ਬਟਾਲਾ, 1 ਦਸੰਬਰ : ਸਥਾਨਕ ਸਿਵਲ ਡਿਫੈਂਸ ਦੀ ਸਰਵਿਸ ਵਾਰਡਨ, ਪੋਸਟ ਨੰ. 8 ਵਲੋਂ ਇਕ ਰੋਜ਼ਾ ਜਾਗਰੂਕ ਕੈਂਪ ਭੁਚਾਲ ਮੌਕੇ ਕੀ ਕਰੀਏ-ਕੀ ਨਾ ਕਰੀਏ ਵਿਸ਼ੇ ਤੇ ਲਗਾਇਆ ਗਿਆ। ਇਹ ਕੈਂਪ 61ਵੇਂ ਸਥਾਪਨਾ ਦਿਵਸ ਸਿਵਲ ਡਿਫੈਂਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਉਮਰਪੁਰਾ, ਬਲਾਕ-2 ਵਿਖੇ ਕੀਤਾ ਗਿਆ। ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਹਰਪ੍ਰੀਤ ਸਿੰਘ, ਪਿੰਸੀਪਲ ਮੁਕੇਸ਼ ਕੁਮਾਰੀ, ਅਧਿਆਪਕ ਰਾਜੇਸ਼ ਭਾਟੀਆ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਮਨਜੋਤ ਸਿੰਘ ਅਤੇ ਵਿਦਿਆਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਵਿਨਾਸ਼ਕਾਰੀ ਕੁਦਰਤੀ ਆਫਤਾਂ ਵਿੱਚੋਂ ਭੁਚਾਲ ਇਕ ਹੈ । ਭੁਚਾਲ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਚਾਣਚੱਕ ਬਿਨਾਂ ਪੂਰਵ ਸੂਚਨਾ ਅਤੇ ਚਿਤਾਵਨੀ ਦੇ ਆਉਂਦਾ ਹੈ ਤੇ ਹੱਸਦੇ ਵੱਸਦੇ ਲੋਕ ਜ਼ਖਮੀ ਜਾਂ ਮਰ ਜਾਂਦੇ ਹਨ। ਸੁਰੱਖਿਆ ਬਾਰੇ ਜਾਣਕਾਰੀ ਨਾ ਹੋਣ ਕਰਕੇ ਬਹੁਤ ਜਿਆਦਾ ਜਾਨ ਤੇ ਮਾਲ ਦਾ ਨੁਕਸਾਨ ਹੁੰਦਾ ਹੈ । ਇਸ ਕੋਈ ਵੀ ਰਿਹਾਇਸ਼ੀ ਜਾਂ ਵਪਾਰਕ ਇਮਾਰਤਾਂ ਬਣਾਉਂਦੇ ਸਮੇਂ ਭੁਚਾਲ ਸੁਰੱਖਿਆ ਯਕੀਨੀ ਬਣਾਉ । ਉਨ੍ਹਾਂ ਅੱਗੇ ਕਿਹਾ ਕਿ ਭੁਚਾਲ ਮੌਕੇ ਜੇਕਰ ਤੁਸੀਂ ਸਕੂਲ ਦੇ ਅੰਦਰ ਹੋ ਤਾਂ ਆਪਣੇ ਡੈਸਕ ਥੱਲੇ ਵੜ ਕੇ ਉਸ ਨੂੰ ਮਜਬੂਤੀ ਨਾਲ ਫੜ ਲਵੋ । ਆਪਣੇ ਘਰ ਜਾਂ ਕਿਸੇ ਮਕਾਨ ਦੇ ਅੰਦਰ ਹੋ ਤਾਂ ਕਿਸੇ ਮਜ਼ਬੂਤ ਜਾਂ ਉਚੇ ਪਲੰਘ (ਬੈੱਡ) ਥੱਲੇ ਬੈਠੋ ਅਤੇ ਉਥੇ ਉਹਨਾਂ ਚਿਰ ਟਿਕੇ ਰਹੋ ਜਿਨੀ ਦੇਰ ਭੁਚਾਲ ਦੇ ਝਟਕੇ ਖਤਮ ਨਹੀਂ ਹੁੰਦੇ । ਸਾਵਧਾਨੀਆਂ ਬਾਰੇ ਹੋਰ ਵਿਸਥਾਰ ਨਾਲ ਦਸਿਆ। ਇਸ ਮੌਕੇ ਭੁਚਾਲ ਤੋ ਬਚਾਅ ਸਬੰਧੀ ਡਰਿਲ ਵੀ ਕਰਵਾਈ ਗਈ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।