ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜੋਸ਼ੋ ਖਰੋਸ਼ ਨਾਲ ਸ਼ੁਰੂ

ਸੰਗਰੂਰ, 30 ਸਤੰਬਰ : ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਬਲਾਕ ਪੱਧਰੀ ਖੇਡਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ ਕਰਵਾਈਆਂ ਗਈਆਂ ਹਨ, ਜੋ 4 ਅਕਤੂਬਰ ਤੱਕ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਚੱਲਣਗੀਆਂ। ਜ਼ਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੇਵਦਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਕੇ ਕੀਤਾ ਗਿਆ ਹੈ। ਮੁੱਖ ਮਹਿਮਾਨ ਵਲੋਂ ਜ਼ਿਲ੍ਹਾ ਪੱਧਰੀ ਖੇਡਾਂ ਦਾ ਲੋਗੋ ਜਾਰੀ ਕਰਕੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਮੁੱਖ ਮਹਿਮਾਨ ਦੀ ਮੌਜੂਦਗੀ ਵਿੱਚ ਮਾਰਚ ਪਾਸਟ, ਸਹੁੰ ਚੁੱਕਣ ਦੀ ਰਸਮ, ਟਾਰਚ ਸੈਰਾਮਨੀ ਤੋਂ ਬਾਅਦ ਜਿਮਨਾਸਟਿਕ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਖਿਡਾਰੀਆਂ ਵਲੋਂ ਜਿਮਨਾਸਟਿਕ ਦੇ ਕਰਤੱਬ ਦਿਖਾਏ ਗਏ। ਜਿਮਨਾਸਟਿਕ ਸ਼ੋਅ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਤਹਿਤ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਉਪਰੰਤ 600 ਮੀਟਰ ਦੀ ਦੌੜ ਕਰਵਾਈ ਗਈ ਅਤੇ ਮੈਡਲ ਸੈਰੇਮਨੀ ਕੀਤੀ ਗਈ। ਇਸ ਮੌਕੇ ਸ੍ਰੀਮਤੀ ਨਰੇਸ਼ ਸ਼ੈਣੀ, ਖੇਡ ਕੁਆਰਡੀਨੇਟਰ, ਜ਼ਿਲ੍ਹਾ ਸਿੱਖਿਆ ਵਿਭਾਗ ਵੀ ਸ਼ਾਮਿਲ ਹੋਏ। ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਦਘਾਟਨੀ ਸਮਾਰੋਹ ਤੋਂ ਬਾਅਦ ਕਰਵਾਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ : ਐਥਲੈਟਿਕਸ- ਈਵੈਂਟ 400 ਮੀਟਰ (ਲੜਕੀਆਂ) ਵਿੱਚ ਖਸ਼ਪ੍ਰੀਤ ਕੌਰ, ਅਮਨਦੀਪ ਕੌਰ ਅਤੇ ਆਸ਼ੂ ਰਾਣੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 600 ਮੀਟਰ (ਲੜਕੇ) ਵਿੱਚ ਅਨਮੋਲ ਸਿੰਘ, ਰਾਜ ਕੁਮਾਰ ਅਤੇ ਮਨਿੰਦਰ ਸਿੰਘ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ ਟ੍ਰਿਪਲ ਜੰਪ (ਲੜਕੇ) ਵਿੱਚ ਹਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਕਰਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 400 ਮੀਟਰ (ਲੜਕੇ) ਵਿੱਚ ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਰਵੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਗੇਮ ਵੇਟ ਲਿਫਟਿੰਗ- ਏਜ ਗਰੁੱਪ ਅੰ-17 (ਲੜਕੀਆਂ) 76 ਕਿਲੋ ਭਾਰ ਵਰਗ ਵਿੱਚ ਗਗਨਦੀਪ ਕੌਰ ਸੁਨਾਮ ਅਤੇ 55 ਕਿਲੋ ਭਾਰ ਵਰਗ ਵਿੱਚ ਦੀਕਸ਼ਾ ਰਾਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਏਜ ਗਰੁੱਪ ਅੰ-21 (ਲੜਕੀਆਂ) 59 ਕਿਲੋ ਭਾਰ ਵਰਗ ਅਤੇ 71 ਕਿਲੋ ਭਾਰ ਵਰਗ ਵਿੱਚ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰ-21 ਤੋਂ 30 (ਲੜਕੀਆਂ) 49 ਕਿਲੋ ਭਾਰ ਵਰਗ ਵਿੱਚ ਸ਼ਿਵਾਨੀ ਰਾਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰ-14 (ਲੜਕੀਆਂ) 55 ਕਿਲੋ ਭਾਰ ਵਰਗ ਵਿੱਚ ਭੂਮੀਕਾ ਕੁਮਾਰੀ ਨੇ ਪਹਿਲਾ ਸਥਾਨ ਹਾਸਿਲ ਕੀਤਾ।