ਪੁਸਕਤ ‘ਸਾਡਾ ਵਿਰਸਾ’ ਲੇਖ ਸੰਗ੍ਰਿਹ ਲੋਕ ਅਰਪਣ

ਪੁਸਤਕ :- ‘ਸਾਡਾ ਵਿਰਸਾ’ ਲੇਖ ਸੰਗ੍ਰਿਹ
ਲੇਖਕ :- ‘ਜਸਵੀਰ ਸ਼ਰਮਾਂ ਦੱਦਾਹੂਰ’
ਸੰਪਰਕ :- 9569149556
ਪ੍ਰਕਾਸ਼ਨ :- ‘ਸ਼ਹੀਦ ਭਗਤ ਸਿੰਘ ਪ੍ਰਕਾਸ਼ਨ’ ਸ੍ਰੀ ਮੁਕਤਸਰ ਸਾਹਿਬ ਰੋਡ ‘ਸਾਦਿਕ’ ਫ਼ਰੀਦਕੋਟ।
ਅਜੋਕੇ ਮਸੀਨੀਯੁੱਗ ਨੇ, ਭਾਵੇਂ ਸਾਨੂੰ ਨਵੀਂ ਤਕਨੀਕ ਦੇ, ਸਾਡਾ ਜੀਵਨ ਸੁਖਾਲਾ ਬਣਾ ਦਿੱਤਾ, ਪਰ ਸਾਡੇ ਤੋਂ ਸਾਡਾ ਅਮੀਰ ਪੰਜਾਬੀ ਵਿਰਸਾ, ਸਾਡੇ ਰੀਤੀ ਰਿਵਾਜ, ਸਾਡੀਆਂ ਖੇਡਾਂ, ਸਾਡੇ ਮੇਲੇ, ਤਿਉਹਾਰ, ਸਾਡੀ ਆਪਸੀ ਭਾਈਚਾਰਕ ਸਾਂਝ ਖੋਹ ਲਈ ਭਾਵੇ ਅੱਜ ਸਾਡੇ ਕੋਲ ਸੁੱਖ ਸਾਧਨਾ ਬਹੁਤ ਹਨ। ਪਰ ਮਾਨਸਿਕ ਤੌਰ ਤੇ, ਅਸੀਂ ਅੰਦਰੋਂ ਟੁੱਟ ਚੁੱਕੇ ਹਾਂ। ਅੱਜ ਸਾਡੇ ਬਹੁਤ ਜ਼ਿਆਦਾ ਗੁੱਸਾ ਵਧ ਜਾਣਾ, ਚਿਤਾਚਿੜਾ ਸੁਭਾਅ ਸੁਭਾਵਕ ਹੈ।
‘ਸਾਡਾ ਵਿਰਸਾ’ ਲੇਖ ਸੰਗ੍ਰਿਹ, ਪੰਜਾਬੀ ਪੁਸਤਕ ,ਪੰਜਾਬੀ ਦੇ ਪ੍ਰਸਿੱਧ ਲੇਖਕ, ਪੰਜਾਬੀ ਮਾਂ ਬੋਲੀ ਦੇ ਲਾਡਲੇ, ਪੰਜਾਬੀ ਵਿਰਸੇ ਨਾਲ ਮਣਾਂ ਮੂੰਹੀਂ ਪਿਆਰ ਕਰਨ ਵਾਲੇ, ਅਜ਼ੀਜ਼ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਜੀ ਦੀ 6ਵੀ ਪੁਸਤਕ ਹੈ।
ਪੰਜਾਬੀ ਸੱਭਿਆਚਾਰ ਨਾਲ ਅਥਾਹ ਪਿਆਰ ਕਰਨ ਵਾਲੇ ‘ਜਸਵੀਰ ਸ਼ਰਮਾਂ ਦੱਦਾਹੂਰ ਜੀ’ ਨੇ, ਇਸ ਲੇਖ ਸੰਗ੍ਰਹਿ ਵਿੱਚ ‘ਲੋਹੇ ਦਾ ਘੋੜਾ’ ਲੇਖ ਵਿੱਚ ਸਾਈਕਲ ਦਾ, ਅਜੋਕੇ ਸਮਾਜ ਚੋਂ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ। ਅੱਜ ਸਾਈਕਲ ਦੀ ਜਗ੍ਹਾਂ, ਮੋਟਰ ਕਾਰਾਂ, ਮੋਟਰ ਸਾਈਕਲਾਂ ਨੇ ਲੈ ਲਈ, ਪਰ ਅੱਜ ਫਿਰ ਵੀ ਬਹੂਤ ਸਾਰੇ ਲੋਕਾਂ ਨੇ, ਇਸ ਨੂੰ ਸ਼ੌਕ ਵਜੋਂ ਰੱਖਿਆ ਹੋਇਆ ਹੈ। ਪਹਿਲਾਂ ਸਾਈਕਲ ਚਲਾਉਣ ’ਚ ਸ਼ਾਨ ਸਮਝੀ ਜਾਂਦੀ, ਸਾਈਕਲ ਦਾਜ ਵਿੱਚ ਦਿੱਤਾ ਜਾਂਦਾ ਸੀ। ਪਰ ਅੱਜ ਸਾਈਕਲ ਸ਼ਰਮ ਸਮਝੀ। ਸ਼ਰਮਾਂ ਜੀ, ਦੱਸਦੇ ਨੇ, ਬਚਪਨ ਕਿਵੇਂ, ਸਾਈਕਲ ਸਿੱਖਣ ਲੱਗਿਆ, ਕਿੰਨੇ ਪਜਾਮੇ ਚੈਨ ਵਿੱਚ ਫਸਾ ਫਸਾ ਪੜਵਾਏ, ਕਿੰਨੇ ਵਾਰੀ ਸਾਈਕਲ ਤੋਂ ਡਿੱਗੇ, ਫਿਰ ਸਾਈਕਲ ਚਲਾਉਣਾ ਸਿੱਖਿਆ। ਵੀਹ ਵੀਹ ਕੋਹ ਦੂਰ ਤੱਕ, ਰਿਸ਼ਤੇਦਾਰੀਆਂ ’ਚ ਸਾਈਕਲ ਤੇ ਜਾਂਦੇ ਸੀ। ਹੁਣ ਕਿਲੋਮੀਟਰ ਵੀ, ਮੋਟਰਸਾਈਕਲ ਤੋਂ ਬਿਨਾਂ ਨਹੀਂ ਜਾਇਆ ਜਾਂਦਾ। ਸਾਈਕਲ ਚਲਾਉਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਸਨ। ਅੱਜ ਅਸੀਂ ਸਾਈਕਲ ਤੋਂ ਦੂਰ ਹੋ ਕੇ, ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ।
ਏਸੇ ਤਰ੍ਹਾਂ, ਓਨਾਂ ਨੇ ਆਪਣੇ ਲੇਖ ‘ਦਾਜ ਵਿਖਾਲੇ ਦਾ ਸੌਦਾ’ ਕੁੜੀਆਂ ਨੂੰ ਦਿੱਤੇ ਜਾਂਦੇ, ਦਾਜ ਦਾ ਜ਼ਿਕਰ ਕੀਤਾ, ਕਿਵੇਂ ਦਾਜ ’ਚ ਚਾਦਰਾਂ, ਸਿਰਹਾਣੇ, ਪੱਖੀਆਂ, ਸੂਟ ਹੱਥੀਂ ਬੁਣੇ ਨਾਲੇ, ਦਰੀਆਂ, ਖੇਸ, ਚਤਰਾਈਆਂ, ਨਵਾਰੀ ਪਲੰਘ, ਕੁਝ ਘਰੇਲੂ ਭਾਂਡੇ ਆਦਿ, ਕੁੜੀਆਂ ਨੂੰ ਦਾਜ ਦੇ ਰੂਪ ’ਚ ਦਿੱਤੇ ਜਾਂਦੇ ਤੇ ਆਢਣਾਂ ਗੁਆਂਢਣਾਂ ਨੂੰ ਸੱਦ ਕੇ ਦਿਖਾਇਆ ਜਾਂਦਾ। ਪਰ, ਅੱਜ ਦਾਜ ਇੱਕ ਲਾਹਨਤ ਬਣ ਚੁੱਕਿਆ। ਹੁਣ ਲੋਕਾਂ ਲੇ ਦਾਜ ਨੂੰ ਇੱਕ ਸੌਦੇ ਬਾਜੀ ਬਣ ਲਿਆ।
