ਆਲੋਚਨਾ / ਸਾਹਿਤਿਕ ਵਿਸ਼ਲੇਸ਼ਣ

ਸੰਦੀਪ ਸ਼ਰਮਾ ਦਾ ਕਾਵਿ ਸੰਗ੍ਰਹਿ ‘ਉਹ ਸਾਂਭਣਾ ਜਾਣਦੀ ਮੈਨੂੰ’ ਸਹਿਜਤਾ ਦਾ ਪ੍ਰਤੀਕ

ਸਾਹਿਤ ਦਾ ਕਵਿਤਾ ਰੂਪ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹੁੰਦਾ ਹੈ। ਕਵਿਤਾ ਮਾਨਣ ਅਤੇ ਮਹਿਸੂਸ ਕਰਨ ਦਾ ਸਾਧਨ ਹੁੰਦੀ ਹੈ। ਖੁਲ੍ਹੀ ਕਵਿਤਾ ਵਿਚਾਰਾਂ ਦੀ ਗੱਠੜੀ ਹੁੰਦੀ ਹੈ, ਜਿਸਦਾ ਕੋਈ ਭਾਰ ਨਹੀਂ ਹੁੰਦਾ, ਸਿਰਫ਼ ਅਹਿਸਾਸ ਕਰਨਾ ਹੁੰਦੈ। ਸੰਦੀਪ ਸ਼ਰਮਾ ਦੀਆਂ ਸਾਰੀਆਂ ਕਵਿਤਾਵਾਂ ਭਾਵਨਾਵਾਂ ਨੂੰ ਸਾਂਭੀ ਬੈਠੀਆਂ ਹਨ, ਜਿਹੜੀਆਂ ਪਾਠਕ ਨੂੰ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਹਰ ਕਦਮ ਸਹਿਜਤਾ ਨਾਲ ਚੁੱਕਣ ਦੀ ਪ੍ਰੇਰਨਾ ਦਿੰਦੀਆਂ

ਡਾ. ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ-ਉਜਾਗਰ ਸਿੰਘ

ਡਾ. ਸਤਿੰਦਰ ਪਾਲ ਸਿੰਘ ਸਿੱਖ ਧਰਮ ਦਾ ਪ੍ਰਬੱਧ ਤੇ ਪ੍ਰਤੀਬਧ ਵਿਦਵਾਨ ਹੈ। ਉਸ ਦੀਆਂ ਪੁਸਤਕਾਂ ਸਿੱਖ ਧਰਮ ਦੀ ਜੀਵਨ ਜਾਂਚ ਦੀ ਵਿਚਾਰਧਾਰਾ ਨਾਲ ਸੰਬੰਧਤ ਹੁੰਦੀਆਂ ਹਨ। ਚਰਚਾ ਅਧੀਨ ਉਸ ਦੀ ਪੁਸਤਕ ‘ਜੀਵਨ ਸਫਲਤਾ ਲਈ ਗੁਰਮਤਿ’ ਵੀ ਸਿੱਖ ਧਰਮ ਦੀ ਸਫਲ ਜੀਵਨ ਜਿਓਣ ਦੀ ਵਿਚਾਰਧਾਰਾ ਨੂੰ ਆਪਣੇ ਪੰਜ ਲੇਖਾਂ ਵਿੱਚ ਵਿਸਤਾਰ ਪੂਰਬਕ ਦਰਸਾਉਂਦੀ ਹੈ ਤਾਂ ਜੋ ਮਾਨਵਤਾ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਸਫ਼ਲ ਜੀਵਨ ਜਿਓ ਸਕੇ।

