸੀ। ਮਾਰਕਸ ਵਿਚ ਕ੍ਰਾਂਤੀਕਾਰੀ ਹੋਣ ਦੀ ਖਾਸੀਅਤ ਸੀ, ਸਮਾਜ ਅਤ ਮਨੋਵਿਗਿਆਨ ਨੂੰ ਸਮਝਦਾ ਹੈ। ਇਹ ਸਭ ਜਾਣ ਕੇ ਹੀ ਵਿਅਕਤੀ ਕ੍ਰਾਂਤੀਕਾਰੀ ਹੋਣ ਵੱਲ ਪੈਰ ਪੁੱਟਦਾ ਹੈ। ਕ੍ਰਾਂਤੀਕਾਰੀ ਦਾ ਮਤਲਬ ਹੈ ਸਮਾਜ ਨੂੰ ਤਬਦੀਲ ਕਰਨ ਵਾਲਾ, ਜਿਵੇਂ ਆਪਾਂ ਸ਼ੁਰੂ ਵਿਚ ਹੀ ਕਿਹਾ। ਮਾਰਕਸ ਦੁਨੀਆ ਵਿਚ ਮੰਦਹਾਲੀ ਨੂੰ ਖਤਮ ਹੋਇਆ ਦੇਖਣ ਦਾ ਚਾਹਵਾਨ ਸੀ, ਜੋ ਕਿ ਇਹ ਕੰਮ ਸਮਾਜਿਕ ਤਬਦੀਲੀ ਦੀ ਮੰਗ ਕਰਦਾ ਹੈ।
ਮਾਰਕਸ ਦੀ ਕਬਰ ’ਤੇ ਜੋ ਖੁਦਿਆ ਹੋਇਆ ਹੈ, ਉਹ ਸ਼ਬਦ ਹਨ, ‘ਅੱਜ ਤੱਕ ਦੁਨੀਆ ਦੀ ਬਾਖੂਬੀ ਵਿਆਖਿਆ ਕੀਤੀ ਹੈ, ਪਰ ਇਸ ਨੂੰ ਬਦਲਣਾ ਕਿਵੇਂ ਹੈ, ਇਸ ਬਾਰੇ ਕਿਸੇ ਨੇ ਚਾਨਣਾ ਨਹੀਂ ਪਾਇਆ।’ ਮਾਰਕਸ ਦੇ ਸਭ ਤੋਂ ਮਨਪਸੰਦ ਬੋਲਾਂ ਵਿਚੋਂ ਜੋ ਬੋਲ ਰਿਹਾ ਹੈ, ਹਰ ਵਰਤਾਰੇ ’ਤੇ ਸ਼ੱਕ ਕਰੋ, ਸ਼ੱਕ ਕਰਨ ਦਾ ਮਤਲਬ ਹੈ ਉਸ ਵਰਤਾਰੇ ਦੀ ਡੂੰਘਾਈ ਤੱਕ ਜਾ ਕੇ ਉਸ ਸਮੱਸਿਆ ਨੂੰ ਸਮਝਣਾ ਚਾਹੁੰਦੇ ਹੋ। ਮਾਰਕਸ ਦੀ ਸੱਚ ਹਮੇਸ਼ਾ ਵਿਗਿਆਨਕ ਤਰਜ਼ ਦੀ ਰਹੀ ਹੈ। ਉਹ ਹਰ ਘਟਨਾ ਨੂੰ ਪੂਰੀ ਤਰ੍ਹਾਂ ਘੋਖ-ਪੜਤਾਲ ਕਰਕੇ ਉਸ ਦੀ ਤਹਿ ਤੱਕ ਪਹੁੰਚਣਾ ਚਾਹੁੰਦਾ ਹੈ। ਵਿਗਿਆਨਕ ਸਮਝ ਹੈ, ਜੇ ਤੁਸੀਂ ਕਿਸੇ ਸਮੱਸਿਆ ਦਾ ਹੱਲ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਮੱਸਿਆ ਦੇ ਕਾਰਨਾਂ ਵਿਚੋਂ ਲੱਭ ਸਕਦਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਕਿ ਸਮੱਸਿਆ ਜਾਣ ਲੈਣ ਮਤਲਬ ਸਮੱਸਿਆ ਦਾ ਅੱਧਾ ਹੱਲ ਕਰ ਲੈਣਾ ਹੈ।