ਲੇਖਕ ‘ਜਸਵੀਰ ਸ਼ਰਮਾਂ ਦੱਦਾਹੂਰ ਜੀ’ ਨੇ ਆਪਣੇ ਲੇਖਾਂ ’ਚ ਜੰਝ ਚੜ੍ਹਨ ਤੋਂ ਪਹਿਲਾਂ ਕੀ ਰੀਤੀ ਰਿਵਾਜ ਕੀਤੇ ਜਾਂਦੇ ਸਨ, ਦੇਸੀ ਮੰਜਿਆਂ ਵਿੱਚ ਕਾਣ ਪੈਣ ਦਾ ਜ਼ਿਕਰ, ਹੱਥੀ ਬਣਾਈਆਂ ਪੱਖੀਆਂ ਦੀ ਕੀ ਅਹਿਮੀਅਤ, ਚੰਗੇ ਪਿੰਡ ਗੀਰ੍ਹਿਆਂ ਤੋਂ ਕਿਵੇਂ ਪਛਾਣੇ ਜਾਂਦੇ, ਪੰਚਾਇਤਾਂ ਦੀ ਪਿੰਡ ’ਚ ਕੀ ਮਹੱਤਤਾ, ਵਣਜਾਰੇ ਪਿੰਡਾਂ ’ਚ ਕੀ ਕਰਨ ਆਉਂਦੇ ਸੀ? ਇਉ ਬਣਦੇ ਸੀ, ਸਰਪੇਸ਼, ਛਿੰਕੂ ਤੇ ਮੂਹੜੇ, ਸੁਆਣੀਆਂ ਦੇ ਸਿਰ ਦਾ ਗਹਿਣਾ ‘ਸੰਗੀ ਫੁੱਲ’, ਚੂਰਾਂ ਤੇ ਰੋਟੀਆਂ ਬਣਾਉਣ ਦਾ ਰਿਵਾਜ, ਇੱਕ ਧੀ ਦੀ ਪੁਕਾਰ ‘ਉਸ ਘਰ ਦੇਈਂ ਬਾਬਲਾ, ਜਿੱਥੇ ਲਿਪਣੇ ਨਾ ਪੈਣ ਬਨੇਰੇ’, ਆਦਿ ਲੇਖ ’ਚ ‘ਜਸਵੀਰ ਸ਼ਰਮਾਂ ਦੱਦਾਹੂਰ ਜੀ’ ਨੇ ਪੁਰਾਣੇ ਸਮੇਂ ਦੇ ਕੱਚੇ ਘਰਾਂ ਦਾ ਜ਼ਿਕਰ, ਇਸ ਲੇਖ ਰਾਹੀਂ ਸਾਂਝਾਂ ਕੀਤਾ ਹੈ ਕਿ, ਕਿਵੇਂ ਸਵਾਣੀਆਂ ਕੱਚੇ ਘਰਾਂ ਨੂੰ ਸਾਫ ਸੁੱਥਰਾ ਤੇ ਸੱਖਿਅਤ ਰੱਖਣ ਲਈ ਛੱਪੜਾਂ ਦੀ ਮਿੱਟੀ ਲਿਆ। ਉਸ ਨੂੰ ਲਿੱਪਦੀਆਂ ਸਨ। ਪਰ ਅਜੋਕੀ ਪੀੜ੍ਹੀ, ਇਸ ਤੋਂ ਕੋਹਾਂ ਦੂਰ ਹੈ। ਲੇਖਕ ‘ਜਸਵੀਰ ਸ਼ਰਮਾਂ ਦੱਦਾਹੂਰ ਜੀ’ ਨੇ ਆਪਣੇ, ਇੱਕ ’ਚ ਘਰ ਘਰ ਕੱਤੇ ਰੱਖਣ ਦੇ ਰਿਵਾਜ ਦਾ ਜ਼ਿਕਰ ਕਰਦੇ ਹਨ ਕਿ, ਅਜੋਕੀ ਨੇ ਘਰਾਂ ’ਚ
