admin

unknown

Articles by this Author

ਕੁਰਬਾਨੀਆਂ ਭਰਿਆ ਐ ਮਜ਼ਦੂਰ ਦਿਵਸ ਦਾ ਇਤਿਹਾਸ

18ਵੀਂ ਸਦੀ ’ਚ ਅਗਾਂਹ-ਵਧੂ ਦੇਸ਼ਾਂ ਦੇ ਪੂੰਜੀਪਤੀ ਇੱਕ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖ ਰਹੇ ਸਨ। ਇਹ ਉਹ ਸਮਾਂ ਸੀ, ਜਦੋਂ ਉਦਯੋਗਿਕ ਕ੍ਰਾਂਤੀ ਦੇ ਨਾਂਅ ’ਤੇ ਮਜ਼ਦੂਰਾਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਉਸ ਸਮੇਂ ਮਜ਼ਦੂਰ ਇਨ੍ਹਾਂ ਪੂੰਜੀਪਤੀਆਂ ਦੇ ਰਹਿਮੋ-ਕਰਮ ’ਤੇ ਪਲਦੇ ਸਨ। ਇਨ੍ਹਾਂ ਦੇ ਕੰਮ ਕਰਨ ਦਾ ਕੋਈ ਸਮਾਂ ਤੈਅ ਨਹੀਂ ਸੀ। ਉਦਯੋਗਾਂ ਦੇ ਮਾਲਕ ਇਨ੍ਹਾਂ

ਸੱਚ ਦੀ ਚਮਕ

ਸੱਚ ਨੂੰ ਝੂਠ ਦਬਾਉਣਾ ਪੈਂਦਾ
ਸਮਾਂ ਪਾ ਕੇ ਸੱਚ ਆਣ
ਖੜਦਾ
ਪੰਜ ਝੂਠੇ ਸੱਚੇ ਨੂੰ ਦਬਾ
ਜਾਂਦੇ
ਸੱਚਾ ਫਿਰ ਵੀ ਹਿਕ ਤਾਣ
ਖੜਦਾ
ਪੰਚਾਇਤ ਹੋਵੇ ਜਾਂ ਕਚਹਿਰੀ
ਸੱਚਾ ਆਪਣੀ ਸੱਚਾਈ
ਲਈ ਲੜਦਾ
ਝੂਠਾ ਸੌ ਵਾਰ ਝੂਠ ਬੋਲੇ
ਝੂਠਾ ਵਿਚ ਪੰਚਾਇਤ ਦੇ ਨਾ
ਖੜਦਾ
ਸੱਚ ਸੂਰਜ ਦੇ ਵਾਂਗ ਚਮਕੇ
ਜਿਹੜਾ ਰੋਜ਼ ਸਵੇਰੇ ਆਣ
ਚੜਦਾ
ਸਚ ਨਾਂਉ ਹੈ ਪਰਮਾਤਮਾ ਦਾ
ਮਨ ਤੇ ਪਿਆ ਹੈ

ਨਿਮਰਤਾ

ਨੀਵੇਂ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ ਜਾ ਬੰਦਿਆਂ
ਪਹਿਲਾ ਮਰਿਆਦਾ ਨੂੰ ਸਮਝ ਲੈ ਤੂੰ
ਫਿਰ ਆਪਣਾ ਮਨ ਸਮਝ ਬੰਦਿਆ

ਇਹ ਸੈਰ ਸਪਾਟੇ ਵਾਲੀ ਜਗਾ ਨਹੀਂ
ਇਹ ਗੁਰੂ ਰਾਮਦਾਸ ਦਾ ਘਰ ਬੰਦਿਆ
ਕਰ ਇਸ਼ਨਾਨ ਅੰਮ੍ਰਿਤ ਸਰੋਵਰ ਚੋਂ
ਮੁੱਖੋ ਵਾਹਿਗੁਰੂ ਵਾਹਿਗੁਰੂ ਕਰ ਬੰਦਿਆ

ਲੈਕੇ ਦੇਗ ਪਰਸ਼ਾਦ ਦੀ ਤੂੰ
ਜਾ ਚਰਨੀਂ ਸ਼ੀਸ ਨਿਵਾ ਬੰਦਿਆ
ਨੀਂਵੇ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ

ਸਮਾਜ ਨੂੰ ਸੇਧ ਦੇਣ ਵਾਲੀ ਕਲਮ ਦਵਿੰਦਰ ਖੁਸ਼ ਧਾਲੀਵਾਲ

ਪਰਮਾਤਮਾ ਜਦੋਂ ਆਪਣਾ ਗਿਆਨ ਦਾ ਚਾਨਣ ਬਖਸ਼ਦਾ ਹੈ ਤਾਂ ਉਸ ਜੀਵ ਨੂੰ ਖਰਾ ਖੋਟਾ ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ। ਫਿਰ ਉਹ ਜੀਵ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਸਮਾਜ ਵਿੱਚ ਵਰਤ ਰਹੇ ਵਰਤਾਰੇ ਨੂੰ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਆਪਣੀ ਕਲਮ ਨੂੰ ਬੁਰਾਈਆਂ ਦੀ ਪਛਾਣ ਕਰਕੇ ਕੋਰੇ ਕਾਗਜ਼ ਤੇ ਚਲਾਉਣ ਲਗ ਪੈਂਦਾ ਹੈ। ਮੀਡੀਆ ਯੁੱਗ ਹੋਣ ਕਰਕੇ ਆਪਣੇ ਮਨ ਦੀਆਂ ਉਹਨਾਂ

ਖਾਲਸਾ ਸਾਜਨਾ ਦਿਵਸ

ਗੁਰੂ ਜੀ ਨੇ ਧਰਤੀ ਅਨੰਦਪੁਰੀ ਤੇ
ਅੱਸੀ ਹਜ਼ਾਰ ਦਾ ਇਕੱਠ ਬੁਲਾਇਆ
ਕੋਈ ਦੇਵੋ ਸੀਸ ਤਲਵਾਰ ਸਾਡੀ ਮੰਗਦੀ
ਮੁੱਖੋਂ ਫਰਮਾਇਆ

ਦਇਆ ਰਾਮ ਉਠਿਆ ਭਰੇ ਇਕੱਠ ਚੋ
ਸੀਸ ਹਾਜ਼ਰ ਹੈ ਸਿਰ ਝੁਕਾਇਆ
ਗੁਰੂ ਜੀ ਲੈ ਗਏ ਝੱਟ ਤੰਬੂ ਵਿੱਚ
ਨਾਂ ਦੇਰ ਸੀ ਲਾਇਆ

ਲਹੂ ਭਿੱਜੀ ਤਲਵਾਰ ਨੂੰ ਝੱਟ
ਤੰਬੂ ਚੋਂ ਲੈ ਕੇ ਬਾਹਰ ਸੀ ਆਏ
ਇੱਕ ਸੀਸ ਹੋਰ ਤਲਵਾਰ ਮੰਗਦੀ
ਉਠੋ ਜੋ ਦੇਰ ਨਾਂ ਲਾਏ

ਵਿਸਾਖੀ ਦਾ ਸੰਕਲਪ ਬਨਾਮ ਮਨੁੱਖਤਾ ਦੀ ਬਰਾਬਰੀਅਤਾ

(ਸਾਂਝੀਵਾਲਤਾ ਦੇ ਸਵਾਲ ਅਜੇ ਵੀ ਅਧੁਰੇ)
ਜਦੋਂ-ਜਦੋਂ ਵੀ ਇਸ ਧਰਤੀ ਉਪਰ ਮਨੁੱਖਤਾ ਦਾ ਘਾਣ (ਭਾਵ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ, ਧਰਮ ਕਰਮ ਕਾਂਡਾਂ ਦਾ ਬੋਲਬਾਲਾ) ਹੋਇਆ ਤਾਂ ਉਸ ਦੀ ਰਾਖੀ ਜਾਂ ਹੱਕ ਦੇ ਵਿੱਚ ਕੋਈ ਨਾ ਕੋਈ ਰਹਿਬਰ ਇਸ ਧਰਤੀ ਤੇ ਪ੍ਰਗਟ ਹੋਇਆ ਤੇ ਉਸ ਨੇ ਮਨੁੱਖਤਾ ਦੇ ਹੱਕ ਵਿਚ ਅਵਾਜ਼ ਉਠਾਈ। ਪੰਦਰਵੀ ਸਦੀ ਤੋਂ ਸਤਾਰਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ

ਖਾਲਸਾ

ਖਾਲਸਾ ਅੰਮ੍ਰਿਤ ਛਕਣ ਵਾਲਾ
ਪੂਰਨ ਗੁਰ ਸਿੱਖ ਹੁੰਦਾ ਹੈ
ਖਾਲਸਾ ਇੱਕ ਵੱਖਰੀ ਪਛਾਣ
ਵਾਲੀ ਪੂਰਨ ਦਿੱਖ ਹੁੰਦਾ ਹੈ

ਖਾਲਸਾ ਪੰਜ ਕੱਕਿਆ ਦਾ ਧਾਰੀ
ਗੁਰੂ ਦੀ ਦਿੱਤੀ ਹੋਈ ਮੱਤ ਹੁੰਦਾ ਹੈ
ਖਾਲਸਾ ਮੈਲੀ ਬੁੱਧ ਰਹਿਤ ਸ਼ੁੱਧ
ਆਕਾਲ ਪੁਰਖ ਦਾ ਤੱਤ ਹੁੰਦਾ ਹੈ

