ਖੇਡਾਂ

ਉਲੰਪਿਕ ’ਚ ਭਾਰਤ ਦੀ ਮੇਜ਼ਬਾਨੀ ਕਰਨ ਵਾਲੀ ਪੰਜਾਬ ਦੀ ਪਹਿਲੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ

ਕਹਿੰਦੇ ਨੇ ਕਿ ਜੇਕਰ ਤੁਸੀਂ ਜ਼ਿੰਦਗੀ ’ਚ ਕੋਈ ਖ਼ਾਸ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਸ ਲਈ ਤੁਹਾਨੂੰ ਪਹਿਲਾਂ ਨਿਸ਼ਾਨੇ ਮਿੱਥਣੇ ਪੈਂਦੇ ਨੇ, ਇਸੇ ਤਰ੍ਹਾਂ ਦੇ ਨਿਸ਼ਾਨੇ ਮਿੱਥਦੀ-ਮਿੱਥਦੀ ਅਵਨੀਤ ਕੌਰ ਸਿੱਧੂ ਭਾਰਤ ਦੀ ਇਕ ਸਫ਼ਲ ਨਿਸ਼ਾਨੇਬਾਜ਼ ਬਣ ਗਈ ਅਤੇ ਅੱਜਕਲ੍ਹ ਉਹ ਪੰਜਾਬ ਪੁਲਿਸ ’ਚ ਬਤੌਰ ਐਸ.ਐਸ.ਪੀ. ਜ਼ਿਲ੍ਹਾ ਫਾਜ਼ਿਲਕਾ ’ਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਅਵਨੀਤ ਕੋਰ ਸਿੱਧੂ ਦਾ ਜਨਮ 30 ਅਕਤੂਬਰ, 1981 ’ਚ ਬਠਿੰਡਾ ਸ਼ਹਿਰ ਵਿਖੇ ਸਵ.

ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ

ਮਨੁੱਖ ਮੁੱਢ ਕਦੀਮ ਤੋਂ ਹੀ ਸਰੀਰਕ ਕਿਰਿਆਵਾਂ ਦੇ ਸਹਾਰ ਆਪਣੀ ਜਿੰਦਗੀ ਗੁਜਰ ਕਰਦਾ ਆਇਆ ਹੈ ਕਿਉਂਕਿ ਕਿਰਿਆਸ਼ੀਲ ਰਹਿਣਾ ਹੀ ਜਿੰਦਗੀ ਹੈ ਅਤੇ ਕਿਰਿਆਹੀਨ ਹੋਣ ਦਾ ਮਤਲਬ ਹੁੰਦਾ ਹੈ ਇਨਸਾਨ ਦਾ ਸ਼ਰੀਰ ਨਕਾਰਾ ਹੋ ਚੁੱਕਿਆ ਹੈ। ਆਦਿ ਕਾਲ ਤੋਂ ਹੀ ਖੇਡਾਂ ਇਨਸਾਨ ਦਿੱਤਾ ਜਿੰਦਗੀ ਦੀਆਂ ਮੂਲ ਕੁਸ਼ਲਤਾਵਾਂ ਰਹੀਆਂ ਹਨ ਕਿਉਂ ਜੋ ਹਰ ਪ੍ਰਾਣੀ ਦੇ ਅੰਦਰਲੀ ਊਰਜਾ ਉਸਨੂੰ ਇਹ ਸਭ ਕਰਨ ਲਈ ਮਜਬੂਰ ਕਰਦੀ ਹੈ ਅਤੇ ਇਹੋ ਧਰਤੀ ਦੇ ਹੋਂਦ ਵਿੱਚ ਆਏ ਹਰ ਪ੍ਰਾਣੀ ਦੀ ਵਿਸ਼ੇਸ਼ਤਾ ਹੈ। ਪ

ਕਬੱਡੀ ਨੂੰ ਡੋਪ ਦੇ ਜੱਫੇ ਤੋਂ ਬਚਾਉਣ ਦੀ ਸਾਂਝੇ ਯਤਨਾਂ ਦੀ ਲੋੜ

ਕਬੱਡੀ ਸਰਕਲ ਸਟਾਈਲ ਪੰਜਾਬ ਦੀ ਇਕਲੌਤੀ ਅਜਿਹੀ ਖੇਡ ਹੈ ਜਿਸ ਨਾਲ ਖੇਡਣ ਅਤੇ ਖਿਡਾਉਣ ਵਾਲਿਆ ਤੋਂ ਇਲਾਵਾ ਹੋਰਨਾਂ ਸੈਂਕੜੇ ਲੋਕਾਂ ਦਾ ਰੁਜਗਾਰ ਵੀ ਇਸ ਖੇਡ ਦੇ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ। ਪਰ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੂੰ ਜਿੱਥੇ ਪਾਬੰਦੀਸ਼ੁਦਾ ਘਾਤਕ ਦਵਾਈਆ ਨੇ ਆਪਣੀ ਜਕੜ ਵਿੱਚ ਲਿਆ ਹੋਇਆ ਉੱਥੇ ਹੀ ਗੈਰ ਸਮਾਜਿਕ ਜੁੰਮੇਵਾਰ ਅਨਸਰਾਂ ਦੇ ਜਬਰੀ ਦਾਖਲੇ ਕਾਰਨ ਵੀ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਹੋਈਆ ਹਨ। ਕਬੱਡੀ ਪਿਛਲੇ ਵੀਹ ਸਾਲਾਂ ਤੋਂ

ਦਿੱਲੀ ਤਿਆਰ ਹੈ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਲਈ

ਮੁੱਕੇਬਾਜ਼ੀ ਜੋ ਕਿ ਪ੍ਰਾਚੀਨ ਉਲੰਪਿਕ ਖੇਡਾਂ ਤੋਂ ਖੇਡ ਸੰਸਾਰ ਦਾ ਹਿੱਸਾ ਰਹੀ ਹੈ ਅਤੇ ਜਿਸ ਖੇਡ ਨੂੰ ਸੰਸਾਰ ਦੇ ਹਰ ਖੇਤਰ ਵਿੱਚ ਖੇਡਿਆ ਜਾਂਦਾ ਹੈ ਆਪਣੇ ਆਪ ਵਿੱਚ ਬਾਕਮਾਲ ਖੇਡ ਹੈ। ਜੇਕਰ ਇਸ ਖੇਡ ਅੰਦਰ ਭਾਰਤ ਦੇ ਘਸੁੰਨਬਾਜਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਪਹਿਲਾਂ ਸੰਸਾਰ ਪੱਧਰ ਤੇ ਪਹਿਲਾਂ ਉਹਨਾਂ ਦੇ ਮੱਕਿਆਂ ਨੇ ਕੋਈ ਵਿਸ਼ੇਸ਼ ਛਾਪ ਨਹੀਂ ਛੱਡੀ ਸੀ ਪਰ ਅਜੋਕੇ ਮੁੱਕੇਬਾਜ਼ਾ ਦੇ ਘਸੁੰਨਾਂ ਦਾ ਹੀ ਕਮਾਲ ਹੈ ਕਿ ਅੱਜ ਵਿਸ਼ਵ ਰੈਂਕਿੰਗ ਵਿੱਚ ਅਸੀਂ ਤੀਜੇ ਸਥਾਨ

ਹਾਕੀ ਦਾ ਇਤਿਹਾਸ

ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸਦਾ ਹਰ ਪ੍ਰਾਣੀ ਸਰੀਰਕ ਕਿਰਿਆਵਾਂ ਕਰਦਾ ਆਇਆ ਹੈ ਕਿਉਂਕਿ ਇਹ ਹਰ ਪ੍ਰਾਣੀ ਦੀ ਮੂਲ ਪ੍ਰਵਿਰਤੀ ਹਨ। ਆਦਿ ਕਾਲ ਤੋਂ ਹੀ ਮਨੁੱਖ ਨੇ ਖੇਡ ਕਿਰਿਆਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਜੀਵਨ ਦਾ ਰੱਖਿਆ ਹੀ ਹੈ ਚਾਹੇ ਉਹ ਰੱਖਿਆਤਮਕ ਰੂਪ ਵਿੱਚ ਹੋਵੇ, ਚਾਹੇ ਮਨੋਰੰਜਨ ਜਾਂ ਫੇਰ ਮੁਕਾਬਲੇ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ। ਈਸਾ ਤੋਂ 776 ਸਾਲ ਪਹਿਲਾਂ ਹੋਈਆਂ ਉਲੰਪਿਕ ਖੇਡਾਂ ਤਾਂ ਪ੍ਰਤੱਖ ਪ੍ਰਮਾਣ ਹਨ ਕਿ