ਧਰਮ ਨੂੰ ਲੈ ਕੇ ਮਾਰਕਸ ਦੀ ਕਾਫੀ ਆਲੋਚਨਾ ਹੁੰਦੀ ਹੈ, ਪਰ ਮਾਰਕਸ ਦਾ ਮੰਨਣਾ ਸੀ ਕਿ ਧਰਮ ਅਫੀਮ ਦੀ ਤਰ੍ਹਾਂ ਵਿਅਕਤੀ ਨੂੰ ਆਪਣੇ ਨਸ਼ੇ ਵਿਚ ਲੈ ਕੇ ਉਸ ਨੂੰ ਦੁਨੀਆ ਦੇ ਝਮੇਲਿਆਂ ਤੋਂ ਪਾਸਾ ਵੱਟਣ ਲਈ ਪ੍ਰੇਰਿਤ ਕਰਦਾ ਹੈ। ਵਿਅਕਤੀ ਆਪਣੇ ਦੁੱਖਾਂ ਦੇ ਕਾਰਨਾਂ ਨੂੰ ਸਮਝਣ ਵਿਚ ਆਪਣਾ ਜ਼ੋਰ ਨਹੀਂ ਲਗਾਉਂਦਾ, ਸਗੋਂ ਦੁੱਖਾਂ ਤੋਂ ਪਾਸਾ ਵੱਟ ਕੇ ਧਰਮ ਦੇ ਲਬਾਦੇ ਵਿਚ ਵਲ੍ਹੇਟ ਕੇ ਸੁਰਖੂਰ ਹੋਣ ਵਿਚ ਜ਼ਿਆਦਾ ਤਸੱਲੀ ਮਹਿਸੂਸ ਕਰਦਾ ਹੈ। ਨਤੀਜਾ ਇਹ ਹੈ ਕਿ ਵਿਅਕਤੀ ਦੀ ਜ਼ਿੰਦਗੀ ਜਿਉਣ ਦੀ ਵਿਉਂਤ ਕਰਦੀ ਰਹਿੰਦੀ ਹੈ।
ਮਾਰਕਸ ਦਾ ਮੂਲ ਮਕਸਦ ਸਮਾਜ ਨੂੰ ਸਮਝ ਕੇ ਉਸ ਸਮਾਜ ਦੀ ਗਰੀਬ ਅਤੇ ਪਿਛੜੀ ਜਮਾਤ ਨੂੰ ਇਕ ਵਧੀਆ ਜੀਵਨ ਜਿਉਣ ਲਈ ਵਧੀਆ ਸੋਚ ਅਪਨਾਉਣ ਵੱਲ ਰਾਹ ਦੱਸਣਾ ਸੀ। ‘ਸਰਮਾਇਆ’ ਪੁਸਤਕ ਵਿਚ ਦਿਹਾੜੀ ਦਾ ਸਿਧਾਂਤ, ਦਿਹਾੜੀ ਦੇ ਮੁੱਲ ਤੈਅ ਕਰਨ ਦੀ ਨੀਤੀ ਆਦਿ ਆਰਥਕ ਪਹਿਲੂ ਖੁੱਲ੍ਹ ਕੇ ਲਿਖੇ ਹਨ। ਮਾਰਕਸ ਦਾ ਮਕਸਦ ਸੀ ਕਿ ਸਾਰੇ ਮਜ਼ਦੂਰ, ਕਿਸਾਨ ਸੁਚੇਤ ਹੋਣ ਅਤੇ ਸਰਮਾਏਦਾਰ ਤੋਂ ਆਪਣੀ ਸਹੀ ਦਿਹਾੜੀ ਹਾਸਲ ਕਰ ਸਕਣ।