ਤਰ੍ਹਾਂ ਤਰ੍ਹਾਂ ਦੀਆਂ ਕੁੱਤਿਆਂ ਦੀਆਂ ਨਸਲਾਂ ਪਾਲੀਆਂ ਹੋਈਆਂ ਹਨ। ਪਰ ਘਰਾਂ ਕੁੱਤਿਆਂ ਤੇ ਜਿਆਦਾ, ਪਰ ਬਜ਼ੁਰਗਾਂ ਤੇ ਘੱਟ ਧਿਆਨ ਦਿੱਤਾ ਜਾਂਦਾ ਹੈ। ਬਜ਼ੁਰਗਾਂ ਲਈ ਜੇਬ ਖਾਲੀ, ਪਰ ਕੁੱਤਿਆਂ ਲਈ ਸਭ ਕੁਝ। ਕੁੱਤਿਆਂ ਦੀ ਪੂਰੀ ਪੁਛ ਪੜਤਾਲ, ਪਰ ਬਜ਼ੁਰਗਾਂ ਦੀ ਨਹੀਂ, ਇਹ ਫੈਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ। ਓਹਨਾਂ ਨੇ, ਆਪਣੇ ਭਾਵ ਪ੍ਰਗਟ ਕਰਦਿਆਂ, ਕਿਹਾ ਹੈ, ਤੁਸੀਂ ਫੈਸ਼ਨ ਪਾਲੇ ਪਰ, ਬਜ਼ੁਰਗਾਂ ਦਾ ਘਰਾਂ ਪੂਰਾ ਸਤਿਕਾਰ ਕਰੋ।
‘ਸਾਡਾ ਵਿਰਸਾ’ ਲੇਖ ਸੰਗ੍ਰਿਹ ਵਿੱਚ ‘ਜਸਵੀਰ ਸ਼ਰਮਾਂ ਦੱਦਾਹੂਰ ਜੀ’ ਬਹੁਤ ਹੀ ਵਧੀਆਂ ਉਪਰਾਲਾ ਅਜੋਕੀ ਪੀੜ੍ਹੀ ਨੂੰ, ਪੰਜਾਬੀ ਸੱਭਿਆਚਾਰ, ਰੀਤੀ ਰਿਵਾਜਾਂ, ਖੇਡਾਂ, ਲੋਕ ਗੀਤਾਂ, ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਕੰਮ ਆਉਣ ਵਾਲੀਆਂ ਵਸਤੂਆਂ ਤੋਂ ਜਾਣੂ ਕਰਵਾਉਣ ਦਾ, ਅਜੋਕੀ ਪੀੜ੍ਹੀ ਨੇ ਤਾਂ ਉਹਨਾਂ ਵਸਤੂਆਂ ਨੂੰ ਦੇਖਿਆਂ ਤਾਂ ਕਿ, ਕਦੇ ਨਾ ਨਹੀਂ ਸੁਣਿਆ ਹੋਵੇਗਾ। ਇਸ ਲਈ, ਓਹ ਵਧਾਈ ਦੇ ਪਾਤਰ ਹਨ। ਪਰਮਾਤਮਾ ‘ਦੱਦਾਹੂਰ ਜੀ’ ਦੀ ਕਲਮ ਨੂੰ ਤਾਕਤ ਬਖਸ਼ਣ, ਓਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਅਜਿਹੀਆਂ ਲਿਖਤਾਂ ਦੀ ਰਸਦ ਇਕੱਠੀ ਕਰ, ਪਾਠਕਾਂ ਦੀ ਝੋਲੀ ਪਾਉਂਦੇ ਰਹਿਣ। ਦੁਆਵਾਂ, ਆਮੀਨ

ਸ਼ਿਵਨਾਥ ਦਰਦੀ