Gursharan Singh Kumar

Articles by this Author

ਪ੍ਰੇਰਨਾਦਾਇਕ ਲੇਖ: ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ

ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ-ਹਾਰਾਂ ਸਭ ਨੂੰ ਚੰਗੀਆਂ

ਕੱਲ੍ਹ ਦੇ ਵਾਰਸ

ਅੱਜ ਕੱਲ੍ਹ ਦੇ ਮਾਂ ਪਿਓ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ। ਉਹ ਮਾਂ ਪਿਓ ਦੀ ਸੇਵਾ ਨਹੀਂ ਕਰਦੇ। ਉਹ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮ ਦੀ ਹਵਾ ਕਰ ਕੇ ਬੱਚੇ ਮਨਮਾਨੀ ਕਰਦੇ ਹਨ ਅਤੇ ਅੱਖੜ ਹੋ ਗਏ ਹਨ। ਉਨ੍ਹਾਂ ਨੂੰ ਡਾਲਰਾਂ ਅਤੇ ਪੌਡਾਂ ਦੀ ਚਮਕ ਨਜ਼ਰ ਆਉਂਦੀ ਹੈ ਅਤੇ ਉਹ ਬੁੱਢੇ ਮਾਂ ਪਿਓ ਨੂੰ ਬੇਸਹਾਰਾ

ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ

ਗੁਰਕਰਨ ਸਿੰਘ ਕੁਮਾਰ ਹਾਂਪੱਖੀ ਸੋਚ ਵਾਲਾ ਲੇਖਕ ਹੈ। ਉਸ ਦੀਆਂ ਲਿਖਤਾਂ ਡੋਨੀਅਲ ਕਾਰਨੇਗੀ ਵਾਂਗ ਮਨੁੱਖ ਦੇ ਜੀਵਨ ਨੂੰ ਪ੍ਰੈਕਟੀਕਲ ਢੰਗ ਨਾਲ ਜੀਣ ਦਾ ਚੱਜ-ਆਚਾਰ ਸਿਖਾਉਣ ਵੱਲ ਰੁਚਿਤ ਹਨ। ਇਸੇ ਲਈ, ਕਹਾਣੀਆਂ ਤੋਂ ਇਲਾਵਾ ਉਸ ਨੇ ਪ੍ਰੇਰਣਾਦਾਇਕ ਲੇਖਾਂ ਦੀ ਇਕ ਪੂਰੀ ਲੜੀ ਰਚਨ ਦੀ ਹਿੰਮਤ ਕੀਤੀ ਹੈ। "ਹੌਸਲੇ ਬੁਲੰਦ ਰੱਖੋ", "ਜੇਤੂ ਬਣ ਕੇ ਜੀਉ", "ਆਓ ਆਪਣੇ ਰਸਤੇ ਲੱਭੀਏ",

ਜਿੰਦਗੀ ਦੀ ਦੌਲਤ

ਇਸ ਧਰਤੀ ਤੇ ਮਨੁੱਖ ਹੀ ਐਸਾ ਪ੍ਰਾਣੀ ਹੈ ਜੋ ਆਪਣੀ ਜ਼ਿੰਦਗੀ ਦੇ ਗੁਜ਼ਰਾਨ ਲਈ ਪੈਸਾ ਕਮਾਉਂਦਾ ਹੈ। ਮਨੁੱਖ ਤੋਂ ਬਿਨਾ ਲੱਖਾਂ ਪ੍ਰਜਾਤੀਆਂ ਵਿਚੋਂ ਕੋਈ ਵੀ ਪ੍ਰਾਣੀ ਪੈਸਾ ਨਹੀਂ ਕਮਾਉਂਦਾ, ਫਿਰ ਵੀ ਭੁੱਖਾ ਨਹੀਂ ਮਰਦਾ। ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਉਹ ਵੱਡਾ ਹੋ ਕੇ ਕੀ ਬਣੇਗਾ ਜਾਂ ਉਸ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰੇਗਾ

ਕੀ ਅਸੀਂ ਆਜ਼ਾਦ ਹਾਂ? 

ਭਾਰਤ ਇਕ ਮਹਾਨ ਦੇਸ਼ ਹੈ। ਇੱਥੇ ਕੁਦਰਤੀ ਵਸੀਲਿਆਂ ਦੇ ਖ਼ਜ਼ਾਨੇ ਭਰੇ ਪਏ ਹਨ। ਇਸੇ ਲਈ ਇਸ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਨੂੰ ਲੁਟੇਰਿਆਂ ਨੇ ਬਾਰ ਬਾਰ ਲੁੱਟਿਆਂ ਅਤੇ ਬਾਹਰ ਦੇ ਧਾੜਵੀਆਂ ਨੇ ਇੱਥੇ ਕਈ ਸੋ ਸਾਲ ਰਾਜ ਕੀਤਾ। ਪਹਿਲਾਂ ਮੁਗਲਾਂ ਨੇ 1526 ਤੋਂ 1761 ਈ. ਤੱਕ ਰਾਜ ਕੀਤਾ ਫਿਰ 1700 ਤੋਂ 1948 ਈ. ਤੱਕ ਅੰਗਰੇਜ਼ਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾ

ਜ਼ਿੰਦਗੀ ਦੇ ਸੁਨਹਿਰੀ ਸਾਲ

‘ਮਨੁੱਖ’ ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੋਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ

