Jaswinder Singh

Articles by this Author

ਚਿੜੀ ਦਾ ਆਲ੍ਹਣਾ 

ਤੀਲਾ ਤੀਲਾ ਕਰਕੇ ਇਕੱਠਾ ਚਿੜੀ ਆਲ੍ਹਣਾ ਬਣਾਉਂਦੀ ਰਹੀ 

ਢਿੱਡੋ ਭੁੱਖੀ ਭਾਨੀ ਰਹਿਕੇ ਟਾਹਣੀ ਵਿੱਚ ਜੁਗਾੜ ਲਾਉਂਦੀ ਰਹੀ

ਚੁੰਝ ਨਾਲ ਪੱਤੇ ਕਰਕੇ ਪਾਸੇ ਕੰਡਿਆਂ ਵਿੱਚ ਸਿਰ ਫਸਾਉਂਦੀ ਰਹੀ

ਆਲ੍ਹਣੇ ਦੇ ਵਿੱਚ ਰੱਖੇ ਆਂਡੇ ਕਾਵਾਂ ਕੋਲੋਂ  ਬਚਾਉਂਦੀ ਰਹੀ 

ਪਤਾ ਨਾ ਲੱਗਾ ਵਕਤ ਚੰਦਰੇ ਦਾ, ਕੋਈ ਟਾਹਣੀ ਵੱਢ ਕੇ ਲੈ ਗਿਆ

ਟੁੱਟ ਗਏ ਆਂਡੇ ਥਲੇ ਡਿੱਗ ਕੇ ਆਲ੍ਹਣਾ 

ਕੌਣ ਕਰੇਗਾ ਵਾਤਾਵਰਨ ਦੀ ਸੰਭਾਲ

ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਨਹਿਰਾਂ ਦੇ ਵਿੱਚ ਜ਼ਹਿਰ ਘੁਲ ਗਿਆ
ਇਨਸਾਨ ਆਪਣੇ ਫਰਜ਼ ਹੀ ਭੁੱਲ
ਖਾਦਾਂ ਤੇ ਸਪਰੇਆਂ ਨੇ ਫੜਕੇ
ਦਿੱਤੀ ਸੋਨੇ ਵਰਗੀ ਧਰਤੀ ਗਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਰੁੱਖ ਵੱਢੀਏ ਜ਼ਿਆਦਾ ਲਾਈਏ ਘੱਟ
ਸਿੱਧੀ ਧਰਤੀ ਦੀ ਹਿੱਕ ਉਤੇ ਵੱਜੇ ਸੱਟ
ਹੋ ਚਲਿਆ ਧੂੰਏ ਨਾਲ ਅੰਬਰ ਕਾਲਾ

ਹੌਲੀ ਹੌਲੀ ਕਰਕੇ 

ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ 

ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ 

ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ 

ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ

ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉੱਡ ਜਾਣੀ 

ਨਿੰਮਾਂ, ਬੋਹੜਾਂ  ਤੇ ਪਿੱਪਲਾਂ ਹੋਈ ਗੱਲ ਪੁਰਾਣੀ 

ਪਿੰਡਾਂ ਦੀਆਂ ਸੱਥਾ ਵਿੱਚ ਬੈਠਦੀ ਨਾ  ਬਜ਼ੁਰਗਾਂ ਦੀ ਢਾਣੀ 

ਪਿੱਪਲੀ ਪੀਂਘ

ਆਖਰਕਾਰ ਰੁੱਖ ਬੋਲ ਪਿਆ 

ਨਾ ਤੂੰ ਲਾਇਆ ਮੈਨੂੰ

ਨਾ ਤੂੰ ਪਾਣੀ ਪਾਇਆ ਮੈਨੂੰ 

ਬਸ ਵੱਢਣ ਹੀ ਤੂੰ ਆਇਆ ਮੈਨੂੰ 

ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ 

ਹੋ ਸਕਦਾ ਏ ਕਿ ਪਤਾ ਲਗੇ ਵੀ ਨਾ ਤੈਨੂੰ 

ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ 

ਮੇਰੀ ਹੋਂਦ ਨੂੰ ਖਤਮ ਤੂੰ ਕਰਕੇ 

ਫਿਰ ਕਿਹੜਾ ਸੌਂ ਜਾਵੇਗਾਂ ਢਿੱਡ ਤੂੰ ਭਰਕੇ 

ਦਸ ਭਲਿਆ ਕੀ ਲੈ ਜਾਵੇਗਾ ਤੂੰ  ਹਿੱਕ

ਉੜਾ ਐੜਾ ਈੜੀ

ਬਹੁਤੇ ਲੋਕੀਂ ਭੁੱਲਦੇ ਜਾਂਦੇ, ਅੱਜਕਲ ਉੜਾ ਐੜਾ ਈੜੀ 

ਘਰਾਂ ਦੇ ਵਿੱਚ ਨਾ ਮੰਜੇ ਲੱਭਦੇ ,ਨਾ ਵੇਖਣ ਨੂੰ ਪੀਹੜੀ  

ਐਨੇ ਲੋਕਾਂ ਦੇ ਗੁਸੇ ਵੱਧ ਗਏ ,ਬੈਠੇ ਘਰ ਘਰ ਤੋਪਾਂ ਬੀੜੀ

ਘਰ ਲੋਕਾਂ ਨੇ ਖੁਲੇ ਕਰ ਲਏ, ਪਰ ਸੋਚ ਕਰ ਲਈ ਭੀੜੀ 

ਜ਼ਹਿਰਾਂ ਨੇ ਜਾਨਵਰ ਖਾ ਲਏ, ਭੌਣ ਲੱਭਦੀ ਫਿਰਦੀ ਕੀੜੀ 

ਅਮੀਰ ਗਰੀਬਾਂ ਨੂੰ ਨਾ ਵੇਖ ਸੁਖਾਦੇ, ਜਾਂਦੇ ਕੋਹਲੂ ਵਾਂਗੂੰ ਪੀੜੀ 

ਭ੍ਰਿਸ਼ਟਾਚਾਰ ਵਾਗੂੰ ਨਸ਼ਿਆਂ ਵਿਰੁੱਧ ਵੀ ਸਰਗਰਮ ਹੋਵੇ ਸਰਕਾਰ

ਭਗਵੰਤ ਮਾਨ ਦੀ ਸਰਕਾਰ ਨੂੰ ਲਗਭਗ ਇੱਕ ਸਾਲ ਹੋ ਗਿਆ ਸਤਾ ਵਿੱਚ ਆਈ ਨੂੰ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਜ਼ੀਰੋ ਟਾਲਰੈਂਸ ’ਤੇ ਕੰਮ ਕਰ ਰਹੀ ਹੈ ਤੇ ਇਸ ’ਤੇ ਪੂਰੀ ਦ੍ਰਿੜਤਾ ਨਾਲ ਅਮਲ ਕਰਦਿਆਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਸਿਹਤ ਮੰਤਰੀ ਡਾ. ਵਿਜੇ ਸਿਗਲਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਨਸ਼ਿਆਂ ਵਿਰੁੱਧ ਵੀ ਪ੍ਰਸ਼ਾਸਨ ਤੇ ਸਰਕਾਰ ਹਰਕਤ ਵਿੱਚ ਹੈ ਪਰ ਰਫ਼ਤਾਰ ਹੌਲੀ ਹੈ, ਜਿਸ