ਪੰਜਾਬੀ ਸੱਥ ਬਰਵਾਲੀ ਵੱਲੋਂ ਸਾਲਾਨਾ ਸਾਹਿਤਕ ਸਮਾਗਮ ਪਿੰਡ ਬਰਵਾਲੀ ’ਚ 23 ਫਰਵਰੀ ਨੂੰ ਪੰਜ ਸਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਸ੍ਰੀ ਫ਼ਤਹਿਗੜ੍ਹ ਸਾਹਿਬ, 16 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਪੰਜਾਬੀ ਸੱਥ ਬਰਵਾਲੀ ਵੱਲੋਂ ਸਾਲਾਨਾ ਸਾਹਿਤਕ ਸਮਾਗਮ 23 ਫਰਵਰੀ ਨੂੰ ਪਿੰਡ ਬਰਵਾਲੀ ਦੀ ਸੱਥ ਵਿਖੇ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਮੋਤਾ ਸਿੰਘ ਸਰਾਏ ਹੋਣਗੇ। ਸਮਾਗਮ ਦੀ ਪ੍ਰਧਾਨਗੀ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਦੇ ਪ੍ਰਿੰ. ਸੁਖਵਿੰਦਰ ਸਿੰਘ ਢਿੱਲੋਂ ਕਰਨਗੇ, ਜਦਕਿ ਸਮਾਗਮ ਦੇ ਮੁੱਖ ਵਕਤਾ ਡਾ. ਨਿਰਮਲ ਸਿੰਘ ਲਾਂਬੜਾ ਹੋਣਗੇ। ਇਹ ਜਾਣਕਾਰੀ ਦਿੰਦਿਆਂ ਸੱਥ ਦੇ ਮੁੱਖ ਨਿਗਰਾਨ ਗੁਰਦੀਪ ਸਿੰਘ ਕੰਗ ਬਰਵਾਲੀ, ਕਹਾਣੀਕਾਰ ਤੇਲੂ ਰਾਮ ਕੁਹਾੜਾ, ਕਹਾਣੀਕਾਰ ਰਾਮਦਾਸ ਬੰਗੜ, ਨਾਟਕਕਾਰ ਰਾਜਵਿੰਦਰ ਸਮਰਾਲਾ, ਦਰਸ਼ਪ੍ਰੀਤ ਸਿੰਘ ਬੱਤਰਾ ਤੇ ਅਵਤਾਰ ਸਿੰਘ ਕੋਟਾਲਾ, ਸਤਵੰਤ ਕੌਰ ਖਾਲਸਾ ਨੇ ਦੱਸਿਆ ਕਿ ਸੱਥ ਵੱਲੋਂ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨ ਵਾਲੀਆਂ ਪੰਜ ਸਖਸ਼ੀਅਤਾਂ, ਜਿਨ੍ਹਾਂ ਵਿਚ ਰੰਗ ਮੰਚ ਅਦਾਕਾਰ ਗੁਰਚੇਤ ਚਿੱਤਰਕਾਰ, ਫਿਲਮ ਅਦਾਕਾਰ ਪ੍ਰਕਾਸ਼ ਗਾਦੂ, ਅਨੁਪ੍ਰੀਤਪਾਲ ਕੌਰ, ਭਾਈ ਜਸਵਿੰਦਰ ਸਿੰਘ ਖਾਲਸਾ, ਭਾਈ ਬਚਿੱਤਰ ਸਿੰਘ ਉਟਾਲਾ, ਰਵਿੰਦਰ ਸਿੰਘ ਰਵੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ ਦੌਰਾਨ ਦਸਤਾਰ ਸਤਿਕਾਰ ਸਭਾ ਵੱਲੋਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਨਮਾਨਿਤ ਸਖ਼ਸ਼ੀਅਤਾਂ ਬਾਰੇ ਪੇਪਰ ਰਾਜਵਿੰਦਰ ਸਮਰਾਲਾ ਪੜ੍ਹਨਗੇ।