ਰੁੱਖ ਵਣ ਤੇ ਜੰਡ ਪਏ ਕੁਰਲਾਵਦੇ,
ਸਾਡੀਆਂ ਜੜ੍ਹਾਂ ਵਿੱਚ ਨਾ ਪਾਉ ਤੇਲ।
ਸਾਨੂੰ ਧਰਤੀ ਉਤੇ ਰਹਿਣ ਦੀਓ,
ਸਾਡਾ ਹੈ ਸਿੱਧਾ ਕੁਦਰਤ ਦੇ ਨਾਲ ਮੇਲ।
ਲੋਕਾਂ ਨੂੰ ਵਹਿਮਾਂ ਭਰਮਾਂ ਨੇ ਮਾਰ ਲਿਆ
ਕਰੀ ਜਾਂਦੇ ਨੇ ਸਾਇੰਸ ਨੂੰ ਫੇਲ।
ਚਾਰ ਚੁਫੇਰੇ ਲਾਲ ਚੁੰਨੀਆਂ ਵਲਨਾ,
ਸਾਰੀ ਪਖੰਡੀ ਬਾਬਿਆ ਦੀ ਹੈ ਖੇਲ।
ਇਹਨਾਂ ਲੋਕਾਂ ਸਾਨੂੰ ਮਾਰ ਮੁਕਾਅ ਦੇਣਾ,
ਸਾਡੇ ਮਾਰ ਸੀਨੇ ਵਿੱਚ ਗੁਲੇਲ।
ਜਿਹੜੇ ਲੋਕ ਮੜ੍ਹੀ ਮਸਾਣਾਂ ਨੂੰ ਪੂਜਦੇ,
ਉਹਨਾਂ ਦੀ ਅੱਗੇ ਨਹੀ ਵਧਦੀ ਵੇਲ।
ਖ਼ਤਰਾ ਹੋ ਗਿਆ ਸਾਡੇ ਰੁੱਖਾਂ ਦੀ ਹੋਂਦ ਨੂੰ
ਜਲਦੀ ਖਤਮ ਹੋ ਜਾਵੇਗੀ ਖੇਲ।
ਜਸਵਿੰਦਰਾ ਜੇ ਨਾ ਆਇਆ ਬਾਂਝ,
ਸਾਰੀ ਧਰਤੀ ਉਤੇ ਹੋ ਜਾਵੇਂਗੀ ਵੇਹਲ।
ਰੁੱਖ ਵਣ ਤੇ ਜੰਡ ਪਏ ਕੁਰਲਾਵਦੇ,
ਸਾਡੀਆਂ ਜੜ੍ਹਾਂ ਵਿੱਚ ਨਾ ਪਾਉ ਤੇਲ।
ਸਾਨੂੰ ਧਰਤੀ ਉਤੇ ਰਹਿਣ ਦੀਓ,
ਸਾਡਾ ਹੈ ਸੱਚੀ ਕੁਦਰਤ ਦੇ ਨਾਲ ਮੇਲ।