ਕਰਮਾਂ ਤੇ ਹੋਣਗੇ ਨਿਬੇੜੇ

ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੀ ਕਿਸਮਤ ਦਾ ਘੜਨਹਾਰਾ ਹੈ। ਉਹ ਆਪਣੇ ਕਰਮਾਂ ਦੁਆਰਾ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਹੌਸਲੇ ਦੁਆਰਾ ਉਹ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਵੀ ਬਦਲ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦਾ ਪਹਿਲਾ ਅਤੇ ਆਖਰੀ ਪੰਨਾ (ਜਨਮ ਅਤੇ ਮੌਤ ਦਾ) ਪ੍ਰਮਾਤਮਾ ਨੇ ਖ਼ੁਦ ਲਿਖ ਕੇ ਭੇਜਿਆ ਹੈ। ਜ਼ਿੰਦਗੀ

ਛੂਹ ਲਓ ਆਕਾਸ਼

ਕਦੀ ਅੱਧੇ ਮਨ ਨਾਲ ਕੋਈ ਕੰਮ ਨਾ ਸ਼ੁਰੂ ਕਰੋ। ਜੇ ਤੁਸੀਂ ਪਹਿਲਾਂ ਹੀ ਕਿਸੇ ਕੰਮ ਦੀ ਕਾਮਯਾਬੀ ਬਾਰੇ ਮਨ ਵਿਚ ਕੋਈ ਸੰਸਾ ਲੈ ਕੇ ਚੱਲੋਗੇ ਤਾਂ ਹੋ ਸਕਦਾ ਹੈ ਤੁਸੀਂ ਅੱਧਵਾਟੇ ਹੀ ਦਿਲ ਛੱਡ ਦਿਓ। ਕੋਈ ਕੰਮ ਸ਼ੁਰੂ ਕਰਨ ਲੱਗੇ ਆਪਣੀ ਕਾਮਯਾਬੀ ’ਤੇ ਪੂਰਾ ਵਿਸ਼ਵਾਸ ਰੱਖੋ। ਵਿਸ਼ਵਾਸ, ਹਿੰਮਤ ਅਤੇ ਮਿਹਨਤ ਐਸੀਆਂ ਚੀਜ਼ਾਂ ਹਨ ਜੋ ਰਾਕਟ ਦੀ ਤਰ੍ਹਾਂ ਬੰਦੇ ਨੂੰ ਆਪਣੇ ਨਿਸ਼ਾਨੇ ’ਤੇ

ਆਓ ਪ੍ਰਦੂਸ਼ਣ ਰੋਕੀਏ

ਜਦ ਅਸੀਂ ਕੋਈ ਚੀਜ਼ ਇਸਤੇਮਾਲ ਕਰਦੇ ਹਾਂ ਤਾਂ ਉਸ ਦਾ ਜੋ ਨਾ ਵਰਤਣ ਯੋਗ ਫ਼ਾਲਤੂ ਕਚਰਾ ਬਚਦਾ ਹੈ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਉਸ ਕਚਰੇ ਦਾ ਇਕੱਠਾ ਹੋਣਾ ਹੀ ਪ੍ਰਦੂਸ਼ਣ ਹੈ। ਇਸ ਪ੍ਰਦੂਸ਼ਣ ਦਾ ਸਪਸ਼ਟ ਜਿਹਾ ਮਤਲਬ ਹੀ ਗੰਦ ਹੈ। ਇਸ ਗੰਦ ਵਿਚੋਂ ਬਹੁਤ ਬਦਬੂ ਆਉਂਦੀ ਹੈ। ਇਹ ਗੰਦ ਮਨ ਨੂੰ ਅਤੇ ਨਜ਼ਰ ਨੂੰ ਬਹੁਤ ਭੱਦਾ ਲੱਗਦਾ ਹੈ। ਦੂਜਾ ਇਹ ਕੀਮਤੀ ਥਾਂ ਵੀ ਘੇਰਦਾ ਹੈ। ਜੇ ਇਸ

ਬੰਦੇ ਦਾ ਬੰਦਾ ਦਾਰੂ

ਇਸ ਧਰਤੀ ਤੇ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਆਪ ਪੂਰੀਆਂ ਨਹੀਂ ਕਰ ਸਕਦਾ। ਕੋਈ ਮਨੁੱਖ ਭਾਵੇਂ ਕਿੰਨਾ ਵੀ ਸੋਹਣਾ ਸੁਨੱਖਾ, ਹੁਸ਼ਿਆਰ, ਸਿਆਣਾ ਅਤੇ ਤਾਕਤਵਰ ਕਿਉਂ ਨਾ ਹੋਵੇ ਫਿਰ ਵੀ ਉਸ ਨੂੰ ਕਦਮ ਕਦਮ ਤੇ ਦੂਸਰੇ ਦੀ ਜ਼ਰੂਰਤ ਪੈਂਦੀ ਹੈ। ਉਸ ਨੂੰ ਭੋਜਨ ਲਈ ਅਨਾਜ਼, ਸਬਜੀਆਂ, ਫ਼ਲ, ਘਿਓ ਅਤੇ ਮਸਾਲਿਆਂ ਆਦਿ ਦੀ ਜ਼ਰੂਰਤ ਪੈਂਦੀ ਹੈ। ਇਸ