ਸਮੇਂ ਨਾਲ ਸੰਵਾਦ

ਜਦੋਂ ਵੀ ਅਸੀਂ ਸਮੇਂ ਨੂੰ ਪ੍ਰੀਭਾਸ਼ਤ ਕਰਨ ਦਾ ਹੀਲਾ ਕਰਦੇ ਹਾਂ ਤਾਂ ਘੜੀ ਦੀਆਂ ਤੁਰਦੀਆਂ ਸੂਈਆਂ ਨਾਲ ਮਿਣੇ ਗਏ ਸਮੇਂ ਦਾ ਹੀ ਹਵਾਲਾ ਦਿੰਦੇ ਹਾਂ ਇਹ ਤਾਂ ਸਿਰਫ ਸਮੇਂ ਨੂੰ ਇਕਹਿਰੀ ਹੱਦਬੰਦੀ ਅੰਦਰ ਡੱਕਣ ਦਾ ਨਿਗੂਣਾ ਜਿਹਾ ਯਤਨ ਹੀ ਆਖਿਆ ਜਾ ਸਕਦਾ ਹੈ। ਹਾਲਾਂਕਿ ਸਮੇਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੁੰਦਾ ਹੈ। ਤੁਰਦੇ ਪਲਾਂ ਵਿਚ ਬਹੁਤ ਕੁਝ ਵਾਪਰਦਾ ਹੈ-ਚੰਗਾ ਵੀ ਤੇ ਮਾੜਾ ਵੀ। ਭਾਵੇਂ ਕਿ ਹਰ ਕਿਸੇ ਦੀ ਖਾਹਿਸ਼ ਹੁੰਦੀ ਹੈ ਕਿ ਉਸਦੇ ਹਿੱਸੇ ਖੁਸ਼ਗਵਾਰ ਪਲ ਹੀ ਆ

ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ

ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ ਸੰਗ੍ਰਹਿ ‘ਪਾਰਲੇ-ਪੁਲ’, ਇਕ ਸਾਹਿਤ ਸਮੀਖਿਆ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ)’ ਅਤੇ ਦੋ ਸੰਪਾਦਿਤ ਪੁਸਤਕ ‘ਕੂੰਜਾਂ’ ਅਤੇ ‘ਧਰਤ ਪਰਾਈ ਆਪਣੇ ਲੋਕ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਸ਼ਿਕਸਤ’ ਕਾ

ਨਿਰਧਨ-ਸਰਧਨ

ਇਸ ਛੋਟੀ ਜਿਹੀ ਪੁਸਤਕ ਵਿਚ ਬੇਸ਼ਕੀਮਤੀ ਵਿਚਾਰ ਇਉਂ ਭਰਪੂਰ ਹਨ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਇਸ ਵਿਚ ਆਰਥਿਕ, ਸਮਾਜਿਕ, ਪ੍ਰਮਾਰਥਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਅਤੇ ਉਨ੍ਹਾਂ ਦਾ ਸੁਯੋਗ ਹੱਲ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਗੁਰਬਾਣੀ ਦੇ ਚਾਨਣ ਵਿਚ ਕਿਰਤ, ਨਿਰਧਨ, ਸਰਧਨ, ਪਰਾਇਆ ਹੱਕ, ਭਰੋਸਾ, ਪਰਮਾਤਮਾ ਦੀ ਬਖ਼ਸ਼ਿਸ਼ ਅਤੇ ਰਜ਼ਾ ਨੂੰ ਵਿਚਾਰਿਆ ਗਿਆ ਹੈ। ਭਾਈ ਗੁਰਦਾਸ ਜੀ ਦੇ ਚੋਣਵੇਂ ਸੁਨੇਹੇ ਵੀ ਅੰਕਿਤ ਕੀਤੇ ਗਏ ਹਨ। ਲੇਖਕ ਨੇ ਆਪਣੇ ਨਿੱਜੀ

ਜਸਮੇਰ ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ

ਜਸਮੇਰ ਸਿੰਘ ਹੋਠੀ ਦੀ ‘5 ਕਕਾਰ’ ਪੁਸਤਕ ਗੁਰਸਿੱਖਾਂ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਸ਼ੁਰੂ ਕਰਕੇ ਸਿੱਖੀ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਵਿਗਿਆਨਕ ਜਾਣਕਾਰੀ ਵੀ ਤੱਥਾਂ ’ਤੇ ਅਧਾਰਤ ਦਿੰਦੀ ਹੈ। ਅੰਮ੍ਰਿਤ ਛਕਾਉਣ ਦੀ ਪ੍ਰਣਾਲੀ ਅਤੇ ਪੰਜ ਪਿਆਰਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਅੰਮ੍ਰਿਤ ਕੌਣ ਛਕਾ ਸਕਦੇ ਹਨ?

