ਗੁਰਦੁਆਰਾ ਬੀਬਾਨਗੜ੍ਹ ਨੇੜੇ ਹੜ੍ਹ ਚ ਫਸੇ ਵਿਅਕਤੀ ਨੂੰ ਤੈਰ ਕੇ ਕੱਢਿਆ ਬਾਹਰ ਫ਼ਤਹਿਗੜ੍ਹ ਸਾਹਿਬ, 12 ਜੁਲਾਈ : ਇੱਕ ਪਾਸੇ ਜਿਥੇ ਹੜ੍ਹਾਂ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਖਮਾਣੋਂ ਦੇ ਐਸ.ਡੀ.ਐਮ. ਡਾ: ਸੰਜੀਵ ਕੁਮਾਰ ਨੇ ਪਾਣੀ ਵਿੱਚ ਫਸੇ ਇੱਕ ਵਿਅਕਤੀ ਦੀ ਜਾਨ ਬਚਾ ਕੇ ਮਿਸਾਲ ਪੇਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੂਆਰਾ ਬੀਬਾਨਗੜ੍ਹ ਨੇ ਹੜ੍ਹ ਦਾ ਪਾਣੀ ਚੜਿਆ ਹੋਇਆ ਸੀ ਅਤੇ ਇੱਕ ਵਿਅਕਤੀ ਇਸ ਪਾਣੀ ਵਿੱਚ ਫੱਸ ਗਿਆ ਪਾਣੀ ਦਾ ਬਹਾਅ ਏਨਾ ਤੇਜ ਸੀ ਕਿ ਇਸ ਵਿੱਚ ਖੜ੍ਹਾ....
ਮਾਲਵਾ
ਸਰਕਾਰ ਵੱਲੋਂ ਦਿੱਤਾ ਜਾਵੇਗਾ 3500/- ਰੁਪਏ ਦਾ ਵਜੀਫਾ ਫ਼ਤਹਿਗੜ੍ਹ ਸਾਹਿਬ, 12 ਜੁਲਾਈ : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਐਜ ਲਿਵਲੀਹੁੱਡ ਫਾਰ ਐਸ.ਸੀ. ਬੈਨੀਫਿਸ਼ਰੀਜ਼ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਲਈ 2 ਹਫਤੇ ਦਾ ਮੁਫਤ ਸਿਖਲਾਈ ਕੋਰਸ ਦਾ ਪਹਿਲਾ ਬੈਚ 24 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੀ ਕਾਊਂਸਲਿੰਗ 17 ਜੁਲਾਈ ਨੂੰ ਡਿਪਟੀ ਡਾਇਰੈਕਟਰ ਡੇਅਰੀ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ....
ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਾਅ ਤੇ ਕੰਟਰੋਲ ਕਰਨ ਲਈ ਦੱਸੇ ਨੁਕਤੇ ਫ਼ਤਹਿਗੜ੍ਹ ਸਾਹਿਬ, 12 ਜੁਲਾਈ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਹੜ੍ਹਾਂ ਦੌਰਾਨ ਸਿਹਤ ਸੁਰੱਖਿਆ ਲਈ ਜਰੂਰੀ ਸੁਝਾਅ ਦੱਸੇ ਗਏ ਹਨ। ਉਨ੍ਹਾਂ ਨਾਗਰਿਕਾਂ ਨੂੰ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਾਅ ਅਤੇ ਕੰਟਰੋਲ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ ਗਏ ਹਨ। ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਨਾਗਰਿਕਾਂ ਨੂੰ ਪੀਣ ਲਈ ਸਾਫ ਪਾਣੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ....
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ : ਗੁਰਪ੍ਰੀਤ ਸਿੰਘ ਬਣਾਂਵਾਲੀ ਜ਼ਿਲ੍ਹਾ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਰਜ਼ਸੀਲ-ਡੀ.ਸੀ ਮਾਨਸਾ, 12 ਜ਼ੁਲਾਈ : ਪੰਜਾਬ ਦੇ ਉਪਰਲੇ ਹਿੱਸਿਆਂ ’ਚ ਹੋਈ ਭਾਰੀ ਬਾਰਿਸ਼ ਨਾਲ ਘੱਗਰ ਦਰਿਆ ਵਿਚ ਆ ਰਹੇ ਪਾਣੀ ਦੇ ਮੱਦੇਨਜ਼ਰ ਅਗੇਤੇ ਪ੍ਰਬੰਧਾਂ ਲਈ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਨੇ ਪਿੰਡ ਭਗਵਾਨਪੁਰ ਹੀਂਗਣਾ, ਭੱਲਣਵਾੜਾ, ਭੂੰਦੜ ਅਤੇ ਸਰਦੂਲਗੜ੍ਹ ਦੇ ਘੱਗਰ....
ਫਾਜ਼ਿਲਕਾ, 12 ਜੁਲਾਈ : ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਖੂਈਖੇੜਾ ਡਾ: ਵਿਕਾਸ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਸੇਵਨ ਨਾਲ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਬੇਗਾਂਵਾਲੀ ਵਿਖੇ ਦੁਕਾਨਾਂ ਅਤੇ ਲੋਕਾਂ ਨੂੰ ਕੋਟਪਾ ਦੇ ਤਹਿਤ ਜਾਗਰੂਕ ਕੀਤਾ ਗਿਆ ਅਤੇ ਉਤਪਾਦ ਵੇਚਣ 'ਤੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ....
ਫਾਜ਼ਿਲਕਾ, 12 ਜੁਲਾਈ : ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ: ਬਬੀਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਰੋਹਿਤ ਗੋਇਲ ਅਤੇ ਸੀ.ਐਚ.ਸੀ ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਅਗਵਾਈ 'ਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਤਹਿਤ ਅੱਜ ਸੀ.ਐਚ.ਸੀ ਖੂਈਖੇੜਾ ਅਧੀਨ ਪੈਂਦੇ ਪਿੰਡ ਚੂੜੀਵਾਲਾ ਧੰਨਾ ਅਤੇ ਡੰਗਰਖੇੜਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ....
ਸਾਰੇ ਵਿਭਾਗਾਂ ਵੱਲੋਂ ਅਗੇਤੇ ਪ੍ਰਬੰਧ ਮੁਕੰਮਲ—ਡਿਪਟੀ ਕਮਿਸ਼ਨਰ ਫਾਜਿ਼ਲਕਾ, 12 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਅਗੇਤੀਆਂ ਤਿਆਰੀਆਂ ਸਬੰਧੀ ਦਿੱਤੇ ਨਿਰਦੇਸ਼ਾਂ ਤਹਿਤ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਰੇ ਅਗੇਤੇ ਪ੍ਰਬੰਧ ਕਰ ਲਏ ਗਏ ਹਨ।ਇਸ ਤੋਂ ਬਿਨ੍ਹਾਂ ਸਾਰੇ ਸਬੰਧਤ ਵਿਭਾਗ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਆਪੋ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਤੇ ਲੱਗੇ ਹੋਏ ਹਨ। ਇਹ ਜਾਣਕਾਰੀ ਜਿ਼ਲ੍ਹੇ....
ਫਾਜ਼ਿਲਕਾ 12 ਜੁਲਾਈ : ਡਾ. ਗੁਰਮੀਤ ਸਿੰਘ ਚੀਮਾ ਨੇ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਜ਼ਿਲ੍ਹਾ ਸਿਖਲਾਈ ਅਫਸਰ ਵਜੋਂ ਸੰਗਰੂਰ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਿਤ ਅਤੇ ਖੇਤੀਬਾੜੀ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਖੇਤੀਬਾੜੀ ਦਾ ਕਾਫੀ ਤਜਰਬਾ ਹੈ। ਅਹੁਦਾ ਸੰਭਾਲਣ ਉਪਰੰਤ ਡਾ. ਗੁਰਮੀਤ ਸਿੰਘ ਚੀਮਾ ਨੇ ਕਿ ਕਿਸਾਨ ਹਿੱਤਾਂ ਦੀ ਪੂਰਤੀ ਲਈ ਡਿਊਟੀ ਨੂੰ ਸੇਵਾ ਵਜੋਂ ਨਿਭਾਉਣਾ ਉੁਨਾਂ ਦੀ ਤਰਜੀਹ ਹੋਵੇਗੀ। ਉਨਾਂ....
