ਸੱਚ ਪੁਛੋ ਤਾਂ ਨਾ ਅਖ਼ਬਾਰ ਤੇ ਨਾ ਮੋਬਾਇਲ ਵੇਖਣ ਨੂੰ ਜੀਅ ਕਰਦਾ ਹੈ। ਅਖਬਾਰਾਂ ਦੇ ਮੁੱਖ ਪੰਨਿਆਂ ਤੇ ਸਭ ਤੋਂ ਪਹਿਲਾਂ ਇਹੋ ਹੀ ਖਬਰਾਂ ਛਪੀਆਂ ਹੁੰਦੀਆਂ ਹਨ ਕਿ ਫਲਾਣੀ ਥਾਂ ਨੌਜਵਾਨ ਦੀ ਲਾਸ਼ ਮਿਲੀ ਕੋਲ ਸਰਿੰਜ਼ ਪਈ ਸੀ ਸਮਸ਼ਾਨ ਘਾਟ ਵਿੱਚ ਅਣਪਛਾਤੀ ਲਾਸ਼ ਮਿਲੀ ਹੈ ਸੜਕ ਦੇ ਕਿਨਾਰੇ ਮੂੰਹ ਵਿੱਚੋ ਝੱਗ ਨਿਕਲਦੀ ਲਾਸ਼ ਪਈ ਮਿਲੀ ਬਸ ਗੱਲ ਕੀ ਕਿ ਕੋਈ ਵੀ ਦਿਨ ਇਹੋ ਜਿਹਾ ਨਹੀਂ ਜਾ ਰਿਹਾ ਜਿਸ ਦਿਨ ਦੋ ਚਾਰ ਨੌਜਵਾਨ ਚਿੱਟੇ ਦੇ ਸ਼ਿਕਾਰ ਨਾ ਹੋ ਰਹੇ ਹੋਣ ਹੁਣ ਇਹ ਵੀ ਗੱਲ ਨਹੀਂ ਰਹੀ ਕਿ ਕਿਸੇ ਤੋਂ ਇਹ ਨਸ਼ਾ ਗੁਝਾ ਛਿਪਿਆ ਰਿਹਾ ਹੈ ਇਹ ਨਸ਼ਾ ਤਾਂ ਜੱਗ ਜਾਹਿਰ ਹੋ ਚੁੱਕਿਆ ਹੈ ਮਰਨ ਵਾਲਿਆਂ ਦੇ ਘਰਦਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਸਾਡਾ ਪੁੱਤਰ ਚਿੱਟੇ ਦਾ ਸ਼ਿਕਾਰ ਹੈ ਮਰਨ ਵਾਲੇ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਪਤਾ ਨਹੀਂ ਕਿਹੜਾ ਟੀਕਾ ਉਸ ਦਾ ਆਖਰੀ ਟੀਕਾ ਹੋਵਾਗਾ ਇਸ ਦੇ ਬਾਵਜੂਦ ਵੀ ਕੋਈ ਇਸ ਨੂੰ ਰੋਕ ਨਹੀਂ ਸਕੇਦਾ। ਹੁਣ ਦੁੱਖ ਇਸ ਗੱਲ ਦਾ ਹੈ ਕਿ ਇਸ ਦਾਹੱਲ ਕੀ ਕੱਢਿਆ ਜਾਵੇ ਕੀ ਇਸ ਪਿੰਛੇ ਸਰਕਾਰਾਂ ਦਾ ਹੱਥ ਹੈ ਕੀ ਚਿੱਟਾ ਪੀਣ ਵਾਲੇ ਗੁਨਾਹਗਾਰ ਹਨ ਜਾਂ ਫਿਰ ਘਰ ਵਾਲੇ ਜਿਹੜੇ ਆਪਣੇ ਬੱਚਿਆਂ ਨੂੰ ਸਹੀ ਸੇਧ ਨਹੀਂ ਦੇ ਸਕੇ। ਜੋ ਮੈ ਸੋਚਦਾ ਹਾਂ ਕਿ ਇਸ ਬਿਮਾਰੀ ਨੂੰ ਨਾ ਰੋਕਣ ਵਿੱਚ ਕਿੰਨੇ ਧਿਰਾਂ ਹੀ ਅਸਫਲ ਹੋ ਰਹੀਆਂ ਹਨ ਸਭ ਤੋਂ ਪਹਿਲਾਂ ਮਾਪੇ ਜਿਹੜੇ ਅਪਣੀ ਉਲਾਦ ਤੇ ਆਪਣਾ ਕੰਟਰੋਲ ਨਹੀਂ ਕਰ ਸਕੇ ਕਦੇ ਇਹ ਪੁੱਛਣ ਦੀ ਹਿੰਮਤ ਹੀ ਨਹੀਂ ਕੀਤੀ ਕਿ ਪੁੱਤਰ ਅਨੇ ਪੈਸੇ ਕਿੱਥੇ ਖਰਚ ਰਿਹਾ ਹੈ ਜਦੋਂ ਬੱਚਿਆਂ ਕੋਲ ਪੈਸੇ ਹੱਦ ਤੋਂ ਜਿਆਦਾ ਹੋਣਗੇ ਫਿਰ ਉਹ ਜ਼ਰੂਰ ਨਸ਼ੇ ਵੱਲ ਆਪਣਾ ਧਿਆਨ ਲੈ ਕੇ ਜਾਣਗੇ ਅਗਰ ਬੱਚਿਆਂ ਕੋਲ ਪੈਸੇ ਹੀ ਉਨੇ ਕੁ ਹੋਣ ਜਿਸਉਹਨਾਂ ਦਾ ਰੋਜ਼ ਮਰਾ ਦਾ ਖਰਚਾ ਹੀ ਚਲਦਾ ਹੋਵੇ। ਫਿਰ ਉਹ ਕਿਵੇਂ ਇੰਨੇ ਮਹਿੰਗੇ ਨਸ਼ੇ ਦਾ ਸੇਵਨ ਕਰ ਸਕੇਗਾ ਕਈ ਮਜ਼ਦੂਰਾਂ ਦੇ ਪੁੱਤ ਜਿਹਨਾਂ ਦੇ ਪਿਉ ਇੱਕ ਦੋ ਬੀੜੇ ਦੀਆਂ ਪੁੜੀਆਂ ਤੇ ਇੱਕ ਦੋ ਬੀੜੀਆਂ ਦੀਆਂ ਪੁੜੀਆਂ ਨਾਲ ਸਾਰਾ ਦਿਨ ਕੱਢ ਲੈਂਦੇ ਸਨ ਉਹ ਹੁਣ ਚਿੱਟੇ ਦੇ ਆਦੀ ਹੋ ਗਏ ਹਨ। ਦਿਹਾੜੀ ਜਾਣ ਤੋਂ ਪਹਿਲਾਂ ਹੀ ਪੈਸੇ ਮੰਗ ਲੈਂਦੇ ਹਨ ਕਿ ਅਸੀਂ ਤਾਂ ਚਿੱਟੇ ਦਾ ਟੀਕਾ ਲਾਉਣਾ ਹੈ ਕੋਈ ਸ਼ਰਮ ਨਹੀਂ ਕਰਦੇ ਬੱਸ ਪੈਸੇ ਲੈਂਦਿਆਂ ਹੀ ਪੰਜਾਂ ਦਸਾਂ ਮਿੰਟਾਂ ਵਿੱਚ ਟੁਨੀ ਹੋ ਕੇ ਆ ਜਾਂਦੇ ਹਨ ਸੋਚਣ ਵਾਲੀ ਇਹ ਗੱਲ ਹੈ ਕਿ ਅਗਰ ਚਿੱਟੇ ਦਾ ਮਰੀਜ ਪੰਜਾਂ ਸਤਾਂ ਮਿੰਟਾ ਵਿੱਚ ਚਿੱਟਾ ਹਾਸਿਲ ਕਰ ਲੈਦਾਂ ਹੈ ਫਿਰ ਪੁਲਿਸ ਨੂੰ ਕਿਉ ਨਹੀਂ ਚਿੱਟੇ ਵੇਚਣ ਵਾਲੇ ਮਿਲਦੇ ਕੀ ਪੁਲਿਸ ਦੀ ਨਾਕਾਮੀ ਹੈ ਜਾਂ ਫਿਰ ਪੁਲਿਸ ਉਹਨਾਂ ਤੋਂ ਮਹੀਨਾਂ ਲੈਦੀਂ ਹੈ। ਇਹ ਵੀ ਸੋਚਣ ਦਾ ਵਿਸ਼ਾ ਹੈ ਜੋ ਕੋਈ ਇੱਕ ਅੱਧਾ ਘਰ ਵਾਲਾ ਹਿੰਮਤ ਕਰਕੇ ਚਿੱਟੇ ਦੇ ਕਾਰੋਬਾਰੀ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਕਾਰੋਬਾਰੀ ਲੋਕ ਪੁਲਿਸਇੱਕ ਤੋਂ ਪਤਾ ਕਰ ਲੈਦੇਂ ਹਨ ਕਿ ਮੇਰੀ ਸ਼ਿਕਾਇਤ ਕਿਸ ਨੇ ਕਿਤੀ ਹੈ। ਬਸ ਅਗਲੇ ਦਿਨ ਹੀ ਸ਼ਿਕਾਇਤ ਕਰਨ ਵਾਲੇ ਦੀ ਮੁਸੀਬਤ ਆ ਜਾਂਦੀ ਹੈ ਬੱਸ ਫਿਰ ਸ਼ਿਕਾਇਤ ਕਰਤਾ ਦਾ ਵਾਸਤੇ ਮੂੰਹ ਬੰਦ ਹੋ ਜਾਂਦਾ ਪਿੰਡ ਵਾਲਿਆਂ ਦੀ ਹਿੰਮਤ ਹੀ ਨਹੀਂ ਪੈਦੀਂ ਕਿ ਉਹ ਫਿਰ ਉਸ ਦੀ ਸ਼ਿਕਾਇਤ ਕਰ ਦੇਣ। ਇਸ ਤਰ੍ਹਾਂ ਤਾ ਪੰਜਾਬ ਵਿੱਚ ਚੱਲ ਰਿਹਾ ਹੈ ਇਹ ਕੋਈ ਗੱਲ ਗੁਜੀ ਨਹੀਂ ਜੱਗ ਜਾਹਿਰ ਹੈ ਜਿਸ ਦੀਆਂ ਉਧਾਰਨਾਂ ਅੱਜਕਲ ਆਮ ਵੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ ਹੁਣ ਇਹ ਵੇਖਣਾ ਹੋਵੇਗਾ ਕਿ ਇਸ ਪਿੱਛੇ ਸਰਕਾਰ ਦੀ ਕੀ ਮਨਸਾ ਹੈ। ਚਿੱਟਾ ਬੰਦ ਕਰਨਾ ਹੈ ਜਾਂ ਫਿਰ ਬੜਾਵਾ ਦੇਣਾ ਹੈ ਸਰਕਾਰ ਚਾਹੇ ਤੇ ਕੀ ਨਹੀਂ ਕਰ ਸਕਦੀ ਪੁਲਿਸ ਦੀ ਜੁੰਮੇਵਾਰੀ ਵਧਾਉਣੀ ਚਾਹੀਦੀ ਹੈ ਜੁੰਮੇਵਾਰੀ ਤਹਿ ਹੋਣੀ ਚਾਹੀਦੀ ਹੈ ਜਿਹੜੇ ਥਾਣੇਦਾਰ ਜੁੰਮੇਵਾਰ ਦੀ ਜੈਲ ਵਿੱਚ ਨਸ਼ਾ ਵਿਕਦਾ ਹੈ ਉਹ ਥਾਣੇਦਾਰ ਜੁੰਮੇਦਾਰ ਹੋਵੇਗਾ ਇੱਕ ਦੋ ਮੁਲਾਜ਼ਮ ਨੌਕਰੀ ਤੋਂ ਵਾਂਝੇ ਕੀਤੇ ਜਾਣ ਜਿਸ ਨਾਲ ਬਾਕੀ ਰਿਸ਼ਵਤਖੋਰ ਮੁਲਾਜ਼ਮਾਂ ਨੂੰ ਸ਼ਬਕ ਮਿਲ ਸਕੇ ਜੋ ਕੋਈ ਮੁਲਾਜ਼ਮ ਚਿੱਟੇ ਦੇ ਕਾਰੋਬਾਰੀਆਂ ਨਾਲ ਲੈਣ ਦੇਣ ਕਰਦਾ ਫੜ੍ਹਿਆ ਵੀ ਜਾਵੇ, ਉਸ ਨੂੰ ਲਾਈਨ ਹਾਜ਼ਰ ਕਰ ਦਿੰਦੇ ਹਨ ਬਿਰਾਜਮਾਨ ਹੋਇਆ ਮਿਲਦਾ ਹੈ ਇੰਝ ਕਰਨ ਨਾਲ ਚਿੱਟੇ ਤੇ ਨੱਥ ਨਹੀਂ ਪੈਣ ਵਾਲੀ ਸਖਤੀ ਨਾਲ ਸਰਕਾਰ ਪੁਲਿਸ ਦੇ ਪੇਸ਼ ਆਵੇ ਪੁਲਿਸ ਆਪਣਾ ਡੰਗ ਤੇਜ਼ ਕਰੋ ਚਿੱਟੇ ਪੀਣ ਵਾਲਿਆਂ ਦੀ ਸਨਾਖਤ ਕਰੋ ਤੇ ਵੇਚਣ ਵਾਲਿਆਂ ਦਾ ਜਨਾਜ਼ਾ ਕੱਢੋਂ ਫਿਰ ਹੋ ਸਕਦਾ ਹੈ ਚਿੱਟੇ ਤੇ ਕੋਈ ਠੱਲ ਪੈ ਜਾਵੇ ਨਹੀਂ ਤਾਂ ਫਿਰ ਚਿੱਟੇ ਦਾ ਹੜ੍ਹ ਲੈ ਜਾਵੇਗਾ ਨੌਜਵਾਨੀ ਨੂੰ ਰੋੜ੍ਹ ਕੇ। ਅਸੀਂ ਹੱਥ ਮਿਲਦੇ ਹੀ ਰਹਿ ਜਾਵਾਗੇ।