ਮਾਰਕਸ ਦੀ ਫਿਲਾਸਫੀ ਦਾ ਕੇਂਦਰੀ ਨੁਕਤਾ ਰਿਹਾ ਹੈ ਕਿ ਸਾਰੇ ਲੋਕ ਆਪਣੀ ਸਮਰਥਾ ਮੁਤਾਬਕ ਕੰਮ ਕਰਨ ਅਤੇ ਸਭ ਨੂੰ ਢੰਗ ਨਾਲ ਜੀਵਨ ਜਿਉਣ ਲਈ ਖਾਣ-ਪੀਣ, ਹੰਢਾਉਣ ਦੀਆਂ ਬਰਾਬਰ ਸਹੂਲਤਾਂ ਮਿਲਣ। ਉਹੀ ਗੱਲ, ਜੋ ਪਹਿਲਾਂ ਵੀ ਕਹੀ ਹੈ ਕਿ ਅਮੀਰ-ਗਰੀਬ ਦਾ ਮਸਲਾ ਨਹੀਂ ਹੈ, ਮਸਲਾ ਹੈ ਸਭ ਦੇ ਬਰਾਬਰ ਕੰਮ ਕਰਨ ਅਤੇ ਬਰਾਬਰ ਦੀਆਂ ਸਹੂਲਤਾਂ ਵੰਡਣ, ਜੋ ਕਿ ਮਾਰਕਸ ਦੇ ਸਿਧਾਂਤ ਮੁਤਾਬਕ ਸੰਭਵ ਹੈ ਤੇ ਅਜਿਹਾ ਸਮਾਜ ਸਿਰਜ ਕੇ ਸਭ ਨੂੰ ਖੁਸ਼ੀ-ਖੁਸ਼ੀ ਰਹਿਣ ਦਾ ਮੌਕਾ ਮਿਲ ਸਕਦਾ ਹੈ।
ਜੇਕਰ ਮਾਰਕਸ ਦੇ ਕਾਰਜ ਖੇਤਰ ਅਤੇ ਰਾਜਨੀਤੀ ਵਿਚ ਕੀਤੇ ਅਤੇ ਪ੍ਰਚਾਰੇ ਕੰਮਾਂ ਵੱਲ ਝਾਤੀ ਮਾਰੀਏ ਤਾਂ ਕਹਿ ਸਕਦੇ ਹਾਂ, ਉਹ ਸੱਚਮੁੱਚ ਹੀ ਇਕ ਕ੍ਰਾਂਤੀਕਾਰੀ ਦੀ ਵਿਚਾਰਧਾਰਾ ’ਤੇ ਕੰਮ ਕਰਨ ਵਾਲਾ ਸ਼ਖਸ਼ ਸੀ। ਕ੍ਰਾਂਤੀਕਾਰੀ ਤੋਂ ਮਤਲਬ ਇਹ ਹੈ, ਜੋ ਸਮਾਜ ਦੇ ਵਿਚ ਤਬਦੀਲੀ ਦੀ ਮੰਗ ਕਰਦਾ ਹੈ ਜੋ ਕਿ ਉਸ ਦੇ ਵਿਚਾਰਾਂ ਤੋਂ ਵੀ ਝਲਕਦਾ ਹੈ। ਮਾਰਕਸ ਦਾ ਮਕਸਦ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਤਬਦੀਲ ਕਰਕੇ ਇਕ ਵਧੀਆ ਜੀਵਨ ਦੇ ਰਾਹ ਪਾਉਣਾ ਸੀ, ਜੋ ਕਿ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ। ਮਾਰਕਸ ਦੇ ਫਲਸਫੇ ਦੀ ਇਕ ਖਾਸੀਅਤ ਹੈ, ਭਾਵੇਂ ਆਪਣੀ ਕਿਤਾਬ ‘ਸਰਮਾਇਆ’ ਵਿਚ ਉਸ ਨੇ ਮਜ਼ਦੂਰਾਂ ਦੀ ਮੰਦਹਾਲੀ ਦਾ ਬੜਾ ਬਰੀਕ ਵੇਰਵਾ ਪੇਸ਼ ਕੀਤਾ ਹੈ, ਜੋ ਕਿ ਨਿਸ਼ਚਿਤ ਹੀ ਸਰਮਾਏਦਾਰੀ ਵਿਵਸਥਾ ’ਤੇ ਹਮਲਾ ਕਰਦਾ ਹੈ, ਪਰ ਫਿਰ ਵੀ ਅਜੋਕੇ ਵਿਸ਼ਵ ਸੰਕਟ ਵਿਚ ਸਰਮਾਏਦਾਰੀ ਦੇਸ਼ ਉਸ ਗ੍ਰੰਥਨੁਮਾ ਕਿਤਾਬ ਨੂੰ ਪੜ੍ਹ-ਪੜ੍ਹ ਕੇ ਉਸ ਸੰਕਟ ਵਿਚੋਂ ਬਾਹਰ ਆਉਣ ਦਾ ਰਾਹ ਤਲਾਸ਼ਦੇ ਹਨ।
ਜਦੋਂ ਮਾਰਕਸ ਦੇ ਕ੍ਰਾਂਤੀਕਾਰੀ ਸੁਭਾਅ ਬਾਰੇ ਗੱਲ ਕਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਉਸ ਨੇ ਪੂਰੀ ਤਰ੍ਹਾਂ ਇਤਿਹਾਸ ਦਾ ਗੂੜ੍ਹਾ ਅਤੇ ਡੂੰਘਾ ਅਧਿਐਨ ਕੀਤਾ। ਉਸ ਅਧਿਐਨ ਵਿਚੋਂ ਹੀ ਮਾਰਕਸ ਨੇ ਸਮਾਜਵਾਦ ਅਤੇ ਦੁਨੀਆ ਦਾ ਇਕੋ-ਇਕ ਸੁਪਨਾ ਸਭ ਲਈ ਬਰਾਬਰੀ ਵਾਲਾ ਸਮਾਜ ਜਿਸ ਨੂੰ ਮਾਰਸਕ ਨੇ ਸਾਮਵਾਦ ਕਿਹਾ। ਸਾਮਵਾਦ ਦੀ ਧਾਰਨਾ ਮਾਰਕਸ ਦੇ ਕੇਂਦਰੀ ਨੁਕਤੇ ਸਮਰਥਾ ਅਤੇ ਬਰਾਬਰ ਮੌਕਿਆਂ ਦੀ ਲੋੜ ਦਾ ਹੀ ਵਿਸਥਾਰ ਵਿਚ ਪੇਸ਼ ਕੀਤਾ ਗਿਆ ਫਲਸਫਾ ਹੈ, ਜਿਸ ਵਿਚ ਮਾਰਕਸ ਦਾ ਸੁਪਨਾ ਹੈ ਕਿ ਦੁਨੀਆ ਦਾ ਹਰ ਸ਼ਖਸ ਆਪਣੀ ਸਮਰਥਾ ਅਤੇ ਹੁਨਰ ਮੁਤਾਬਕ ਕੰਮ ਕਰੇ ਅਤੇ ਹਰੇਕ ਸ਼ਖਸ ਆਪਣੀ ਲੋੜ ਮੁਤਾਬਕ ਉਥੋਂ ਆਪਣੇ ਜੋਗਾ ਸਮਾਨ ਲੈ ਜਾਵੇ। ਇਸ ਵਿਚ ਕੋਈ ਮੁਕਾਬਲੇਬਾਜ਼ੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਮੁਨਾਫਾ ਨਹੀਂ। ਕਹਿਣ ਦਾ ਮਤਲਬ ਜੋ ਵੀ ਕੰਮ ਹੋ ਰਿਹਾ ਹੈ, ਉਹ ਸਾਰੀ ਵਿਵਸਥਾ ਸਰਕਾਰ ਵੱਲੋਂ ਚਲਾਈ ਜਾ ਰਹੀ ਹੋਵੇ। ਕਿਸੇ ਕੋਲ ਕੋਈ ਨਿੱਜੀ ਸਮਾਨ ਨਹੀਂ ਹੈ। ਮੰਨ ਲਓ ਕਿਸੇ ਨੂੰ ਰੋਟੀ ਚਾਹੀਦੀ ਹੈ ਤਾਂ ਉਹ ਆਪਣੇ ਪਰਵਾਰ ਦੇ ਜੀਆਂ ਜੋਗੀ ਰੋਟੀ ਜਾਂ ਆਟਾ ਜਾਂ ਕਣਕ ਲਿਜਾ ਸਕਦਾ ਹੈ ਤੇ ਆਪਣੇ ਹੁਨਰ ਮੁਤਾਬਕ ਜੇ ਕੋਈ ਚੱਕੀ ਚਲਾ ਸਕਦਾ, ਉਹ ਕੰਮ ਕਰਦਾ ਰਹੇਗਾ। ਇਸ ਤਰ੍ਹਾਂ ਸਮਾਜ ਮਿਲਜੁਲ ਕੇ ਪਿਆਰ ਅਤੇ ਸ਼ਾਂਤੀ ਨਾਲ ਰਹੇਗਾ, ਕਿਉਂਕਿ ਮੁਕਾਬਲੇਬਾਜ਼ੀ ਹੀ ਨਫ਼ਰਤ ਅਤੇ ਈਰਖਾ ਨੂੰ ਜਨਮ ਦਿੰਦੀ ਹੈ ਤੇ ਸੰਸਾਰ ਵਿਚ ਅਸ਼ਾਂਤੀ ਪੈਦਾ ਕਰਦੀ ਹੈ, ਜਿਸ ਦਾ ਅੰਤ ਲੜਾਈ, ਝਗੜੇ ਅਤੇ ਵੱਡੇ ਪੱਧਰ ’ਤੇ ਜੰਗ ਵਿਚ ਹੋ ਨਿਬੜਦਾ ਹੈ।
ਕ੍ਰਾਂਤੀਕਾਰੀ ਉਹ ਸ਼ਖਸ ਹੈ, ਜੋ ਆਪਣੇ ਮਕਸਦ ਲਈ ਪ੍ਰੇਰਿਤ ਹੁੰਦਾ ਹੈ ਅਤੇ ਆਪਣੇ ਮਿੱਥੇ ਕੰਮ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ, ਪਰ ਕ੍ਰਾਂਤੀਕਾਰੀ ਸ਼ਖਸ ਦਾ ਟੀਚਾ ਬਿਲਕੁਲ ਸਹੀ ਅਤੇ ਟਿਕਾਣੇ ਸਿਰ ਹੋਣਾ ਚਾਹੀਦਾ ਹੈ। ਮਾਰਕਸ ਦਾ ਟੀਚਾ ਦੁਨੀਆ ਵਿਚ ਸ਼ਾਂਤੀ ਦੇਖਣਾ ਸੀ ਤੇ ਸਭ ਨੂੰ ਜਿਉਣ ਜੋਗੀ ਜ਼ਿੰਦਗੀ ਮਾਣਦੇ ਹੋਏ ਨਿਹਾਰਨਾ ਸੀ। ਮਾਰਕਸ ਦੀ ਇਹੀ ਭਾਵਨਾ ਉਹਦੇ ਜਵਾਨੀ ਵਿਚ ਲਿਖੇ ਗਏ ਲੇਖ ਵਿਚੋਂ ਸਪੱਸ਼ਟ ਝਲਕਦੀ ਹੈ। ਉਹ ਲੇਖ ਕੰਮ ਦੀ ਚੋਣ ਨੂੰ ਲੈ ਕੇ ਲਿਖਿਆ ਗਿਆ ਸੀ। ਇਸੇ ਲਈ ਉਸ ਨੇ ਪਿਤਾ ਵਲੋਂ ਸੁਝਾਇਆ ਗਿਆ ਵਕੀਲ ਬਣਾਏ ਜਾਣ ਦਾ ਇਰਾਦਾ ਤਿਆਗ ਦਿੱਤਾ, ਜੋ ਕਿ ਮਾਰਕਸ ਵੱਲੋਂ ਵਰਨਣ ਆਪਣੇ ਉਦੇਸ਼ ਦੇ ਮੈਚੇ ਨਹੀਂ ਆ ਰਿਹਾ।