ਪ੍ਰੋ.ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ ਸਰਦਾਰਨੀਆਂ ਔਰਤ ਦੀ ਬਹਾਦਰੀ ਦਾ ਪ੍ਰਤੀਕ

ਪ੍ਰੋ.ਰਾਮ ਲਾਲ ਭਗਤ ਬਹੁਪੱਖੀ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਵਾਪਰਨ ਵਾਲੀਆਂ ਤਤਕਾਲੀ ਘਟਨਾਵਾਂ ਦੀ ਤਰਜਮਾਨੀ ਕਰਨ ਵਾਲੇ ਹੁੰਦੇ ਹਨ। ਉਸ ਨੇ ਹੁਣ ਤੱਕ 8 ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ। ਪੜਚੋਲ ਅਧੀਨ ਕਾਵਿ ਸੰਗ੍ਰਹਿ ਦਾ ਸਿਰਲੇਖ ਕਿਸਾਨੀ ਨਾਲ ਸੰਬੰਧਤ ਸੰਸਾਰ ਵਿੱਚ ਸਭ ਤੋਂ ਵੱਡੇ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦੇ ਯੋਗਦਾਨ ਬਾਰੇ ‘ਸਰਦਾਰਨੀਆਂ’ ਹੈ। ਕਾਵਿ ਸੰਗ੍ਰਹਿ ਦਾ ਨਾਮ ‘ਸਰਦਾਰਨੀਆਂ’ ਸਮੁੱਚੀ ਇਸਤਰੀ ਜਾਤੀ ਦੀ ਪ੍ਰਤੀਨਿਧਤਾ ਕ

ਪੁਸਕਤ ‘ਸਾਡਾ ਵਿਰਸਾ’ ਲੇਖ ਸੰਗ੍ਰਿਹ ਲੋਕ ਅਰਪਣ

ਪੁਸਤਕ :- ‘ਸਾਡਾ ਵਿਰਸਾ’ ਲੇਖ ਸੰਗ੍ਰਿਹ
ਲੇਖਕ :- ‘ਜਸਵੀਰ ਸ਼ਰਮਾਂ ਦੱਦਾਹੂਰ’
ਸੰਪਰਕ :- 9569149556
ਪ੍ਰਕਾਸ਼ਨ :- ‘ਸ਼ਹੀਦ ਭਗਤ ਸਿੰਘ ਪ੍ਰਕਾਸ਼ਨ’ ਸ੍ਰੀ ਮੁਕਤਸਰ ਸਾਹਿਬ ਰੋਡ ‘ਸਾਦਿਕ’ ਫ਼ਰੀਦਕੋਟ।

ਪ੍ਰਿੰਸੀਪਲ ਸਰਵਣ ਸਿੰਘ ਦੀ " ਕਲਮ ਦੀ ਮੈਰਾਥਨ " ਦੇ ਨਾਲ ਭੱਜਦਿਆਂ।

ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲਾਂ ਕਰਨ ਦੇ ਬਰਾਬਰ ਹੈ।

ਡਾ.ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ ਸਵੈ- ਜੀਵਨੀ

ਡਾ.ਸ਼ਿਆਮ ਸੁੰਦਰ ਦੀਪਤੀ ਸਿਹਤ ਸੰਬੰਧੀ ਲਿਖਣ ਵਾਲਾ ਸਰਵੋਤਮ ਲੇਖਕ ਹੈ। ਉਨ੍ਹਾਂ ਦੇ ਇਨਸਾਨੀ ਸਿਹਤ ਨਾਲ ਸੰਬੰਧਤ ਬੀਮਾਰੀਆਂ ਬਾਰੇ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਇਸ ਪੁਸਤਕ ਵਿੱਚ ਉਸ ਦੇ 18 ਲੇਖ ਹਨ। ਇਹ ਪੁਸਤਕ ਡਾ.ਸ਼ਿਆਮ ਸੁੰਦਰ ਦੀਪਤੀ ਦੀ ਸਵੈਜੀਵਨੀ ਹੈ ਪ੍ਰੰਤੂ ਉਸ ਨੇ ਆਪਣੀ ਇਸ ਸਵੈਜੀਵਨੀ ਨੂੰ ਲੋਕਾਈ ਲਈ ਪ੍ਰੇਰਨਾਦਾਇਕ ਬਣਾ ਦਿੱਤਾ ਹੈ। ਸਵੇਰ ਤੋਂ ਸ਼ਾਮ ਤੱਕ ਜ਼ਿੰਦਗੀ ਜਿਓਣ ਦਾ ਢੰਗ ਦੱਸਿਆ ਹੈ। ਉਸ ਨੇ ਇਨਸਾਨਾ ਨੂੰ ਲੱਗਣ ਵਾਲੀਆਂ ਬਿਮਾ