ਸਿੱਖ ਕੌਮ ਦੀਆਂ ਰਵਾਇਤੀ ਖੇਡਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਟੌਹੜਾ ਕਬੱਡੀ ਕੱਪ

ਪੰਜਾਬ ਦੀ ਰਵਾਇਤੀ ਖੇਡ ਸਰਕਲ ਸਟਾਈਲ (ਦਾਇਰੇ ਵਾਲੀ) ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਕਬੱਡੀ ਦਾ ਮੈਚ ਹੋਵੇ ਪੰਜਾਬੀ ਵਹੀਰਾਂ ਘੱਤ ਤੁਰਦੇ ਹਨ। ਨੋਜਵਾਨ ਪੀੜੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਮਜਬੂਤ ਕਰਨ ਲਈ ਖੇਡ ਮੇਲੇ ਕਰਵਾਉਣੇ ਜਰੂਰੀ ਹਨ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਪਿੰਡ ਟੌਹੜਾ ਵਿੱਖੇ ਹਰ ਸਾਲ ਸਿੱਖੀ ਰਵਾਇਤਾਂ ਮੁਤਾਬਿਕ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਯਾਦ ਵਿੱਚ ਵੱਡਾ ਕਬੱਡ

Punjab Image
ਰਾਸ਼ਟਰੀ / ਅੰਤਰਰਾਸ਼ਟਰੀ ਖੇਡਾਂ

ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ

ਮਿਲਖਾ ਸਿੰਘ

ਆਪਣੀ ਜ਼ਿੰਦਗੀ ਵਿੱਚ ਸਫਲਤਾ ਦੇ ਪਰਚਿਮ ਲਹਿਰਾਉਣ ਵਾਲੇ ਹਰ ਇਨਸਾਨ ਦੀ ਸਫਲਤਾ ਦੇ ਰਾਜ਼ ਜਾਨਣ ਅਤੇ ਉਸਦੇ ਸਫ਼ਲ ਹੋਣ ਲਈ ਕੀਤੇ ਸੰਘਰਸ਼ ਵਾਰੇ ਜਾਨਣ ਦੀ ਹਰੇਕ ਦੇ ਮਨ ਅੰਦਰ ਤਾਂਘ ਹੁੰਦੀ ਹੈ । ਸੰਸਾਰ ਵਿੱਚ “ਉੱਡਣਾ ਸਿੱਖ” ਦੇ ਨਾਂ ਨਾਲ ਨਾਮਣਾ ਖੱਟਣ ਵਾਲੇ ਭਾਰਤ ਦੇ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਜਿੰਦਗੀ ਵਾਰੇ ਜਾਨਣਾ ਕੌਣ ਨਹੀਂ ਚਾਹਵੇਗਾ ? ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਈ.

ਪੰਜਾਬ ਦੀਆ ਖੇਡਾਂ

ਮਾਨਵ ਜੀਵਨ ਦਾ ਖੇਡਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ । ਖੇਡਾਂ ਖੇਡਣਾ ਮਨੁੱਖ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ । ਇਹ ਮਨੋਰੰਜਨ ਅਤੇ ਵਿਹਲੇ ਸਮੇ ਦੀ ਉੱਚਿਤ ਢੰਗ ਨਾਲ ਵਰਤੋਂ ਕਰਨ ਦਾ ਇੱਕ ਵਧੀਆਂ ਉਪਰਾਲਾ ਹੈ । ਜਿਵੇਂ ਮਨੁੱਖ ਨੂੰ ਜਿਉਣ ਲਈ ਭੋਜਨ, ਪਾਣੀ ਅਤੇ ਹਵਾ ਦਾ ਮਿਲਣਾ ਜ਼ਰੂਰੀ ਹੈ, ਇਸੇ ਤਰਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਨੁੱਖ ਦਾ ਖੇਡਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ । ਸੰਸਾਰ ਦਾ ਹ