ਖਾਲਸਾ ਜੁਲਮ ਵਿਰੁੱਧ ਲੜਨ ਵਾਲਾ
ਇੱਕ ਸੂਰਬੀਰ ਯੋਧਾ ਹੁੰਦਾ ਹੈ
ਖਾਲਸਾ ਮਲੇਸ਼ਾ ਨੂੰ ਲਾਉਣ ਵਾਲਾ
ਇੱਕ ਸੋਧਾ

ਗੁਰਭਜਨ ਗਿੱਲਃ ਪੰਜ ਦਰਿਆਵਾਂ ਦੇ ਪੱਤਣਾਂ ਦਾ ਸੰਗਮ

ਲੋਕ ਮੰਚ ਪੰਜਾਬ ਵੱਲੋਂ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿੱਚ 31ਮਾਰਚ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਸਮਾਰੋਹ ਤੇ ਪ੍ਰਕਾਸ਼ਨ ਹਿਤ
ਗੁਰਭਜਨ ਗਿੱਲ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਦੇ ਸੰਗਮ ਵਰਗੀ ਹੈ। ਉਸਦੀ ਸ਼ਖ਼ਸੀਅਤ ਅਤੇ ਸ਼ਾਇਰੀ ਆਪੋ ਵਿੱਚ ਘੁਲੇ ਮਿਲੇ ਹੋਏ ਹਨ। ਉਹ ਸ਼ਾਇਰੀ ਵਾਂਗ ਜੀਂਦਾ ਹੈ ਅਤੇ ਜੀਣ ਵਾਂਗ ਲਿਖਦਾ ਹੈ। ਉਸਦੀ

ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਚੇਤੇ ਆਇਆ।

ਮਾਲਵੇ ’ਚ ਕਿਸੇ ਵੀ ਰਾਜੇ ਦਾ ਧਰਤੀ ਤੇ ਤਾਂ ਰਾਜ ਰਿਹਾ ਹੋ ਸਕਦਾ ਹੈ ਪਰ ਮਨਾਂ ਤੇ ਰਾਜ ਕਰਨ ਵਾਲੇ ਦੋ ਹੀ ਜਣੇ ਸਨ। ਬਾਬੂ ਰਜਬ ਅਲੀ ਤੇ ਬਾਪੂ ਕਰਨੈਲ ਸਿੰਘ ਪਾਰਸ ਕਵੀਸ਼ਰ। ਦੋਵੇਂ ਲੋਕ ਸ਼ਾਇਰੀ ਦੇ ਮਾਰਤੰਡ। ਦੋਵੇ ਮੋਗਾ ਜ਼ਿਲ੍ਹੇ ਦੇ। ਪਹਿਲਾ ਸਾਹੋ ਕੇ ਦਾ ਤੇ ਦੂਸਰਾ ਰਾਮੂਵਾਲੇ ਤੋਂ। ਬਾਬੂ ਰਜਬ ਅਲੀ ਦੀ ਸ਼ਾਇਰੀ ਨਾਲ ਡਾਃ ਆਤਮ ਹਮਰਾਹੀ ਨੇ ਮਿਲਾਇਆ ਤੇ ਬਾਪੂ ਪਾਰਸ ਨਾਲ

ਆਉਣ ਵਾਲੇ ਦਿਨਾਂ ’ਚ ਇੰਡਸਟਰੀ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ

ਕਹਿੰਦੇ ਨੇ ਕਿਸੇ ਸ਼ੁਭ ਅਸ਼ੁਭ ਦਾ ਸੰਕੇਤ ਆਉਣ ਤੋਂ ਪਹਿਲਾਂ ਹੀ ਮਿਲ ਜਾਂਦਾ ਹੈ। ਬੇਸ਼ੱਕ ਉਹ ਕਿਸੇ ਵੀ ਤਰੀਕੇ ਮਿਲੇ। ਸਿੱਧੇ ਜਾਂ ਅਸਿੱਧੇ। ਅਜਿਹਾ ਹੀ ਕੁਝ ਹੋਣ ਵਾਲਾ ਹੈ ਪੰਜਾਬ ਦੀ ਇੰਡਸਟਰੀ ਨਾਲ। ਸਰਕਾਰਾਂ ਆਪਣੀ ਕਾਰਜਸ਼ੈਲੀ ਨੂੰ ਪ੍ਰਪੱਕ ਦਰਸਾਉਣ ਲਈ ਨਿੱਤ ਨਵਾਂ ਬਿਆਨ ਦੇ ਕੇ ਲੋਕਾਂ ਸਾਹਮਣੇ ਆਪਣੀ ਕਾਰਜਸ਼ੈਲੀ ਨੂੰ ਸਹੀ ਸਾਬਤ ਕਰਨ ਦਾ ਯਤਨ ਕਰਦੀਆਂ ਹਨ। ਪਰ ਕਿਤੇ ਨਾ ਕਿਤੇ