ਫਾਜਿ਼ਲਕਾ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਕੌਮਾਂਤਰੀ ਸਰਹੱਦ ਨਾਲ ਅਗਲੇਰੀਆਂ ਚੌਕੀਆਂ ਤੱਕ ਜਾ ਕੇ ਲੋਕਾਂ ਦੀ ਹੌਂਸਲਾਂ ਅਫਜਾਈ ਪ੍ਰਸ਼ਾਸਨ ਚੌਕਸ ਅਤੇ ਮੁਸਤੈਦ, ਲੋਕਾਂ ਦੇ ਹੌਂਸਲੇ ਬੁਲੰਦ ਫਾਜਿ਼ਲਕਾ, 12 ਜ਼ੁਲਾਈ : ਹੁਸੈਨੀਵਾਲਾ ਹੈਡਵਰਕਸ ਤੋਂ ਬੁੱਧਵਾਰ ਦੀ ਸ਼ਾਮ 7 ਵਜੇ 1,99,872 ਕਿਉਸਿਕ ਪਾਣੀ ਛਡਿਆ ਜਾ ਰਿਹਾ ਸੀ। ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਓਧਰ ਬੁੱਧਵਾਰ ਦੀ ਸ਼ਾਮ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ....
ਸਪੀਕਰ ਵਿਧਾਨ ਸਭਾ ਨੇ ਅੱਜ ਫਰੀਦਕੋਟ ਜੇਲ੍ਹ ਦਾ ਕੀਤਾ ਦੌਰਾ ਕੁੜੀਆਂ ਦਾ ਖੇਡਾਂ ਪ੍ਰਤੀ ਰੁਝਾਨ ਸਾਕਾਰਾਤਮਕ ਸੋਚ ਦੀ ਨਿਸ਼ਾਨੀ- ਸੰਧਵਾਂ ਫਰੀਦਕੋਟ, 12 ਜੁਲਾਈ : ਖੇਡਾਂ ਰਾਹੀਂ ਸਜ਼ਾਯਾਫਤਾ ਜਾਂ ਅੰਡਰ ਟਰਾਈਲ ਕੈਦੀਆਂ ਨੂੰ ਸੁਧਾਰ ਦੇ ਰਸਤੇ ਪਾਇਆ ਜਾ ਸਕਦਾ ਹੈ, ਜਿਸ ਵਿੱਚ ਜੇਲ੍ਹ ਸਟਾਫ ਅਤੇ ਉੱਚ ਅਧਿਕਾਰੀਆਂ ਦਾ ਅਹਿਮ ਰੋਲ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ ਜੇਲ੍ਹ ਦੇ ਦੌਰੇ ਦੌਰਾਨ ਕੈਦੀਆਂ ਵੱਲੋਂ ਚਾਰ ਰੱਸਾ-ਕਸ਼ੀ....
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ ਇੱਕ ਹੋਰ ਤੋਹਫ਼ਾ ਅਣਥੱਕ ਯਤਨਾਂ ਸਦਕਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਰੇਲਵੇ ਦੀ ਜਗ੍ਹਾ 'ਤੇ ਦੋ ਸੜਕਾਂ ਨੂੰ ਚੌੜਾ ਕਰਨ ਲਈ ਰੇਲਵੇ ਵਿਭਾਗ ਤੋਂ ਲਈ ਪ੍ਰਵਾਨਗੀ ਲੋਕਾਂ ਦੀ ਕਈ ਦਹਾਕਿਆਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਨੂੰ ਕਰੀਬ 76 ਲੱਖ ਰੁਪਏ ਦੀ ਅਦਾਇਗੀ ਕੀਤੀ ਸੁਨਾਮ, 11 ਜੁਲਾਈ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਤਰਜੀਹੀ ਆਧਾਰ ਉੱਤੇ ਪੂਰਾ....
ਕਿਹਾ, 'ਨਵੇਂ ਬੱਸ ਅੱਡੇ ਵਿਖੇ ਹੰਗਾਮੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਆਰਜ਼ੀ ਹਸਪਤਾਲ' ਸਿਹਤ ਮੰਤਰੀ ਨੇ ਲੋਕਾਂ ਦੀ ਸੇਵਾ 'ਚ ਜੁਟੇ ਨੌਜਵਾਨਾਂ, ਫ਼ੌਜ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਤੇ ਖ਼ਾਲਸਾ ਏਡ ਦੇ ਵਲੰਟੀਅਰਾਂ ਦੀ ਹੌਂਸਲਾ ਅਫ਼ਜਾਈ ਕੀਤੀ ਪਟਿਆਲਾ, 11 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫੇਜ-1 ਅਤੇ ਚਿਨਾਰ ਬਾਗ ਦੇ ਅੰਦਰ ਜਾਕੇ ਇੱਥੇ ਆਏ ਪਾਣੀ ਕਰਕੇ ਪੈਦਾ ਹੋਏ ਹਾਲਾਤ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਦਾ....
ਹਰਜੋਤ ਬੈਂਸ ਨੇ ਹੜ੍ਹਾਂ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਪ੍ਰਭਾਵਿਤ ਪਿੰਡਾਂ ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨਾਲ ਕੀਤਾ ਦੌਰਾ ਵੱਖ-ਵੱਖ ਵਿਭਾਗਾ ਨੂੰ ਤੇਜੀ ਨਾਲ ਆਮ ਵਰਗੇ ਹਾਲਾਤ ਬਣਾਉਣ ਦੇ ਹੁਕਮ ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ : ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਅਤੇ ਪੰਜਾਬ ਦੇ ਮੈਦਾਨੀ/ਨੀਮ ਪਹਾੜੀ ਇਲਾਕਿਆਂ ਵਿਚ ਪੈ ਰਹੇ ਭਾਰੀ ਮੀਹ ਕਾਰਨ ਹੜ੍ਹਾਂ....
ਇਹ ਪਟਿਆਲਾ ਦੀ ਸਦੀਆਂ ਪੁਰਾਣੀ ਰਵਾਇਤ ਹੈ: ਪ੍ਰਨੀਤ ਕੌਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਲੋਕਾਂ ਨੂੰ ਬਚਾਉਣ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ: ਸੰਸਦ ਮੈਂਬਰ ਪਟਿਆਲਾ ਪਟਿਆਲਾ, 11 ਜੁਲਾਈ : ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਆਪਣੀ ਧੀ ਜੈ ਇੰਦਰ ਕੌਰ ਨਾਲ ਪਟਿਆਲਾ ਦੇ ਬੜੀ ਨਦੀ ਨੂੰ ਰਵਾਇਤੀ ਨੱਥ ਅਤੇ ਚੂੜਾ ਭੇਂਟ ਕੀਤਾ। ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਸਭ ਤੋਂ ਪਹਿਲਾਂ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿਖੇ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ....
ਗਰੀਬ ਬਜ਼ੁਰਗ ਦਾਦਾ-ਦਾਦੀ ਦਾ ਸਹਾਰਾ ਹੈ ਇਕਲੌਤਾ ਪੋਤਰਾ ਮਾਛੀਵਾੜਾ, 11 ਜੁਲਾਈ : ਮਾਛੀਵਾੜਾ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਬੁੱਢੇ ਦਰਿਆ ਦੇ ਓਵਰ ਫਲੋਅ ਹੋਣ ਕਾਰਨ ਪਾਣੀ ਨਾਲ ਭਰੀ ਸੜਕ ਨੂੰ ਪਾਰ ਕਰਦੇ ਸਮੇਂ ਤੇਜ਼ ਵਹਾਅ ਵਿਚ ਨਾਬਾਲਗ ਲੜਕਾ ਸੁਖਪ੍ਰੀਤ ਸੋਖੀ (16) ਰੁੜ ਗਿਆ ਜਿਸ ਦਾ ਕੋਈ ਵੀ ਪਤਾ ਨਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡ ਚੱਕੀ ਦਾ ਇਹ ਲੜਕਾ ਅੱਜ ਸਵੇਰੇ ਘਰੋਂ ਮੋਟਰਸਾਈਕਲ ਲੈ ਕੇ ਪਹਿਲਾਂ ਨੌਵੀਂ ਦਾ ਪੇਪਰ ਦੇਣ ਲਈ ਸਮਰਾਲਾ ਵਿਖੇ ਗਿਆ ਅਤੇ ਪ੍ਰੀਖਿਆ ਮੁਲਤਵੀ....